jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਨਿਊਜ਼ੀਲੈਂਡ `ਚ ਕੁਰਾਹੇ ਪਈਆਂ ਭਾਰਤੀ/ਪੰਜਾਬੀ ਕੁੜੀਆਂ ਅਖਬਾਰਾਂ `ਚ `ਬਾਲਿਗ ਮਨੋਰੰਜਨ` ਅਧੀਨ ਇਸ਼ਤਿਹਾਰ ਦੇਣ ਲੱਗੀਆਂ

www.sabblok.blogspot.com
ਆਕਲੈਂਡ 5 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਭਾਰਤ ਦੇ ਅਮੀਰ ਵਿਰਸੇ, ਉਚੀਆਂ ਕਦਰਾਂ ਕੀਮਤਾਂ, ਇੱਜ਼ਤਾਂ ਅਤੇ ਅਣਖਾਂ ਦੀ ਖਾਤਿਰ ਜਾਨਾਂ ਕੁਰਬਾਨ ਕਰਨ ਦੀਆਂ ਅਣਗਿਣਤ ਕਹਾਣੀਆਂ ਰੱਖਣ ਵਾਲੇ ਭਾਰਤ ਦੇਸ਼ ਦੀ ਨਜੌਵਾਨ ਪੀੜ੍ਹੀ ਬਾਹਰਲੇ ਦੇਸ਼ਾਂ ਦੇ ਵਿਚ ਆ ਕੇ ਜਾਂ ਕਹਾਣੀਆਂ ਦੇ ਪਾਤਿਰ ਬਦਲਣ ਦੀ ਤਾਕ ਵਿਚ ਹੈ ਜਾਂ ਫਿਰ ਉਹ ਕੁਰਾਹੇ ਪੈ ਕੇ ਕਿਸੀ ਖਾਸ ਭੌਤਿਕੀ ਮੰਜ਼ਿਲ ਵੱਲ ਹੈ। ਇਸ ਦੀ ਉਦਾਹਰਣ ਇਹ ਹੈ ਕਿ ਹੁਣ ਭਾਰਤੀ ਕੁੜੀਆਂ ਜਿਨ੍ਹਾਂ ਦੇ ਵਿਚ ਕੁਝ ਨੇ ਆਪਣੇ ਆਪ ਨੂੰ ਪੰਜਾਬੀ ਲਿਖਣ ਤੋਂ ਵੀ ਸੰਕੋਚ ਨਹੀਂ ਕੀਤਾ, ਨੇ ਇਥੇ ਦੇ ਕਿ ਰਾਸ਼ਟਰੀ ਵਿਚ 'ਬਾਲਗ ਮਨੋਰੰਜਨ' (ਅਡੱਲਟ ਇੰਟਰਟੇਨਮੈਂਟ) ਸੈਕਸ਼ਨ ਅਧੀਨ ਇਸ਼ਤਿਹਾਰ ਛਪਵਾਉਣੇ ਸ਼ੁਰੂ ਕਰ ਦਿੱਤੇ ਹਨ। ਇਥੇ ਹੀ ਬੱਸ ਨਹੀਂ ਇਨ੍ਹਾਂ ਇਸ਼ਤਿਹਾਰਾਂ ਦੇ ਵਿਚ ਪਤਾ ਅਤੇ ਫੋਨ ਨੰਬਰ ਵੀ ਬਿਨਾਂ ਝਿਜਕ ਦਿੱਤੇ ਗਏ ਹਨ। 
ਇਨ੍ਹਾਂ ਕੁੜੀਆਂ ਦੀ ਕੀ ਮਜ਼ਬੂਰੀ ਰਹੀ ਹੋਵੇ, ਅਜਿਹੇ ਅਸ਼ਲੀਲ ਰਾਹਾਂ ਉਤੇ ਕਦਮ ਰੱਖਣ ਤੱਕ ਉਨ੍ਹਾਂ ਕਿਹੜੇ ਠੇਢੇ ਖਾਦੇ ਹੋਣ, ਉਨ੍ਹਾਂ ਦਾ ਤਾਂ ਉਨ੍ਹਾਂ ਨੂੰ ਹੀ ਪਤਾ ਹੋਏਗਾ ਪਰ ਆਪਣੇ ਸਭਿਆਚਾਰ ਉਤੇ ਮਾਣ ਕਰਨ ਵਾਲੇ ਭਾਈਚਾਰੇ ਲਈ ਅਤੇ ਦੂਜੇ ਬੱਚਿਆਂ-ਬੱਚੀਆਂ ਦੇ ਲਈ ਅਜਿਹਾ ਸੁਨੇਹਾ ਜਾਣਾ ਕਿਤੇ ਵੀ ਇਖਲਾਕੀ ਨਹੀਂ ਹੋਵੇਗਾ। ਇਹ ਗੱਲ ਵੀ ਪਤਾ ਲੱਗੀ ਹੈ ਕਿ ਅਜਿਹੇ ਮਾਮਲਿਆਂ ਵਿਚ ਜਿੱਥੇ ਦੂਜੀਆਂ ਕੌਮਾਂ ਦੇ ਵਿਗੜੇ ਲੋਕ ਇਸ ਕੁਰਾਹੇ ਪੈ ਰਹੀਆਂ ਕੁੜੀਆਂ ਨਾਲ ਸੰਪਰਕ ਕਰਦੇ ਹਨ ਉਥੇ ਆਪਣੇ ਹੀ ਭਾਈਚਾਰੇ ਦੀ ਵਿਗੜੈਲ ਜਵਾਨੀ ਵੀ ਕਿਸੇ ਤੋਂ ਘੱਟ ਨਹੀਂ।
ਇਨ੍ਹਾਂ ਕੁੜੀਆਂ ਦੇ ਹਾਲਾਤਾਂ ਦੀ ਜਮ੍ਹਾ-ਘਟਾਓ-ਗੁਣਾ-ਤਕਸੀਮ ਆਦਿ ਕਰਨੀ ਹੋਵੇ ਤਾਂ ਕਾਇਦਾ ਭਾਰਤ ਤੋਂ ਖੋਲ੍ਹਣਾ ਪਵੇਗਾ ਅਤੇ ਕਿਤਾਬਾਂ ਇਸ ਮੁਲਕ ਵਿਚ।

No comments: