www.sabblok.blogspot.com
ਨਵੀਂ ਦਿੱਲੀ, 6 ਫਰਵਰੀ (ਏਜੰਸੀ) - ਦਿੱਲੀ ਦੀ ਸਾਬਕਾ ਮੁਖ?ਮੰਤਰੀ ਸ਼ੀਲਾ ਦੀਕਸ਼ਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਾਮਨਵੈਲਥ ਘੋਟਾਲੇ 'ਚ ਨਵੀਂ ਐਫਆਈਆਰ ਦਰਜ ਕੀਤੇ ਜਾਣ ਦਾ ਆਦੇਸ਼ ਦਿੱਤਾ ਹੈ। ਐਂਟੀ ਕਰੱਪਸ਼ਨ ਬਿਊਰੋ ਨੂੰ ਕੇਸ ਦਰਜ ਕਰ ਕੇ ਜਾਂਚ ਕਰਨ ਨੂੰ ਕਿਹਾ ਗਿਆ ਹੈ। ਐਫਆਈਆਰ 'ਚ ਤੱਤਕਾਲੀਨ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਤੇ ਉਨ੍ਹਾਂ ਦੇ ਪੀਡਬਲਿਊਡੀ ਮੰਤਰੀ ਦਾ ਨਾਮ ਸ਼ਾਮਿਲ ਹੋ ਸਕਦਾ ਹੈ। ਮਾਮਲਾ ਲਾਈਟ ਖ਼ਰੀਦ ਨਾਲ ਜੁੜਿਆ ਹੈ ਜਿਸ 'ਚ ਕੰਟਰੈਕਟ ਨਿਯਮਾਂ ਦੀ ਅਣਦੇਖੀ ਹੋਈ। ਬਤੋਰ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਹੀ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ ਸੀ। ਗੌਰਤਲਬ ਹੈ ਕਿ ਸਾਲ 2010 ਦੀਆਂ ਕਾਮਨਵੈਲਥ ਖੇਡਾਂ ਦੇ ਦੌਰਾਨ ਦਿੱਲੀ 'ਚ ਸਟਰੀਟ ਲਾਈਟ ਦੀ ਖ਼ਰੀਦ ਹੋਈ ਸੀ, ਜਿਸ 'ਚ ਗੜਬੜੀ ਸਾਹਮਣੇ ਆਈ ਸੀ। ਇਲਜ਼ਾਮ ਹੈ ਕਿ ਬਜ਼ਾਰ ਮੁੱਲ ਤੋਂ ਜ਼ਿਆਦਾ ਮੁੱਲ 'ਤੇ ਇਹ ਲਾਈਟਾਂ ਖ਼ਰੀਦੀਆਂ ਗਈਆਂ ਸਨ। ਇਲਜ਼ਾਮ ਹਨ ਕਿ ਪੰਜ ਤੋਂ ਛੇ ਹਜ਼ਾਰ ਰੁਪਏ 'ਚ ਮਿਲਣ ਵਾਲੀ ਲਾਈਟ 27 ਹਜਾਰ ਰੁਪਏ 'ਚ ਖ੍ਰੀਦੀ ਗਈ। ਸੂਤਰਾਂ ਦੇ ਮੁਤਾਬਕ ਐਮਸੀਡੀ ਅਧਿਕਾਰੀਆਂ ਦੇ ਖਿਲਾਫ ਵੀ ਐਫਆਈਆਰ ਦਰਜ ਹੋਵੇਗੀ।
No comments:
Post a Comment