jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 8 February 2014

ਬਬਰ ਲਹਿਰ ਦੇ ਸ਼ਹੀਦਾਂ ਨੂੰ ਸਮਰਪਤ ਨਾਟ ਮੰਚਣ 23 ਨੂੰ

www.sabblok.blogspot.com







































ਜਲੰਧਰ: 08 ਫਰਵਰੀ:     ਕਾਮਾਗਾਟਾ ਮਾਰੂ ਅਤੇ ਬਜਬਜ ਘਾਟ ਸ਼ਤਾਬਦੀ (1914-2014) ਦੀ ਸਿਖ਼ਰ ਵੱਲ ਵਧਣ ਲਈ ਸਮਾਗਮਾਂ ਦੀ ਲੜੀ ਦੇ ਆਗਾਜ਼ ਵਜੋਂ ਗ਼ਦਰ ਲਹਿਰ ਦੀ ਅਗਲੀ ਕੜੀ ਬਬਰ ਲਹਿਰ ਦੇ ਮਹਾਨ ਸ਼ਹੀਦਾਂ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਮਾਣਕੋ, ਨੰਦ ਸਿੰਘ ਘੁੜਿਆਲ, ਬਾਬੂ ਸੰਤਾ ਸਿੰਘ ਹਰਿਓਂ, ਦਲੀਪ ਸਿੰਘ ਧਾਮੀਆਂ ਅਤੇ ਧਰਮ ਸਿੰਘ ਹਯਾਤਪੁਰ ਰੁੜਕੀ ਦੀ ਸ਼ਹਾਦਤ ਨੂੰ ਸਮਰਪਤ ਨਾਟ ਸਮਾਗਮ 23 ਫਰਵਰੀ ਦਿਨ ਐਤਵਾਰ ਸ਼ਾਮ ਠੀਕ 7 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ, ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਹੋਏਗਾ। 
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਪ੍ਰੋ. ਰਮਨ ਦੀ ਕਲਮ ਤੋਂ ਲਿਖਿਆ ਨਾਟਕ 'ਗਾਥਾ-ਏ-ਗ਼ਦਰ', ਚੰਨ ਚਮਕੌਰ ਅਤੇ ਨਿਰਮਲ ਧਾਲੀਵਾਲ ਦੀ ਨਿਰਦੇਸ਼ਨਾ 'ਚ ਨਾਦ-ਸੰਵਾਦ ਦਾ ਗਰੁੱਪ ਆਫ਼ ਆਰਟ, ਲੁਧਿਆਣਾ ਵਲੋਂ ਖੇਡਿਆ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਰੰਗਕਰਮੀਆਂ, ਨਾਟਕ ਪ੍ਰੇਮੀਆਂ, ਆਜ਼ਾਦੀ ਸੰਗਰਾਮ ਦੇ ਵਾਰਸਾਂ ਅਤੇ ਲੋਕ-ਲਹਿਰ ਨਾਲ ਜੁੜੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਸ ਸਮਾਗਮ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। 

No comments: