www.sabblok.blogspot.com
ਫਤਹਿਗੜ੍ਹ ਸਾਹਿਬ ਵਿਖੇ ਪਿੰਡ ਚਕਰ ਦੇ ਨੌਜਵਾਨ ਦੀ ਗ੍ਰਿਫਤਾਰੀ ਨਾਲ ਹੋਈ
ਹਲਚਲ
ਜਗਰਾਓਂ, 13 ਸਤੰਬਰ ( ਹਰਵਿੰਦਰ ਸੱਗੂ )—ਅੱਤਵਾਦੀ ਗਤੀਵਿਧੀਆਂ ਅਤੇ ਭਾਰੀ ਮਾਤਰਾ ਵਿਚ ਵਿਸਫੋਟਕ ਸਮਗਰੀ ਦੀ ਬ੍ਰਾਮਦਗੀ ਲਈ ਸੂਬੇ ਦਾ ਸਭ ਤੋਂ ਵਧੇਰੇ ਚਰਚਿਤ ਰਹਿਣ ਵਾਲਾ ਜਗਰਾਓਂ ਇਲਾਕਾ ਇਕ ਵਾਰ ਫਿਰ ਤੋਂ ਉਸ ਸਮੇਂ ਸੁਰਖੀਆਂ 'ਚ ਆ ਗਿਆ ਜਦੋਂ ਫਤਹਿਗੜ੍ਹ ਸਾਹਿਬ ਦੀ ਪੁਲਸ ਵਲੋਂ ਜਗਰਾਓਂ ਇਲਾਕੇ ਦੇ ਪਿੰਡ ਚਕਰ ਦੇ ਇਕ ਨੌਜਵਾਨ ਨੂੰ ਪੰਜਾਬ ਵਿਚ ਮੁੜ ਤੋਂ ਅੱਤਵਾਦ ਨੂੰ ਸੁਰਜੀਤ ਕਰਨ ਦੇ ਇਰਾਦੇ 'ਚ ਨਵ ਗਠਿਤ ਗਰੁੱਪ ਦੇ ਮੈਂਬਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਸੀ. ਆਈ. ਏ. ਸਟਾਫ ਫਤਿਗੜ੍ਹ ਦੇ ਇੰਚਾਰਜ ਗਰੇਵਾਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਗਰੁੱਪ ਨੂੰ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਸਰਗਣੇ ਪੰਜਾਬ ਵਿਚ ਮੁੜ ਤੋਂ ਅੱਤਵਾਦ ਫੈਲਾਉਣ ਲਈ ਉਤਸਾਹਿਤ ਕਰਦੇ ਹਨ। ਇਨ੍ਹÎਾਂ ਨੂੰ ਇੰਟਰਨੈੱਟ ਅਤੇ ਹੋਰ ਸੋਸ਼ਲ ਸਾਈਟਾਂ ਰਾਹੀਂ ਪ੍ਰੇਰਿਤ ਕਰਕੇ ਇਸ ਪਾਸੇ ਤੋਰੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ। ਜਿਸ ਲਈ ਵੈਸਟਰਨ ਯੂਨੀਅਨ ਅਤੇ ਹੋਰ ਵਸੀਲਿਆਂ ਰਾਹੀਂ ਨ੍ਹਾਂ ਨੂੰ ਵਿਤੀ ਸਹਾਇਤਾ ਪ੍ਰਦਾਨ ਕਰਕੇ ਪੰਜਾਬ ਵਿਚ ਅਹਿਮ ਸਖਸ਼ੀਅਤਾਂ ਨੂੰ ਨਿਸ਼ਾਨਾ ਬਣਾ ਕੇ ਫਿਰਕੂ ਭਾਵਨਾਵ ਨੂੰ ਭੜਕਾਉਣਾ ਮੁੱਖ ਮਕਸਦ ਹੈ। ਸੀ. ਆਈ. ਏ. ਮੁਖੀ ਅਨੁਸਾਰ ਜਗਰਾਓਂ ਇਲਾਕੇ ਦੇ ਪਿੰਡ ਚਕਰ ਦੇ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਸਮੇਤ ਹੋਰਨਾ ਗ੍ਰਿਫਤਾਰ ਵਿਅਕਤੀਆਂ ਪਾਸੋਂ ਡੂੰਘਾਈ ਤੱਕ ਪੁੱਛ-ਗਿਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਲ 2007 ਅਤੇ 2008 ਤਤਕਾਲੀਨ ਐਸ. ਐਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਦੇ ਕਾਰਜਕਾਲ ਸਮੇਂ ਜਗਰਾਓਂ ਇਲਾਕਾ ਅੱਤਵਾਦੀ ਗਤੀਵਿਧੀਆਂ ਕਾਰਨ ਚਰਚਾ ਵਿਚ ਰਿਹਾ। ਉਸ ਸਮੇਂ ਐਸ. ਐਸ. ਪੀ. ਭੁੱਲਰ ਵਲੋਂ ਆਪਣੀ ਟੀਮ ਸਮੇਤ ਵੱਡੀ ਗਿਣਤੀ ਵਿਚ ਅੱਤਵਾਦੀ ਗਤੀਵਿਧੀਆਂ 'ਚ ਸਰਗਰਮ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਭਾਰੀ ਮਾਤਰਾ ਵਿਚ ਵਿਸਫੋਟਕ ਸਮਗਰੀ ਬ੍ਰਾਮਦ ਕਰਕੇ ਰਿਕਾਰਡ ਕਾਇਮ ਕੀਤਾ। ਉਸ ਸਮੇਂ ਇਹ ਚਰਚਾ ਪੰਜਾਬ ਵਿਚ ਆਮ ਹੁੰਦੀ ਸੀ ਕਿ ਜੇਕਰ ਜਗਰਾਓਂ ਪੁਲਸ ਵਲੋਂ ਸਮੇਂ-ਸਮੇਂ 'ਤੇਬ੍ਰਾਮਦ ਕੀਤਾ ਗਿਆ ਵਿਸਫੋਟਕ ਕਿਧਰੇ ਅੱਤਵਾਦੀ ਵਰਤੋਂ ਕਰਨ ਵਿਚ ਸਫਲ ਹੋ ਜਾਂਦੇ ਤਾਂ ਸਮੁੱਚੇ ਪੰਜਾਬ ਦੇ ਪਰਖਚੇ ਉਡਾਏ ਜਾ ਸਕਦੇ ਸਨ। ਉਸ ਸਮੇਂ ਜਗਰਾਓਂ ਪੁਲਸ ਵਲੋਂ 29 ਅਕਤੂਬਰ 2007 ਨੂੰ ਅੱਤਵਾਦ ਦੇ ਕਾਲੇ ਦੌਰ ਵਿਚ ਖਾਲਿਸਤਾਨ ਕਮਾਂਡੋ ਫੋਰਸ ਦੇ ਖਤਰਨਾਕ ਅੱਤਵਾਦੀ ਕੁਲਦੀਪ ਸਿੰਘ ਕੀਪਾ, ਸ਼ੇਖੂਪੁਰੀਆ ਦੇ ਨਜ਼ਦੀਕ ਰਹੇ ਸਾਥੀ ਸਵਰਨ ਸਿੰਘ ਉਰਫ ਬਿੱਲੂ Àਰਫ ਡਾਕਟਰ ਪੁੱਤਰ ਪੂਰਨ ਸਿੰਘ ਵਾਸੀ ਹਰਦਾਸਪੁਰ ਥਾਣਾ ਮਹਿਲ ਕਲਾਂ ਜ਼ਿਲਾ ਬਰਨਾਲਾ ਨੂੰ ਗ੍ਰਿਫਤਾਰ ਕੀਤਾ ਗਿਆ। ੁਫਿਰ 19 ਦਸੰਬਰ 2007 ਨੂੰ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਦੋਸੀਆਂ ਨੂੰ ਪਨਾਹ ਦੇਣ ਵਾਲਾ ਦਿਲਬਾਗ ਸਿੰਘ ਉਰਫ ਬਾਬਾ ਪੁੱਤਰ ਪਿਆਰਾ ਸਿੰਘ ਵਾਸੀ ਬੱਲ ਕਲਾਂ ਥਾਣਾ ਮਜੀਠੀਆ ਜ਼ਿਲਾ ਅਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰ 7 ਜੂਨ 2008 ਨੂੰ ਖਾਲਿਸਤਾਨ ਕਮਾਂਡੋ ਫੋਰਸ ਨਾਲ ਸਬੰਧਤ ਰਣਜੀਤ ਕੌਰ ਪਤਨੀ ਜਗਸੀਰ ਸਿੰਘ ਵਾਸੀ ਪਿੰਡ ਬਾਠ ਕਲਾਂ ਜ਼ਿਲਾ ਤਹਿਗੜ੍ਹ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। 17 ਜੂਨ ਨੂੰ ਗੁਰਭੇਜ ਸਿੰਘ ਉਰਫ ਸੋਨੂੰ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਪਾਖਰ ਜ਼ਿਲਾ ਹੁਸ਼ਿਆਰਪੁਰ ਨੂੰ ਅਤੇ ਮਨਜੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਬਾਰਦੇਕੇ ਤਹਿਸੀਲ ਜਗਰਾਓਂ ਨੂੰ ਗ੍ਰਿਫਤਾਰ ਕਰਕੇ ਪੁਲਸ ਵਲੋਂ ਇਨ੍ਹਾਂ ਪਾਸੋਂ 24 ਕਿਲੋ 500 ਗ੍ਰਾਮ ਧਮਾਕਾਖੇਜ਼ ਸਮਗਰੀ ਬ੍ਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਫਿਰ 27 ਜੂਨ 2008 ਨੂੰ ਹੀ ਅਮਰੀਕ ਸਿੰਘ ਪੁੱਤਰ ਬਲਵੀਰ ਸਿੰਘ ਦਲਜੀਤ ਸਿੰਘ ਪੁੱਤਰ ਲਾਲ ਸਿੰਘ ਅਤੇ ਸਰਬਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਆਨ ਮੋਗਾ ਨੂੰ ਜਗਰਾਓਂ ਲਾਗੇ ਪਿੰਡ ਡਾਂਗੀਆਂ ਦੀ ਪੁਲੀ ਤੋਂ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ 34 ਕਿਲੋ ਧਮਾਕਾਖੇਜ਼ ਸਮਗਰੀ ਬ੍ਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਫਿਰ 3 ਜੁਲਾਈ 2008 ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਤ ਗੁਰਮੀਤ ਸਿੰਘ ਉਰਫ ਬੱਗਾ ਵਾਸੀ ਪਿੰਡ ਝੱਜ ਜੋ ਕਿ ਜਰਮਨ ਵਿਚ ਰਹਿ ਕੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ, ਦੇ ਭਰਾ ਗੁਰਦੀਪ ਸਿੰਘ ਉਰਫ ਬਿੱਲਾ ਨੂੰ ਗ੍ਰਿਫਤਾਰ ਕੀਤਾ ਗਿਆ। 11 ਅਗਸਤ 08 ਨੂੰ ਪੁਲਸ ਵਲੋਂ ਸਮਸ਼ੇਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਖਨੌਰੀ ਨੂੰ ਐਕਸਪਲੋਸਿਵ ਐਕਟ ਅਧਝੀਨ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਬਾਬਾ ਪਿਆਰਾ ਸਿੰਘ ਭਨਿਆਰਾ, ਬਾਬਾ ਰਾਮ ਰਹੀਮ ਗੁਰਮੀਤ ਸਿੰਘ, ਦਿਵਿਆ ਜੋਤੀਨੂਰਮਹਿਲ ਦੇ ਮੁਖੀ ਤੋਂ ਇਲਾਵਾ ਅੱਤਵਾਦ ਦੇ ਦੌਰ ਦੌਰਾਨ ਸਰਗਰਮ ਭੂਮਿਕਾ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਵੀ. ਆਈ. ਪੀਜ਼. ਨੂੰ ਨਿਸ਼ਾਨਾ ਬਨਾਉਣ ਲਈ ਵਰਤੋ ਵਿਚ ਲਿਆਂਦੇ ਗਏ 3 ਕਿਲੋ ਆਰ. ਡੀ. ਐਕਸ. ਸਮੇਤ ਜਗਰਾਓਂ ਦੇ ਲਾਗਲੇ ਪਿੰਡ ਕਮਾਲਪੁਰਾ ਦੇ ਇਕ ਨੌਜਵਾਨ ਨੂੰ 28 ਦਸੰਬਰ 2008 'ਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਉਸਦੀ ਨਿਸ਼ਾਨਦੇਹੀ 'ਤੇ ਪਿੰਡ ਕਮਾਲਪੁਰੇ ਦੇ ਸਮਸ਼ਾਨਘਾਟ ਤੋਂ ਆਰ. ਡੀ. ਐਕਸ. ਬ੍ਰਾਮਦ ਕੀਤਾ ਗਿਆ। ਫਿਰ 30 ਜੂਨ 2008 ਵਿਚ ਤਤਕਾਲੀਨ ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਇਲਾਕੇ ਅੰਦਰ ਚੰਗੀ ਮਾਨਤਾ ਰੱਖਣ ਵਾਲੇ ਇਥੋਂ ਦੇ ਪ੍ਰਸਿੱਧ ਗੁਰਦੁਆਰਾ ਪੰਜੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰੇ ਵਾਲਿਆਂ ਨੂੰ ਉਨ੍ਹਾਂ ਦੇ ਦੋ ਹੋਰ ਸਾਥੀਆਂ ਸਮੇਤ ਭਾਰੀ ਮਾਤਰਾ ਵਿਚ ਵਿਸਫੋਟਕ ਸਮਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ। ਉਸ ਸਮੇਂ ਆਈ. ਜੀ. ਕਾਲੜਾ ਅਤੇ ਐਸ. ਐਸ. ਪੀ. ਭੁੱਲਰ ਵਲੋਂ ਪ੍ਰੈਸ ਕਾਨਫਰੰਸ ਵਿਚ ਖੁਲਾਸਾ ਕੀਤਾ ਸੀ ਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਉਰਫ ਨੀਟਾ ਲਈ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇੱਧਰ ਕੰਮ ਕਰ ਰਹੇ ਕੁਲਜੀਤ ਸਿੰਘ ਉਰਫ ਕੰਤਾ ਪੁੱਤਰ ਰਣਜੀਤ ਸਿੰਘ ਵਾਸੀ ਜਵਾਹਰ ਨਗਰ ਲੁਧਿਆਣਾ, ਭਾਗ ਸਿੰਘ ਪੁੱਤਰ ਫਕੀਰ ਸਿੰਘ ਵਾਸੀ ਪਿੰਡ ਲੰਮੇ ਅਤੇ ਬਾਬਾ ਬਲਵੀਰ ਸਿੰਘ ਵਾਸੀ ਲੰਮੇ ਨੂੰ 8ਮੁਖਬਰ ਦੀ ਇਤਲਾਹ 'ਤੇ ਨਾਕਾਬੰਦੀ ਦੌਰਾਨ ਪਿੰਡ ਬੱਸੀਆਂ ਤੋਂ ਜਲਾਲਦੀਵਾਲ ਦੇ ਵਿਚਕਾਰ ਕੱਸੀ ਦੀ ਪੁਲੀ ਲਾਗਿਓਂ ਮਾਰੂਤੀ ਕਾਰ ਵਿਚ ਸਵਾਰ ਹੋ ਕੇ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਗਿਆ। ਗੱਡੀ ਵਿਚੋਂ ਪੁਲਸ ਨੂੰ 32 ਜਿਲੇਟਿਨ ਸਟਿਕਾਂ ਜਿਨ੍ਹਾਂ ਦਾ ਵਜਨ 4 ਕਿਲੋਗ੍ਰਾਮ ਵਿਸਫੋਟਕ ਅਤੇ 6 ਡੈਟਾਨੇਟਰਜ਼ ਬ੍ਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਇਨ੍ਹਾਂ ਸਭ ਅੱਤਵਾਦੀ ਗਤੀਵਿਧੀਆਂ ਦੇ ਚੱਲਦਿਆਂ ਚਰਚਿਤ ਰਿਹਾ ਜਗਰਾਓਂ ਇਲਾਕਾ ਹੁਣ ਜਗਰਾਓਂ ਦੇ ਲਾਗੇ ਪਿੰਡ ਚਕਰ ਦੇ ਨੌਜਵਾਨ ਦੀ ਗ੍ਰਿਫਤਾਰੀ ਉਪਰੰਤ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਗਿਆ ਹੈ। ਇਸ ਸਬੰਧੀ ਜ਼ਿਲਾ ਪੁਲਸ ਮੁਖੀ ਅਸ਼ੀਸ਼ ਚੌਧਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਜ਼ਿਲਾ ਫਤਹਿਗੜ੍ਹ ਸਾਹਿਬ ਦੀ ਪੁਲਸ ਵਲੋਂ ਜਗਰਾਓਂ ਲਾਗੇ ਪਿੰਡ ਚਕਰ ਦੇ ਨੌਜਵਾਨ ਦੀ ਗ੍ਰਿਫਤਾਰੀ ਕਰਨ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਦੂਜੇ ਪਾਸੇ ਫਤਿਹਗੜ੍ਹ ਸਾਹਿਬ ਦੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪਿੰਡ ਚਕਰ ਦੇ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਸਬੰਧੀ ਉਸਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਲੜਕਾ ਬਹੁਤ ਹੀ ਧਾਰਮਿਕ ਖਿਆਲਾਂ ਵਾਲਾ ਹੈ। ਇਸਦਾ ਪਰਿਵਾਰ ਵੀ ਇਲਾਕੇ ਅੰਦਰ ਚੰਗੀ ਪਛਾਣ ਰੱਖਦਾ ਹੈ। ਇਸਤੋਂ ਪਹਿਲ ਕਦੇ ਵੀ ਇਸ ਨੌਜਵਾਨ ਸਬੰਧੀ ਕਿਸੇ ਨੇ ਕਦੀ ਕੋਈ ਗੱਲ ਨਹੀਂ ਸੁਣੀ ਅਤੇ ਹੁਣ ਵੀ ਪਿੰਡ ਵਾਸੀਆਂ ਨੂੰ ਯਕੀਨ ਨਹੀਂ ਆ ਰਿਹਾ।

No comments:
Post a Comment