imageਅੰਮ੍ਰਿਤਸਰ  ਮੋਤਾ ਸਿੰਘ-ਅਕਾਲੀ ਦਲ ਨੂੰ ਛੱਡ ਕੇ ਹਾਲ ਵਿਚ ਹੀ ਕਾਂਗਰਸ ’ਚ ਸ਼ਾਮਲ ਹੋਏ ਜਥੇਦਾਰ ਰਾਮ ਸਿੰਘ ਅਬਦਾਲ ਤੇ ਧਾਰਾ 420 ਤਹਿਤ ਥਾਣਾ ਕੱਥੂਨੰਗਲ ਵਿਚ ਪਰਚਾ ਦਰਜ ਹੋਇਆ ਹੈ, ਨੂੰ ਦੋ ਦਿਨਾਂ ਦੇ ਮਿਲੇ ਇਕ ਰਿਮਾਂਡ ਦੌਰਾਨ ਥਾਣਾ ਕੱਥੂਨੰਗਲ ਦੇ ਐਸ.ਐਚ.ਓ ਅਤੇ ਚਾਰ ਹੋਰ ਮੁਲਾਜਮਾਂ ’ਤੇ ਦਾੜੀ ਕੱਟਣ ਦਾ ਇਲਜਾਮ ਲਗਾਇਆ। ਸਥਾਨਕ ਇਕ ਅਦਾਲਤ ਵਿਚ ਪੇਸ਼ੀ ਦੌਰਾਨ ਦੱਸਿਆ ਕਿ ਉਸ ਦੇ ਵਿਚ ਵੱਖ ਵੱਖ ਥਾਣਿਆ ਵਿਚ ਤਿੰਨ ਪਰਚੇ ਦਰਜ ਕੀਤੇ ਗਏ ਹਨ। ਥਾਣਾ ਕੱਥੂਨੰਗਲ ਦੇ ਵਿਚ ਇਨ੍ਹਾਂ ’ਤੇ 420 ਦਾ ਇਕ ਪਰਚਾ ਦਰਜ ਕੀਤਾ ਗਿਆ ਸੀ। ਦੋ ਦਿਨਾਂ ਦੇ ਮਿਲੇ ਪੁਲਸ ਰਿਮਾਂਡ ਦੌਰਾਨ ਉਨ੍ਹਾਂ ਦੇ ਉਪਰ ਅੰਨ੍ਹਾ ਤਸ਼ੱਦਦ ਕੀਤਾ ਗਿਆ ਅਤੇ ਐਸ.ਐਚ.ਓ ਪ੍ਰੀਤਇੰਦਰ ਸਿੰਘ ਨੇ ਉਨ੍ਹਾਂ ਦੀ ਦਾੜੀ ਵੀ ਕੈਂਚੀ ਨਾਲ ਕੱਟ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਕੇਸਾਂ ਦੀ ਕੀਤੀ ਗਈ ਬੇਅਦਬੀ ਦਾ ਮਾਮਲਾ ਲੈ ਕੇ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਵੀ ਜਾਣਗੇ। ਇਸ ਸਮੇਂ ਪੁਲਸ ਪ੍ਰਸਾਸ਼ਨ ਅਤੇ ਹਲਕਾ ਵਿਧਾਇਕ ਦੇ ਵਿਰੁੱਧ ਉਨ੍ਹਾਂ ਦੇ ਸਮਰਥਕਾਂ ਵੱਲੋਂ ਕਚਿਹਰੀ ਦੇ ਬਾਹਰ ਨਾਅਰੇਬਾਜੀ ਵੀ ਕੀਤੀ ਗਈ। ਇਸ ਸਮੇਂ ਰਾਮ ਸਿੰਘ ਅਬਦਾਲ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅਕਾਲੀ ਆਗੂ ਵੱਲੋਂ ਉਨ੍ਹਾਂ ਦੇ ਭਰਾ ਰਾਮ ਸਿੰਘ  ਅਬਦਾਲ ’ਤੇ ਬਾਂਦਗਰ ਅਤੇ ਸਿਟੀ ਗੁਰਦਾਸਪੁਰ ’ਚ ਵੀ ਪਰਚੇ ਦਰਜ
ਕੀਤੇ ਗਏ ਹਨ। 30 ਅਗਸਤ ਨੂੰ ਥਾਣਾ ਕੱਥੂਨੰਗਲ ਵਿਚ ਤੀਸਰਾ ਪਰਚਾ ਦਰਜ ਕੀਤਾ ਗਿਆ ਸੀ। ਜਿਸ ਦਾ ਪੁਲਸ ਵੱਲੋਂ ਦੋ ਦਿਨ ਦਾ ਰਿਮਾਂਡ ’ਤੇ ਲਿਆ ਗਿਆ ਸੀ । ਅੱਜ ਉਨ੍ਹਾਂ ਦੀ ਪੇਸ਼ੀ ਸੀ ਜਿਸ ’ਤੇ ਅਦਾਲਤ ਨੇ ਉਨ੍ਹਾਂ ਨੂੰ ਹੁਣ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਦਾੜੀ ਦੀ ਕੀਤੀ ਗਈ ਬੇਅਦਬੀ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਧਿਆਨ ਵਿਚ ਲਿਆਉਣਗੇ ਅਤੇ ਬੇਨਤੀ ਕਰਨਗੇ ਕਿ ਪੰਥਕ ਮਰਿਆਦਾ ਅਨੁਸਾਰ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇ।
ਸਾਨੀਆ-ਝੇਂਗ ਦੀ ਜੋੜੀ ਸੈਮੀਫਾਈਨਲ ’ਚ ਪਹੁੰਚੀ
ਨਿਊਯਾਰਕ : ਸਾਨੀਆ ਮਿਰਜ਼ਾ ਤੇ ਚੀਨ ਦੀ ਜੀ ਝੇਂਗ ਨੇ ਇਕ ਹੋਰ ਜਿੱਤ ਦਰਜ ਕਰਦਿਆਂ ਅਮਰੀਕੀ ਓਪਨ ਮਹਿਲਾ ਡਬਲ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਇਸ ਜੋੜੀ ਨੇ ਚੀਨੀ ਤਾਇਪੇ ਦੀ ਸੂ.ਵੀ.ਸੀ ਅਤੇ ਚੀਨ ਦੀ ਸ਼ੁਆਈ ਪੇਂਗ ਦੀ ਜੋੜੀ ਨੂੰ 6-4, 7-6 ਨਾਲ ਮਾਤ ਦਿੱਤੀ। ਸੋਨੀਆ ਤੇ ਝੇਂਗ ਦਾ ਮੁਕਾਬਲਾ ਹੁਣ ਆਸਟ੍ਰੇਲੀਆਈ ਐਸ਼ਲੇ ਬਾਰਟੀ ਅਤੇ ਕੈਸੀ ਡੇਲਾਕਿਊਆ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਯੂ.ਐਸ ਓਪਨ ਵਿਚ ਸਾਨੀਆ ਪਹਿਲੀ ਵਾਰੀ ਸੈਮੀਫਾਈਨਲ ਵਿਚ ਪਹੁੰਚੀ ਹੈ।