jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 14 September 2013

ਗ਼ਦਰੀ ਸ਼ਤਾਬਦੀ ਮੇਲੇ ਦੀ ਸਫ਼ਲਤਾ ਲਈ ਪ੍ਰਬੰਧਕੀ ਕਮੇਟੀਆਂ ਨੂੰ ਦਿੱਤੀਆਂ ਅੰਤਿਮ ਛੋਹਾਂ

www.sabblok.blogspot.com
ਜਲੰਧਰ, 14 ਸਤੰਬਰ:       28 ਅਕਤੂਬਰ ਤੋਂ 1 ਨਵੰਬਰ ਤੱਕ ਮਨਾਇਆ ਜਾ ਰਿਹਾ 'ਮੇਲਾ ਗ਼ਦਰ ਸ਼ਤਾਬਦੀ ਦਾ' ਨਵੇਂ ਜੋਸ਼ ਅਤੇ ਜਲੌਅ ਨਾਲ ਮਨਾਉਣ ਲਈ ਜੁੜ ਰਹੇ ਵਿਸ਼ਾਲ ਸ਼ੈਲਾਬ ਨੂੰ ਧਿਆਨ 'ਚ ਰੱਖਦਿਆਂ ਅਤੇ ਸਚਿਆਰੇ ਢੰਗ ਨਾਲ ਵੰਨ-ਸੁਵੰਨੀਆਂ ਕਲਾ ਵੰਨਗੀਆਂ ਦੀ ਸਫ਼ਲਤਾ ਪੂਰਵਕ ਪੇਸ਼ਕਾਰੀ ਲਈ ਅੱਜ ਵਿਸ਼ੇਸ਼ ਤੌਰ 'ਤੇ ਦਰਜਣ ਤੋਂ ਵੱਧ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਅਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਕਮੇਟੀ ਦੇ ਸੱਦੇ 'ਤੇ ਬੁਲਾਈ ਮੀਟਿੰਗ 'ਚ ਜੁੜੇ ਵੱਖ-ਵੱਖ ਖੇਤਰਾਂ 'ਚ ਕਾਰਜਸ਼ੀਲ ਕਾਮਿਆਂ ਵਿੱਚੋਂ ਗਾਇਨ, ਭਾਸ਼ਣ, ਕੁਇਜ਼, ਪੇਂਟਿੰਗ ਮੁਕਾਬਲੇ, ਕੋਰਿਓਗ੍ਰਾਫ਼ੀਆਂ, ਦਸਤਾਵੇਜ਼ੀ ਫ਼ਿਲਮ ਸ਼ੋਅ, 1 ਨਵੰਬਰ ਯਾਦਗਾਰੀ ਮਾਰਚ, ਸੁਰੱਖਿਆ, ਡਾਕਟਰੀ ਸਹਾਇਤਾ, ਪੁਸਤਕ ਪ੍ਰਦਰਸ਼ਨੀ, ਵਿਚਾਰ-ਚਰਚਾ ਅਤੇ ਨਾਟਕਾਂ ਆਦਿ ਦੇ ਪੰਜ ਰੋਜ਼ਾ ਸਮੂਹ ਕਾਰਜਾਂ ਦੀਆਂ ਲੋੜਾਂ ਦੀ ਪੂਰਤੀ ਲਈ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ।
ਕਮੇਟੀ ਦੇ ਟਰੱਸਟੀ ਅਜਮੇਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ 'ਚ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਅਤੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਚਾਰ ਦਿਨ ਵੱਖ-ਵੱਖ ਮੁਕਾਬਲਿਆਂ, ਵਿਚਾਰ-ਚਰਚਾਵਾਂ, ਪੇਸ਼ਕਾਰੀਆਂ ਤੋਂ ਇਲਾਵਾ 1 ਨਵੰਬਰ ਮੇਲੇ ਦੇ ਸਿਖਰ ਸਮਾਗਮ ਬਾਰੇ ਜਾਣਕਾਰੀ ਦਿੱਤੀ।
ਕਵੀਆਂ, ਨਾਟਕਕਾਰਾਂ, ਜਮਹੂਰੀ, ਤਰਕਸ਼ੀਲ, ਵੱਖ-ਵੱਖ ਜੱਥੇਬੰਦੀਆਂ ਅਤੇ ਖੇਤਰਾਂ ਅੰਦਰ ਸਰਗਰਮ ਪ੍ਰਤੀਨਿੱਧਾਂ ਨੇ ਮੇਲੇ ਦੀਆਂ ਵੰਨਗੀਆਂ ਅਤੇ ਮਿਸਾਲੀ ਪ੍ਰਬੰਧਾਂ ਬਾਰੇ ਅਮੁੱਲੇ ਸੁਝਾਅ ਪੇਸ਼ ਕੀਤੇ।  ਵੱਖ ਵੱਖ ਖੇਤਰਾਂ ਲਈ ਉਹ ਜਾਂਦੇ ਹੋਏ ਇਸ਼ਤਿਹਾਰ, ਪੈਂਫਲਿਟ ਅਤੇ ਫੰਡ ਲਈ ਅਪੀਲ ਦੀਆਂ ਦੋਵਰਕੀਆਂ ਵੀ ਲੈ ਕੇ ਗਏ।
ਚੱਲ ਰਹੇ ਗ਼ਦਰ ਸ਼ਤਾਬਦੀ ਕਾਫ਼ਲਿਆਂ ਦੀ ਉਤਸ਼ਾਹਜਨਕ ਜਾਣਕਾਰੀ ਦਿੱਤੀ ਗਈ ਅਤੇ ਗ਼ਦਰੀਆਂ ਦੇ ਹੋਰਨਾਂ ਪਿੰਡਾਂ ਅੰਦਰ ਹੋ ਰਹੇ ਮੇਲਿਆਂ, ਝੰਡਾ ਮਾਰਚ, ਨੁੱਕੜ ਨਾਟਕਾਂ ਆਦਿ ਬਾਰੇ ਦੱਸਿਆ ਗਿਆ।
ਮੀਟਿੰਗ ਦੇ ਅੰਤ 'ਤੇ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਮੇਲੇ ਨੂੰ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਪੰਜਾਬ ਦੀਆਂ ਸਮੂਹ ਲੋਕ-ਪੱਖੀ ਜੱਥੇਬੰਦੀਆਂ ਤੋਂ ਭਰਵਾਂ ਸਹਿਯੋਗ ਮੰਗਿਆ।

No comments: