jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 September 2013

ਗੜ੍ਹਦੀਵਾਲਾ ਵਿਖੇ ਵਾਪਰੇ ਗੋਲੀਕਾਂਡ ਦਾ ਦੋਸ਼ੀ ਗੜ੍ਹਦੀਵਾਲਾ ਪੁਲਸ ਵਲੋਂ ਕਾਬੂ

www.sabblok.blogspot.com
accused of firing in police custody
ਗੜ੍ਹਦੀਵਾਲਾ ਵਿਖੇ ਵਾਪਰੇ ਗੋਲੀਕਾਂਡ ਦਾ ਦੋਸ਼ੀ ਗੜ੍ਹਦੀਵਾਲਾ ਪੁਲਸ ਵਲੋਂ ਕਾਬੂ
ਗੜ੍ਹਦੀਵਾਲਾ : ਸਥਾਨਕ ਪੁਲਸ ਵਲੋਂ ਬੀਤੀ 10 ਜੁਲਾਈ ਨੂੰ ਵਾਰਡ ਨੰਬਰ, ਗੜ੍ਹਦੀਵਾਲਾ ਵਿਖੇ ਵਾਪਰੇ ਗੋਲੀਕਾਡ ਦੌਰਾਨ ਮੁਕੱਦਮੇ 'ਚ ਨਾਮਜ਼ਦ ਕÎਥਿਤ ਦੋਸ਼ੀ ਚੰਨਪ੍ਰੀਤ ਸਿੰਘ ਚੰਨਾ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਨਰਿੰਦਰ ਸਿੰਘ ਅੌਜਲਾ ਨੇ ਦੱਸਿਆ ਕਿ ਐਸਆਈ ਕਰਨੈਲ ਸਿੰਘ, ਹੋਲਦਾਰ ਜਗਜੀਤ ਸਿੰਘ, ਹੌਲਦਾਰ ਉਂਕਾਰ ਸਿੰਘ, ਹੌਲਦਾਰ ਸੁਸੀਲ ਸਿੰਘ,ਪੀਐਚਜੀ ਤਰਸੇਮ ਸਿੰਘ ਨੇ ਪੁਲਸ ਪਾਰਟੀ ਸਮੇਤ ਮਸਤੀਵਾਲ ਨਹਿਰ ਪੁਲ ਵੱਲ ਤੇ ਨਾਕਾਬੰਦੀ ਕਰਨ ਲਈ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਉਕਤ ਸਥਾਨ 'ਤੇ ਪੁੱਜੀ ਤਾਂ ਅੱਗੋਂ ਆ ਰਿਹਾ ਇਕ ਮੋਨਾ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ ਲੱਗਾ ਤਾਂ ਸ਼ੱਕ ਪੈਣ 'ਤੇ ਪੁਲਸ ਪਾਰਟੀ ਨੇ ਪਿੱਛਾ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਜਿਸ ਨੂੰ ਸਖਤੀ ਨਾਲ ਪੁੱਛਣ 'ਤੇ ਉਸ ਨੇ ਆਪਣੀ ਪਛਾਣ ਚੰਨਪ੫ੀਤ ਸਿੰਘ ਚੰਨਾ ਪੁੱਤਰ ਬਗੀਚਾ ਸਿੰਘ ਵਾਸੀ ਗੜ੍ਹਦੀਵਾਲਾ ਵਜੋਂ ਦੱਸੀ। ਇੰ. ਅੌਜਲਾ ਨੇ ਦੱਸਿਆ ਉਕਤ ਵਿਅਕਤੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਬੀਤੀ 10 ਜੁਲਾਈ 2013 ਨੂੰ ਰਾਤ 10 ਵਜੇ ਦੇ ਕਰੀਬ ਵਾਰਡ-10 ਗੜ੍ਹਦੀਵਾਲਾ ਵਿਖੇ ਨਿਸ਼ਾਨ ਸਿੰਘ ਸ਼ਾਨਾ ਪੁੱਤਰ ਸੰਪੂਰਨ ਸਿੰਘ ਵਾਸੀ ਖੁਰਦਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਸਬੰਧੀ ਸਥਾਨਕ ਪੁਲਸ ਵਲੋਂ ਚੰਨਪ੫ੀਤ ਸਿੰਘ ਚੰਨਾ ਅਤੇ ਹੋਰ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਪਰ ਵਾਰਦਾਤ ਤੋਂ ਬਾਅਦ ਚੰਨਪ੫ੀਤ ਸਿੰਘ ਚੰਨਾ ਫਰਾਰ ਹੋ ਗਿਆ ਸੀ, ਜੋ ਕਿ ਉਕਤ ਮਾਮਲੇ 'ਚ ਨਾਮਜ਼ਦ ਹੋਣ ਕਰਕੇ ਪੁਲਸ ਨੂੰ ਲੋੜੀਂਦਾ ਸੀ। ਪੁਲਸ ਵਲੋਂ ਚੰਨਪ੫ੀਤ ਸਿੰਘ ਚੰਨਾ ਦੀ ਨਿਸ਼ਾਨਦੇਹੀ ਤੇ ਵਾਰਦਾਤ ਦੌਰਾਨ ਵਰਤਿਆ ਪਿਸਤੋਲ ਵੀ ਬਰਾਮਦ ਕਰ ਲਿਆ ਗਿਆ ਹੈ। ਅੌਜਲਾ ਨੇ ਦੱਸਿਆ ਕਿ ਗਿ੫ਫਤਾਰ ਕੀਤੇ ਉਕਤ ਵਿਅਕਤੀ ਨੂੰ ਅੱਜ ਦਸੂਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

No comments: