www.sabblok.blogspot.com
ਸਟਾਫ ਰਿਪੋਰਟਰ, ਨਵੀਂ ਦਿੱਲੀ : ਚੱਲਦੀ ਬੱਸ 'ਚ ਫਿਜ਼ੀਓਥੈਰੇਪਿਸਟ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ 'ਚ ਚਾਰਾਂ ਦੋਸ਼ੀਆਂ ਦੀ ਕਿਸਮਤ 'ਤੇ ਫ਼ੈਸਲੇ ਦੀ ਘੜੀ ਦੋ ਦਿਨ ਹੋਰ ਟੱਲ ਗਈ। ਸਾਕੇਤ ਕੋਰਟ ਨੇ ਬੁੱਧਵਾਰ ਨੂੰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਹੁਣ ਪੂਰੇ ਦੇਸ਼ ਦੀਆਂ ਨਜ਼ਰਾਂ ਫੈਸਲੇ ਦੀ ਉਡੀਕ 'ਤੇ ਟਿਕ ਗਈਆਂ ਹਨ, ਜਿਸ ਨੂੰ ਅਦਾਲਤ ਸ਼ੁੱਕਰਵਾਰ ਦੁਪਹਿਰ ਢਾਈ ਵਜੇ ਸੁਣਾਏਗੀ।;ਐਡੀਸ਼ਨਲ ਸੈਸ਼ਨ ਜੱਜ ਯੋਗੇਸ਼ ਖੰਨਾ ਦੀ ਅਦਾਲਤ 'ਚ ਪਟੀਸ਼ਨਰਾਂ ਨੇ ਚਾਰਾਂ ਦੋਸ਼ੀਆਂ ਮੁਕੇਸ਼ ਕੁਮਾਰ, ਪਵਨ ਗੁਪਤਾ, ਵਿਨੇ ਸ਼ਰਮਾ ਅਤੇ ਅਕਸ਼ੈ ਠਾਕੁਰ ਲਈ ਸਜ਼ਾ-ਏ-ਮੌਤ ਦੀ ਮੰਗ ਕੀਤੀ। ਮਾਮਲੇ ਨੂੰ ਸਭ ਤੋਂ ਦੁਰਲਭ (ਰੇਅਰੈਸਟ ਆਫ ਰੇਅਰ) ਦੱਸਦੇ ਹੋਏ ਪਟੀਸ਼ਨਰਾਂ ਨੇ ਅਦਾਲਤ ਨੂੰ ਕਿਸੇ ਵੀ ਤਰ੍ਹਾਂ ਦੀ ਨਰਮੀ ਨਾ ਵਰਤਣ ਦੀ ਅਪੀਲ ਕੀਤੀ ਜਦਕਿ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਸਭ ਤੋਂ ਦੁਰਲਭ ਅਪਰਾਧ ਦੀ ਸ਼੍ਰੇਣੀ 'ਚ ਨਹੀਂ ਆਉਂਦਾ, ਇਸ ਲਈ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਸਜ਼ਾ 'ਤੇ ਬਹਿਸ ਸਵੇਰੇ 11 ਵਜੇ ਸ਼ੁਰੂ ਹੋਈ। ਦਿੱਲੀ ਪੁਲਸ ਦੇ ਵਕੀਲ ਦਿਆਨ ਿਯਸ਼ਣਨ ਨੇ ਕਿਹਾ ਕਿ ਵਾਰਦਾਤ ਨੂੰ ਜਿਸ ਗੈਰ-ਮਨੁੱਖੀ ਤਰੀਕੇ ਨਾਲ ਅੰਜਾਮ ਦਿੱਤਾ ਗਿਆ, ਉਸਦੀ ਪੁਸ਼ਟੀ ਪੀੜਤਾ ਦੀਆਂ ਸੱਟਾਂ ਨੇ ਵੀ ਕੀਤੀ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਇਕ ਫ਼ੈਸਲੇ ਦੀ ਨਜ਼ੀਰ ਦਿੰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਨੇ ਸਮੂਹਿਕ ਬਲਾਤਕਾਰ ਦੇ ਮਾਮਲੇ 'ਚ ਮੁਜਰਮ 'ਤੇ ਕਿਸੇ ਵੀ ਤਰ੍ਹਾਂ ਦੀ ਨਰਮੀ ਨਾ ਵਰਤਣ ਦਾ ਹੁਕਮ ਦਿੱਤਾ ਹੈ। ;ਉੱਥੇ ਬਚਾਅ ਪੱਖ ਦੇ ਵਕੀਲਾਂ ਨੇ ਪਟੀਸ਼ਨਰਾਂ ਦੀ ਇਸ ਦਲੀਲ 'ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਸਭ ਤੋਂ ਦੁਰਲਭ ਅਪਰਾਧ ਦਾ ਨਹੀਂ ਬਣਦਾ। ਦੇਸ਼ 'ਚ ਸੈਂਕੜੇ ਹੱਤਿਆਵਾਂ ਹੁੰਦੀਆਂ ਹਨ। ਹੱਤਿਆ ਦੇ ਅਪਰਾਧ ਨੂੰ ਕਾਨੂੰਨ ਦੀ ਨਜ਼ਰ 'ਚ ਵਹਿਸ਼ੀਆਨਾ ਮੰਨਿਆ ਗਿਆ ਹੈ ਪਰ ਹਰੇਕ ਹੱਤਿਆ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਂਦੀ। ਲਿਹਾਜ਼ਾ ਇਸ ਮਾਮਲੇ 'ਚ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਕੇ ਸੁਧਾਰ ਦਾ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਇਨਸੈਟ
ਬਚਾਅ ਪੱਖ ਦੇ ਵਕੀਲਾਂ 'ਤੇ ਹਮਲਾ
ਬਚਾਅ ਪੱਖ ਦੇ ਦੋ ਵਕੀਲਾਂ ਵੀ ਕੇ ਆਨੰਦ ਅਤੇ ਏ ਪੀ ਸਿੰਘ 'ਤੇ ਸਾਕੇਤ ਕੋਰਟ ਦੇ ਬਾਹਰ ਇਕ ਅੌਰਤ ਨੇ ਹਮਲਾ ਕਰ ਦਿੱਤਾ। ਵੀ ਕੇ ਆਨੰਦ ਮੁਜਰਮ ਮੁਕੇਸ਼ ਅਤੇ ਏ ਪੀ ਸਿੰਘ ਅਕਸ਼ੈ ਤੇ ਵਿਨੇ ਦਾ ਮੁਕੱਦਮਾ ਲੜ ਰਹੇ ਹਨ। ਦੋਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮਹਿਲਾ ਪੁਲਸ ਮੁਲਾਜ਼ਮਾਂ ਨੇ ਹਮਲਾਵਰ ਅੌਰਤ ਨੂੰ ਫੜ ਕੇ ਕੋਰਟ ਕੰਪਲੈਕਸ ਤੋਂ ਬਾਹਰ ਕੱਢ ਦਿੱਤਾ। ਅੌਰਤ ਅਨੀਤਾ ਗੁਪਤਾ ਨੇ ਵਕੀਲਾਂ ਨੂੰ 100-100 ਦੇ ਨੋਟ ਦਿਖਾਉਂਦੇ ਹੋਏ ਉਨ੍ਹਾਂ 'ਤੇ ਚੀਕਣਾ ਸ਼ੁਰੂ ਕਰ ਦਿੱਤਾ। ਉਸ ਦਾ ਕਹਿਣਾ ਸੀ ਕਿ ਘਰ ਦੇ ਬਾਹਰ ਅੌਰਤਾਂ ਦਾ ਨਿਕਲਣਾ ਮੁਸ਼ਕਿਲ ਹੋ ਗਿਆ ਹੈ, ਫਿਰ ਵੀ ਕੋਈ ਵਕੀਲ ਦੋਸ਼ੀਆਂ ਨੂੰ ਬਚਾਉਣ ਲਈ ਇਹ ਕੇਸ ਕਿਉਂ ਲੜ ਰਿਹਾ ਹੈ। ਇਸ ਦੌਰਾਨ ਅਨੀਤਾ ਨੇ ਆਪਣੀ ਚੱਪਲ ਕੱਢ ਕੇ ਏ ਪੀ ਸਿੰਘ ਵੱਲ ਮਾਰੀ।
No comments:
Post a Comment