www.sabblok.blogspot.com
ਫਰੀਦਕੋਟ 11 ਫਰਵਰੀ ( ਗੁਰਭੇਜ ਸਿੰਘ ਚੌਹਾਨ ) ਆਸਟਰੇਲੀਆ ਤੋਂ ਕੁੱਝ ਸਮਾਂ ਵਤਨ ਪਰਤੇ ਪ੍ਰਸਿੱਧ ਪੱਤਰਕਾਰ ਮਿੰਟੂ ਬਰਾੜ ਅੱਜ ਐਸ ਬੀ ਆਰ ਐਸ ਕਾਲਜ ਫਾਰ ਵੋਮੈਨ ਘੁੱਦੂਵਾਲਾ ( ਫਰੀਦਕੋਟ ) ਵਿਖੇ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ•ਾਂ ਨੇ ਵਿਦਿਆਰਥੀਆਂ ਨਾਲ ਆਪਣੇ ਆਸਟਰੇਲੀਆ ਜਾਕੇ ਸਥਾਪਿਤ ਹੋਣ ਬਾਰੇ ਤਲਖ ਤਜਰਬੇ ਸਾਂਝੇ ਕੀਤੇ। ਉਨ•ਾਂ ਦੱਸਿਆ ਕਿ ਵਿਦੇਸ਼ ਵਿਚ ਸਚਾਈ, ਈਮਾਨਦਾਰੀ, ਮਿਹਨਤ ਅਤੇ ਕਿਰਤ ਦਾ ਹੀ ਸਤਿਕਾਰ ਹੈ ਅਤੇ ਉੱਥੇ ਕਿਸੇ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ। ਉੱਥੇ ਦੇ ਲੋਕ ਅਤੇ ਸਰਕਾਰਾਂ ਇਕ ਸਿਸਟਮ ਵਿਚ ਰਹਿ ਕੇ ਕੰਮ ਕਰਦੇ ਹਨ। ਉੱਥੇ ਜਾਕੇ ਪਤਾ ਲੱਗਦਾ ਹੈ ਕਿ ਜ਼ਿੰਦਗੀ ਕੀ ਹੈ। ਉਨ•ਾਂ ਦੱਸਿਆ ਕਿ ਉਨ•ਾਂ ਨੂੰ ਬੜੇ ਸੰਘਰਸ਼ ਤੋਂ ਬਾਅਦ ਨੌਕਰੀ ਮਿਲੀ। ਉੱਥੇ ਕੰਮ ਦੀ ਕਦਰ ਹੈ ਅਤੇ ਕੰਮ ਹੀ ਸਟੇਟਸ ਹੈ। ਸਾਫ ਨੀਤੀ ਅਤੇ ਸਪੱਸ਼ਟਤਾ ਦਾ ਪੱਲਾ ਫੜ•ਕੇ ਉਹ ਆਸਟਰੇਲੀਆ ਵਿਚ ਸਥਾਪਤ ਹੋਏ। ਪੱਤਰਕਾਰਤਾ ਦੇ ਖੇਤਰ ਵਿਚ ਵਿਚਰਦਿਆਂ ਉਨ•ਾਂ ਨੇ ਦੋਸਤਾਂ ਨਾਲ ਮਿਲਕੇ 2011 ਵਿਚ ਹਰਮਨ ਰੇਡੀਓ ਸ਼ੁਰੂ ਕੀਤਾ ਜਿਸਦੇ ਅੱਜ 10 ਲੱਖ ਸਰੋਤੇ ਹਨ। ਉਹ ਉੱਥੇ ਇਕ ਪੰਜਾਬੀ ਅਖਬਾਰ ਵੀ ਕੱਢ ਰਹੇ ਹਨ ਜੋ ਉੱਥੇ ਛਪਦੇ ਪੰਜਾਬੀ ਅਖਬਾਰਾਂ ਵਿਚ ਛੇਵੇਂ ਸਥਾਨ ਤੇ ਹੈ। ਉਨ•ਾਂ ਇਕ ਕੰਗਾਰੂਨਾਮਾਂ ਪੁਸਤਕ ਵੀ ਲਿਖੀ ਹੈ। ਉਨ•ਾਂ ਦੁਆਰਾ ਸ਼ੁਰੂ ਕੀਤਾ ਟਾਕ ਸ਼ੋਅ ਲਹਿਰਾਂ ਬੜਾ ਹੀ ਮਕਬੂਲ ਹੋਇਆ। ਮਿੰਟੂ ਬਰਾੜ ਨੇ ਕਿਹਾ ਕਿ ਜੇਕਰ ਸਾਡੇ ਲੋਕ ਮੈਨੂੰ ਕੀ ਨੂੰ ਮਨ ਵਿਚੋਂ ਕੱਢ ਦੇਣ ਤਾਂ ਸਾਡਾ ਦੇਸ਼ ਵੀ ਆਸਟਰੇਲੀਆ,ਕੈਨੇਡਾ, ਅਮਰੀਕਾ ਵਰਗਾ ਬਣ ਸਕਦਾ ਹੈ । ਵਿਦਿਆਰਥੀਆਂ ਨੇ ਉਨ•ਾਂ ਨੂੰ ਬੜੀ ਦਿਲਚਸਪੀ ਨਾਲ ਸੁਣਿਆਂ। ਪ੍ਰਸਿੱਧ ਲੇਖਕ ਤੇ ਪੱਤਰਕਾਰ ਨਿੰਦਰ ਘੁਗਿਆਣਵੀ ਨੇ ਮਿੰਟੂ ਬਰਾੜ ਤੇ ਜੀਵਨ ਝਾਤ ਮਾਰਦਿਆਂ ਦੱਸਿਆ ਕਿ ਮਿੰਟੂ ਬਰਾੜ ਆਸਟਰੇਲੀਆ ਵਿਚ ਇਕ ਮੈਗਜ਼ੀਨ ਕੂਕਾਬਾਰਾ ਵੀ ਕੱਢਦੇ ਜੋ ਉੱਥੋਂ ਦੇ ਸਾਹਿਤਕ ਪੰਛੀ ਦਾ ਨਾਂ ਹੈ। ਘੁਗਿਆਣਵੀ ਨੇ ਉਨ•ਾਂ ਬਾਰੇ ਹੋਰ ਵੀ ਦਿਲਚਸਪ ਜਾਣਕਾਰੀ ਸਾਂਝੀ ਕੀਤੀ। ਕਾਲਜ ਦੇ ਮੁੱਖ ਪ੍ਰਬੰਧਕ ਸ: ਬੋਹੜ ਸਿੰਘ ਨੇ ਮਿੰਟੂ ਬਰਾੜ ਦਾ ਸਮਾਂ ਕੱਢਕੇ ਵਿਦਿਆਰਥੀਆਂ ਦੇ ਰੂਬਰੂ ਹੋਣ ਤੇ ਧੰਨਵਾਦ ਕੀਤਾ ਅਤੇ ਉਨ•ਾਂ ਨੂੰ ਲੋਈ ਅਤੇ ਯਾਦਗਾਰੀ ਚਿਨ• ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਪ੍ਰਿੰਸੀਪਲ ਜਲੌਰ ਸਿੰਘ ਖੀਵਾ, ਬੋਹੜ ਸਿੰਘ ਥਿੰਦ ਮੁੱਖ ਪ੍ਰਬੰਧਕ, ਨਿੰਦਰ ਘੁਗਿਆਣਵੀ, ਡਾ: ਕੇਵਲ ਅਰੋੜਾ, ਅਮਰਜੀਤ ਸਿੰਘ ਅਰੋੜਾ, ਦਵਿੰਦਰ ਸਿੰਘ ਏ ਓ, ਅਮਰਜੀਤ ਸਿੰਘ ਢਿੱਲੋਂ, ਜਰਮਨਜੀਤ ਸਿੰਘ ਬਰਾੜ, ਜਸਵੀਰ ਸਿੰਘ ਉੱਗੋਕੇ ਆਦਿ ਪਤਵੰਤੇ ਵੀ ਹਾਜ਼ਰ ਸਨ।
ਐਸ ਬੀ ਆਰ ਐਸ ਕਾਲਜ ਘੁੱਦੂਵਾਲਾ ਚ ਐਨ ਆਰ ਆਈ ਮਿੰਟੂ ਬਰਾੜ ਦਾ ਸਨਮਾਨ ਕਰਦੇ ਹੋਏ ਪਤਵੰਤੇ। ਤਸਵੀਰ ਗੁਰਭੇਜ ਸਿੰਘ ਚੌਹਾਨ |

No comments:
Post a Comment