jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 September 2013

ਭਾਰਤੀ ਜੀਵਨ ਬੀਮਾ ਨਿਗਮ ਲੁਧਿਆਣਾ ਮੰਡਲ ਵਲੋਂ 57ਵੀਂ ਵਰੇ ਗੰਢ ਦਾ ਆਯੋਜਨ

www.sabblok.blogspot.com

ਲੁਧਿਅਣਾ ( ਸਤਪਾਲ ਸੋਨੀ ) ਭਾਰਤੀ ਜੀਵਨ ਬੀਮਾ ਨਿਗਮ ਲੁਧਿਆਣਾ ਮੰਡਲ ਵਲੋਂ 57ਵੀਂ ਵਰੇ ਗੰਢ ਦਾ ਆਯੋਜਨ ਲੁਧਿਆਣਾ ਮੰਡਲ ਦੇ ਸੀਨੀਅਰ ਡਿਵੀਜਨਲ ਮੈਨੇਜਰ ਸ਼੍ਰੀ ਰਜਿੰਦਰ ਕੁਮਾਰ ਦੀ ਅਗਵਾਈ ਵਿੱਚ ਕੀਤਾ ਗਿਆ । ਸ਼੍ਰੀ ਰਜਿੰਦਰ ਕੁਮਾਰ ਜੀ
ਨੇ ਦਸਿਆ ਕਿ ਲੁਧਿਆਣਾ ਮੰਡਲ ਦੇ ਅਧੀਨ 13 ਬਰਾਂਚਾਂ ਆਉਂਦੀਆਂ ਹਨ।ਭਾਰਤੀ ਜੀਵਨ ਬੀਮਾ ਨਿਗਮ ਲੁਧਿਆਣਾ ਮੰਡਲ ਵਲੋਂ ਹੋਰ ਬੇਹਤਰ ਸੇਵਾ ਪ੍ਰਦਾਨ ਕਰਨ ਦੇ ਮੱਕਸਦ ਲਈ ਵਿਸ਼ੇਸ਼ ਪਾਲਿਸੀ ਸੇਵਾ ਕਾਉਂਟਰ ਲਗਾਏ ਜਾਣਗੇ । ਸ਼੍ਰੀ ਰਜਿਂਦਰ ਕੁਮਾਰ ਜੀ ਨੇ ਦਸਿਆ ਕਿ ਭਾਰਤੀ ਜੀਵਨ ਬੀਮਾ ਨਿਗਮ ਲੁਧਿਆਣਾ ਮੰਡਲ 02-09-2013 ਤੋਂ 07-09-2013 ਤਕ ਬੀਮਾ ਸਪਤਾਹ ਮਨਾ ਰਹਿਾ ਹੈ ਜਿਸ ਵਿੱਚ ਅਨੇਕਾਂ ਪ੍ਰੋਗਰਾਮ ਜਿਵੇਂ ਕਿ ਸਕੂਲਾਂ ਵਿੱਚ ਕੁਈਜ਼ ਪ੍ਰੋਗਰਾਮ ,ਮੈਡੀਕਲ ਅਤੇ ਦੰਦਾਂ ਦੇ ਚੈੱਕ-ਅੱਪ ਕੈਂਪ,ਪੌਦੇ ਲਗਾਉਣਾ,ਭਾਰਤੀ ਜੀਵਨ ਬੀਮਾ ਨਿਗਮ ਦੇ ਵਿਸਥਾਰ ਅਤੇ ਜਾਗਰੂਕਤਾ ਲਈ ਸਾਈਕਲ ਰੈਲੀ,ਪੁੱਰਾਣੇ ਏਜੰਟਾਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਨਾ ਆਦਿ ਹੈ ।ਸ਼੍ਰੀ ਰਜਿੰਦਰ ਕੁਮਾਰ ਜੀ ਨੇ ਦਸਿਆ ਕਿ ਭਾਰਤੀ ਜੀਵਨ ਬੀਮਾ ਨਿਗਮ ਲੁਧਿਆਣਾ ਮੰਡਲ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ 30-08-2013 ਤਕ ਕੁੱਲ 33146 ਮਿਚਿਉਰਟੀ ਕਲੇਮ ਅਤੇ 1059 ਮੌਤ ਦੇ ਕਲੇਮਾਂ ਦਾ ਨਿਪਟਾਰਾ ਕਰ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਦੇ ਕਰਮਚਾਰੀਆਂ ਵਲੋਂ ਦਿੱਤੀਆਂ ਜਾ ਰਹੀਆਂ ਬੇਹਤਰ ਸੇਵਾਵਾਂ ਸਦਕਾ ਅੱਜ ਭਾਰਤੀ ਜੀਵਨ ਬੀਮਾ ਨਿਗਮ “ ਬੀਮਾ ਖੇਤਰ “ ਵਿੱਵ ਪਹਿਲੇ ਨੰਬਰ ਤੇ ਹੈ ।
ਭਾਰਤੀ ਜੀਵਨ ਬੀਮਾ ਨਿਗਮ ਦੇ “ਵਿਜ਼ਨ -2020” ਦਾ ਜਿਕਰ ਕਰਦਿਆਂ ਉਨ੍ਹਾ ਦਸਿਆ ਕਿ ਭਾਰਤੀ ਜੀਵਨ ਬੀਮਾ ਨਿਗਮ ਸਾਲ 2020 ਤੱਕ ਭਾਰਤ ਦੇ ਹਰ “ ਬੀਮਾ ਯੋਗ ਵਿਅਕਤੀ ” ਨੂੰ ਬੀਮਾ ਪ੍ਰਦਾਨ ਕਰਨਾ ਅਤੇ ਦੇਸ਼ ਦੀ ਤੱਰਕੀ ਵਿੱਚ ਆਪਣਾ ਹਿੱਸਾ ਪਾ ਕੇ ਆਪਣੇ ਪਾਲਿਸੀ ਹੋਲਡਰਾਂ ਨੂੰ ਹੋਰ ਬੇਹਤਰ ਸੇਵਾ ਪ੍ਰਦਾਨ ਕਰਕੇ ਆਪਣਾ ਟੀਚਾ ਹਾਸਿਲ ਕਰਨ ਲਈ ਪ੍ਰਤੀਬੱਧ ਹੈ ।

No comments: