jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 10 September 2013

ਫਿਲਮ ਗਰੈਂਡ ਮਸਤੀ ਤੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਚ ਪਬੰਦੀ

www.sabblok.blogspot.com



ਅਸ਼ਲੀਲ ਦ੍ਰਿਸ਼ਾਂ ਵਿਰੁੱਧ ਐਡਵੋਕੇਟ ਦਿਨੇਸ਼ ਚੱਢਾ ਦੀ ਪਟੀਸ਼ਨ ਤੇ ਹਾਈਕੋਰਟ ਨੇ ਕੀਤਾ ਫੈਸਲਾ
ਗਗਨਦੀਪ ਸੋਹਲ
ਚੰਡੀਗੜ੍ਹ, 10 ਸਤੰਬਰ : 13 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹਿੰਦੀ ਫਿਲਮ ਗਰੈਂਡ ਮਸਤੀ ਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਚ ਹਾਈਕੋਰਟ ਵਲੋਂ ਪਬੰਦੀ ਲਗਾ ਦਿਤੀ ਗਈ ਹੈ। ਇਹ ਪਬੰਦੀ ਫਿਲਮ ਚ ਦਿਖਾਏ ਗਏ ਅੱਤ ਦੇ ਅਸ਼ਲੀਲ ਦ੍ਰਿਸ਼ਾਂ ਤੇ ਦੁਵੱਲੇ ਮਤਲਬ ਵਾਲੀਆਂ ਗੱਲਾਂ ਕਾਰਨ ਵਕੀਲ ਦਿਨੇਸ਼ ਚੱਢਾ ਵਲੋਂ ਪਾਈ ਪਟੀਸ਼ਨ ਉਪਰੰਤ ਲਾਈ ਗਈ ਹੈ। ਹੁਣ ਇਸ ਫਿਲਮ ਦਾ ਪ੍ਰਦਰਸ਼ਨ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਸਿਨੇਮਿਆਂ ਤੇ ਮਲਟੀਪਲੈਕਸਾਂ ਚ ਨਹੀਂ ਹੋਵੇਗਾ। 
ਬਾਬੂਸ਼ਾਹੀ ਦੇ ਰੀਡਰਾਂ ਨੂੰ ਦੱਸ ਦੇਈਏ ਕਿ ਇਸ ਫਿਲਮ ਚ ਆਫਤਾਬ ਸ਼ਿਵਦਾਸਾਨੀ, ਵਿਵੇਕ ਓਬਰਾਏ ਤੇ ਰਿਤੇਸ਼ ਦੇਸ਼ਮੁੱਖ ਮੁੱਖ ਭੂਮਿਕਾ ਚ ਹਨ। ਫਿਲਮ ਚ ਅੱਤ ਦੇ ਅਸ਼ਲੀਲ ਦ੍ਰਿਸ਼ ਦਿਖਾਏ ਗਏ ਹਨ। ਫਿਲਮ ਦੇ ਟਰੇਲਰ ਹੀ ਐਨੇ ਅਸ਼ਲੀਲ ਹਨ ਕਿ ਇਨ੍ਹਾਂ ਨੂੰ ਕੋਈ ਵੀ ਸਭਿਅਕ ਵਿਅਕਤੀ ਆਪਣੇ ਪਰਿਵਾਰ ਚ ਬੈਠਕੇ ਨਹੀਂ ਦੇਖ ਸਕਦਾ। ਫਿਲਮ ਖਿਲਾਫ ਪਟੀਸ਼ਨ ਪਾਉਣ ਵਾਲੇ ਵਕੀਲ ਦਿਨੇਸ਼ ਚੱਢਾ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਮ ਚ ਨੰਗੀ ਚਿੱਟੀ ਅਸ਼ਲੀਲਤਾ ਪਰੋਸੀ ਗਈ ਹੈ, ਜਿਸ ਦਾ ਨੌਜਵਾਨਾਂ ਤੇ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ। 

ਚੱਢਾ ਨੇ ਹਾਈਕੋਰਟ ਚ ਅਪੀਲ ਕੀਤੀ ਕਿ ਫਿਲਮ ਨੂੰ ਸੈਂਸਰ ਬੋਰਡ ਵਲੋਂ ਦਿਤਾ ਏ ਸਰਟੀਫਿਕੇਟ ਰੱਦ ਕੀਤਾ ਜਾਵੇ ਤੇ ਇਸ ਫਿਲਮ ਨੂੰ ਲੋਕਾਂ ਨੂੰ ਦਿਖਾਉਣ ਦੀ ਇਜਾਜਤ ਨਹੀਂ ਦੇਣੀ ਚਾਹੀਦੀ। ਚੱਢਾ ਨੇ ਆਪਣੀ ਅਪੀਲ ਚ ਹਾਈਕੋਰਟ ਨੂੰ ਇਹ ਵੀ ਅਰਜ਼ ਕੀਤੀ ਸੀ ਕਿ ਸੈਂਸਰ ਬੋਰਡ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਜਿਹੀਆਂ ਫਿਲਮਾਂ ਨੂੰ ਪਾਸ ਨਾ ਕੀਤਾ ਜਾਵੇ, ਜਿਨ੍ਹਾਂ ਚ ਅਸ਼ਲੀਲਤਾ ਪਰੋਸੀ ਹੋਵੇ। ਹਾਈਕੋਰਟ ਨੇ ਹੁਣ 20 ਸਤੰਬਰ ਲਈ ਭਾਰਤ ਸਰਕਾਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਸੈਂਸਰ ਬੋਰਡ, ਫਿਲਮ ਦੇ ਪ੍ਰੋਡਿਊਸਰ ਮਾਰੂਤੀ ਇੰਟਰਨੈਸ਼ਨਲ ਦੇ ਨਾਲ-ਨਾਲ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਗ੍ਰਹਿ ਵਿਭਾਗ ਨੂੰ ਨੋਟਿਸ ਜਾਰੀ ਕਰਦਿਆਂ ਅਦਾਲਤ ਚ ਪੇਸ਼ ਹੋਣ ਦੀ ਹਦਾਇਤ ਦਿਤੀ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ 20 ਸਤੰਬਰ ਤਕ ਇਸ ਫਿਲਮ ਦੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਚ ਪ੍ਰਦਰਸ਼ਨ ਤੇ ਰੋਕ ਲਗਾ ਦਿਤੀ ਹੈ। 
ਚੱਢਾ ਨੇ ਕਿਹਾ ਕਿ ਇਸ ਫਿਲਮ ਵਿਚ ਸਿਧੇ ਤੌਰ ਤੇ ਅਸ਼ਲੀਲਤਾ ਪਰੋਸੀ ਗਈ ਹੈ ਤੇ ਦੁਵੱਲੇ ਮਤਲਬ ਵਾਲੇ ਡਾਇਲਾਂਗਾਂ ਦੀ ਪੂਰੀ ਤਰਾਂ ਹੱਦ ਪਾਰ ਕੀਤੀ ਗਈ ਹੈ। ਅੱਜ ਕੱਲ ਜਦੋਂ ਮਹਿਲਾਵਾਂ ਖਿਲਾਫ ਅਪਰਾਧ ਵਧ ਰਹੇ ਹਨ, ਤਾਂ ਅਜਿਹੀ ਫਿਲਮ ਲੋਕਾਂ ਦੀ ਮਾਨਸਿਕਤਾ ਤੇ ਉਲਟਾ ਹੀ ਅਸਰ ਪਾਏਗੀ।

No comments: