www.sabblok.blogspot.com
ਅੰਮ੍ਰਿਤਸਰ.27 ਫਰਵਰੀ.ਰਾਣਾ – ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਡਰੱਗ ਸਮਗਲਿੰਗ ਦੇ ਮਾਮਲੇ ਵਿਚ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਵੀਰ ਸਿੰਘ ਫਿਲੌਰ ਨੂੰ ਸੰਮਨ ਜਾਰੀ ਹੋਣ ‘ਤੇ ਕਿਹਾ ਕਿ ਡਰੱਗ ਸਮਗਲਿੰਗ ਵਿਚ ਕੋਈ ਵੀ ਸ਼ਾਮਲ ਹੋਵੇ, ਸ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਵੇਂ ਉਹ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਹੀ ਕਿਉਂ ਨਾ ਹੋਵੇ, ਅਸੀਂ ਤਾਂ ਡਰੱਗ ਸਮਗਲਰਾਂ ਨੂੰ ਫੜਨ ਵਾਲਿਆਂ ‘ਚੋਂ ਹਾਂ। ਸਮਗਲਰ ਦੇ ਕਹਿਣ ਤੇ ਇਲਜ਼ਾਮ ਲਾਉਣ ਨਾਲ ਹੀ ਕੋਈ ਮੁਲਜ਼ਮ ਨਹੀਂ ਹੋ ਜਾਵੇਗਾ। ਸੁਖਬੀਰ ਅੰਮ੍ਰਿਤਸਰ ਵਿਚ 580 ਕਰੋੜ ਦੀ ਲਾਗਤ ਨਾਲ ਚਲਾਈ ਜਾਣ ਵਾਲੀ ਮੈਟਰੋ ਬੱਸ ਦੇ ਉਦਘਾਟਨ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਸੁਖਬੀਰ ਨੇ ਕਿਹਾ ਕਿ ਡਰੱਗ ਸਮਗਲਿੰਗ ਮਾਮਲੇ ਵਿਚ ਜਾਂਚ ਕਰ ਰਹੀ ਕੇਂਦਰ ਸਰਕਾਰ ਦੀ ਜਾਂਚ ਏਜੰਸੀ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਤੇ ਸੀ. ਬੀ.ਆਈ. ਦੀ ਸਚਾਈ ਕੀ ਹੈ, ਇਹ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ। ਦੋਵੇਂ ਹੀ ਕੇਂਦਰ ਸਰਕਾਰ ਦੀਆਂ ਸਪੋਕਸ ਪਰਸਨ ਤੇ ‘ਤੋਤਾ’ ਹਨ। ਕੇਂਦਰ ਦੀ ਕਾਂਗਰਸ ਸਰਕਾਰ ਭਾਵੇਂ ਜੋ ਮਰਜ਼ੀ ਹੱਥਕੰਡੇ ਅਪਣਾ ਲਵੇ, ਬਸ ਹੁਣ ਉਸ ਦੇ ਜਾਣ ਦੀ ਵਾਰੀ ਆ ਗਈ ਹੈ ਤੇ ਕਾਂਗਰਸ ਦੇ ਹਰ ਹੱਥਕੰਡੇ ਦਾ ਲੋਕ ਜਵਾਬ ਦੇਣਗੇ। ਕੈਬਨਿਟ ਮੰਤਰੀ ਅਨਿਲ ਜੋਸ਼ੀ ‘ਤੇ ਦੋ ਵੋਟਾਂ ਦੇ ਮਾਮਲੇ ਵਿਚ ਸੀ. ਜੀ. ਐੱਮ. ਕੋਰਟ ਵਲੋਂ ਕ੍ਰਿਮੀਨਲ ਕੇਸ ਦਰਜ ਕੀਤੇ ਜਾਣ ਦੇ ਮਾਮਲੇ ਨੂੰ ਸੁਖਬੀਰ ਕੋਰਟ ਦਾ ਮਾਮਲਾ ਕਹਿੰਦੇ ਹੋਏ ਟਾਲ ਗਏ। ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਵਲੋਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਨਪੁੰਸਕ ਕਹਿਣ ‘ਤੇ ਸੁਖਬੀਰ ਨੇ ਕਿਹਾ ਕਿ ਕਾਂਗਰਸ ਕੋਲ ਕੋਈ ਚੋਣ ਮੁੱਦਾ ਨਹੀਂ ਹੈ, ਇਸ ਲਈ ਉਹ ਇਸ ਹੇਠਲੇ ਪੱਧਰ ਦੀ ਰਾਜਨੀਤੀ ‘ਤੇ ਉੱਤਰ ਆਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸੀ. ਪੀ. ਐੱਸ. ਇੰਦਰਬੀਰ ਸਿੰਘ ਬੁਲਾਰੀਆ, ਭਾਜਪਾ ਜਨਰਲ ਸਕੱਤਰ ਤਰੁਣ ਚੁੱਘ, ਮੇਅਰ ਬਖਸ਼ੀ ਰਾਮ ਅਰੋੜਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ, ਡਿਪਟੀ ਮੇਅਰ ਅਵਿਨਾਸ਼ ਜੌਲੀ, ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ, ਪ੍ਰਧਾਨ ਨਰੇਸ਼ ਸ਼ਰਮਾ, ਉਪਕਾਰ ਸਿੰਘ ਸੰਧੂ, ਰਾਜਿੰਦਰ ਮਰਵਾਹਾ ਆਦਿ ਮੌਜੂਦ ਸਨ।

No comments:
Post a Comment