jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਭੈਣ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਕੀਤਾ ਦੋਸਤ ਦਾ ਕਤਲ

www.sabblok.blogspot.com
ਭੈਣ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੀਤਾ ਦੋਸਤ ਦਾ ਕਤਲ
ਪਵਨ ਪਾਂਡੇ ਕਤਲ ਕੇਸ, ਪੈੱਗ ‘ਚ ਦਿੱਤੀ ਸੀ ਚੂਹੇਮਾਰ ਦਵਾਈ
ਲੁਧਿਆਣਾ (ਮਹੇਸ਼)- ਲੁਧਿਆਣਾ ਦੀ ਥਾਣਾ ਸਦਰ ਦੀ ਪੁਲਸ ਨੇ 3 ਮਾਮਲਿਆਂ ਨੂੰ ਹਲ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਕਰੀਬ 7 ਮਹੀਨੇ ਪਹਿਲਾਂ ਪੱਖੋਵਾਲ ਰੋਡ ਦੇ ਇਕ ਮੈਰਿਜ ਪੈਲੇਸ ‘ਚ ਹੋਏ ਪਵਨ ਪਾਂਡੇ ਕਤਲ ਕੇਸ ਦੀ ਗੁੱਥੀ ਥਾਣਾ ਸਦਰ ਪੁਲਸ ਨੇ ਸੁਲਝਾ ਲਈ ਹੈ। ਇਸ ਮਾਮਲੇ ‘ਚ ਮ੍ਰਿਤਕ ਦੇ ਦੋਸਤ ਹਰੀਸ਼ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਪੁਲਸ ਦੇ ਸਾਹਮਣੇ ਕਥਿਤ ਤੌਰ ‘ਤੇ ਆਪਣਾ ਜੁਰਮ ਕਬੂਲ ਲਿਆ ਹੈ।
ਸਹਾਇਕ ਪੁਲਸ ਕਮਿਸ਼ਨਰ ਦਿਹਾਤੀ ਗੁਰਪ੍ਰੀਤ ਸਿੰਘ ਵਾਲੀਆ ਨੇ ਦੱਸਿਆ ਕਿ ਦੋਸ਼ੀ ਤੱਕ ਪਹੁੰਚਣ ‘ਚ ਮ੍ਰਿਤਕ ਦੀ ਕੈਮੀਕਲ ਰਿਪੋਰਟ ਨੇ ਕਾਫੀ ਮਦਦ ਦਿੱਤੀ। ਹਰੀਸ਼ ਨੂੰ ਸ਼ੱਕ ਸੀ ਕਿ ਪਵਨ ਪਾਂਡੇ ਦੇ ਉਸਦੀ ਭੈਣ ਨਾਲ ਨਾਜਾਇਜ਼ ਸਬੰਧ ਹਨ, ਜਿਸਦੇ ਚੱਲਦੇ ਉਸਨੇ ਕਿਸੇ ਢੰਗ ਨਾਲ ਇਕ ਵਿਆਹ ਸਮਾਰੋਹ ‘ਚ ਉਸਦੇ ਪੈੱਗ ‘ਚ ਚੂਹੇਮਾਰ ਦਵਾਈ ਮਿਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਥਾਣਾ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ 8 ਫਰਵਰੀ 2013 ਨੂੰ ਖੱਡ ਮੁਹੱਲਾ ਦਾ ਗੀਤਿਕਾ ਪਾਂਡੇ ਦੇ ਬਿਆਨ ‘ਤੇ ਉਸਦੇ ਭਰਾ ਪਵਨ ਪਾਂਡੇ ਦੇ ਮਰਡਰ ਕੇਸ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਗੀਤਿਕਾ ਨੇ ਸ਼ੱਕ ਪ੍ਰਗਟ ਕੀਤਾ ਕਿ ਉਸਦੇ ਭਰਾ ਦਾ ਮਰਡਰ ਹਰੀਸ਼ ਨੇ ਕੀਤਾ ਹੈ।
ਗੀਤਿਕਾ ਨੇ ਇਹ ਵੀ ਦੱਸਿਆ ਕਿ ਦੋਸ਼ੀ ਦੀ ਭੈਣ ਉਸਦੀ ਕੰਪਨੀ ‘ਚ ਕੰਮ ਕਰਦੀ ਸੀ। ਹਰੀਸ਼ ਦਾ ਵੀ ਇਥੇ ਆਉਣਾ-ਜਾਣਾ ਸੀ। ਉਸਦਾ ਛੋਟਾ ਭਰਾ ਵੀ ਹਰੀਸ਼ ਦਾ ਦੋਸਤ ਬਣ ਗਿਆ ਸੀ, ਜਦੋਂ ਉਸਨੇ ਹਰੀਸ਼ ਦੀ ਭੈਣ ਨੂੰ ਕੰਮ ਤੋਂ ਕੱਢ ਦਿੱਤਾ ਤਾਂ ਹਰੀਸ਼ ਨੇ ਬਦਲਾ ਲੈਣ ਲਈ ਉਸਦੇ ਭਰਾ ਦੀ ਹੱਤਿਆ ਕਰ ਦਿੱਤੀ ਪਰ ਤਦ ਪੁਲਸ ਕੋਲ ਹਰੀਸ਼ ਖਿਲਾਫ ਕੋਈ ਠੋਸ ਸਬੂਤ ਨਹੀਂ ਸੀ।
ਬਰਾੜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮ੍ਰਿਤਕ ਦਾ ਵਿਸਰਾ ਕੈਮੀਕਲ ਰਿਪੋਰਟ ਆਈ। ਉਸ ‘ਚ ਮੌਤ ਦਾ ਕਾਰਨ ਕੀਟਨਾਸ਼ਕ ਦਵਾਈ ਦੱਸਿਆ ਗਿਆ ਹੈ। ਪੁੱਛਗਿੱਛ ਲਈ ਹਰਚਰਨ ਨਗਰ ਦੇ ਹਰੀਸ਼ ਵਰਮਾ ਨੂੰ ਹਿਰਾਸਤ ‘ਚ ਲੈ ਲਿਆ ਹੈ, ਪਹਿਲਾਂ ਤਾਂ ਪੁਲਸ ਨੂੰ ਗੁੰਮਰਾਹ ਕਰਦਾ ਰਿਹਾ, ਥੋੜ੍ਹੀ ਸਖਤੀ ਦਿਖਾਉਣ ‘ਤੇ ਉਸਨੇ ਸਾਰਾ ਸੱਚ ਉਗਲ ਦਿੱਤਾ।
ਅਮਨਦੀਪ ਨੇ ਦੱਸਿਆ ਕਿ ਹਰੀਸ਼ ਨੂੰ ਸ਼ੱਕ ਹੋ ਗਿਆ ਸੀ ਕਿ ਉਸਦੀ ਭੈਣ ਦੇ ਪਵਨ ਪਾਂਡੇ ਦੇ ਨਾਲ ਨਾਜਾਇਜ਼ ਸਬੰਧ ਹਨ। ਉਸਨੇ ਮਨ ‘ਚ ਬਦਲਾ ਲੈਣ ਦੀ ਧਾਰ ਲਈ। ਪਵਨ ਸਰੀਰਕ ਰੂਪ ‘ਚ ਜ਼ਿਆਦਾਤਰ ਤਾਕਤਵਰ ਸੀ। ਤਦ ਉਸਨੇ ਧੋਖੇ ਨਾਲ ਉੁਸਨੂੰ ਮਾਰਨ ਦੀ ਯੋਜਨਾ ਬਣਾਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸਨੇ ਚੌੜਾ ਬਾਜ਼ਾਰ ‘ਚ ਇਕ ਫੜ੍ਹੀ ਵਾਲੇ ਤੋਂ ਚੂਹੇਮਾਰਨ ਦੀਆਂ ਗੋਲੀਆਂ ਖਰੀਦੀਆਂ, ਜਿਨ੍ਹਾਂ ਨੂੰ ਪੀਸ ਕੇ ਉਸਨੇ ਪਾਊਡਰ ਬਣਾ ਲਿਆ। ਇਸਦੇ ਬਾਅਦ ਉਹ ਪਵਨ ਨੂੰ ਉਸਦੇ ਘਰ ਤੋਂ ਬਾਈਕ ‘ਤੇ ਪੱਖੋਵਾਲ ਰੋਡ ਸਥਿਤ ਬਾਠ ਕੇਸਲ ਮੈਰਿਜ ਪੈਲੇਸ ‘ਚ ਵਿਆਹ ‘ਚ ਸ਼ਰੀਕ ਹੋਣ ਲਈ ਲੈ ਗਿਆ।
ਸਮਾਰੋਹ ‘ਚ ਉਸਨੇ ਪਵਨ ਨੂੰ ਜਮ ਕੇ ਸ਼ਰਾਬ ਪਿਲਾਈ, 6 ਪੈੱਗ ਲਗਾਉਣ ਦੇ ਬਾਅਦ ਜਦੋਂ ਉਹ ਪੂਰੀ ਤਰ੍ਹਾਂ ਨਾਲ ਸ਼ਰਾਬੀ ਹੋ ਗਿਆ ਤਾਂ ਉਸਦੇ ਆਖਰੀ ਪੈੱਗ ‘ਚ ਉਸਨੇ ਚੂਹੇਮਾਰ ਪਾਊਡਰ ਮਿਲਾ ਕੇ ਉਸ ਨੂੰ ਪਿਲਾ ਦਿੱਤਾ। ਜ਼ਹਿਰ ਨੇ ਤੁਰੰਤ ਆਪਣਾ ਅਸਰ ਸ਼ੁਰੂ ਕਰ ਦਿੱਤਾ। ਪਾਂਡੇ ਉਥੇ ਹੀ ਡਿੱਗ ਪਿਆ। ਕਿਸੇ ਨੂੰ ਉਸ ‘ਤੇ ਸ਼ੱਕ ਨਹੀਂ ਹੋਇਆ। ਹਰੀਸ਼ ਨੇ ਖੁਦ ਐਂਬੂਲੈਂਸ ਬੁਲਾਈ ਅਤੇ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਿਆ ਪਰ ਕੁਝ ਦੇਰ ਬਾਅਦ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਦੂਜੇ ਮਾਮਲੇ ‘ਚ ਪੁਲਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਾਉਡਰ ਨਾਲ ਗ੍ਰਿਫਤਾਰ ਕੀਤਾ ਹੈ ਅਤੇ ਤੀਜੇ ਮਾਮਲੇ ‘ਚ ਇਕ ਭਗੌੜੇ ਨੂੰ ਕਾਬੂ ਕੀਤਾ ਹੈ।

No comments: