www.sabblok.blogspot .com
ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਦੀ ਸਤੰਬਰ ਵਿਚਲੀ ਅੰਮ੍ਰਿਤਸਰ ਫੇਰੀ ਨੇ ਅਕਾਲੀ ਦਲ ਨੂੰ ਬਿਪਤਾ ਵਿੱਚ ਪਾ ਦਿੱਤਾ ਹੈ। ਇਹ ਸਪਸ਼ੱਟ ਹੈ ਕਿ ਹੁਣ ਉਹਦੀ ਦਾਲ ਅਕਾਲੀ ਦਲ ਨਾਲ ਨਹੀਂ ਗਲਣੀ ਅਤੇ ਬਹੁਤੀ ਸੰਭਾਵਨਾ ਇਹ ਵੀ ਹੈ ਕਿ ਉਹ ਭਾਜਪਾ ਨੂੰ ਅਲਵਿਦਾ ਕਹਿ ਦੇਵੇ । ਇਸ ਦੌਰਾਨ ਜਿਹੜੀ ਬਿਆਨਬਾਜ਼ੀ ਸਿੱਧੂ ਕਰ ਰਿਹਾ ਹੈ ਇਸ ਨਾਲ ਅਕਾਲੀ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਅੰਮ੍ਰਿਤਸਰ ਦੇ ਵਿਕਾਸ ਲਈ ਰੱਖੇ ਨਗਰ ਸੁਧਾਰ ਟਰੱਸਟ ਦੇ 60 ਕਰੋੜ ਰੁਪਏ ਹੋਰਨਾਂ ਖੇਤਰਾਂ ਦੀ ਤਰੱਕੀ ਲਈ ਵਰਤਣ ਦੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸ: ਸਿੱਧੂ ਨੇ ਪੱਤਰ 'ਚ ਲਿਖਿਆ ਹੈ ਕਿ ਕਿਸ ਦੇ ਹੁਕਮਾਂ ਅਤੇ ਕਿੰਨਾਂ ਹਾਲਾਤਾਂ ਦੇ ਚੱਲਦਿਆਂ ਖੁਦ ਵਿਕਾਸ ਪੱਖੋਂ ਸਮੱਸਿਆਵਾਂ ਨਾਲ ਜੂਝ ਰਹੇ ਅੰਮਿ੍ਤਸਰ ਦੇ ਪੈਸੇ ਹੋਰਨਾਂ ਕੌਾਸਲਾਂ ਨੂੰ ਵਿਕਾਸ ਲਈ ਭੇਜੇ ਗਏ, ਇਸ ਦੀ 10 ਦਿਨਾਂ 'ਚ ਜਾਂਚ ਕਰਵਾ ਕੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ । ਉਨ੍ਹਾਂ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਕੇਂਦਰ ਤੱਕ ਅੰਮਿ੍ਤਸਰ ਨੂੰ ਵਿਸ਼ੇਸ਼ ਸ਼ਹਿਰ ਦਾ ਦਰਜਾ ਦਿਵਾਉਣ ਲਈ ਸਿਫਾਰਸ਼ ਕੀਤੀ ਜਾਵੇ । ਪਿਛਲੇ ਕੁਝ ਦਿਨਾਂ ਤੋਂ ਆਪਣੀ ਹੀ ਸਰਕਾਰ 'ਤੇ ਗੁਰੂ ਨਗਰੀ ਦੀ ਅਣਦੇਖੀ ਦੇ ਦੋਸ਼ ਲਗਾ ਕੇ ਕੀਤੇ ਜਾ ਰਹੇ ਸ਼ਬਦੀ ਹਮਲੇ ਜਾਰੀ ਰੱਖਦਿਆਂ ਸ: ਸਿੱਧੂ ਨੇ ਅੱਜ ਕਿਹਾ ਕਿ ਸੱਤ ਸਾਲ ਬਾਅਦ ਸੂਬਾ ਸਰਕਾਰ ਨੂੰ ਗੁਰੂ ਨਗਰੀ ਦੇ ਵਿਕਾਸ ਦਾ ਚੇਤਾ ਆਇਆ ਹੈ, ਪਰ ਅੰਮਿ੍ਤਸਰ ਦੀ ਹੀ ਜ਼ਮੀਨ ਵੇਚ ਕੇ ਅੰਮਿ੍ਤਸਰ ਦੇ ਵਿਕਾਸ 'ਤੇ ਲਾਉਣਾ ਕੋਈ ਅਹਿਸਾਨ ਨਹੀਂ ।
ਕੇਂਦਰ ਦਾ ਪੱਖ ਪੂਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦੇ ਸਤਿਕਾਰ ਅਤੇ ਆਧਾਰ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਪ੍ਰਾਜੈਕਟ ਲਿਆਉਣ 'ਚ ਮੈਨੂੰ ਸਹਿਯੋਗ ਮਿਲਿਆ ਪਰ ਸਾਡੀ ਆਪਣੀ ਸੂਬਾ ਸਰਕਾਰ ਦੇ ਕੁਝ ਲੋਕਾਂ ਨੇ ਕੇਵਲ ਮੈਨੂੰ ਨੀਵਾਂ ਦਿਖਾਉਣ ਲਈ ਉਨ੍ਹਾਂ 'ਚੋਂ ਕਈ ਪ੍ਰਾਜੈਕਟਾਂ ਨੂੰ ਨੁੱਕਰੇ ਲਾਉਂਦਿਆਂ ਪਵਿੱਤਰ ਸ਼ਹਿਰ ਦੀ ਅਣਦੇਖੀ ਕੀਤੀ,
ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਇਸ ਦੌਰਾਨ ਰੁਕੇ ਹੋਏ ਪ੍ਰਾਜੈਕਟਾਂ, ਜਿਨ੍ਹਾਂ 'ਚ ਅੰਮਿ੍ਤਸਰ ਖੇਡ ਕੰਪਲੈਕਸ, ਸਿਟੀ ਬੱਸ ਸਰਵਿਸ, ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਸ਼ਾਮਿਲ ਹਨ, ਦੇ ਮੌਕਿਆਂ ਦਾ ਪੱਤਰਕਾਰਾਂ ਨੂੰ ਦੌਰਾ ਕਰਵਾਇਆ । ਉਨ੍ਹਾਂ ਆਪਣੇ ਵੱਲੋਂ ਲਿਆਂਦੇ ਗਏ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਲਾਭ ਦੀ ਤਵਸੀਲ ਅਤੇ ਇਨ੍ਹਾਂ ਦੇ ਸਿਰੇ ਨਾ ਚੜਣ ਦੇ ਕਾਰਨਾਂ ਤੋਂ ਵੀ ਪੱਤਰਕਾਰਾਂ ਨੂੰ ਜਾਣੰੂ ਕਰਵਾਇਆ । ਉਨ੍ਹਾਂ ਮੁੜ ਦੁਹਰਾਇਆ ਕਿ ਉਹ ਅੰਮਿ੍ਤਸਰ ਲਈ ਕੋਈ ਵੀ ਤਿਆਗ ਕਰਨ ਲਈ ਤਿਆਰ ਹਨ ਅਤੇ ਉਨ੍ਹਾਂ ਹਮੇਸ਼ਾ ਜੋ ਕੁਝ ਮੰਗਿਆ ਹੈ ਉਹ ਗੁਰੂ ਨਗਰੀ ਲਈ ਮੰਗਿਆ ਹੈ, ਇਸ ਲਈ ਉਨ੍ਹਾਂ ਦੇ ਅੰਮਿ੍ਤਸਰ ਲਈ ਫਿਕਰ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ ।

No comments:
Post a Comment