jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 10 September 2013

6 ਮਹੀਨਿਆਂ ਬਾਅਦ ਤਾਂ ਕੁੰਭਕਰਨ ਵੀ ਜਾਗ ਜਾਂਦਾ ਹੈ : ਸਿੱਧੂ

www.sabblok.blogspot.com


6 ਮਹੀਨਿਆਂ ਬਾਅਦ ਤਾਂ ਕੁੰਭਕਰਨ ਵੀ ਜਾਗ ਜਾਂਦਾ ਹੈ : ਸਿੱਧੂ
ਜਲੰਧਰ----- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਅੰਮ੍ਰਿਤਸਰ ਦੇ ਲਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕਰਨ ਨਾਲ ਅਕਾਲੀ-ਭਾਜਪਾ ਸਿਆਸਤ ਹੋਰ  ਗਰਮਾ ਗਈ ਹੈ। ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਅੱਜ ਟਿੱਪਣੀ ਕਰਦੇ ਹੋਏ ਕਿਹਾ ਕਿ 6 ਮਹੀਨੇ ਬਾਅਦ ਤਾਂ ਕੁੰਭਕਰਨ ਵੀ ਜਾਗ ਜਾਂਦਾ ਹੈ। ਪੰਜਾਬ ਸਰਕਾਰ ਨੂੰ ਜਾਗਣ ‘ਚ 7 ਸਾਲ ਦਾ ਸਮਾਂ ਕਿਉਂ ਲੱਗ ਗਿਆ।
ਸਿੱਧੂ ਨੇ ਕਿਹਾ ਕਿ 6-7 ਸਾਲ ਪਹਿਲਾਂ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਦੇ ਐਲਾਨੇ ਪ੍ਰਾਜੈਕਟਾਂ ‘ਤੇ ਸਰਕਾਰ ਨੂੰ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਉਹ ਸੁਖਬੀਰ ਵਲੋਂ ਅੰਮ੍ਰਿਤਸਰ ਦੇ ਲਈ 1500 ਕਰੋੜ ਦੇ ਪ੍ਰਾਜੈਕਟ ਐਲਾਨਣ ਦਾ ਸਵਾਗਤ ਕਰਦੇ ਹਨ ਪਰ ਉਨ੍ਹਾਂ ਦਾ ਸਵਾਲ ਇਹ ਹੈ ਕਿ 5 ਸਾਲ ਪਹਿਲਾਂ ਜਲੰਧਰ ‘ਚ ਜਦੋਂ ਸਿਟੀ ਬੱਸ ਸਰਵਿਸ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਉਸ ਸਮੇਂ ਅੰਮ੍ਰਿਤਸਰ ਦੇ ਲਈ ਵੀ ਸਿਟੀ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਸਿੱਧੂ ਨੇ ਕਿਹਾ ਕਿ ਜਲੰਧਰ ‘ਚ ਤਾਂ ਸਿਟੀ ਬੱਸ ਸੇਵਾ ਚਲ ਰਹੀ ਹੈ ਪਰ ਅੰਮ੍ਰਿਤਸਰ ‘ਚ ਅਜੇ ਤਕ ਸਿਟੀ ਬੱਸ ਸੇਵਾ ਸ਼ੁਰੂ ਨਹੀਂ ਹੋਈ। ਸਿਟੀ ਬੱਸ  ਦੇ ਲਈ ਅੰਮ੍ਰਿਤਸਰ ਨਗਰ ਨਿਗਮ ਦੇ ਕੋਲ ਅਜੇ ਵੀ ਕਰੋੜਾਂ ਰੁਪਏ ਦੀ ਰਾਸ਼ੀ ਜਮ੍ਹਾ ਪਈ ਹੋਈ ਹੈ। ਸਰਕਾਰ ਇਹ ਦੱਸੇ ਕਿ ਸਿਟੀ ਬੱਸ ਸੇਵਾ ਸ਼ੁਰੂ ਕਿਉਂ ਨਹੀਂ ਕੀਤੀ ਗਈ। ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਲਈ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਲਗਾਉਣ ਲਈ ਉਹ ਪਹਿਲੇ ਵਿਅਕਤੀ ਸਨ, ਜਿਸ ਦੇ ਤਹਿਤ ਲੋਕਾਂ ਦੇ ਘਰਾਂ ਦੇ ਕੂੜੇ-ਕਰਕਟ ਤੋਂ ਖਾਦ ਬਣਾਉਣ ਦਾ ਕੰਮ ਹੋਣਾ ਸੀ। ਉਨ੍ਹਾਂ ਕਿਹਾ ਕਿ ਇਸ ਲਈ ਬਾਕਾਇਦਾ ਐੱਮ.ਓ. ਯੂ. ਵੀ ਸਾਈਨ ਹੋ ਗਿਆ ਸੀ ਪਰ ਬਾਅਦ ‘ਚ ਇਸ ਪ੍ਰਾਜੈਕਟ ਨੂੰ ਸਰਕਾਰ ਨੇ ਬੰਦ ਕਰ ਦਿੱਤਾ ਜਿਸ ਦਾ ਜਵਾਬ ਅੰਮ੍ਰਿਤਸਰ ਦੇ ਲੋਕ ਮੰਗਦੇ ਹਨ।
ਸਿੱਧੂ ਨੇ ਕਿਹਾ ਕਿ ਭੰਡਾਰੀ ਪੁਲ ਨੂੰ ਚੌੜਾ ਕਰਨ ਲਈ ਇਕ ਕੰਪਨੀ 8 ਕਰੋੜ ਰੁਪਏ ਮੰਗ ਰਹੀ ਸੀ। ਉਸ ਸਮੇਂ ਇਸ ਕੰਪਨੀ ਨੂੰ ਕੰਮ ਨਹੀਂ ਸੌਂਪਿਆ ਗਿਆ ਤੇ ਸਰਕਾਰ ਹੁਣ ਇਹੀ ਕੰਮ 100 ਕਰੋੜ ‘ਚ ਕਰਵਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ‘ਚ ਸਪੋਰਟਸ ਅਕੈਡਮੀ ਦੇ ਲਈ 60 ਕਰੋੜ ਰੁਪਏ ਖਰਚ ਹੋਣੇ ਸਨ ਤੇ  ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਨੇ 20 ਕਰੋੜ ਦੀ ਰਾਸ਼ੀ ਅਲਾਟ ਵੀ ਕਰ ਦਿੱਤੀ ਸੀ ਪਰ ਬਾਅਦ ‘ਚ ਇਸ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ । ਹੁਣ ਸਰਕਾਰ ਦੁੱਗਣੀ-ਤਿੱਗਣੀ ਰਕਮ ਖਰਚ ਕਰਨ ਲਈ ਤਿਆਰ ਹੈ। ਇਸੇ ਤਰ੍ਹਾਂ ਨਾਲ ਉਪ ਮੁੱਖ ਮੰਤਰੀ ਨੇ ਅੰਮ੍ਰਿਤਸਰ ‘ਚ ਸੀ. ਸੀ. ਟੀ. ਵੀ. ਕੈਮਰਿਆਂ ‘ਤੇ 100 ਕਰੋੜ ਦੀ ਰਕਮ ਖਰਚ ਕਰਨ ਦੀ ਘੋਸ਼ਣਾ ਕੀਤੀ ਜਦਕਿ 4 ਸਾਲ ਪਹਿਲਾਂ ਇਸੇ ਪ੍ਰਾਜੈਕਟ ‘ਤੇ ਸਿਰਫ 4 ਕਰੋੜ ਰੁਪਏ ਖਰਚ ਹੋਣੇ ਸਨ।
‘ਮਤਲਬ ਨਿਕਲ ਗਯਾ ਹੈ ਤੋ  ਪਹਿਚਾਨਤੇ ਨਹੀਂ…’
ਸਿੱਧੂ ਨੂੰ ਸਰਕਾਰ ਨੇ ਨਹੀਂ ਭੇਜਿਆ ਸੱਦਾ
ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਅੱਜ ਅੰਮ੍ਰਿਤਸਰ ‘ਚ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਸਮਾਰੋਹ ‘ਚ ਸੱਦਾ ਨਹੀਂ ਦਿੱਤਾ ਗਿਆ ਜਿਸ ‘ਤੇ ਸ਼ਾਇਰਾਨਾ ਅੰਦਾਜ਼ ‘ਚ ਟਿੱਪਣੀ ਕਰਦੇ ਹੋਏ ਸਿੱਧੂ ਨੇ ਕਿਹਾ ਕਿ ‘ਮਤਲਬ ਨਿਕਲ ਗਯਾ ਤੋ ਪਹਿਚਾਨਤੇ ਨਹੀਂ, ਯੂੰ ਜਾ ਰਹੇ ਹੋ ਜੈਸੇ ਹਮੇ ਜਾਨਤੇ ਨਹੀਂ।’ ਸਿੱਧੂ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਅੰਮ੍ਰਿਤਸਰ ਲਈ ਆਵਾਜ਼ ਉਠਾਈ ਹੈ ਅਤੇ ਅੱਗੇ ਵੀ ਉਠਾਉਂਦੇ ਰਹਿਣਗੇ। ਉਨ੍ਹਾਂ ਨੂੰ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਨੂੰ ਸਮਾਰੋਹ ‘ਚ ਸੱਦਾ ਦਿੱਤਾ ਜਾਂ ਨਹੀਂ ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਰਕਾਰ ਅੰਮ੍ਰਿਤਸਰ ਨੂੰ ਲੈ ਕੇ ਜਾਗੀ ਤਾਂ ਸਹੀ।

No comments: