jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 6 September 2013

ਹੁਣ ਗੈਸ ਹੋਏਗੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ-ਮਾਰਨੀਆਂ ਪੈਣਗੀਆਂ ਚੁੱਲੇ ਚ ਫੂਕਾਂ

www.sabblok.blogspot.com
 ਇਕ ਗਰੀਬ ਦੇ ਘਰ ਪਿਆ ਐਲ ਪੀ ਜੀ ਗੈਸ ਦਾ ਸਿਲੰਡਰ ਜੋ ਹੁਣ ਰਸੋਈ ਛੱਡਕੇ ਘਰ ਦੇ ਖੂੰਜੇ ਦਾ ਸ਼ਿੰਗਾਰ ਬਣ ਗਿਆ ਹੈ। ਤਸਵੀਰ ਗੁਰਭੇਜ ਸਿੰਘ ਚੌਹਾਨ   

ਫਰੀਦਕੋਟ 6 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਆਮ ਲੋਕਾਂ ਤੱਕ ਪਹੁੰਚੀਆਂ ਐਲ ਪੀ ਜੀ ਗੈਸ ਵਰਗੀਆਂ ਸਹੂਲਤਾਂ ਦਿਨੋ ਦਿਨ ਮਹਿੰਗੀਆਂ ਹੋਣ ਕਾਰਨ ਅਤੇ ਇਸ ਦੀ ਪ੍ਰਾਪਤੀ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਹੁਣ ਇਹ ਸਹੂਲਤ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਜਾ ਰਹੀ ਹੈ। ਹੁਣ ਘਰਾਂ ਦੀਆਂ ਸਵਾਣੀਆਂ ਨੂੰ ਇਹ ਸੁਖ ਸਹੂਲਤ ਤੋਂ ਵਾਂਝੇ ਹੋਕੇ ਮੁੜ ਤੋਂ ਚੁੱਲ•ੇ ਵਿਚ ਫੂਕਾਂ ਮਾਰਨ ਲਈ ਮਜ਼ਬੂਰ ਹੋਣਾ ਪਏਗਾ, ਕਿਉਂ ਕਿ ਸਰਕਾਰ ਨੇ ਐਲ ਪੀ ਜੀ ਗੈਸ ਦੀ ਪ੍ਰਾਪਤੀ ਲਈ ਇਹ ਨੀਤੀ ਬਣਾ ਦਿੱਤੀ ਹੈ ਕਿ ਹਰ ਖਪਤਕਾਰ ਸਿਲੰਡਰ ਭਰਵਾਉਣ ਸਮੇਂ ਇਸਦੀ ਪੂਰੀ ਕੀਮਤ ਜੋ 900 ਰੁਪਏ ਪ੍ਰਤੀ ਸਿਲੰਡਰ ਤੋਂ ਉੱਪਰ ਹੈ ਅਦਾ ਕਰੇਗਾ ਅਤੇ ਬਾਦ ਵਿਚ ਇਸ ਰਕਮ ਚੋਂ ਉਸਦੀ ਸਬਸਿਡੀ ਉਸਦੇ ਬੈਂਕ ਖਾਤੇ ਵਿਚ ਆਪਣੇ ਆਪ ਆ ਜਾਵੇਗੀ। ਇਹ ਯੋਜਨਾ 1 ਸਤੰਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਜਿਨ•ਾਂ ਲੋਕਾਂ ਦੇ ਅਜੇ ਆਧਾਰ ਕਾਰਡ ਨਹੀਂ ਬਣੇ ਉਨ•ਾਂ ਨੂੰ ਤਿੰਨ ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਹੈ। ਉਸਤੋਂ ਬਾਅਦ ਇਸ ਸਬਬਸਿਡੀ ਤੋਂ ਉਹ ਲੋਕ ਵਾਂਝੇ ਰਹਿ ਜਾਣਗੇ ਜੋ ਤਿੰਨ ਮਹੀਨੇ ਵਿਚ ਵੀ ਆਪਣੇ ਦਸਤਾਵੇਜ਼ ਗੈਸ ਏਜੰਸੀਆਂ ਕੋਲ ਜਮ•ਾਂ ਨਾ ਕਰਵਾਏ ਸਕਣਗੇ। ਇਸ ਸੰਬੰਧੀ ਕੁੱਝ ਲੋਕਾਂ ਨਾਲ ਗੱਲਬਾਤ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਮਜ਼ਦੂਰ ਲੋਕਾਂ ਅਤੇ ਛੋਟੇ ਕਿਸਾਨਾਂ ਕੋਲ ਤਾਂ ਸਿਲੰਡਰ ਭਰਵਾਉਣ ਲਈ 900 ਰੁਪਏ ਇਕੱਠੇ ਕਰਨੇ ਹੀ ਮੁਸ਼ਕਿਲ ਹੋ ਗਏ ਹਨ। ਇਸਤੋਂ ਇਲਾਵਾ ਘਰਾਂ ਦੇ ਹੋਰ ਖਰਚੇ ਅਤੇ ਬਿਜਲੀ ਬਿੱਲ ਵੀ ਬਹੁਤ ਵਧ ਗਏ ਹਨ। ਇਸ ਲਈ ਉਨ•ਾਂ ਨੂੰ ਤਾਂ ਹੁਣ ਮੁੜਤੋਂ ਚੁੱਲੇ  ਵਿਚ ਹੀ ਫੂਕਾਂ ਮਾਰਕੇ ਢਿੱਡ ਦੀ ਅੱਗ ਬੁਝਾਉਣੀ ਪਵੇਗੀ। ਇਸ ਸੰਬੰਧੀ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ: ਗੁਰਮੀਤ ਸਿੰਘ ਗੋਲੇਵਾਲਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕਿਹਾ ਕਿ ਸਰਕਾਰ ਦੀ ਇਹ ਪਾਲਿਸੀ ਗਰੀਬਾਂ ਅਤੇ ਕਿਸਾਨਾਂ ਦੇ ਹੱਕ ਵਿਚ ਨਹੀਂ ਜਿਸ ਤਰਾਂ ਪਹਿਲਾਂ ਮੌਕੇ ਤੇ ਹੀ ਸਬਸਿਡੀ ਛੱਡਕੇ ਸਿਲੰਡਰ ਦੀ ਕੀਮਤ ਵਸੂਲੀ ਜਾਂਦੀ ਸੀ ਇਹ ਇਸ ਤਰਾਂ ਹੀ ਰਹਿਣਾ ਚਾਹੀਦਾ ਹੈ ਅਤੇ ਜੇ ਸਰਕਾਰ ਨੇ ਇਹ ਸਕੀਮ ਵਾਪਸ ਨਾਂ ਲਈ ਤਾਂ ਭਾਰਤੀ ਕਿਸਾਨ ਯੂਨੀਅਨ ਇਸ ਖਿਲਾਫ ਧਰਨੇ ਮੁਜ਼ਾਹਰਿਆਂ ਦਾ ਸਿਲਸਿਲਾ ਸ਼ੁਰੂ ਕਰੇਗੀ। ਉਨ•ਾਂ ਇਹ ਵੀ ਮੰਗ ਕੀਤੀ ਕਿ ਸਿਲੰਡਰ ਦੀ ਬੁਕਿੰਗ ਦੀ ਮਿਆਦ ਦਾ ਸਮਾਂ ਜੋ 48 ਘੰਟੇ ਰੱਖਿਆ ਗਿਆ ਹੈ ਉਸਨੂੰ ਵਧਾਕੇ 15 ਦਿਨ ਕੀਤਾ ਜਾਵੇ ਕਿਉਂ ਕਿ ਕਈਵਾਰ ਸਮੇਂ ਤੇ ਗੈਸ ਹੀ ਉਪਲੱਭਦ ਨਹੀਂ ਹੁੰਦੀ।

No comments: