jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 10 February 2014

ਕੈਪਟਨ ਦੀ ਝੂਠ ਬੋਲਣ ਤੇ ਬੇਬੁਨਿਆਦ ਦੋਸ਼ ਲਾਉਣ ਦੀ ਆਦਤ ਨਹੀਂ ਗਈ-ਬਾਦਲ

www.sabblok.blogspot.com

ਅੰਮਿ੍ਤਸਰ, 10 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅੱਜ ਦੇਰ ਸ਼ਾਮ ਅੰਮਿ੍ਤਸਰ ਪੁੱਜੇ | ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਤਿੱਖੀ ਅਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇੰਨੇ ਵੱਡੇ ਅਹੁਦੇ 'ਤੇ ਰਹਿਣ ਦੇ ਬਾਵਜੂਦ ਉਨ੍ਹਾਂ ਦੀ ਝੂਠ ਬੋਲਣ, ਬੇਬੁਨਿਆਦ ਦੋਸ਼ ਲਾਉਣ ਤੇ ਬਦਲਾ ਲਊ ਪੁਰਾਣੀ ਆਦਤ ਨਹੀਂ ਗਈ | ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਕੈਪਟਨ ਿਖ਼ਲਾਫ਼ ਜੋ ਵੀ ਕੇਸ ਸਨ, ਉਹ ਸਭ ਵਾਪਸ ਲਏ ਤੇ ਹਮੇਸ਼ਾਂ ਬਣਦਾ ਸਤਿਕਾਰ ਵੀ ਦਿੱਤਾ ਪਰ ਇੱਜਤ ਮਾਣ ਲੈਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ | ਸ: ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਥ ਲਈ ਕੋਈ ਸੇਵਾ ਨਹੀਂ, ਉਹ ਕਾਂਗਰਸ ਦੇ ਵਫ਼ਾਦਾਰ ਵਜੋਂ ਭੁਗਤਦੇ ਰਹੇ | ਸ: ਬਾਦਲ ਨੇ ਸਵਾਲ ਦੇ ਜਵਾਬ 'ਚ ਦੱਸਿਆ ਕਿ ਉਹ 26 ਮਈ 1984 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਨਹੀਂ ਮਿਲੇ | ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਤੋਂ ਬਾਅਦ ਗਾਂਧੀ ਪਰਿਵਾਰ ਨਾਲ ਕੋਈ ਸਿਆਸੀ ਸਾਂਝ ਨਹੀਂ ਰੱਖੀ | ਸ: ਬਾਦਲ ਨੇ ਕਿਹਾ ਕਿ ਮੈਨੂੰ ਕੈਪਟਨ ਤੋਂ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ, ਉਨ੍ਹਾਂ ਪੰਥ ਖ਼ਾਤਰ ਆਪਣਾ ਫਰਜ਼ ਸਮਝਦਿਆਂ ਕਈ ਸਾਲ ਜੇਲ੍ਹਾਂ 'ਚ ਗੁਜ਼ਾਰੇ ਹਨ | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਸਬੰਧੀ ਸੰਤ ਹਰਚੰਦ ਸਿੰਘ ਲੌਾਗੋਵਾਲ ਵੱਲੋਂ ਇੰਦਰਾ ਗਾਂਧੀ ਦੇ ਨਿੱਜੀ ਸਹਾਇਕ ਆਰ. ਕੇ. ਧਵਨ ਨੂੰ ਪੱਤਰ ਲਿਖਣ ਸਬੰਧੀ ਸ: ਬਾਦਲ ਨੇ ਸਪੱਸ਼ਟ ਕੀਤਾ ਕਿ ਸਭ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ | ਉਨ੍ਹਾਂ ਕਿਹਾ ਆ ਰਹੀਆਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ | ਸ: ਬਾਦਲ ਨੇ ਅਡਵਾਨੀ ਬਾਰੇ ਕੋਈ ਜਵਾਬ ਨਾ ਦਿੱਤਾ¸ਸ: ਬਾਦਲ ਨੂੰ ਜਦੋਂ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ 'ਮਾਈ ਕੰਟਰੀ ਮਾਈ ਲਾਈਫ' 'ਚ ਇੰਦਰਾ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਕਰਨ ਲਈ ਜ਼ੋਰ ਦੇਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਗੇ |

No comments: