jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 September 2013

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਕਲਾਸ ਅਨੁਪੂਰਕ ਪ੍ਰੀਖਿਆ ਦੀ ਡੇਟਸ਼ੀਟ ਜ਼ਾਰੀ

www.sabblok.blogspot.com

ਚੰਡੀਗੜ੍ਹ: 3 ਸਤੰਬਰ (ਗਗਨਦੀਪ ਸੋਹਲ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਕਲਾਸ ਦੀ 4 ਸਤੰਬਰ, 2013 ਤੋਂ ਸ਼ੁਰੂ ਹੋਣ ਵਾਲੀ ਅਣੁਪੂਰਕ ਪ੍ਰੀਖਿਆ (ਸਹਿਤ ਓਪਨ ਸਕੂਲ ਸਪੈਸ਼ਲ ਚਾਂਸ) ਦੀ ਡੇਟਸ਼ੀਟ ਜ਼ਾਰੀ ਕਰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆ ਸਿੱਖਿਆ ਬੋਰਡ ਦੇ ਇਕ ਬੁਲਾਰੇ ਨੇ ਦਸਿਆ ਕਿ ਸਲਾਨਾ ਪ੍ਰੀਖਿਆ ਪ੍ਰਣਾਲੀ ਤਹਿਤ ਕੰਮਪਾਰਟਮੈਂਟ/ਰੀ ਪਿਅਰ/ ਵਾਧੂ ਵਿਸ਼ੇ ਅਤੇ ਸਮੈਸਟਰ -1 ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿਚ, ਸਮੈਸਟਰ-2 ਦੀ ਪ੍ਰੀਖਿਆ ਸਵੇਰੇ ਦੇ ਸੈਸ਼ਨ ਵਿਚ ਹੋਵੇਗੀ। ਸਮੈਸਟਰ/1 ਦੇ ਲਈ ਪ੍ਰੀਖਿਆ ਦਾ ਸਮਾਂ ਢਾਈ ਘੰਟੇ, ਸਮੈਸਟਰ 2 ਅਤੇ ਸਲਾਨਾ ਪ੍ਰੀਖਿਆ ਪ੍ਰਣਾਲੀ ( ਪੂਰਾ ਸਲੇਬਸ) ਲਈ ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਹੋਵੇਗਾ। ਉਨ੍ਹਾਂ ਦਸਿਆ ਕਿ ਜੂਮੈਟਰੀਕਲ ਪਰਸਪੈਕਟਿਵ ਐਂਡ ਡਰਾਇੰ ਦਾ ਸਮਾਂ 4 ਘੰਟੇ ਹੋਵੇਗਾ। ਜਦਕਿ ਐਲੀਮੈਂਟਸ ਆਫ ਬਿਲਡਿੰਗ ਕੰਸਟਰਕਸ਼ਨ, ਇਲੈਕਟ੍ਰਾਨਿਕਸ ਇੰਜੀ., ਇਲੈਕਟੀਕਲ ਇੰਜੀ, ਮਕੈਨੀਕਲ ਇੰਜੀ., ਅਤੇ ਇੰਜੀਨੀਅਰਿੰਗ ਡਰਾਇੰਗ ਦੇ ਪੇਪਰਾਂ ਲਈ ਸਮਾਂ 2 ਘੰਟੇ ਹੋਵੇਗਾ।
ਉਨ੍ਹਾਂ ਅੱਗੇ ਦਸਿਆ ਕਿ ਸਵੇਰ ਦੇ ਸੈਸ਼ਨ ਦਾ ਸਮਾਂ 10 ਵਜੇ ਤੋ 1.15 ਤੱਕ ਅਤੇ ਸ਼ਾਮ ਦੇ ਸੈਸ਼ਨ ਦਾ ਸਮਾਂ ਸਲਾਲਾ ਪ੍ਰੀਖਿਆ ਪ੍ਰਣਾਲੀ ਲਈ 2.30 ਵਜੇ ਤੋਂ 5.45 ਤੱਕ ਅਤੇ ਸਮੈਸਟਰ -1 ਲਈ ਸਮਾਂ 2.30 ਤੋਂ 5.15 ਤੱਕ ਹੋਵੇਗਾ। ਉਨ੍ਹਾਂ ਦਸਿਆ ਕਿ ਜਿਸ ਵਿਸ਼ੇ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਵਿਚ ਹੋਵੇਗੀ। ਉਸੇ ਵਿਸ਼ੇ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿਚ ਹੋਵੇਗੀ ਅਤੇ ਵਾਧੂ ਵਿਸ਼ੇ ਕੈਟਾਗਰੀ ਦੇ ਫਰੀਖਿਆਰਥੀ ਸਲਾਨਾ ਫ੍ਰੀਖਿਆ ਪ੍ਰਣਾਲੀ (ਪੂਰਾ ਸਿਲੇਬਸ) ਅਧੀਨ ਸ਼ਾਮ ਦੇ ਸੈਸ਼ਨ ਵਿਚ ਆਪਣੀ ਪ੍ਰੀਖਿਆ ਦੇਣਗੇ।
ਉਨ੍ਹਾਂ ਦੱਸਿਆ ਕਿ ਗ੍ਰੇਡਿੰਗ ਵਾਲੇ ਵਿਸ਼ੇ (ਕੰਪਿਊਟਰ ਸਾਇੰਸ, ਵਾਤਾਵਰਣ ਸਿੱਖਿਆ) ਦੀ ਲਿਖਤੀ ਪ੍ਰੀਖਿਆ ਅਲਾਟ ਕੀਤੇ ਗਏ ਪ੍ਰੀਖਿਆ ਕੇਂਦਰ ਵਿਚ ਹੀ ਬੋਰਡ ਵਲੋਂ ਪੇਸ਼ ਕੀਤੇ ਗਏ ਭੇਜੇ ਗਏ ਪ੍ਰਸ਼ਨ ਪੱਤਰਾਂ ਅਤੇ ਡੇਟ ਸ਼ੀਟ ਵਿੱਚ ਦਰਜ ਮਿਤੀ ਅਨੁਸਾਰ ਹੋਵੇਗੀ। ਸਮੂਹ ਸਕੂਲ ਮੁੱਖੀ ਇਨ੍ਹਾਂ ਵਿਸ਼ਿਆ ਦੀ ਮੁਲਾਂਕਣ ਸਕੂਲ ਪੱਧਰ 'ਤੇ ਕਰਵਾਉਣ ਅਤੇ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ ਲੈਣ ਉਪਰੰਤ ਗ੍ਰੇਡਿੰਗ ਸੂਚੀਆਂ ਮੁੱਖ ਦਫਤਰ ਨੂੰ ਦੋ ਦਿਨਾਂ ਦੇ ਅੰਦਰ ਅੰਦਰ ਭੇਜਣਗੇ...

No comments: