jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਘਰ ਦੇ ਵਿਹੜੇ ‘ਚ ਸੌਂ ਰਹੀ 15 ਸਾਲਾ ਵਿਦਿਆਰਥਣ ਨੂੰ ਕੀਤਾ ਅਗਵਾ

www.sabblok.blogspot.com
ਘਰ ਦੇ ਵਿਹੜੇ 'ਚ ਸੌਂ ਰਹੀ 15 ਸਾਲਾ ਵਿਦਿਆਰਥਣ ਨੂੰ ਕੀਤਾ ਅਗਵਾ
ਪਾਨੀਪਤ – ਪਾਨੀਪਤ ਦੇ ਮਤਲੋਡਾ ਥਾਣਾ ਦੇ ਪਿੰਡ ਉਰਲਾਨਾਕਲਾਂ ਵਿਚ ਇਕ 15 ਸਾਲਾ ਵਿਦਿਆਰਥਣ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 15 ਸਾਲਾ ਵਿਦਿਆਰਥਣ ਆਪਣੇ ਘਰ ਦੇ ਵਿਹੜੇ ‘ਚ ਸੁੱਤੀ ਸੀ ਤਾਂ ਉਸ ਦੇ ਪਿੰਡ ਦੇ 4 ਨੌਜਵਾਨਾਂ ਨੇ ਉਸ ਨੂੰ ਅਗਵਾ ਕਰ ਲਿਆ। ਸਵੇਰੇ ਜਦ ਪਰਿਵਾਰ ਵਾਲਿਆਂ ਦੀ ਅੱਖ ਖੁੱਲੀ ਤਾਂ ਲੜਕੀ ਨੂੰ ਘਰ ਵਿਚ ਨਾ ਦੇਖ ਕੇ ਉਨ੍ਹਾਂ ਨੇ ਹੜਕੰਪ ਮਚਾ ਦਿੱਤਾ। ਕਾਫੀ ਦੇਰ ਤੱਕ ਲੱਭਣ ਤੋਂ ਬਾਅਦ ਜਦ ਲੜਕੀ ਨਹੀਂ ਮਿਲੀ ਤਾਂ ਪਿੰਡ ਦੇ ਹੀ ਇਕ ਵਿਅਕਤੀ ਨੇ ਨਾਜ਼ੁਕ ਹਾਲਤ ਵਿਚ ਲੜਕੀ ਦੇ ਮਿਲਣ ਦੀ ਖਬਰ ਉਸ ਦੇ ਪਰਿਵਾਰਕ ਮੈਂਬਰਾ ਨੂੰ ਦਿੱਤੀ। ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਪਿੰਡ ਦੇ ਹੀ 4 ਨੌਜਵਾਨ ਉਸ ਨੂੰ ਕਾਰ ‘ਚ ਬੇਹੋਸ਼ ਕਰਕੇ ਲੈ ਗਏ ਜਿਨ੍ਹਾਂ ‘ਚੋਂ 2 ਨੌਜਵਾਨਾਂ ਨੂੰ ਉਸ ਨੇ ਪਛਾਣ ਲਿਆ ਹੈ। ਪੁਲਸ ਨੇ ਪਰਿਵਾਰਕ ਮੈਂਬਰਾ ਦੀ ਸ਼ਿਕਾਇਤ ‘ਤੇ ਲੜਕੀ ਦਾ ਮੈਡੀਕਲ ਕਰਵਾ ਕੇ 4 ਨੌਜਵਾਨਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

No comments: