jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 September 2013

ਐਬਾਟ ਹੱਥ ਆਈ ਆਸਟਰੇਲੀਆ ਦੀ ਕਮਾਂਡ

www.sabblok.blogspot.com
Abbott to lead Australia after thumping victory
ਐਬਾਟ ਹੱਥ ਆਈ ਆਸਟਰੇਲੀਆ ਦੀ ਕਮਾਂਡ
ਮੈਲਬੌਰਨ : ਆਸਟਰੇਲੀਆ 'ਚ ਛੇ ਸਾਲ ਪੁਰਾਣੇ ਲੇਬਰ ਪਾਰਟੀ ਸ਼ਾਸਨ ਦਾ ਅੰਤ ਹੋ ਗਿਆ ਹੈ। ਕੇਵਿਨ ਰਡ ਤੇ ਜੂਲੀਆ ਗਿਲਾਰਡ ਦਰਮਿਆਨ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਆਖਰ ਪਾਰਟੀ ਨੂੰ ਸੱਤਾ ਤੋਂ ਦੂਰ ਹੋ ਗਈ। ਕੌਮੀ ਚੋਣ ਕਮਿਸ਼ਨ ਦੇ ਐਲਾਨ ਮੁਤਾਬਕ 150 ਮੈਂਬਰੀ ਹਾਊਸ ਆਫ ਰਿਪ੍ਰਜ਼ੈਂਟੇਟਿਵ 'ਚ ਐਬਾਟ ਦਾ ਲਿਬਰਲ-ਨੈਸ਼ਨਲ ਗੱਠਜੋੜ ਭਾਰੀ ਜਿੱਤ ਵੱਲ ਵਧ ਰਿਹਾ ਹੈ। 88 ਫੀਸਦੀ ਵੋਟਾਂ ਤੋਂ ਬਾਅਦ ਐਬਾਟ ਦਾ ਗੱਠਜੋੜ 89 ਸੀਟਾਂ ਵਲ ਸਪਸ਼ਟ ਵਾਧਾ ਬਣਾਇਆ ਹੋਇਆ ਹੈ ਜਦਕਿ ਲੇਬਰ ਪਾਰਟੀ ਸਿਰਫ਼ 56 ਸੀਟਾਂ 'ਤੇ ਸਿਮਟ ਗਈ। ਐਬਾਟ ਨੇ ਕਿਹਾ ਕਿ ਮੈਂ ਐਲਾਨ ਕਰਦਾ ਹਾਂ ਕਿ ਆਸਟਰੇਲੀਆ ਦੀ ਅਗਵਾਈ ਹੁਣ ਨਵੇਂ ਹੱਥਾਂ 'ਚ ਹੈ। ਜਨਤਾ ਨੇ ਪੁਰਾਣੀ ਸਰਕਾਰ ਨੂੰ ਹਟਾ ਦਿੱਤਾ ਹੈ। ਅਸੀਂ ਇਕ ਹਫਤੇ ਦੇ ਅੰਦਰ ਅੰਦਰ ਸਮਰੱਥ ਸਰਕਾਰ ਦਾ ਗਠਨ ਕਰਾਂਗੇ। ਭਾਵੀ ਪੀਐਮ ਨੇ ਕਿਹਾ ਕਿ ਲੋਕਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਆਸਟਰੇਲੀਆ ਨੂੰ ਨਾ ਰਡ ਚਲਾਉਂਦੇ ਹਨ ਤੇ ਨਾ ਹੀ ਮੈਂ। ਇਸ ਨੂੰ ਜਨਤਾ ਚਲਾਉਂਦੀ ਹੈ। ਇਹ ਜਿੱਤ ਮੈਂ ਜਨਤਾ ਨੂੰ ਸਮਰਪਤ ਕਰਦਾ ਹਾਂ। ਉਨ੍ਹਾਂ ਨਾਲ ਮਾਰਗਰੇਟ, ਧੀਆਂ ਫਰਾਂਸਿਸ, ਲੁਈ ਤੇ ਬਿ੍ਰਗੇਟ ਵੀ ਉਥੇ ਮੌਜੂਦ ਸਨ। ਪਿਛਲੇ ਸਾਲ 'ਚ ਆਸਟਰੇਲੀਆ 'ਚ ਸਿਰਫ਼ ਸੱਤ ਵਾਰ ਹੀ ਸੱਤਾ ਤਬਦੀਲੀ ਹੋਈ ਹੈ। ਸਾਬਕਾ ਕੈਥੋਲਿਕ ਪਾਦਰੀ ਤੇ ਬਾਾਕਸਿੰਗ ਪਸੰਦ ਕਰਨ ਵਾਲੇ ਐਬਾਟ ਨੇ ਦੱਸਿਆ ਕਿ ਲੇਬਰ ਪਾਰਟੀ ਨੂੰ 100 ਸਾਲ ਤੋਂ ਸਭ ਤੋਂ ਘੱਟ ਵੋਟ ਮਿਲੇ ਹਨ। ਨਵੀਂ ਸਰਕਾਰ ਨੂੰ ਸਹੁੰ ਦਿਵਾਉਣਗੇ। ਉਨ੍ਹਾਂ ਕਿਹਾ ਕਿ ਰਡ ਦੋ ਵਾਰ ਪੀਐਮ ਬਣੇ। ਉਨ੍ਹਾਂ ਦੀ ਸੇਵਾ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ।

No comments: