jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਇਲਾਜ ਲਈ ਗਈ ਸੋਨੀਆ ਵਿਰੁੱਧ ਅਮਰੀਕੀ ਅਦਾਲਤ ਵੱਲੋਂ ਸੰਮਨ ਜਾਰੀ

www.sabblok.blogspot.com
ਇਲਾਜ ਲਈ ਗਈ ਸੋਨੀਆ ਵਿਰੁੱਧ ਅਮਰੀਕੀ ਅਦਾਲਤ ਵੱਲੋਂ ਸੰਮਨ ਜਾਰੀ
ਨਿਊਯਾਰਕ, 5 ਸਤੰਬਰ, ( ਬਿਊਰੋ)- ਨਿਊਯਾਰਕ ਦੀ ਇੱਕ ਫੈਡਰਲ ਕੋਰਟ ਨੇ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ `ਚ ਸ਼ਾਮਲ ਆਪਣੀ ਪਾਰਟੀ ਦੇ ਆਗੂਆਂ ਨੂੰ ਬਚਾਉਣ ਵਿਰੁੱਧ ਸੰਮਨ ਜਾਰੀ ਕੀਤੇ ਹਨ।
ਯੂ ਐਸ ਈਸਟਰਨ ਡਿਸਟ੍ਰਿਕਟ ਕੋਰਟ ਆਫ ਨਿਊਯਾਰਕ ਨੇ ਮਨੁੁੱਖੀ ਹੱਕਾਂ ਸਬੰਧੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਅਤੇ ਦੰਗਿਆਂ ਦੇ ਦੋ ਪੀੜਤਾਂ ਵੱਲੋਂ ਸ਼ਿਕਾਇਤ ਦਾਇਰ ਕਰਨ ਉੱਤੇ ਇਹ ਸੰਮਨ ਜਾਰੀ ਕੀਤੇ ਹਨ। ਇਸ ਘਟਨਾਕ੍ਰਮ `ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮੰਨੂ ਸਿੰਘਵੀ ਨੇ ਨਵੀਂ ਦਿੱਲੀ `ਚ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ। ਸਿੰਘਵੀ ਨੇ ਕਿਹਾ ਕਿ ਨਰਮ ਭਾਸ਼ਾ `ਚ ਕਿਹਾ ਜਾਵੇ ਤਾਂ ਸਿੱਖ ਦੰਗਿਆਂ ਤੋਂ ਲਗਪਗ 30 ਸਾਲ ਮਗਰੋਂ ਜਦੋਂ ਕਾਂਗਰਸ ਪ੍ਰਧਾਨ ਡਾਕਟਰੀ ਜਾਂਚ ਲਈ ਅਮਰੀਕਾ ਗਈ ਹੈ, ਉਦੋਂ ਸੰਮਨ ਜਾਰੀ ਹੋਣੇ ਬੜੀ ਹੈਰਾਨੀ ਵਾਲੀ ਗੱਲ ਹੈ। ਅਮਰੀਕੀ ਕਾਨੂੰਨਾਂ ਮੁਤਾਬਕ ਗਾਂਧੀ ਨੂੰ ਨਿੱਜੀ ਤੌਰ `ਤੇ ਸੰਮਨ ਸੌਂਪੇ ਜਾਣਾ ਲਾਜ਼ਮੀ ਹੈ। ਪਹਿਲਾਂ ਐਸ ਐਫ ਜੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਕਮਲ ਨਾਥ ਵਿਰੁੱਧ ਵੀ ਅਜਿਹੀ ਕਾਨੂੰਨਬਾਜ਼ੀ ਕੀਤੀ ਜਾ ਚੁੱਕੀ ਹੈ।

No comments: