jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 September 2013

ਸ਼੍ਰੋਮਣੀ ਅਕਾਲੀ ਦਲ ਵਿਚ ਚੁਣੌਤੀ ਰਹਿਤ ਨੇਤਾ ਵਜੋਂ ਉਭਰੇ ਸੁਖਬੀਰ ਬਾਦਲ

www.sabblok.blogspot.com
sukhbir badal story photo
ਚੰਡੀਗੜ•, 2 ਸਤੰਬਰ -ਪੰਜਾਬ ਦੀਆਂ ਵਰਤਮਾਨ ਰਾਜਨੀਤਿਕ ਪਰਿਸਥਿਤੀਆਂ ਅੰਦਰ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਸਿੱਕਾ ਹਰ ਪਾਸੇ ਪੂਰੀ ਤਰ•ਾਂ ਜੰਮਿਆ ਹੋਇਆ ਹੈ। ਸੁਖਬੀਰ ਬਾਦਲ ਦੀ ਸਿਆਸੀ ਤਾਕਤ ਨੂੰ ਨਾ ਤਾਂ ਪਾਰਟੀ ਦੇ ਅੰਦਰੋਂ ਅਤੇ ਨਾ ਹੀ ਰਾਜਨੀਤਿਕ ਵਿਰੋਧੀ ਖੇਮਿਆਂ ਵਿਚੋਂ ਕੋਈ ਵੱਡੀ ਚੁਣੌਤੀ ਮਿਲ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਬਾਦਲ ਸੂਬੇ ਦੀ ਰਾਜਨੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਚੁਣੌਤੀ ਰਹਿਤ ਨੇਤਾ ਵਜੋਂ ਉਭਰ ਚੁੱਕੇ ਹਨ। ਜਿਸ ਕਰਕੇ ਉਨ•ਾਂ ਦਾ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਪ੍ਰਧਾਨ ਚੁਣਿਆ ਜਾਣਾ ਸਿਰਫ ਇੱਕ ਰਸਮੀ ਕਾਰਵਾਈ ।
ਸੁਖਬੀਰ ਬਾਦਲ ਲਈ ਅੱਜ ਪੰਜਾਬ ਦੀਆਂ ਸਿਆਸੀ ਗਲੀਆਂ ਸੁੰਨੀਆਂ ਹੋਣ ਬਰਾਬਰ ਹਨ ਜਿੱਥੇ ਹਰ ਪਾਸੇ ਛੋਟੇ ਬਾਦਲ ਦੀ ਤੂਤੀ ਬੋਲਦੀ ਹੈ। ਪੰਜਾਬ ਵਿਚ ਜਿੱਥੇ ਕਾਂਗਰਸ, ਬਸਪਾ, ਭਾਜਪਾ ਸਮੇਤ ਖੱਬੇ ਪੱਖੀ ਪਾਰਟੀਆਂ ਅੰਦਰ ਅੱਗੇ ਵੱਧਣ ਵਾਲੇ ਪਾਰਟੀ ਲੀਡਰਾਂ ਦੀਆਂ ਲੱਤਾਂ ਖਿੱਚਣ ਵਾਲਾ ਸੱਭਿਆਚਾਰ ਸਿਖਰਾਂ ਉਤੇ ਚੱਲ ਰਿਹਾ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ, ਜਿਸ ਅੰਦਰ ਪਾਰਟੀ ਪ੍ਰਧਾਨ ਨੂੰ ਅੱਗੇ ਵੱਧਣ ਲਈ ਹਰ ਪੱਧਰ ਉਤੇ ਭਰਵਾਂ ਸਮਰੱਥਨ ਰਿਹਾ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਜਿੱਥੇ ਪਾਰਟੀ ਅੰਦਰ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਆਏ ਦਿਨ ਪਾਰਟੀ ਅੰਦਰ ਬਗਾਵਤੀ ਸੁਰਾ ਉਚੀਆਂ ਹੋ ਰਹੀਆਂ ਹਨ ਉਥੇ ਸ਼੍ਰੋਮਣੀ ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਅੰਦਰ ਉਠਣ ਵਾਲੀਆਂ ਬਗਾਵਤੀ ਸੁਰਾ ਦੀ ਗਿਣਤੀ ਲਗਭਗ ਖਤਮ ਹੋ ਕੇ ਰਹਿ ਗਈ ਹੈ। ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਯੂਥ ਅਕਾਲੀ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਪ੍ਰਧਾਨ ਦੀਆਂ ਮਜ਼ਬੂਤ ਸਿਆਸੀ ਬਾਹਾਂ ਬਣ ਚੁੱਕੀਆਂ ਹਨ। ਜਿਨ•ਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਜ਼ਮੀਨੀ ਪੱਧਰ ਉਤੇ ਸਿਆਸੀ ਪਛਾਣ ਬਣਾ ਕੇ ਸੁਖਬੀਰ ਬਾਦਲ ਨੂੰ ਮਜ਼ਬੂਤ ਕੀਤਾ ਹੈ। ਅਕਾਲੀ ਸੁਪਰੀਮੋ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੁਮੁੱਚੀ ਟੀਮ ਦੀ ਸਰਪ੍ਰਸਤੀ ਕਰਦੇ ਹੋਏ ਸੁਖਬੀਰ ਦਾ ਸਿਆਸੀ ਖੇਤਰ ਵਿਚ ਮਾਰਗ ਦਰਸ਼ਨ ਕਰਕੇ ਉਨ•ਾਂ ਦੀ ਕੌਮੀ ਰਾਜਨੀਤੀ ਵਿਚ ਵੀ ਪਛਾਣ ਬਣਾਉਣ ਵਿਚ ਲੱਗੇ ਹੋਏ ਹਨ।
-

No comments: