www.sabblok.blogspot.com
ਹੁਸ਼ਿਆਰਪੁਰ— ਵਿਗਿਆਨ ਦੇ ਇਸ ਦੌਰ 'ਚ ਇਕ ਪਾਸੇ ਤਾਂ ਮਨੁੱਖ ਅਸਮਾਨ ਤੱਕ ਆਪਣੀ ਪਹੁੰਚ ਬਣਾ ਚੁੱਕਾ ਹੈ ਪਰ ਦੂਜੇ ਪਾਸੇ ਅਜੇ ਵੀ ਕੁਝ ਲੋਕ ਅਜਿਹੇ ਹਨ, ਜੋ ਅਨਪੜ੍ਹਤਾ ਕਾਰਨ ਸਾਇੰਸ 'ਚ ਵਿਸ਼ਵਾਸ ਨਾ ਕਰਦੇ ਹੋਏ ਝਾੜ-ਫੂਕ ਦੇ ਚੱਕਰ 'ਚ ਪੈ ਕੇ ਕਈ ਮੁਸ਼ਕਲਾਂ 'ਚ ਫਸ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਚੌਹਾਲ 'ਚ ਸਾਹਮਣੇ ਆਇਆ ਹੈ, ਜਿੱਥੇ ਮਾਂ-ਪਿਓ ਦੀ ਲਾਪਰਵਾਹੀ ਅਤੇ ਅੰਧ ਵਿਸ਼ਵਾਸ ਕਾਰਨ ਉਨ੍ਹਾਂ ਦਾ 7 ਸਾਲਾ ਬੇਟਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 16 ਜਨਵਰੀ ਨੂੰ ਪਿੰਡ ਚੌਹਾਲ ਦੇ ਰਹਿਣ ਵਾਲੇ ਲਾਲ ਦੇ 7 ਸਾਲਾ ਬੇਟੇ ਪ੍ਰਿੰਸ ਨੂੰ ਕੁੱਤੇ ਨੇ ਵੱਢ ਲਿਆ ਸੀ ਪਰ ਘਰ ਵਾਲਿਆਂ ਨੇ ਰੈਬੀਜ਼ ਦਾ ਟੀਕਾ ਲਗਵਾਉਣ ਦੀ ਜਗ੍ਹਾ ਬਾਬਿਆਂ ਕੋਲੋਂ ਝਾੜ-ਫੂਕ ਕਰਵਾਉਣ ਨੂੰ ਪਹਿਲ ਦਿੱਤੀ। ਪ੍ਰਿੰਸ ਦੇ ਮਾਂ-ਪਿਓ ਦਾ ਮੰਨਣਾ ਸੀ ਕਿ ਉਨ੍ਹਾਂ ਦਾ ਬੇਟਾ ਝਾੜ-ਫੂਕ ਨਾਲ ਹੀ ਠੀਕ ਹੋ ਜਾਵੇਗਾ। ਇਸ ਲਈ ਉਨ੍ਹਾਂ ਨੇ ਪਿੰ੍ਰਸ ਨੂੰ ਰੈਬੀਜ਼ ਦਾ ਟੀਕਾ ਨਹੀਂ ਲਗਾਇਆ। ਇਸ ਦੇ ਕੁਝ ਹੀ ਦਿਨਾਂ ਬਾਅਦ ਪ੍ਰਿੰਸ ਪਾਣੀ ਅਤੇ ਹਵਾ ਤੋਂ ਡਰਨ ਲੱਗ ਪਿਆ ਤਾਂ ਘਰ ਵਾਲਿਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਉਸ ਸਮੇਂ ਉਸ ਦੇ ਘਰ ਵਾਲਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਹੱਥੋਂ ਹੁਣ ਬਾਜ਼ੀ ਨਿਕਲ ਰਹੀ ਹੈ। ਉਨ੍ਹਾਂ ਨੇ ਪ੍ਰਿੰਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ, ਪਰ ਉਸ ਸਮੇਂ ਤੱਕ ਪ੍ਰਿੰਸ ਦੇ ਸਰੀਰ 'ਚ ਇਹ ਰੋਗ ਚੰਗੀ ਤਰ੍ਹਾਂ ਫੈਲ ਚੁੱਕਾ ਸੀ। ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਹੁਣ ਪ੍ਰਿੰਸ ਆਪਣੇ ਮਾਂ-ਪਿਓ ਦੀ ਲਾਪਰਵਾਹੀ ਅਤੇ ਅੰਧ ਵਿਸ਼ਵਾਸ ਦੇ ਕਾਰਨ ਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
No comments:
Post a Comment