jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 6 September 2013

ਗਦਰ ਸ਼ਤਾਬਦੀ ਸਮਾਗਮਾਂ ਦੀ ਲੜੀ ਵਜੋਂ ਨਾਟਕ 'ਟੈਰਿਰਸਟ ਦੀ ਪ੍ਰੇਮਿਕਾ' ਦਾ ਮੰਚਣ

www.sabblok.blogspot.com
ਗਦਰ ਸ਼ਤਾਬਦੀ ਸਮਾਗਮਾਂ ਦੀ ਲੜੀ ਵਜੋਂ ਮਹੀਨਾਵਾਰ ਹੋਣ ਵਾਲ਼ੇ ਨਾਟਕਾਂ ਵਿਚ ਅੱਜ ਹੋਏ ਨਾਟਕ 'ਟੈਰਿਰਸਟ ਦੀ ਪ੍ਰੇਮਿਕਾ' ਨੇ ਆਰਥਿਕ ਸਮਾਜਿਕ ਨਾ ਬਰਾਬਰੀ ਅਤੇ ਅਨਿਆਂ ਦੇ ਖਿਲਾਫ ਜੱਦੋ ਜਹਿਦ ਕਰ ਰਹੀਆਂ ਧਰਾਵਾਂ ਵਿਚ ਬਹੁਚਰਚਿਤ ਹਿੰਸਾ, ਅਹਿੰਸਾ, ਜਮਹੂਰੀ ਹੱਕਾਂ ਸਵੈ ਮਾਣ, ਜ਼ਿੰਦਗੀ ਦੀ ਸੁਹਜਤਾ ਅਤੇ ਅਰਥਾਂ ਦੇ ਕੀਤੇ ਜਾ ਰਹੇ ਅਨਰਥਾਂ ਸਬੰਧੀ ਦੁਚਿੱਤੀਆਂ ਅਤੇ ਵਿਰੋਧਾਭਾਸ ਤੋਂ ਪਾਰ ਜਾਂਦੇ ਹੋਏ ਸਪੱਸ਼ਟ ਨਖੇੜੇ ਦੀ ਲਕੀਰ ਖਿਚਦੇ ਬਿੰਬਾਂ ਦੀ ਅਜਿਹੀ ਸਿਰਜਣਾ ਕੀਤੀ ਕਿ ਦਰਸ਼ਕਾਂ ਦੇ ਝਿੰਜੋੜੇ ਮਨਾਂ ਉਪਰ ਅਮਿੱਟ ਮੋਹਰ ਛਾਪ ਲਾਈ ਗਈ। 
 ਨਾਮਵਰ ਨਾਟਕਕਾਰ ਪ੍ਰੋ ਪਾਲੀ ਭੁਪਿੰਦਰ ਸਿੰਘ ਦੀ ਕਲਮ ਤੋਂ ਲਿਖੇ ਨਾਟਕ ' ਟੈਰਰਿਸਟ ਦੀ ਪ੍ਰੇਮਿਕਾ' ਦਾ ਨਿਰਦੇਸ਼ਨ ਪ੍ਰੋ ਜਸ ਕਰਨ ਆਪਣੇ ਰੰਗ ਮੰਚ ਅਮਰਦੀਪ ਥੀਏਟਰ ਅਕੈਡਮੀ ਮੁਕੰਦਪੁਰ ਵਲੌਂ ਕੀਤਾ। ਪੁਲਿਸ ਅਫਸਰ  ਦੇਵ ਰਾਜ ਸਿੰਘ (ਮਨੀਸ਼ ਮਦਾਨ) , ਉਸਦੀ ਬੀਵੀ  ਅਨੀਤ ( ਸੋਨਿਕਾ ਚੌਹਾਨ) ਅਤੇ ਟੈਰੱਰਿਸਟ (  ਜਸ ਕਰਨ) ਦੇ ਰਿਸ਼ਤੇ ਦੀ ਤਿਕੋਨ ਨੂੰ ਪੇਸ਼ ਕਰਦੇ ਇਸ ਨਾਟਕ ਨੇ ਮਨੁੱਖੀ ਮਨ ਦੀਆਂ ਡੂੰਘੀਆਂ ਪਰਤਾਂ ਫੋਲੀਆਂ। ਗੁਲਾਮ ਅਲੀ ਅਤੇ ਪੁਨੀਤ ਮਿਸ਼ਰਾ ਦੇ ਸੰਗੀਤ ਅਤੇ ਸੰਜੀਵ ਦੀ ਰੌਸ਼ਨੀ ਵਿਉਂਤ ਨੇ ਲਿਖਤ ਪਾਠ ਦੇ ਖੇਡ ਪਾਠ ਵਿਚ ਰੂਪਾਂਤਰਨ ਨੂੰ ਡੂੰਘੇ ਅਰਥ ਦਿੰਦਿਆਂ ਸਫਲ ਬਣਾਇਆ।
ਨਾਮਵਰ ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਨਾਟ-ਪ੍ਰੇਮੀ ਪਰਿਵਾਰਾਂ ਨੇ  ਇਸ ਨਾਟਕ ਵਿੱਚ ਸ਼ਿਰਕਤ ਕੀਤੀ।
ਗਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿਚ ਖੇਡੇ ਇਸ ਨਾਟਕ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ , ਗਦਰ ਸਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਅਤੇ ਕਮੇਟੀ ਮੈਂਬਰ ਰਣਜੀਤ ਸਿੰਘ ਔਲਖ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।
ਮੰਚ ਸੰਚਾਲਨ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕੀਤੀ।

No comments: