ਜਲੰਧਰ, 11 ਸਤੰਬਰ (ਮੇਜਰ ਸਿੰਘ)-ਸੀਨੀਅਰ ਅਕਾਲੀ ਨੇਤਾ ਸ: ਕੁਲਦੀਪ ਸਿੰਘ ਵਡਾਲਾ ਨੇ ਲੋਕ ਸਭਾ ਚੋਣ ਲਈ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ | ਇਥੇ ਜਾਰੀ ਇਕ ਬਿਆਨ ਵਿਚ ਉਨ੍ਹਾਂ ਆਖਿਆ ਹੈ ਕਿ ਦੁਆਬੇ ਦੀਆਂ ਦੋਵੇਂ ਸੀਟਾਂ ਰਿਜ਼ਰਵ ਹਨ ਤੇ ਅਨੰਦਪੁਰ ਸਾਹਿਬ ਸੀਟ ਵਿਚ ਦੁਆਬੇ ਖੇਤਰ ਦੇ ਕਈ ਵਿਧਾਨ ਸਭਾ ਹਲਕੇ ਪੈਂਦੇ ਹਨ | ਉਨ੍ਹਾਂ ਕਿਹਾ ਕਿ ਮੈਨੂੰ ਵਜ਼ੀਰੀ ਜਾਂ ਪੈਸੇ ਦਾ ਕੋਈ ਲੋਭ ਲਾਲਚ ਨਹੀਂ | ਮੈਂ ਤਾਂ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਭਿ੍ਸ਼ਟਾਚਾਰ ਵਰਗੇ ਮੁੱਦੇ ਉਠਾਉੁਣਾ ਚਾਹੁੰਦੇ ਹਾਂ | ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ਨੂੰ ਸਾਰੇ ਆਗੂ ਤਮਾਸ਼ਬੀਨ ਬਣ ਕੇ ਦੇਖ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਜਿਹੇ ਮੁੱਦੇ ਉਠਾਉਣ ਵਿਚ ਕੋਈ ਖਾਸ ਯੋਗਦਾਨ ਨਹੀਂ ਪਾ ਸਕੇ | ਇਸ ਲਈ ਇਹ ਮੁੱਦਾ ਸੰਸਦ ਵਿਚ ਉਠਾਉਣ ਦੀ ਲੋੜ ਹੈ ਅਤੇ ਮੈਂ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਾਂਗਾ ਤੇ ਚੋਣ ਜਿੱਤ ਕੇ ਇਹ ਮੁੱਦੇ ਲੋਕ ਸਭਾ ਵਿਚ ਉਠਾਵਾਂਗਾ |
No comments:
Post a Comment