jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 10 September 2013

ਮੁਜ਼ੱਫਰਨਗਰ ਦੰਗਾ ਮਾਮਲੇ 'ਚ ਪੰਜ ਦੰਗਾਕਾਰੀਆਂ 'ਤੇ ਰਾਸੁਕਾ, 916 ਗਿ੍ਰਫ਼ਤਾਰ

www.sabblok.blogspot.com
violence in uttar pradesh
ਪੰਜ ਦੰਗਾਕਾਰੀਆਂ 'ਤੇ ਰਾਸੁਕਾ, 916 ਗਿ੍ਰਫ਼ਤਾਰ
ਲਖਨਊ : ਚੁਫੇਰਿਓਂ ਦਬਾਅ ਦਾ ਸਾਹਮਣਾ ਕਰ ਰਹੀ ਅਖਿਲੇਸ਼ ਯਾਦਵ ਸਰਕਾਰ ਨੇ ਮੁਜ਼ੱਫਰਨਗਰ ਦੰਗਾ ਮਾਮਲੇ 'ਚ ਮੰਗਲਵਾਰ ਨੂੰ ਸਖ਼ਤੀ ਵਿਖਾਈ। ਸਿੱਟੇ ਵੱਜੋਂ ਸਹਾਰਨਪੁਰ ਅਤੇ ਬਾਗ਼ਪਤ 'ਚ ਪੰਜ ਦੰਗਾਈਆਂ ਖ਼ਿਲਾਫ਼ ਰਾਸੁਕਾ (ਰਾਸ਼ਟਰੀ ਸੁਰੱਖਿਆ ਕਾਨੂੰਨ) ਤਾਮੀਲ ਕੀਤਾ ਗਿਆ ਹੈ। ਮੰਤਰੀ ਮੰਡਲ ਸਮੂਹ ਦੀ ਬੈਠਕ ਵਿਚ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਖ਼ਤ ਕਦਮ ਉਠਾਉਣ ਦਾ ਭਰੋਸਾ ਦਿੱਤਾ। ਮੀਡੀਆ ਨਾਲ ਗੱਲਬਾਤ 'ਚ ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜੋ ਲੋਕ ਪਿੰਡ ਛੱਡ ਕੇ ਕਿਤੇ ਇਕੱਠੇ ਹਨ ਉਨ੍ਹਾਂ ਨੂੰ ਲੋੜੀਂਦੀ ਸਹੂਲਤ ਅਤੇ ਸੁਰੱਖਿਆ ਦਿੱਤੀ ਜਾਵੇਗੀ। ਗ੍ਰਹਿ ਸਕੱਤਰ ਕਮਲ ਸਕਸੈਨਾ ਅਤੇ ਆਈਜੀ ਐਸਟੀਐਫ ਆਸ਼ੀਸ਼ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਦਾਅਵਾ ਕੀਤਾ ਕਿ ਮੁਜ਼ੱਫਰਨਗਰ ਅਤੇ ਆਸ-ਪਾਸ ਦੇ ਜ਼ਿਲਿ੍ਹਆਂ ਵਿਚ ਸਥਿਤੀ ਕਾਬੂ ਹੇਠ ਹੈ।
ਸਹਾਰਨਪੁਰ ਦੇ ਰਾਮਪੁਰ 'ਚ ਰੇਹੜੀ ਲਾ ਕੇ ਫਲ ਵੇਚ ਰਹੇ ਇਕ ਵਿਅਕਤੀ 'ਤੇ ਫਾਇਰਿੰਗ ਤੋਂ ਇਲਾਵਾ ਕਿਤਿਓਂ ਵੀ ਕਿਸੇ ਮਾਰੀ ਘਟਨਾ ਦੀ ਖ਼ਬਰ ਨਹੀਂ ਮਿਲੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਰਾਜਪਾਲ ਵੱਲੋਂ ਇਸ ਗੜਬੜ ਦੇ ਸੰਦਰਭ 'ਚ ਕੋਈ ਚਿੱਠੀ ਨਹੀਂ ਮਿਲੀ ਪਰ ਕੇਂਦਰ ਨੂੰ ਜੋ ਰਿਪੋਰਟ ਦਿੱਤੀ ਜਾ ਰਹੀ ਹੈ ਉਸ ਦੀ ਕਾਪੀ ਰਾਜਪਾਲ ਨੂੰ ਵੀ ਭੇਜੀ ਜਾ ਰਹੀ ਹੈ।
ਹੋਰਨਾਂ ਦੋਸ਼ੀਆਂ 'ਤੇ ਵੀ ਰਾਸੁਕਾ ਦੀ ਪ੍ਰਕਿਰਿਆ : ਗ੍ਰਹਿ ਸਕੱਤਰ ਨੇ ਦੱਸਿਆ ਕਿ ਬਾਗ਼ਪਤ ਦੇ ਬੜੌਲ ਥਾਣਾ ਖੇਤਰ ਬਾਜਿਤਪੁਰ 'ਚ ਹੋਏ ਹਮਲੇ ਦੇ ਤਿੰਨ ਮੁਲਜ਼ਮਾਂ ਅਤੇ ਸਹਾਰਨਪੁਰ ਦੇ ਥਾਣਾ ਰਣਖੰਡੀ 'ਚ ਹੋਈ ਫਾਇਰਿੰਗ ਸਬੰਧੀ ਦੋ ਮੁਲਜ਼ਮਾਂ 'ਤੇ ਰਾਸੁਕਾ ਲਾਇਆ ਗਿਆ ਹੈ। ਬਾਗ਼ਪਤ ਦੇ ਰਮਾਲਾ ਥਾਣਾ ਖੇਤਰ 'ਚ ਹੋਈ ਘਟਨਾ 'ਚ ਚਾਰ ਲੋਕਾਂ 'ਤੇ ਰਾਸੁਕਾ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਕਵਾਲ ਦੇ ਮੁਕੱਦਮੇ ਤੋਂ ਹੁਣ ਤਕ ਸੱਤ ਬਰੀ : ਪੁਲਸੀਆ ਪੱਖਪਾਤ ਨਾਲ ਕਵਾਲ 'ਚ ਗੱਲ ਵਿਗੜਨ ਦਾ ਮਾਮਲਾ ਸਾਹਮਣੇ ਆਉਣ 'ਤੇ ਸਰਕਾਰ ਨੇ ਸੁਧਾਰਾਤਮਕ ਕਦਮ ਚੁੱਕਦਿਆਂ ਦੋਵਾਂ ਪੱਖਾਂ ਤੋਂ ਕੁਲ ਸੱਤ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਦੋਵਾਂ ਪੱਖਾਂ ਤੋਂ ਤਿੰਨ ਹੱਤਿਆਵਾਂ ਦੇ ਸੰਦਰਭ 'ਚ ਕੁਲ 15 ਲੋਕ ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਵਿਚ ਤਿੰਨੇ ਮਿ੍ਰਤਕ ਵੀ ਸ਼ਾਮਲ ਸਨ। ਬਾਕੀ 12 ਮੁਲਜ਼ਮਾਂ ਵਿਚੋਂ ਸੋਮਵਾਰ ਨੂੰ ਹੀ ਚਾਰ ਨੂੰ ਬੇਗੁਨਾਹ ਪਾਏ ਜਾਣ 'ਤੇ ਬਰੀ ਕਰ ਦਿੱਤਾ ਗਿਆ ਸੀ ਅਤੇ ਤਿੰਨ ਨੂੰ ਮੰਗਲਵਾਰ ਬਰੀ ਕਰ ਦਿੱਤਾ ਗਿਆ।
916 ਗਿ੍ਰਫ਼ਤਾਰ, ਸੱਤ ਹਜ਼ਾਰ ਸ਼ਾਂਤੀ ਭੰਗ 'ਚ ਪਾਬੰਦ : ਹਾਲਾਤ ਨੂੰ ਕਾਬੂ ਹੇਠ ਕਰਨ ਲਈ ਸ਼ਾਂਤੀ ਭੰਗ ਕਰਨ ਵਾਲੇ 916 ਵਿਅਕਤੀਆਂ ਨੂੰ ਹੁਣ ਤਕ ਗਿ੍ਰਫ਼ਤਾਰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਦਕਿ ਸੱਤ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਪਾਬੰਦ ਕੀਤਾ ਗਿਆ ਹੈ। ਹੁਣ ਤਕ ਕੁਲ 1820 ਵਿਅਕਤੀਆਂ ਦੇ ਅਸਲਿਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਆਈਬੀ ਨੇ ਮੁੜ ਕੀਤਾ ਸੁਚੇਤ : ਸੂਤਰਾਂ ਮੁਤਾਬਕ ਇੰਟੈਲੀਜੈਂਸ ਬਿਊਰੋ ਨੇ ਮੁਜ਼ੱਫਰਨਗਰ, ਸਹਾਰਨਪੁਰ ਅਤੇ ਬਾਗ਼ਪਤ ਦੀ ਨਾਜ਼ੁਰ ਸਥਿਤੀ ਲਈ ਸੂਬਾ ਸਰਕਾਰ ਨੂੰ ਸੁਚੇਤ ਕੀਤਾ ਹੈ। ਇਸ ਸਬੰਧੀ ਗ੍ਰਹਿ ਸਕੱਤਰ ਅਤੇ ਆਈਜੀ ਨੇ ਦੱਸਿਆ ਕਿ ਆਈਬੀ ਨੇ ਪਹਿਲਾਂ ਹੀ ਸੂਚਨਾਵਾਂ ਦਿੱਤੀਆਂ ਸਨ ਅਤੇ ਸਾਡੇ ਸਥਾਨਕ ਸੂਚਨਾ ਤੰਤਰ ਨੇ ਵੀ ਇਹੀ ਜਾਣਕਾਰੀ ਦਿੱਤੀ ਸੀ। ਇਸ ਹਿਸਾਬ ਨਾਲ ਤਿਆਰੀ ਕੀਤੀ ਗਈ।

No comments: