jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਆਸਾਰਾਮ ਬਾਪੂ ਦਾ ਪੀੜਤ ਲੜਕੀ ਦੇ ਪਿਤਾ ਵੱਲੋਂ ਪਰਦਾਫਾਸ਼

www.sabblok.blogspot.com
15 ਅਗਸਤ ਦੀ ਰਾਤ ਜਦੋਂ ਭਾਰਤ ਆਜ਼ਾਦੀ ਦਿਹਾੜੇ ਦੇ ਜਸ਼ਨ 'ਚ ਡੁੱਬਿਆ ਹੋਇਆ ਸੀ,
       ਉਦੋਂ ਕਥਿਤ ਤੌਰ 'ਤੇ ਧਰਮ ਸਿੰਘ ਦੀ 16 ਸਾਲਾ ਬੇਟੀ ਰੌਸ਼ਨੀ ਨਾਲ ਆਸਾਰਾਮ ਬਾਪੂ ਨੇ ਜੋਧਪੁਰ 'ਚ ਬਲਾਤਕਾਰ ਕੀਤਾ। 20 ਅਗਸਤ ਨੂੰ ਦਿੱਲੀ 'ਚ ਸ਼ਿਕਾਇਤ ਦਰਜ ਕਰਵਾਉਣ ਅਤੇ ਰੌਸ਼ਨੀ ਦੀ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਸਿੰਘ ਜੋੜਾ ਕਾਨੂੰਨੀ ਜਾਂਚ-ਪੜਤਾਲ ਲਈ ਜੋਧਪੁਰ ਗਿਆ ਸੀ। ਉੱਥੇ ਧੀ ਤੋਂ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਉਹ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਤੋਂ ਹੁੰਦੇ ਹੋਏ ਬੀਤੀ ਰਾਤ ਨੂੰ ਹੀ ਸ਼ਾਹਜਹਾਂਪੁਰ ਪੁੱਜੇ ਹਨ। ਆਸ਼ਰਮ ਦੇ ਸੇਵਕ ਇਸ ਪਰਿਵਾਰ ਨੂੰ ਉਨ੍ਹਾਂ ਦੇ ਛੋਟੇ ਪੁੱਤਰ ਨੂੰ ਆਸ਼ਰਮ 'ਚ ਰੱਖ ਕੇ ਧਮਕਾਉਣਾ ਚਾਹੁੰਦੇ ਸਨ। ਉੱਥੋਂ ਮੀਡੀਆ ਦੀ ਸਹਾਇਤਾ ਨਾਲ ਬੜੀ ਮੁਸ਼ਕਲ ਨਾਲ ਉਹ ਆਪਣੇ ਪੁੱਤਰ ਨੂੰ ਵਾਪਸ ਲੈ ਕੇ ਆ ਸਕੇ ਹਨ। ਉਨ੍ਹਾਂ ਦਾ ਪੁੱਤਰ ਵੀ ਆਸਾਰਾਮ ਦੇ ਟਰੱਸਟ ਵੱਲੋਂ ਸੰਚਾਲਿਤ ਉਸੇ ਆਵਾਸੀ ਸਕੂਲ-ਛਿੰਦਵਾੜਾ ਗੁਰੂਕੁਲ 'ਚ ਪੜ੍ਹਦਾ ਸੀ, ਜਿਸ 'ਚ ਉਨ੍ਹਾਂ ਦੀ ਧੀ ਪੜ੍ਹਦੀ ਸੀ। ਜਦੋਂ ਮੀਡੀਆ ਵਿੱਚ ਇਹ ਬਲਾਤਕਾਰ ਚਰਚਾ ਦਾ ਵਿਸ਼ਾ ਬਣਿਆ ਤਾਂ ਧਰਮ ਸਿੰਘ ਨੂੰ ਮੰਤਰੀਆਂ ਤੇ ਪ੍ਰਸ਼ਾਸ਼ਨ ਦੇ ਫੋਨ ਆਉਣ ਲੱਗ ਪਏ ਕਿ ਕੇਸ ਵਾਪਸ ਲਵੋ। ਪੀੜਤ ਲੜਕੀ ਦਾ ਪਿਤਾ ਧਰਮ ਸਿੰਘ ਦੱਸਦਾ ਹੈ ਕਿ ਸਾਡੀ ਤੇ ਸਾਡੇ ਪਰਿਵਾਰ ਦਾ ਉਸ 'ਚ ਏਨਾ ਜ਼ਿਆਦਾ ਵਿਸ਼ਵਾਸ ਸੀ ਕਿ ਅਸੀਂ ਇੱਥੋਂ ਲੱਗਭੱਗ ਅੱਠ-ਦਸ ਕਿਲੋਮੀਟਰ ਦੂਰ, ਤਿਲਹੜ ਤਹਿਸੀਲ 'ਚ ਸੱਤ ਵੀਘੇ ਜ਼ਮੀਨ ਖ਼ਰੀਦੀ ਤੇ ਖੜ੍ਹੇ ਹੋ ਕੇ ਇਸ ਲਈ ਇੱਕ ਆਸ਼ਰਮ ਬਣਵਾਇਆ। ਉਹ ਜ਼ਮੀਨ, ਆਸ਼ਰਮ ਸਭ ਕੁਝ ਅਸੀਂ ਇਸ ਦੇ ਪੁੱਤਰ ਨਾਰਾਇਣ ਸਾਈਂ ਤੇ ਇਸ ਦੇ ਟਰੱਸਟ ਦੇ ਨਾਮ ਕਰ ਦਿੱਤੀ। ਮੈਂ ਬਿਨਾਂ ਕਿਸੇ ਸੁਆਰਥ ਦੇ, ਸਿਰਫ਼ ਸ਼ਰਧਾ ਦੇ ਕਾਰਨ ਇਸ ਆਦਮੀ 'ਤੇ ਲੱਖਾਂ ਰੁਪਿਆ ਖ਼ਰਚ ਕਰ ਦਿੱਤਾ ਅਤੇ ਹੁਣ ਇਹ ਸਾਨੂੰ ਹੀ ਪੈਸੇ ਵਿਖਾ ਰਿਹਾ ਹੈ? ਕਹਿੰਦਾ ਹੈ ਪੈਸੇ ਲੈ ਕੇ ਆਪਣਾ ਮਾਮਲਾ ਵਾਪਸ ਲੈ ਲਓ!
ਮੇਰੀ ਧੀ ਰੌਸ਼ਨੀ ਦੀ ਸਿਹਤ ਬਾਰੇ ਆਖੀਆਂ ਜਾ ਰਹੀਆਂ ਸਾਰੀਆਂ ਗੱਲਾਂ ਵੀ ਝੂਠੀਆਂ ਹਨ। ਉਹ ਹਮੇਸ਼ਾਂ ਬਿਲਕੁਲ ਠੀਕ ਰਹੀ ਹੈ, ਪਰ ਇਨ੍ਹਾਂ ਲੋਕਾਂ ਨੇ ਭੂਤ ਪ੍ਰੇਤ ਦੇ ਨਾਮ 'ਤੇ ਜ਼ਬਰਦਸਤੀ ਉਸ ਦਾ ਭੂਤ ਪ੍ਰੇਤ ਦੇ ਨਾਮ 'ਤੇ ਇਲਾਜ ਸ਼ੁਰੂ ਕਰ ਦਿੱਤਾ। ਰਾਤ ਨੂੰ ਪੰਜ-ਛੇ ਸੇਵਿਕਾਵਾਂ ਉਸ ਨੂੰ ਇੱਕ ਹਾਲ 'ਚ ਘੇਰ ਕੇ ਬੈਠ ਗਈਆਂ ਅਤੇ ਜਾਪ ਕਰਵਾਉਣ ਲੱਗੀਆਂ। ਲੜਕੀ ਨੇ ਦੱਸਿਆ ਕਿ ਰਾਤ ਭਰ ਦੀ ਪੂਜਾ ਕਰਨ ਕਰਕੇ ਉਸ ਦਾ ਸਿਰ ਦਰਦ ਕਰਨ ਲੱਗਾ ਸੀ। ਅਗਲੇ ਦਿਨ ਸਾਨੂੰ ਆਸ਼ਰਮ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਦੀ ਤਬੀਅਤ ਖ਼ਰਾਬ ਹੈ। ਸੇਵਿਕਾਵਾਂ ਨੇ ਕਿਹਾ ਕਿ ਉਸ ਨੂੰ ਹੁਣ ਸਿਰਫ਼ ਆਸਾਰਾਮ ਬਾਪੂ ਹੀ ਠੀਕ ਕਰ ਸਕਦੇ ਹਨ। ਸਾਨੂੰ ਦੱਸਿਆ ਕਿ ਆਸਾਰਾਮ ਨੇ ਸਾਨੂੰ 15 ਅਗਸਤ ਨੂੰ ਮਿਲਣ ਦਾ ਸਮਾਂ ਦਿੱਤਾ ਹੈ... ਸਾਨੂੰ ਉਸ ਨਾਲ ਮਿਲਣ ਜੋਧਪੁਰ ਵਾਲੇ ਆਸ਼ਰਮ ਜਾਣਾ ਪਵੇਗਾ। ਮੈਂ ਤੇ ਮੇਰੀ ਪਤਨੀ ਛਿੰਦਵਾੜਾ ਪੁੱਜੇ ਤੇ ਉੱਥੋਂ ਰੌਸ਼ਨੀ ਨੂੰ ਲੈ ਕੇ ਜੋਧਪੁਰ ਲਈ ਨਿਕਲ ਗਏ।'
'ਸਾਨੂੰ 15 ਅਗਸਤ ਦੀ ਰਾਤ ਦਾ ਸਮਾਂ ਦਿੱਤਾ ਗਿਆ ਸੀ। ਜੋਧਪੁਰ ਦੇ ਮਨਾਈਂ ਆਸ਼ਰਮ 'ਚ ਰਾਤ ਨੂੰ ਆਸਾਰਾਮ ਨੇ ਸਾਨੂੰ ਮਿਲਣ ਲਈ ਸੱਦਿਆ। ਉਸ ਤੋਂ ਬਾਅਦ ਉਸ ਨੇ ਸਾਨੂੰ ਆਪਣੀ ਲੜਕੀ ਨੂੰ ਉੱਥੇ ਛੱਡ ਕੇ ਚਲੇ ਜਾਣ ਲਈ ਕਿਹਾ। ਉਸ ਨੇ ਕਿਹਾ ਕਿ ਉਹ ਉਸ ਦਾ ਇਲਾਜ ਕਰਕੇ ਉਸ ਨੂੰ ਹਮੇਸ਼ਾਂ ਲਈ ਸਿਹਤਮੰਦ ਕਰ ਦੇਵੇਗਾ। ਅਸੀਂ ਕਿਹਾ ਕਿ ਰਾਤ ਬਹੁਤ ਹੋ ਚੁੱਕੀ ਹੈ, ਹੁਣ ਅਸੀਂ ਕਿੱਥੇ ਜਾਵਾਂਗੇ? ਇਸ 'ਤੇ ਆਸਾਰਾਮ ਨੇ ਕਿਹਾ ਕਿ ਜਦੋਂ ਤੱਕ ਉਹ ਲੜਕੀ ਦਾ ਇਲਾਜ ਕਰਦਾ ਹੈ, ਉਦੋਂ ਤੱਕ ਤੁਸੀਂ ਨਾਲ ਦੀ ਝੌਂਪੜੀ 'ਚ ਅਰਾਮ ਕਰ ਲਓ। ਅਸੀਂ ਉਸ 'ਤੇ ਭਰੋਸਾ ਰੱਖ ਕੇ ਰੌਸ਼ਨੀ ਨੂੰ ਛੱਡ ਕੇ ਨਾਲ ਵਾਲੀ ਝੌਂਪੜੀ 'ਚ ਆ ਗਏ। ਇੱਕ-ਡੇਢ ਘੰਟੇ ਬਾਅਦ ਜਦੋਂ ਰੌਸ਼ਨੀ ਵਾਪਸ ਆਈ, ਤਾਂ ਬਹੁਤ ਰੋ ਰਹੀ ਸੀ। ਮੈਂ ਪੁੱਛਿਆ, ਤਾਂ ਬੋਲੀ ਬਸ ਚਲੋ ਇੱਥੋਂ। ਮੈਨੂੰ ਸ਼ੱਕ ਜਿਹਾ ਹੋਇਆ।
ਘਰ ਆਉਣ ਤੋਂ ਬਾਅਦ ਬਹੁਤ ਪੁੱਛਣ 'ਤੇ ਉਸ ਨੇ ਸਾਨੂੰ ਦੱਸਿਆ ਕਿ 15 ਅਗਸਤ ਦੀ ਰਾਤ ਉਸ ਨੂੰ ਜਿਸ ਕਮਰੇ 'ਚ ਰੱਖਿਆ ਗਿਆ ਸੀ, ਉੱਥੋਂ ਇੱਕ ਦੂਜੇ ਕਮਰੇ 'ਚ ਲਿਜਾਇਆ ਗਿਆ। ਅਸਲ 'ਚ ਉਸ ਕਮਰੇ 'ਚ ਪਿੱਛਿਓਂ ਇੱਕ ਹੋਰ ਦਰਵਾਜ਼ਾ ਸੀ। ਉੱਥੋਂ ਆਸਾਰਾਮ ਉਸ ਨੂੰ ਇੱਕ ਹੋਰ ਕਮਰੇ 'ਚ ਲੈ ਗਿਆ। ਫਿਰ   ਉਸ ਨੇ ਲੜਕੀ ਨੂੰ ਕੱਪੜੇ ਉਤਾਰਨ ਲਈ ਕਿਹਾ। ਜੇਕਰ ਲੜਕੀ ਉਸੇ ਵੇਲੇ ਸਭ ਦੱਸ ਦਿੰਦੀ, ਤਾਂ ਮੈਂ ਇੱਕ ਪੱਥਰ ਚੁੱਕ ਕੇ ਉੱਥੇ ਆਸਾਰਾਮ ਨੂੰ ਮਾਰ ਦਿੰਦਾ, ਫਿਰ ਭਾਵੇਂ ਜੋ ਹੁੰਦਾ ਦੇਖੀ ਜਾਂਦੀ। ਧਰਮ ਸਿੰਘ ਦੱਸਦਾ ਹੈ ਕਿ ਸਭ ਇਹੀ ਪੁੱਛਦੇ ਹਨ ਕਿ ਅਸੀਂ ਇੰਨੇ ਦਿਨ ਬਾਅਦ ਦਿੱਲੀ 'ਚ ਰਿਪੋਰਟ ਕਿਉਂ ਲਿਖਵਾਈ। ਅਸਲ 'ਚ 15 ਅਗਸਤ ਦੀ ਰਾਤ ਨੂੰ ਉਨ੍ਹਾਂ ਦੀ ਲੜਕੀ ਨੇ ਉਨ੍ਹਾਂ ਨੂੰ ਕੁਝ ਦੱਸਿਆ ਹੀ ਨਹੀਂ ਤੇ ਸਿਰਫ਼ ਰੋਂਦੀ ਰਹੀ। ਸਾਨੂੰ ਪਤਾ ਲੱਗਾ ਕਿ 18 ਤੇ 19 ਅਗਸਤ ਨੂੰ ਆਸਾਰਾਮ ਦਾ ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਪ੍ਰਵਚਨ ਹੈ। ਅਸੀਂ ਲੋਕ ਉਸ ਨੂੰ ਮਿਲਣ ਸਿੱਧੇ ਦਿੱਲੀ ਪੁੱਜੇ, ਪਰ ਰਾਮਲੀਲ੍ਹਾ ਮੈਦਾਨ 'ਚ ਸਾਨੂੰ ਰੋਕ ਦਿੱਤਾ ਗਿਆ। ਪਹੁੰਚਣ 'ਤੇ ਪਤਾ ਲੱਗਾ ਕਿ ਬਾਬਾ ਨੇ ਸਾਨੂੰ ਮਿਲਣ ਤੋਂ ਮਨ੍ਹਾਂ ਕੀਤਾ ਹੈ। ਇਸ ਤੋਂ ਬਾਅਦ ਅਸੀਂ ਪੁਲੀਸ ਥਾਣਾ (ਕਮਲਾ ਨਗਰ) 'ਚ ਜਾ ਕੇ ਰਿਪੋਰਟ ਦਰਜ ਕਰਵਾਈ।

ਛੋਟੀਆਂ ਬੱਚੀਆਂ ਦਾ ਸ਼ੌਕੀਨ ਆਸਾਰਾਮ
ਹਰ ਸਮਾਗਮ ਤੇ ਕਥਾ 'ਚ ਬਾਪੂ ਆਸਾਰਾਮ ਛੋਟੀਆਂ-ਛੋਟੀਆਂ ਲੜਕੀਆਂ ਨਾਲ ਘਿਰਿਆ ਰਹਿੰਦਾ ਹੈ। ਅਜੇ ਹਰਿਦੁਆਰ ਤੋਂ 25 ਲੜਕੀਆਂ ਆਸ਼ਰਮ 'ਚ ਆਈਆਂ ਸਨ, ਜਿਨ੍ਹਾਂ 'ਚੋਂ ਤਿੰਨ ਛਾਂਟੀਆਂ ਗਈਆਂ ਹਨ।  ਹੁਣ ਸਮਝ 'ਚ ਆਉਂਦਾ ਹੈ ਕਿ ਬਾਬਾ ਦੇ ਆਲੇ-ਦੁਆਲੇ ਹਮੇਸ਼ਾਂ ਛੋਟੀਆਂ ਲੜਕੀਆਂ ਕਿਉਂ ਰਹਿੰਦੀਆਂ ਸਨ । ਮੈਨੂੰ ਤਾਂ ਹੁਣ ਅਜਿਹੇ ਹੋਰ ਵੀ ਮਾਮਲੇ ਪਤਾ ਲੱਗੇ ਹਨ, ਜਿਸ 'ਚ ਇਸ ਨੇ ਹੋਰ ਵੀ ਕਈ ਲੜਕੀਆਂ ਨਾਲ ਗ਼ਲਤ ਕੀਤਾ ਹੈ, ਪਰ ਉਹ ਪਰਿਵਾਰ ਆਪਣੀ ਇੱਜ਼ਤ ਦੇ ਡਰੋਂ ਸਾਹਮਣੇ ਨਹੀਂ ਆਏ। ਕੁਝ ਲੋਕ ਇਸ ਤੋਂ ਡਰਦੇ ਹਨ ਤੇ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇਸ ਦੇ ਅਜਿਹੇ ਕਾਰਨਾਮਿਆਂ ਤੋਂ ਕੋਈ ਇਤਰਾਜ਼ ਨਹੀਂ ਹੈ।
-

No comments: