www.sabblok.blogspot.com
ਨੀਂਹ ਪੱਥਰਾਂ ‘ਤੇ ਲਿਖਿਆ ਹੈ ਬਾਦਲ ਅਤੇ ਸੁਖਬੀਰ ਦਾ ਨਾਂ
ਜਲੰਧਰ —ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਵਿਕਾਸ ਦੇ ਮੁੱਦੇ ‘ਤੇ ਟੇਬਲ ‘ਤੇ ਆ ਕੇ ਗੱਲਬਾਤ ਕਰਨ ਅਤੇ ਸੰਸਦ ਮੈਂਬਰਾਂ ਦੀਆਂ ਟਿੱਪਣੀਆਂ ਨੂੰ ਭਾਜਪਾ ਦਾ ਅੰਦਰੂਨੀ ਮਾਮਲਾ ਕਰਾਰ ਦੇਣ ‘ਤੇ ਟਿੱਪਣੀ ਕਰਦੇ ਹੋਏ ਸਿੱਧੂ ਨੇ ਸੁਖਬੀਰ ਨੂੰ ਕਿਹਾ ਹੈ ,”ਇਹ ਭਾਜਪਾ ਦਾ ਅੰਦੂਰਨੀ ਮਾਮਲਾ ਨਹੀਂ ਹੈ ਕਿਉਂਕਿ ਵਿਕਾਸ ਦੇ ਕਾਰਜਾਂ ਦੇ ਰੱਖੇ ਗਏ ਨੀਂਹ ਪੱਥਰਾਂ ‘ਤੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦੇ ਨਾਂ ਲਿਖੇ ਹੋਏ ਹਨ।”ਸਿੱਧੂ ਨੇ ਇਕ ਬਿਆਨ ‘ਚ ਕਿਹਾ ਕਿ ਅੰਮ੍ਰਿਤਸਰ ਵਿਕਾਸ ਅਥਾਰਿਟੀ ਦੇ ਮੁਖੀ ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ। ਜੇਕਰ ਉਪ ਮੁੱਖ ਮੰਤਰੀ ਖੁਦ ਅੰਮ੍ਰਿਤਸਰ ਆ ਕੇ 2000 ਕਰੋੜ ਦੇ ਪ੍ਰਾਜੈਕਟਾਂ ਦਾ ਐਲਾਨ ਕਰ ਸਕਦੇ ਹਨ ਤਾਂ ਫਿਰ ਇਹ ਭਾਜਪਾ ਦਾ ਅੰਦਰੂਨੀ ਮਾਮਲਾ ਕਿਵੇਂ ਹੋ ਗਿਆ? ਉਨ੍ਹਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਰੇਕ ਸ਼ਹਿਰ ਲੁਧਿਆਣਾ, ਜਲੰਧਰ ਅਤੇ ਪਟਿਆਲਾ ਦੇ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਤੁਸੀਂ ਆਪਣਾ ਦ੍ਰਿਸ਼ਟੀਕੋਣ ਦੇ ਰਹੇ ਤਾਂ ਫਿਰ ਅੰਮ੍ਰਿਤਸਰ ਦੇ ਨਿਆਂ ਉਚਿਤ ਅਧਿਕਾਰਾਂ ਦਾ ਮਾਮਲਾ ਜਦੋਂ ਉਠਦਾ ਹੈ ਤਾਂ ਤੁਸੀਂ ਇਸ ਨੂੰ ਭਾਜਪਾ ਦੇ ਪਾਲੇ ‘ਚ ਕਿਉਂ ਸੁੱਟ ਦਿੰਦੇ ਹੋ। ਸਿੱਧੂ ਨੇ ਕਿਹਾ ਕਿ ਉਹ ਸੁਖਬੀਰ ਦਾ ਧੰਨਵਾਦ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਮੀਡੀਆ ਦੇ ਜ਼ਰੀਏ ਬ੍ਰੇਕਫਾਸਟ, ਲੰਚ ਜਾਂ ਡਿਨਰ ‘ਤੇ ਅੰਮ੍ਰਿਤਸਰ ਦੇ ਵਿਕਾਸ ‘ਤੇ ਚਰਚਾ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੁਖਬੀਰ ਦੇ ਕੋਲ ਅੰਮ੍ਰਿਤਸਰ ਦੇ ਵਿਕਾਸ ਪ੍ਰਾਜੈਕਟਾਂ ਦੇ ਮੁੱਦੇ ‘ਤੇ ਪੈਦਲ ਚਲ ਕੇ ਜਾਣ ਲਈ ਤਿਆਰ ਹਨ। ਉਨ੍ਹਾਂ ਨੂੰ ਸਰਕਾਰ ਦਾ ਧਿਆਨ ਆਕਰਸ਼ਿਤ ਕਰਨ ਦੀ ਲੋੜ ਇਸ ਲਈ ਪਈ ਹੈ ਕਿਉਂਕਿ ਅੰਮ੍ਰਿਤਸਰ ਨਾਲ ਜੁੜੇ ਹਰੇਕ ਮੁੱਦੇ ‘ਤੇ ਉਨ੍ਹਾਂ ਦੀ ਅਣਡਿੱਠਤਾ ਕੀਤੀ ਗਈ। ਉਨ੍ਹਾਂ ਨੇ ਸੁਖਬੀਰ ਤੋਂ ਪੁੱਛਿਆ ਹੈ ਕਿ ਜਦੋਂ ਉਨ੍ਹਾਂ ਨੇ 2000 ਕਰੋੜ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਨੂੰ ਸੱਦਾ ਕਿਉਂ ਨਹੀਂ ਦਿੱਤਾ ਗਿਆ। ਉਪ ਮੁੱਖ ਮੰਤਰੀ ਨੂੰ ਆਪਣੇ ਡਿਪਟੀ ਕਮਿਸ਼ਨਰ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਜ਼ਿਲਾ ਯੋਜਨਾ ਕਮੇਟੀ ਦੀਆਂ ਮਾਸਿਕ ਮੀਟਿੰਗਾਂ ‘ਚ ਸੱਦਾ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਅੰਮ੍ਰਿਤਸਰ ਬੁਲਾਉਣ ਦੇ ਸਮੇਂ ਉਨ੍ਹਾਂ ਨੂੰ ਸੰਸਦ ਮੈਂਬਰ ਹੋਣ ਦੇ ਬਾਵਜੂਦ ਬੋਲਣ ਕਿਉਂ ਨਹੀਂ ਦਿੱਤਾ ਗਿਆ। ਹਮੇਸ਼ਾ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕਰਦੇ ਸਮੇਂ ਉਨ੍ਹਾਂ ਨੂੰ ਅਣਡਿੱਠ ਕਿਉਂ ਕੀਤਾ ਜਾਂਦਾ ਰਿਹਾ ਹੈ? ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਅਣਡਿੱਠ ਕਰਕੇ ਅੰਮ੍ਰਿਤਸਰ ਦੇ ਲੋਕਾਂ ਵਲੋਂ ਦਿੱਤੇ ਗਏ ਵੋਟ ਪਾਉਣ ਦੇ ਅਧਿਕਾਰ ਦੀ ਅਣਦੇਖੀ ਕੀਤੀ ਗਈ ਹੈ। ਉਹ ਵਿਅਕਤੀ ਤੌਰ ‘ਤੇ ਕੁਝ ਵੀ ਸਹਿਣ ਲਈ ਤਿਆਰ ਹਨ ਪਰ ਗੁਰੂ ਦੀ ਨਗਰੀ ਨਾਲ ਉਹ ਧੋਖਾ ਬਿਲਕੁਲ ਸਹਿਣ ਨਹੀਂ ਕਰਨਗੇ। ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ‘ਤੇ ਉਂਗਲੀਆਂ ਨਹੀਂ ਉਠਾ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਨਾਲ ਨਿੱਜੀ ਰੰਜਿਸ਼ ਹੈ। ਉਹ ਪਹਿਲਾਂ ਹੀ ਮੁੱਖ ਮੰਤਰੀ ਬਾਦਲ ਨੂੰ ਕਹਿ ਚੁੱਕੇ ਹਨ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ 60 ਕਰੋੜ ਰੁਪਏ ਪਵਿੱਤਰ ਨਗਰੀ ਦੇ ਵਿਕਾਸ ‘ਤੇ ਖਰਚ ਕਰਨ ਦੇ ਮਾਮਲੇ ‘ਚ ਜਾਂਚ ਹੋਣੀ ਚਾਹੀਦੀ ਹੈ। ਇਸ ਦੀ ਕਾਨੂੰਨੀ ਜਾਂਚ ਕਰਵਾ ਲਈ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸਿੱਧੂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਅੰਮ੍ਰਿਤਸਰ ਦੇ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਕਾਨੂੰਨੀ ਸ਼ਿਕੰਜੇ ‘ਚ ਫਸਾਉਣ ਦੇ ਪਿੱਛੇ ਕਿਹੜੇ ਵਿਅਕਤੀ ਸ਼ਾਮਲ ਹਨ। ਸਿੱਧੂ ਨੇ ਕਿਹਾ ਕਿ ਗਠਜੋੜ ਧਰਮ ਦੀ ਅਣਡਿੱਠਤਾ ਕਰਨ ਦੀ ਬਜਾਏ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਉਹ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਕਹਿਣਗੇ ਕਿ ਉਹ ਗੁਰੂ ਰਾਮਦਾਸ ਦੀ ਨਗਰੀ ਨਾਲ ਨਿਆਂ ਕਰਨ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਤੋਂ ਲਿਆ ਗਿਆ ਪੈਸਾ ਵਾਪਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ, ਮਲਟੀਪਲ ਸਪੋਰਟਸ ਕੰਪਲੈਕਸ, ਸਿਟੀ ਬੱਸ ਸਰਵਿਸ, ਸੀ. ਸੀ. ਟੀ. ਵੀ. ਪ੍ਰਾਜੈਕਟ, ਭੰਡਾਰੀ ਪੁਲ ਵਿਸਥਾਰ ਪ੍ਰਾਜੈਕਟ ਅਤੇ ਤਿੰਨ ਨਵੇਂ ਫਲਾਈਓਵਰਾਂ ਆਦਿ ਨੂੰ ਸਰਕਾਰ ਨੂੰ 31 ਮਾਰਚ 2014 ਤਕ ਪੂਰਾ ਕਰੇ।

No comments:
Post a Comment