jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 10 February 2014

ਔਰਤਾਂ ਨੂੰ ਡੇਅਰੀ ਧੰਦੇ 'ਤੇ 50 ਪ੍ਰਤੀਸ਼ਤ ਸਬਸਿਡੀ ਦੇਵਾਂਗੇ-ਬਾਦਲ

www.sabblok.blogspot.com
 

ਜਗਰਾਉਂ, 10 ਫਰਵਰੀ -ਕੌਮਾਂਤਰੀ ਪੱਧਰ ਦੇ ਡੇਅਰੀ ਤੇ ਖੇਤੀਬਾੜੀ ਮੇਲੇ ਦੇ ਦੂਸਰੇ ਦਿਨ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਰਾਜ 'ਚ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਲਈ ਵਿਸ਼ੇਸ਼ ਸਬਸਿਡੀਆਂ ਦਾ ਐਲਾਨ ਕੀਤਾ | ਉਨ੍ਹਾਂ ਇਸ ਖੇਤਰ 'ਚ ਰਾਜ ਦੀਆਂ ਔਰਤਾਂ ਨੂੰ ਵੀ ਅੱਗੇ ਆਉਣ ਤੇ ਕਮਰਸ਼ੀਅਲ ਡੇਅਰੀ ਨਾਲ ਜੁੜਨ ਵਾਲੀਆਂ ਔਰਤਾਂ ਲਈ ਡੇਅਰੀ ਦੀ ਤਕਨੀਕ 'ਤੇ 50 ਪ੍ਰਤੀਸ਼ਤ ਸਬਸਿਡੀ ਦੇਣ ਦਾ ਵਾਅਦਾ ਵੀ ਕੀਤਾ | ਸ. ਬਾਦਲ ਨੇ ਕਿਹਾ ਕਿ ਪੰਜਾਬ ਭਾਵੇਂ ਖੇਤੀ ਪ੍ਰਧਾਨ ਸੂਬਾ ਹੈ ਪਰ ਅੱਜ ਇਥੇ ਖੇਤੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ, ਜਿਸ ਕਰਕੇ ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਵੱਲ ਉਤਸ਼ਾਹਿਤ ਕਰਨ ਦੇ ਯਤਨ ਕਰ ਰਹੀ ਹੈ ਅਤੇ ਪੰਜਾਬ 'ਚ ਡੇਅਰੀ ਦਾ ਧੰਦਾ ਸਭ ਤੋਂ ਵੱਧ ਮੁਨਾਫੇ ਵਾਲਾ ਧੰਦਾ ਸਾਹਮਣੇ ਆਇਆ ਹੈ, ਜਿਹੜਾ ਕਿ ਖੇਤੀ ਦੇ ਧੰਦੇ ਨਾਲ ਜੁੜਿਆ ਵੀ ਹੋਇਆ ਹੈ | ਉਨ੍ਹਾਂ ਪੰਜਾਬ 'ਚ ਦੁੱਧ ਦੇ ਧੰਦੇ ਨੂੰ ਕਮਰਸ਼ੀਅਲ ਡੇਅਰੀ ਦੇ ਧੰਦੇ ਵਜੋਂ ਉਭਾਰਨ ਤੇ ਇਸ ਧੰਦੇ 'ਚ ਰਾਜ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐਫ.ਏ.) ਦਾ ਵੱਡਾ ਯੋਗਦਾਨ ਦੱਸਿਆ | ਉਨ੍ਹਾਂ ਕੇਂਦਰ ਸਰਕਾਰ 'ਤੇ ਪੰਜਾਬ ਦੀ ਕਿਸਾਨੀ ਨਾਲ ਮਤਰੇਆ ਸਲੂਕ ਕਰਨ ਦੇ ਦੋਸ਼ ਲਾਏ | ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਵੀ ਚੱਪੜਚਿੜੀ ਦੇ ਮੈਦਾਨ 'ਚ ਇਸੇ ਮਹੀਨੇ ਵਿਸ਼ਾਲ ਡੇਅਰੀ ਤੇ ਖੇਤੀਬਾੜੀ ਮੇਲਾ ਲਾਉਣ ਬਾਰੇ ਦੱਸਿਆ |
ਸ. ਬਾਦਲ ਨੇ ਇਸ ਮੌਕੇ ਰਾਜ ਸਰਕਾਰ ਵਲੋਂ ਪੀ.ਡੀ.ਐਫ.ਏ. ਲਈ 25 ਲੱਖ ਰੁਪਏ ਦੀ ਗ੍ਰਾਂਟ ਵੀ ਦੇਣ ਦਾ ਐਲਾਨ ਕੀਤਾ ਤੇ ਹੋਰ ਮੰਗਾਂ ਲਈ ਜਲਦੀ ਹੀ ਸੰਸਥਾ ਦੇ ਮੈਬਰਾਂ ਨਾਲ ਇਕ ਮੀਟਿੰਗ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਪੰਜਾਬ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਜੀ.ਐਸ. ਕਾਲਕਟ ਨੇ ਰਾਜ ਦੀ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਬੋਲਦਿਆਂ ਇਸ ਦੇ ਹੱਲ ਲਈ ਮੁੱਖ ਮੰਤਰੀ ਸ. ਬਾਦਲ ਵਲੋਂ ਨਿੱਜੀ ਰੁਚੀ ਦਿਖਾਉਣ ਬਾਰੇ ਦੱਸਿਆ | ਇਸ ਮੌਕੇ ਪੀ.ਡੀ.ਐਫ.ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਮੁੱਖ ਮੰਤਰੀ ਸ. ਬਾਦਲ ਨੂੰ ਜੀ ਆਇਆਂ ਆਖਿਆ ਤੇ ਪੀ.ਡੀ.ਐਫ.ਏ. ਵੱਲੋਂ ਪੰਜਾਬ ਨੂੰ ਡੇਅਰੀ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਇਸ ਮੌਕੇ ਸ. ਬਾਦਲ ਨੇ ਡੇਅਰੀ ਦੇ ਧੰਦੇ 'ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਕਿਸਾਨਾਂ ਰਣਜੀਤ ਸਿੰਘ ਲੰਗੇਆਣਾ, ਬਲਵਿੰਦਰ ਸਿੰਘ ਬੁੱਟਰ, ਕਰਨੈਲ ਸਿੰਘ ਮਰੋਲੀ, ਬੀਬੀ ਕਰਮਜੀਤ ਕੌਰ ਬੈਂਸ ਤੇ ਹਰਜੀਤ ਸਿੰਘ ਨੂੰ ਵਿਸ਼ੇਸ਼ ਐਵਾਰਡ ਵੀ ਭੇਟ ਕੀਤੇ | ਸ. ਬਾਦਲ ਨੇ ਮੇਲੇ 'ਚ ਦੇਸ਼ ਅਤੇ ਵਿਦੇਸ਼ ਦੀਆਂ ਕੰਪਨੀਆਂ ਵੱਲੋਂ ਲਾਈ ਗਈ ਪ੍ਰਦਰਸ਼ਨੀ ਵੀ ਦੇਖੀ | ਇਸ ਮੌਕੇ ਸ. ਬਾਦਲ ਨਾਲ ਵਿਧਾਇਕ ਐਸ.ਆਰ. ਕਲੇਰ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਪੰਜਾਬ ਐਗਰੋ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਤੇ ਫੈਡਰੇਸ਼ਨ ਆਗੂ ਗੁਰਚਰਨ ਸਿੰਘ ਗਰੇਵਾਲ ਵੀ ਹਾਜ਼ਰ ਸਨ | ਅੱਜ ਮੇਲੇ ਦੇ ਦੂਸਰੇ ਦਿਨ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਡੇਅਰੀ ਖੇਤਰ 'ਚ ਜੁੜ ਕੇ ਪ੍ਰਾਪਤੀਆਂ ਕਰਨ ਵਾਲੀਆਂ ਬੀਬੀਆਂ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਕੰਵਲਜੀਤ ਸਿੰਘ ਮੱਲ੍ਹਾ, ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਇੰਦਰਜੀਤ ਸਿੰਘ, ਰਜਿੰਦਰ ਸਿੰਘ ਝਾੜ ਸਾਹਿਬ, ਬਲਵੀਰ ਸਿੰਘ ਨਵਾਂ ਸ਼ਹਿਰ, ਡਾਇਰੈਕਟਰ ਰਛਪਾਲ ਸਿੰਘ ਤਲਵਾੜਾ, ਰਾਜਪਾਲ ਸਿੰਘ ਕੁਲਾਰ, ਹਰਿੰਦਰ ਸਿੰਘ ਸ਼ਾਹਪੁਰ, ਰਣਜੀਤ ਸਿੰਘ ਲੰਗੇਆਣਾ, ਰੇਸ਼ਮ ਸਿੰਘ ਭੁੱਲਰ, ਬਲਰਾਜ ਸਿੰਘ ਮਲਸੀਆਂ, ਡਾ. ਬਲਵੀਰ ਸਿੰਘ ਦੇਵ, ਬਲਜਿੰਦਰ ਸਿੰਘ ਅੰਮਿ੍ਤਸਰ, ਗੁਰਮੀਤ ਸਿੰਘ, ਕੁਲਦੀਪ ਸਿੰਘ ਸਿੱਧੂ, ਸੁਖਜਿੰਦਰ ਸਿੰਘ ਗੁਰਦਾਸਪੁਰ, ਹਰਸ਼ਦੀਪ ਸਿੰਘ ਸੰਧੂ, ਗੁਰਚਰਨ ਸਿੰਘ ਬਰਨਾਲਾ, ਅਮਨਪ੍ਰੀਤ ਸਿੰਘ ਫਰੀਦਕੋਟ, ਅਵਤਾਰ ਸਿੰਘ ਫਤਿਹਗੜ੍ਹ ਸਾਹਿਬ, ਦੀਪਇੰਦਰ ਸਿੰਘ ਭੰਡਾਰੀ, ਸੁਖਪਾਲ ਸਿੰਘ ਫਿਰੋਜ਼ਪੁਰ, ਕਮਲਪ੍ਰੀਤ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਮਾਨਸਾ, ਗੁਰਜੀਤ ਸਿੰਘ ਫਾਜ਼ਿਲਕਾ, ਸੁਖਦੇਵ ਸਿੰਘ ਮਹੋਲੀ, ਅਮਰਜੀਤ ਸਿੰਘ ਨਵਾਂ ਸ਼ਹਿਰ, ਗੁਰਜਿੰਦਰ ਸਿੰਘ ਪਟਿਆਲਾ, ਜਗਤਾਰ ਸਿੰਘ ਰੋਪੜ, ਗੁਰਦਾਸ ਸਿੰਘ ਢਿੱਲੋਂ, ਚੇਅਰਮੈਨ ਦੀਦਾਰ ਸਿੰਘ ਮਲਕ, ਬਲਦੇਵ ਸਿੰਘ ਬੀੜ, ਸੁਰਜੀਤ ਸਿੰਘ ਢਿੱਲੋਂ ਸਮੇਤ ਹੋਰ ਹਾਜ਼ਰ ਸਨ |

No comments: