jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 September 2013

ਨਵੇਂ ਵਿਆਹੇ ਜੋੜੇ ਨੇ ਭਾਖੜਾ ਨਹਿਰ ‘ਚ ਮਾਰੀ ਛਾਲ, ਦੋਹਾਂ ਦੀ ਮੌਤ

www.sabblok.blogspot.com
ਨਵੇਂ ਵਿਆਹੇ ਜੋੜੇ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਦੋਹਾਂ ਦੀ ਮੌਤ (ਵੀਡੀਓ)
ਜੀਂਦ—ਨਰਵਾਣਾ ਨੇੜੇ ਸੋਮਵਾਰ ਰਾਤ ਨੂੰ ਇਕ ਨਵੇਂ ਵਿਆਹੇ ਜੋੜੇ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜੋੜਾ ਜੀਂਦ ਜ਼ਿਲੇ ਦੇ ਜਾਜਵਾਨ ਪਿੰਡ ਦਾ ਰਹਿਣ ਵਾਲਾ ਸੀ ਅਤੇ ਘਰੋਂ ਨਿਕਲਦੇ ਸਮੇਂ ਉਨ੍ਹਾਂ ਨੇ ਕਿਸੇ ਰਿਸ਼ਤੇਦਾਰ ਦੀ ਕਾਰ ਮੰਗ ਸੀ। ਨਰਵਾਣਾ ਪਹੁੰਚ ਕੇ ਦੋਹਾਂ ਨੇ ਕਾਰ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ। ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਦੋਹਾਂ ਨੇ ਸੀਟ ਬੈਲਟ ਲਗਾਈ ਹੋਈ ਸੀ ਅਤੇ ਆਪਣੇ ਪੈਰ ਇਕ-ਦੂਜੇ ਦੇ ਪੈਰਾਂ ਨਾਲ ਬੰਨ੍ਹੇ ਹੋਏ ਸਨ। ਮ੍ਰਿਤਕ ਵਰਿੰਦਰ ਦੇ ਦੋਸਤ ਨੇ ਦੱਸਿਆ ਕਿ ਵਰਿੰਦਰ ਨੇ ਫੋਨ ਕਰਕੇ ਉਸ ਨੂੰ ਕਿਹਾ ਸੀ ਕਿ ਉਸ ਦੇ ਘਰ ਕੁੱਝ ਕਾਗਜ਼ ਪਏ ਹਨ, ਉਹ ਉਨ੍ਹਾਂ ਨੂੰ ਦੇਖ ਲਵੇ। ਜਦੋਂ ਮ੍ਰਿਤਕ ਦੇ ਦੋਸਤ ਨੇ ਘਰ ਜਾ ਕੇ ਇਨ੍ਹਾਂ ਕਾਗਜ਼ਾਂ ਨੂੰ ਦੇਖਿਆ ਤਾਂ ਉਸ ਨੂੰ ਵਰਿੰਦਰ ਵਲੋਂ ਲਿਖਿਆ ਗਿਆ ਸੁਸਾਈਡ ਨੋਟ ਮਿਲਿਆ ਪਰ ਉਸ ਸਮੇਂ ਤੱਕ ਵਰਿੰਦਰ ਆਤਮ-ਹੱਤਿਆ ਕਰ ਚੁੱਕਾ ਸੀ। ਸੁਸਾਈਡ ਨੋਟ ਮੁਤਾਬਕ ਵਰਿੰਦਰ ਦੇ ਸਹੁਰੇ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਅਤੇ ਉਸ ਦੀ ਪਤਨੀ ਵੀ ਉਸ ਦਾ ਕਹਿਣਾ ਨਹੀਂ ਮੰਨਦੀ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਸ ਨੇ ਆਪਣੀ ਪਤਨੀ ਦੇ ਪੈਰ ਵੀ ਆਪਣੇ ਪੈਰਾਂ ਨਾਲ ਬੰਨ੍ਹੇ ਹੋਏ ਸਨ ਅਤੇ ਉਸ ਨੇ ਆਪਣੇ ਨਾਲ ਆਪਣੀ ਪਤਨੀ ਨੂੰ ਵੀ ਜ਼ਬਰਦਸਤੀ ਮਾਰਿਆ। ਫਿਲਹਾਲ ਦੋਹਾਂ ਦੇ ਪਰਿਵਾਰਾਂ ਮੁਤਾਬਕ ਇਹ ਮਾਮਲਾ ਆਤਮ-ਹੱਤਿਆ ਦਾ ਹੈ।

No comments: