www.sabblok.blogspot.com
ਜਲੰਧਰ (ਪੁਨੀਤ)- ਸ਼ਹਿਰ ਵਿਚ ਸ਼ਾਮ ਸਮੇਂ ਤੂਫਾਨ ਆਉਣ ਕਾਰਨ ਦਰਜਨਾਂ ਥਾਵਾਂ ‘ਤੇ ਕੰਧਾਂ ਡਿੱਗਣ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋਈ ਉਥੇ ਖੜ੍ਹੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋਇਆ। ਸ਼ਾਮ 6 ਵਜੇ ਦੇ ਕਰੀਬ ਇਸ ਤੂਫਾਨ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ।
ਮਿੱਠਾ ਬਾਜ਼ਾਰ ‘ਚ ਡਿੱਗੀ ਇਮਾਰਤ, 3 ਜ਼ਖਮੀ : ਮਿੱਠਾ ਬਾਜ਼ਾਰ ਨਿਵਾਸੀ ਵੀਰ ਭੂਸ਼ਣ ਜੈਨ ਨੇ ਦੱਸਿਆ ਕਿ ਤੂਫਾਨ ਕਾਰਨ ਉਨ੍ਹਾਂ ਦੀ ਇਮਾਰਤ ਅੱਧੀ ਡਿੱਗ ਗਈ ਜਿਸ ਕਾਰਨ 3 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਉਕਤ ਇਮਾਰਤ ਦੇ ਡਿੱਗਣ ਕਾਰਨ ਇਲਾਕੇ ਦੇ ਲੋਕਾਂ ‘ਚ ਖੌਫ ਦੇਖਣ ਨੂੰ ਮਿਲ ਰਿਹਾ ਸੀ।
ਸੋਢਲ ਮੇਲਾ ਖੇਤਰ ਪ੍ਰਭਾਵਿਤ— ਤੂਫਾਨ ਕਾਰਨ ਸੋਢਲ ਮੇਲਾ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸਾਮਾਨ ਵੇਚਣ ਲਈ ਦੂਜੇ ਰਾਜਾਂ ਅਤੇ ਸ਼ਹਿਰਾਂ ਤੋਂ ਆਏ ਲੋਕਾਂ ਵਲੋਂ ਲਗਾਏ ਅਸਥਾਈ ਸਟਾਲਾਂ ਦੀ ਤਰਪਾਲ ਆਦਿ ਉੱਡ ਗਈ ਜਿਸ ਕਾਰਨ ਉਨ੍ਹਾਂ ਦਾ ਸਾਮਾਨ ਵੀ ਖਿਲਰ ਗਿਆ । ਦੁਕਾਨਦਾਰਾਂ ਦਾ ਕਹਿਣਾ ਸੀ ਕਿ ਤੂਫਾਨ ਇੰਨਾ ਜਲਦੀ ਆਇਆ ਕਿ ਉਨ੍ਹਾਂ ਨੂੰ ਸਾਮਾਨ ਸੰਭਾਲਣ ਦਾ ਸਮਾਂ ਵੀ ਨਹੀਂ ਮਿਲਿਆ ।
ਡਿਸ਼ ਦਾ ਸਿਗਨਲ, ਮੋਬਾਈਲ ਦਾ ਨੈੱਟਵਰਕ ਪ੍ਰਭਾਵਿਤ— ਭਿਆਨਕ ਤੂਫਾਨ ਕਾਰਨ ਡਿਸ਼ ਦਾ ਸਿਗਨਲ ਕਾਫ਼ੀ ਦੇਰ ਤੱਕ ਪ੍ਰਭਾਵਿਤ ਰਿਹਾ ਅਤੇ ਕਈ ਮੋਬਾਈਲ ਕੰਪਨੀਆਂ ਦੇ ਨੈੱਟਵਰਕ ‘ਚ ਵੀ ਮੁਸ਼ਕਿਲ ਪੇਸ਼ ਆਈ। ਡਿਸ਼ ਕੰਮ-ਕਾਜ ਨਾਲ ਜੁੜੇ ਵਿਅਕਤੀ ਦੱਸਦੇ ਹਨ ਕਿ ਇਸ ਤੂਫਾਨ ਕਾਰਨ ਸਿਗਨਲ ਜ਼ਿਆਦਾ ਪ੍ਰਭਾਵਿਤ ਹੋਇਆ ।
ਉੱਥੇ ਅੰਮ੍ਰਿਤਸਰ ‘ਚ ਵੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੇਜ਼ ਤੂਫਾਨ ਨਾਲ ਕਈ ਸੜਕਾਂ ‘ਤੇ ਦਰਜਨਾਂ ਰੁੱਖ ਡਿੱਗ ਪਏ, ਜਿਸ ਨਾਲ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਰੁੱਖ ਬਿਜਲੀ ਦੀਆਂ ਤਾਰਾਂ ਉੱਤੇ ਡਿੱਗੇ, ਜਿਸ ਨਾਲ ਕਈ ਇਲਾਕਿਆਂ ਵਿਚ ਬਿਜਲੀ ਨਹੀਂ ਆਈ। ਰੇਸ ਕੋਰਸ ਰੋਡ, ਲਾਰੈਂਸ ਰੋਡ, ਸਰਕੂਲਰ ਰੋਡ, ਫਤਿਹਗੜ੍ਹ ਚੂੜੀਆਂ ਰੋਡ, ਜੀ. ਟੀ. ਰੋਡ, ਰਣਜੀਤ ਐਵੀਨਿਊ ਅਤੇ ਹੋਰ ਇਲਾਕਿਆਂ ਵਿਚ ਰੁੱਖ ਡਿੱਗੇ, ਜਿਸ ਨਾਲ ਟਰੈਫਿਕ ਕਾਫ਼ੀ ਪ੍ਰਭਾਵਿਤ ਹੋਈ। ਲੋਕਾਂ ਨੇ ਬਿਜਲੀ ਵਿਭਾਗ ਦੇ ਕਈ ਕਰਮਚਾਰੀਆਂ ਨੂੰ ਫੋਨ ਕੀਤੇ ਪਰ ਉਹ ਐਤਵਾਰ ਦੀ ਛੁੱਟੀ ਮਨਾਉਂਦੇ ਹੀ ਨਜ਼ਰ ਆਏ। ਕਈ ਥਾਈਂ ਬਿਜਲੀ ਦੀਆਂ ਤਾਰਾਂ ‘ਤੇ ਡਿੱਗੇ ਰੁੱਖ ਸੜਕਾਂ ‘ਤੇ ਵੀ ਪਏ ਰਹੇ ਪਰ ਉਨ੍ਹਾਂ ਨੂੰ ਚੁੱਕਣ ਲਈ ਕੋਈ ਨਹੀਂ ਆਇਆ ਅਤੇ ਕਈ ਥਾਈਂ ਲੋਕ ਖੁਦ ਰੁੱਖਾਂ ਨੂੰ ਚੁੱਕਣ ਵਿਚ ਲੱਗੇ ਹੋਏ ਸਨ। ਇਸ ਤੇਜ਼ ਹਨੇਰੀ ਕਾਰਨ ਕਈ ਥਾਵਾਂ ‘ਤੇ ਦੁਕਾਨਾਂ ਦੇ ਬੋਰਡ ਉੱਖੜ ਕੇ ਹਵਾ ਵਿਚ ਉੱਡ ਗਏ। ਸਥਾਨਕ ਰੂਪ ਨਗਰ ਦੇ ਬਾਹਰ ਮਾਰਕੀਟ ਕੋਲ ਸਥਿਤ ਨਿੰਮ ਦਾ ਰੁੱਖ ਹਨੇਰੀ ਕਾਰਨ ਉੱਖੜ ਕੇ ਡਿੱਗ ਗਿਆ, ਜਿਸ ਕਾਰਨ ਕੋਲ ਹੀ ਡੈਂਟਿੰਗ ਪੇਂਟਿੰਗ ਦਾ ਕੰਮ ਕਰਨ ਵਾਲਾ ਰਾਜੂ ਨਾਂ ਦਾ ਵਿਅਕਤੀ ਉਸਦੇ ਹੇਠਾਂ ਆ ਕੇ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਉੱਥੇ ਹੀ ਲੁਧਿਆਣਾ ‘ਚ ਵੀ ਇਹ ਹਨੇਰੀ ਕਹਿਰ ਬਣ ਕੇ ਆਈ। ਚਾਹੇ ਸਵੇਰ ਤੋਂ ਸ਼ਾਮ ਤੱਕ ਮੌਸਮ ਦਾ ਮਿਜਾਜ਼ ਖੁਸ਼ਕ ਅਤੇ ਗਰਮ ਰਿਹਾ ਪਰ ਅਚਾਨਕ ਸ਼ਾਮ ਨੂੰ ਤੂਫਾਨ ਰੂਪੀ ਧੂੜ ਭਰੀ ਹਨੇਰੀ ਨੇ ਮਿੰਟਾਂ ‘ਚ ਸਭ ਬਦਲ ਦਿੱਤਾ। ਜਾਣਕਾਰੀ ਮੁਤਾਬਕ ਰਾਜਗੁਰੂ ਨਗਰ ‘ਚ ਰਹਿੰਦੇ ਸੰਦੀਪ ਚੌਧਰੀ ਦੇ ਘਰ ਦੇ ਸਾਹਮਣੇ ਲੱਗਿਆ ਦਰੱਖਤ ਟੁੱਟ ਕੇ ਸਿੱਧਾ ਉਨ੍ਹਾਂ ਦੇ ਘਰ ਦੇ ਉੱਪਰ ਜਾ ਡਿੱਗਿਆ ਪਰ ਉਹ ਵਾਲ-ਵਾਲ ਬਚ ਗਏ। ਕੁਦਰਤ ਦੇ ਕਹਿਰ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਈ. ਐੱਸ. ਆਈ ਹਸਪਤਾਲ ‘ਚ ਲੱਗੇ ਤਿੰਨ ਦਰੱਖਤ ਜੜ੍ਹ ਤੋਂ ਉੱਖੜ ਗਏ।

No comments:
Post a Comment