jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਮਾਈਕ੍ਰੋਸਾਫਟ ਦਾ ਨੋਕੀਆ 'ਤੇ ਕਬਜ਼ਾ

www.sabblok.blogspot.com
Microsofet aquire the Nokia
ਮਾਈਕ੍ਰੋਸਾਫਟ ਦਾ ਨੋਕੀਆ 'ਤੇ ਕਬਜ਼ਾ
ਮੁੰਬਈ : ਅਮਰੀਕੀ ਤਕਨੀਕੀ ਦਿੱਗਜ ਮਾਈਕ੍ਰੋਸਾਫਟ ਕਾਰਪੋਰੇਸ਼ਨ ਨੇ 7.2 ਅਰਬ ਡਾਲਰ ਯਾਨੀ 5.44 ਅਰਬ ਯੂਰੋ (ਲਗਪਗ 489 ਅਰਬ ਰੁਪਏ) 'ਚ ਫਿਨਲੈਂਡ ਵਿਖੇ ਨੋਕੀਆ ਦੇ ਮੋਬਾਈਲ ਹੈਂਡਸੈਟ ਕਾਰੋਬਾਰ ਨੂੰ ਐਕੁਆਇਰ ਕਰਨ ਦਾ ਸਮਝੌਤਾ ਕੀਤਾ ਹੈ। ਤੇਜ਼ੀ ਨਾਲ ਵਧਦੇ ਮੋਬਾਈਲ ਬਾਜ਼ਾਰ 'ਚ ਸੈਮਸੰਗ ਤੇ ਐਪਲ ਦੀ ਖੁਦਮੁਖਤਿਆਰੀ ਨੂੰ ਚੁਣੌਤੀ ਦੇਣ ਦੀ ਰਣਨੀਤੀ ਤਹਿਤ ਮਾਈਕ੍ਰੋਸਾਫਟ ਨੇ ਇਹ ਸੌਦਾ ਕੀਤਾ ਹੈ। ਇਹ ਸੌਦਾ ਸਾਲ 2014 ਦੀ ਪਹਿਲੀ ਤਿਮਾਹੀ 'ਚ ਪੂਰਾ ਹੋਵੇਗਾ। ਸੌਦੇ ਤਹਿਤ ਮਾਈਕ੍ਰੋਸਾਫਟ ਨੋਕੀਆ ਦੇ ਡਿਵਾਈਸ ਕਾਰੋਬਾਰ ਲਈ 3.79 ਅਰਬ ਯੂਰੋ ਤੇ ਪੇਟੈਂਟ ਅਧਿਕਾਰਾਂ ਲਈ 1.65 ਅਰਬ ਯੂਰੋ ਦਾ ਭੁਗਤਾਨ ਕਰੇਗੀ। ਮਾਈਕ੍ਰੋਸਾਫਟ ਦੇ ਸੀਈਓ ਸਟੀਵ ਬਾਲਮਰ ਨੇ ਕਿਹਾ ਕਿ ਭਵਿੱਖ ਦੇ ਨਜ਼ਰੀਏ ਨਾਲ ਇਹ ਸੌਦਾ ਇਕ ਬਹਾਦੁਰੀ ਭਰਿਆ ਕਦਮ ਹੈ। ਦੋਵਾਂ ਕੰਪਨੀਆਂ ਦੇ ਮੁਲਾਜ਼ਮਾਂ, ਸ਼ੇਅਰ ਹੋਲਡਰਾਂ ਤੇ ਖ਼ਪਤਕਾਰਾਂ ਸਾਰਿਆਂ ਲਈ ਲਾਭਦਾਇਕ ਹੈ। ਹੁਣੇ ਜਿਹੇ ਦੇ ਸਾਲਾਂ 'ਚ ਮੋਬਾਈਲ ਫੋਨ ਬਾਜ਼ਾਰ ਦਾ ਇਹ ਦੂਜਾ ਸਭ ਤੋਂ ਵੱਡਾ ਐਕੁਆਇਰ ਹੈ। ਇਸ ਤੋਂ ਪਹਿਲਾਂ ਦਿੱਗਜ ਸਰਚ ਇੰਜਣ ਗੂਗਲ ਨੇ ਹੈਂਡਸੈਟ ਕੰਪਨੀ ਮੋਟਰੋਲਾ ਨੂੰ ਖ਼ਰੀਦਿਆ ਸੀ। ਕਾਰੋਬਾਰੀ ਖੇਤਰ 'ਚ ਨੋਕੀਆ ਤੇ ਮਾਈਕ੍ਰੋਸਾਫਟ ਪਹਿਲਾਂ ਤੋਂ ਹੀ ਕਾਫੀ ਨਜ਼ਦੀਕੀ ਰਹੇ ਹਨ।

No comments: