www.sabblok.blogspot.com
ਚੰਡੀਗੜ੍ਹ, 11 ਸਤੰਬਰ (ਗਗਨਦੀਪ ਸੋਹਲ) : ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਵਿਭਾਗਾਂ ਨੂੰ ਆਦੇਸ਼ ਦਿੱਤੇ ਹਨ ਕਿ ਪੰਜਾਬ ਵਿਧਾਨ ਸਭਾ ਨਾਲ ਸਬੰਧਤ ਡਿਬੇਟਾਂ, ਨਿਸ਼ਾਨ ਵਾਲੇ/ ਬਿਨ੍ਹਾਂ ਨਿਸ਼ਾਨ ਵਾਲੇ ਪ੍ਰਸ਼ਨਾਂ ਦੇ ਉੱਤਰ, ਧਿਆਨ ਦਿਵਾਊ ਮਤੇ, ਅਨੁਪੂਰਕ ਮੰਗਾਂ ਅਤੇ ਬਿੱਲਾਂ ਨੂੰ ਸਾਫਟ ਕਾਪੀ (ਸੀ.ਡੀ.) ਸਹਿਤ ਭੇਜਿਆ ਜਾਵੇ।
ਪੰਜਾਬ ਸਰਕਾਰ ਦੇ ਸੰਸਦੀ ਕਾਜ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਾਰੀ ਕੀਤੇ ਨੋਟੀਫ਼ਿਕੇਸ਼ਨ ਅਨੁਸਾਰ ਸਮੂਹ ਵਿਭਾਗਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਭਵਿੱਖ 'ਚ ਪੰਜਾਬ ਵਿਧਾਨ ਸਭਾ ਨੂੰ ਭੇਜੀਆਂ ਜਾਣ ਵਾਲੀਆਂ ਡਿਬੇਟਾਂ, ਮਤਿਆਂ ਆਦਿ ਨੂੰ ਲਿਖਤੀ ਰੂਪ ਵਿੱਚ ਭੇਜਣ ਦੇ ਨਾਲ-ਨਾਲ ਸਾਫਟ ਕਾਪੀ (ਸੀ.ਡੀ.) ਵੀ ਭੇਜੀ ਜਾਵੇ, ਤਾਂ ਜੋ ਇਨ੍ਹਾਂ ਦੀ ਛਪਾਈ ਦਾ ਕੰਮ ਸਮੇਂ ਸਿਰ ਮੁਕੰਮਲ ਹੋ ਸਕੇ ਅਤੇ ਕਿਸੇ ਕਿਸਮ ਦੀ ਗ਼ਲਤੀ ਦੀ ਗੁੰਜ਼ਾਇਸ਼ ਨਾ ਰਹੇ।
ਬੁਲਾਰੇ ਅਨੁਸਾਰ ਉਪਰੋਕਤ ਸਬੰਧੀ ਸਮੂਹ ਵਿੱਤੀ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਲਿਖਤੀ ਆਦੇਸ਼ ਜਾਰੀ ਕੀਤੇ ਗਏ ਹਨ।

No comments:
Post a Comment