jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਨਵੇਂ ਗ਼ਦਰ ਦਾ ਹੋਕਾ ਦੇਵੇਗਾ: ਮੇਲਾ ਗ਼ਦਰ ਸ਼ਤਾਬਦੀ ਦਾ

www.sabblok.blogspot.com

ਪੰਜ ਰੋਜ਼ਾ ਮੇਲੇ ਦਾ ਉਲੀਕਿਆ ਪ੍ਰੋਗਰਾਮ


ਜਲੰਧਰ, 5 ਸਤੰਬਰ:       ਮੁਲਕ ਅੰਦਰੋਂ ਸਾਮਰਾਜੀਆਂ ਅਤੇ ਉਨ•ਾਂ ਦੇ ਵੰਨ-ਸੁਵੰਨੇ ਸੇਵਾਦਾਰ ਜਾਗੀਰੂ ਪੂੰਜੀਪਤੀ ਕਾਰਪੋਰੇਟ ਘਰਾਣਿਆਂ, ਹਰ ਵੰਨਵੀ ਦੀ ਲੁੱਟ-ਖੋਹ, ਅਨਿਆਂ, ਜ਼ਬਰ-ਜ਼ੁਲਮ ਨੂੰ ਮੂਲੋਂ ਖਤਮ ਕਰਕੇ, ਲੋਕਾਂ ਦੀ ਪੁੱਗਤ ਵਾਲੇ ਅਤੇ ਸਾਂਝੀਵਾਲਤਾ ਭਰੇ ਸਮਾਜ ਦੀ ਸਿਰਜਣਾ ਕਰਨ ਲਈ ਨਵੇਂ ਗ਼ਦਰ ਦੀ ਤਿਆਰੀ ਕਰਨ ਦਾ ਮਿਹਨਤਕਸ਼ ਲੋਕਾਂ ਅਤੇ ਲੋਕਾਂ ਦੀਆਂ ਪ੍ਰਤੀਨਿਧ ਸਮੂਹ ਸ਼ਕਤੀਆਂ ਨੂੰ ਹੋਕਾ ਦੇਵੇਗਾ 'ਮੇਲਾ ਗ਼ਦਰ ਸ਼ਤਾਬਦੀ ਦਾ'।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਬਾਡੀ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ 28 ਅਕਤੂਬਰ ਤੋਂ 1 ਨਵੰਬਰ 2013 ਤੱਕ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਲੱਗਣ ਵਾਲਾ ਇਹ ਪੰਜ ਰੋਜ਼ਾ ਮੇਲਾ ਲੋਕਾਂ ਅੰਦਰ ਇਨਕਲਾਬੀ ਦੇਸ਼ ਭਗਤੀ ਦੀ ਨਵੀਂ ਤਰੰਗ ਛੇੜੇਗਾ ਕਿ ਉੱਠੋ!  ਜਾਗੋ!!  ਸਾਨੂੰ ਸੁੱਤਿਆਂ ਨੂੰ ਯੁੱਗ ਬੀਤ ਗਏ!!  ਯੁੱਗ ਬਦਲ ਦਿਓ!!
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅੱਜ ਦੀ ਮੀਟਿੰਗ 'ਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਅਤੇ ਕਾਮਰੇਡ ਚੈਨ ਸਿੰਘ ਚੈਨ ਕਰਨਗੇ।  ਇਸ ਮੌਕੇ ਗ਼ਦਰੀ ਸੰਗਰਾਮੀਆਂ ਦੇ ਸੁਪਨੇ ਪੂਰੇ ਕਰਨ ਲਈ ਲੋਕ-ਸੰਗਰਾਮ ਜਾਰੀ ਰੱਖਣ ਦਾ ਅਹਿਦ ਲਿਆ ਜਾਏਗਾ।  ਇਸ ਉਪਰੰਤ ਸੈਂਕੜੇ ਕਲਾਕਾਰ ਗ਼ਦਰੀ ਝੰਡੇ ਦਾ ਗੀਤ 'ਨਵੇਂ ਗ਼ਦਰ ਦਾ ਹੋਕਾ' ਪੇਸ਼ ਕਰਨਗੇ।
ਇਸ ਰੋਜ਼ ਠੀਕ 3 ਵਜੇ ਜਲੰਧਰ ਸ਼ਹਿਰ ਅੰਦਰ ਇਤਿਹਾਸਕ 'ਗ਼ਦਰ ਸ਼ਤਾਬਦੀ ਮਾਰਚ' ਕੀਤਾ ਜਾਵੇਗਾ।  ਮੇਲੇ ਵਿੱਚ ਪੰਜਾਬ ਅਤੇ ਦੇਸ਼ ਬਦੇਸ਼ ਅੰਦਰ ਸਰਗਰਮ ਸਮੂਹ ਦੇਸ਼ ਭਗਤ ਕਮੇਟੀਆਂ ਅਤੇ ਲੋਕ-ਪੱਖੀ ਜਨਤਕ ਜੱਥੇਬੰਦੀਆਂ ਅਤੇ ਸਖਸ਼ੀਅਤਾਂ ਸ਼ਿਰਕਤ ਕਰਨਗੀਆਂ।
ਪਹਿਲੀ ਨਵੰਬਰ ਸਾਰੀ ਰਾਤ ਹੋਣ ਵਾਲੇ ਨਾਟਕ ਮੇਲੇ 'ਚ ਡਾ. ਆਤਮਜੀਤ, ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਪ੍ਰੋ. ਅੰਕੁਰ ਸ਼ਰਮਾ, ਪ੍ਰੋ. ਅਜਮੇਰ ਔਲਖ ਅਤੇ ਅਨੀਤਾ ਸ਼ਬਦੀਸ ਦੇ ਲਿਖੇ ਨਵੇਂ ਨਾਟਕ ਪੇਸ਼ ਹੋਣਗੇ।  ਇਸ ਤੋਂ ਇਲਾਵਾ ਐਕਸ਼ਨ ਗੀਤ, ਗੀਤ-ਸੰਗੀਤ ਹੋਵੇਗਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਿਨ ਅਤੇ ਰਾਤ ਦੇ ਸਮਾਗਮ ਨੂੰ ਸੰਬੋਧਨ ਕਰਨਗੇ।
ਜ਼ਿਕਰਯੋਗ ਹੈ ਕਿ 31 ਅਕਤੂਬਰ ਦੀ ਰਾਤ ਪੰਜਾਬ ਅਤੇ ਦੇਸ਼ ਵਿਦੇਸ਼ ਅੰਦਰ ਗ਼ਦਰੀ ਦੇਸ਼ ਭਗਤਾਂ ਦੀ ਅਮਿਟ ਦੇਣ ਨਾਲ ਜੁੜੇ ਪਰਿਵਾਰ ਅਤੇ ਸਮੂਹ ਲੋਕ ਆਪਣੇ ਘਰਾਂ ਉਪਰ ਦੀਪ-ਮਾਲਾ ਕਰਨਗੇ।
ਪੰਜ ਰੋਜ਼ਾ ਮੇਲੇ ਦਾ ਆਗਾਜ਼ 28 ਅਕਤੂਬਰ ਸਵੇਰੇ 10 ਵਜੇ ਸ਼ਮ•ਾਂ ਰੌਸ਼ਨ ਕਰਨ ਨਾਲ ਹੋਏਗਾ।  ਇਸ ਦਿਨ ਗਾਇਨ ਮੁਕਾਬਲਾ ਹੋਵੇਗਾ ਅਤੇ ਸ਼ਾਮ ਨੂੰ ਕੋਰਿਓਗ੍ਰਾਫ਼ੀਆਂ ਹੋਣਗੀਆਂ।
29 ਅਕਤੂਬਰ ਦੋ ਸੈਮੀਨਾਰ ਹੋਣਗੇ, ਜਿਨ•ਾਂ ਵਿਚ ਦੇਸ਼ ਵਿਦੇਸ਼ ਅੰਦਰ ਵਸਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਸਰੋਕਾਰਾਂ ਬਾਰੇ ਵਿਚਾਰ-ਚਰਚਾ ਹੋਵੇਗੀ।
30 ਅਕਤੂਬਰ ਲੜਕੇ ਲੜਕੀਆਂ ਦਾ ਸਾਂਝਾ ਭਾਸ਼ਣ ਮੁਕਾਬਲਾ ਹੋਏਗਾ।  ਸ਼ਾਮ ਨੂੰ ਔਰਤ ਸਮੱਸਿਆਵਾਂ ਬਾਰੇ ਸੈਮੀਨਾਰ ਹੋਵੇਗਾ।  ਇਸ ਉਪਰੰਤ ਪੀਪਲਜ਼ ਵਾਇਸ ਵੱਲੋਂ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਵੇਗਾ।
31 ਅਕਤੂਬਰ ਸੀਨੀਅਰ ਅਤੇ ਜੂਨੀਅਰ ਗਰੁੱਪ ਦੇ ਦੋ ਮੰਚ 'ਤੇ ਕੁਇਜ਼ ਮੁਕਾਬਲਾ ਹੋਏਗਾ।  ਇਸ ਦਿਨ ਹੀ ਪੇਂਟਿੰਗ ਮੁਕਾਬਲਾ ਅਤੇ ਸ਼ਾਮ ਨੂੰ ਕਵੀ ਦਰਬਾਰ ਹੋਵੇਗਾ।

ਕਮੇਟੀ ਨੇ ਅੱਜ ਦੀ ਮੀਟਿੰਗ 'ਚ ਸਮੂਹ ਲੋਕ ਹਿਤੈਸ਼ੀ ਜਥੇਬੰਦੀਆਂ ਨੂੰ ਗ਼ਦਰ ਸ਼ਤਾਬਦੀ ਕਾਫ਼ਲੇ, ਮੇਲਾ ਕਾਮਯਾਬ ਕਰਨ, ਵਿਸ਼ੇਸ਼ ਫੰਡ ਅਤੇ ਲੰਗਰ ਦੀ ਸੇਵਾ 'ਚ ਮਦਦ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ ਅਤੇ ਗ਼ਦਰ ਸ਼ਤਾਬਦੀ ਕਾਫ਼ਲੇ ਨੂੰ ਭਰੇ ਹੁੰਗਾਰੇ ਲਈ ਲੋਕਾਂ ਅਤੇ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੀਟਿੰਗ 'ਚ ਕਮੇਟੀ ਦੇ ਮੈਂਬਰਾਂ ਦੀਆਂ ਖਾਲੀ ਥਾਵਾਂ 'ਤੇ ਸੀਤਲ ਸੰਘਾ, ਹਰਬੀਰ ਕੌਰ ਬੰਨੋਆਣਾ, ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਜਲਾਲਦੀਵਾਲ, ਡਾ. ਕਰਮਜੀਤ ਸਿੰਘ ਅਤੇ ਮਨਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ।
ਵਰਣਨਯੋਗ ਹੈ ਕਿ ਅੱਜ ਦੀ ਮੀਟਿੰਗ 'ਚ ਵਿਛੜ ਗਏ ਕਮੇਟੀ ਮੈਂਬਰਾਂ ਡਾ. ਪ੍ਰੇਮ ਸਿੰਘ, ਗੁਰਸ਼ਰਨ ਭਾਅਜੀ, ਕੁਲਵੰਤ ਸਿੰਘ, ਸਤਪਾਲ ਡਾਂਗ, ਕਾਮਰੇਡ ਰਛਪਾਲ ਸਿੰਘ, ਕਾਮਰੇਡ ਰਾਜੇਸ਼ਵਰ ਸਿੰਘ ਅਤੇ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਨੂੰ ਸ਼ਰਧਾਂਜ਼ਲੀ ਅਰਪਣ ਕੀਤੀ ਗਈ।

No comments: