jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਆਸਾਰਾਮ ਦੀ ਜ਼ਮਾਨਤ ਅਰਜ਼ੀ ਖ਼ਾਰਜ


12 ਦਿਨ ਹੋਰ ਰਹਿਣਾ ਪਵੇਗਾ ਜੇਲ੍ਹ 'ਚ
ਜੋਧਪੁਰ, 4 ਸਤੰਬਰ (ਏਜੰਸੀ)-ਨਾਬਾਲਿਗ ਲੜਕੀ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ 'ਚ ਦੋਸ਼ੀ ਆਸਾਰਾਮ ਦੀ ਜ਼ਮਾਨਤ ਅਰਜ਼ੀ ਜੋਧਪੁਰ ਅਦਾਲਤ ਨੇ ਅੱਜ ਖ਼ਾਰਜ ਕਰ ਦਿੱਤੀ ਹੈ | ਹੁਣ ਆਸਾਰਾਮ ਨੂੰ 12 ਦਿਨ ਜੇਲ੍ਹ 'ਚ ਰਹਿਣਾ ਪਵੇਗਾ | ਇਸ ਤੋਂ ਪਹਿਲਾਂ ਅੱਜ ਸਵੇਰੇ ਪੁਲਿਸ 11 ਵਜੇ ਆਸਾਰਾਮ ਨੂੰ ਲੈ ਕੇ ਅਦਾਲਤ ਪਹੁੰਚੀ | ਕਰੀਬ ਡੇਢ ਘੰਟੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਦੋਵਾਂ ਪੱਖਾਂ ਵੱਲੋਂ ਬਹਿਸ ਪੂਰੀ ਹੋ ਗਈ | ਸਰਕਾਰ ਵੱਲੋਂ ਵਕੀਲ ਆਨੰਦ ਪੁਰੋਹਿਤ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਮਨੋਜ ਵਿਆਸ ਦੀ ਅਦਾਲਤ 'ਚ ਆਪਣਾ ਪੱਖ ਰੱਖਿਆ | ਪੁਰੋਹਿਤ ਨੇ ਜੱਜ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਪੀੜਤ ਲੜਕੀ ਸਦਮੇ 'ਚ ਸੀ, ਇਸ ਲਈ ਐਫ਼. ਆਈ. ਆਰ. ਕਰਨ 'ਚ ਦੇਰ ਹੋਈ | ਵਕੀਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਅਜੇਪਾਲ ਲਾਂਬਾ ਨੂੰ ਧਮਕੀਆਂ ਮਿਲ ਰਹੀਆਂ ਹਨ | ਧਮਕੀ 'ਚ ਕਿਹਾ ਗਿਆ ਹੈ ਕਿ ਮਾਮਲਾ ਕੁਝ ਦਿਨਾਂ ਦਾ ਹੀ ਹੈ, ਬਾਬਾ ਜਲਦੀ ਬਾਹਰ ਆ ਜਾਵੇਗਾ, ਇਸ ਤੋਂ ਬਾਅਦ ਤੁਹਾਨੂੰ ਦੇਖ ਲਵਾਂਗੇ | ਇਸ ਤੋਂ ਇਲਾਵਾ ਮਾਮਲੇ ਨੂੰ ਕਮਜ਼ੋਰ ਕਰਨ ਲਈ ਪੁਲਿਸ ਨੂੰ ਲਾਲਚ ਵੀ ਦਿੱਤੇ ਜਾ ਰਹੇ ਹਨ | ਉੱਧਰ ਆਸਾਰਾਮ ਵੱਲੋਂ ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਕੇ. ਕੇ. ਮੈਨਨ ਨੇ ਆਪਣੇ ਤਰਕ ਰੱਖੇ | ਸਰਕਾਰੀ ਵਕੀਲ ਨੇ ਆਸਾਰਾਮ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਜਾਂਚ ਪ੍ਰਭਾਵਿਤ ਹੋਵੇਗੀ | ਵਕੀਲ ਨੇ ਕਿਹਾ ਕਿ ਆਸਾਰਾਮ ਦੀ ਸਹਾਇਕ ਸ਼ਿਲਪੀ ਤੇ ਸ਼ਰਦ ਫ਼ਰਾਰ ਹਨ ਅਤੇ ਜਾਂਚ ਪੂਰੀ ਕਰਨ ਲਈ ਉਨ੍ਹਾਂ ਤੋਂ ਪੁੱਛਗਿੱਛ ਜ਼ਰੂਰੀ ਹੈ | ਪੁਰੋਹਿਤ ਨੇ ਅਪਰਾਧ ਸਥਾਨ ਜੋਧਪੁਰ ਦੀ ਬਜਾਏ ਦਿੱਲੀ ਵਿਚ ਮਾਮਲਾ ਦਰਜ ਕਰਨ ਨੂੰ ਵੀ ਸਹੀ ਠਹਿਰਾਇਆ ਹੈ | ਇਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਪੁਲਿਸ ਆਸਾ ਰਾਮ ਨੂੰ ਅਦਾਲਤ ਲੈ ਕੇ ਪੁੱਜੀ | ਕਰੀਬ ਡੇਢ ਘੰਟੇ ਤੱਕ ਚੱਲੀ ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀ ਬਹਿਸ ਹੋਈ ਜੋ ਕਿ ਬਾਅਦ ਦੁਪਹਿਰ ਪੂਰੀ ਹੋ ਗਈ |
ਇਸੇ ਦੌਰਾਨ ਲੜਕੀ ਦੇ ਪਿਤਾ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਸੀ. ਬੀ. ਆਈ. ਜਾਂਚ ਦੀ ਮੰਗ ਕਰਨੀ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ |

No comments: