jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਨਿਊਜ਼ੀਲੈਂਡ 'ਚ ਆਪਸੀ ਝਗੜੇ ਬਾਅਦ ਅਦਾਲਤੀ ਚੱਕਰਾਂ 'ਚ ਫਸਿਆ ਪੰਜਾਬੀ ਬਰੀ

www.sabblok.blogspot.com

ਨਿਊਜ਼ੀਲੈਂਡ 'ਚ ਆਪਸੀ ਝਗੜੇ ਬਾਅਦ ਅਦਾਲਤੀ ਚੱਕਰਾਂ 'ਚ ਫਸਿਆ ਪੰਜਾਬੀ ਬਰੀ
- ਜੁਲਾਈ 2012 ਵਿਚ ਹੋਇਆ ਸੀ ਆਪਸੀ ਝਗੜਾ
ਔਕਲੈਂਡ 5 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਇਥੋਂ ਲਗਪਗ 230 ਕਿਲੋਮੀਟਰ ਦੂਰ ਟੀ ਪੁੱਕੀ ਸ਼ਹਿਰ ਵਿਖੇ ਬੀਤੇ ਸਾਲ 27 ਜੁਲਾਈ ਨੂੰ ਚਾਰ ਪੰਜਾਬੀ ਮੁੰਡਿਆ ਦਾ ਝਗੜਾ ਕੁਝ ਇਸ ਹੱਦ ਤੱਕ ਵਧ ਗਿਆਸੀ ਕਿ ਇਸ ਨੇ ਤਿੰਨ ਮੁੰਡਿਆ ਨੂੰ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਇਕ ਨੂੰ ਜੋ ਕਿ ਹਮਲਾਵਰ ਸੀ ਉਸਨੂੰ ਹਾਕੀਆਂ ਦੀ ਮਾਰ ਝੱਲਣੀ ਪਈ ਸੀ। ਤਿੰਨਾਂ ਮੁੰਡਿਆ ਉਤੇ ਹਮਲਾ ਕਰਨ ਵਾਲੇ ਗੁਰਚਰਨ ਸਿੰਘ (37) ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਅਦਾਲਤੀ ਕਾਰਵਾਈ ਚੱਲ ਰਹੀ ਸੀ।
ਬੀਤੇ ਕੱਲ੍ਹ ਟੌਰੰਗਾ ਜ਼ਿਲ੍ਹਾ ਅਦਾਲਤ ਦੇ ਵਿਚ ਇਸ ਕੇਸ ਦੀ ਸੁਣਵਾਈ 'ਜਿਊਰੀ' ਪ੍ਰਣਾਲੀ ਰਾਹੀਂ ਕੀਤੀ ਗਈ ਅਤੇ ਦੋਸ਼ੀ ਗੁਰਚਰਨ ਸਿੰਘ ਨੂੰ ਦੋਸ਼ ਮੁਕਤ ਪਾਇਆ ਗਿਆ। ਅਦਾਲਤ ਨੇ ਉਸ ਨੂੰ ਅਦਾਲਤੀ ਕੇਸ ਤੋਂ ਬਰੀ ਕਰ ਦਿੱਤਾ ਹੈ। ਦੋਸ਼ੀ ਨੇ ਅਦਾਲਤ ਦੇ ਵਿਚ ਸਾਬਿਤ ਕੀਤਾ ਕਿ ਉਸਨੇ ਆਪਣਾ  ਬਚਾਅ ਕਰਨ ਖਾਤਿਰ ਜਵਾਬੀ ਹਮਲਾ ਕੀਤਾ ਸੀ ਜਦੋਂ ਦੂਜੇ ਮੁੰਡੇ ਉਸਨੂੰ ਹਾਕੀ ਨਾਲ ਕੁੱਟ ਰਹੇ ਸਨ। ਪੀੜਤ ਨੌਜਵਾਨ ਮਨਜਿੰਦਰ ਸਿੰਘ (30) ਨੇ ਜਿਊਰੀ ਨੂੰ ਕਿਹਾ ਕਿ ਇਹ ਝਗੜਾ ਅਕਾਰਨ ਹੀ ਪੈਦਾ ਹੋ ਗਿਆ ਸੀ ਜੋ ਕਿ ਰਾਤ ਦਾ ਖਾਣਾ ਨਾ ਬਣਾਏ ਜਾਣ ਦੀ ਗੱਲ ਤੋਂ ਵਧ ਗਿਆ ਸੀ।

No comments: