www.sabblok.blogspot.com
ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਨਹੀਂ ਲੜਨਗੇ। ਅਕਾਲੀ ਦਲ ਲੀਡਰਸ਼ਿਪ ਨੇ ਭਾਜਪਾ ਨੂੰ ਇਸ ਗੱਲ ਦੀ ਗਾਰੰਟੀ ਦੇ ਦਿੱਤੀ ਹੈ ਕਿ ਉਹ ਕਾਗਜ਼ ਦੀ ਪਰਚੀ 'ਤੇ ਉਮੀਦਵਾਰ ਦਾ ਨਾਂ ਦੇਣ ਅਤੇ ਨਾਮਜ਼ਦਗੀ ਪੱਤਰ ਭਰਨ ਪਿੱਛੋਂ ਉਮੀਦਵਾਰ ਨੂੰ ਇਥੇ ਆਉਣ ਦੀ ਲੋੜ ਨਹੀਂ ਹੋਵੇਗੀ। ਇਹ ਸੀਟ ਜਿੱਤ ਲਈ ਜਾਵੇਗੀ। ਹੁਣ ਸਾਬਕਾ ਆਈ. ਐੱਫ. ਐੱਸ. ਅਧਿਕਾਰੀ ਹਰਦੀਪ ਸਿੰਘ ਪੁਰੀ ਅਤੇ ਫਿਲਮ ਅਭਿਨੇਤਾ ਸੰਨੀ ਦਿਓਲ ਦਾ ਨਾਂ ਇਸ ਸੀਟ ਲਈ ਲਿਆ ਜਾ ਰਿਹਾ ਹੈ। ਅਰੁਣ ਜੇਤਲੀ ਅੰਮ੍ਰਿਤਸਰ ਤੋਂ ਚੋਣ ਨਹੀਂ ਲੜਨਗੇ।
No comments:
Post a Comment