jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 September 2013

ਲਓ ਜੀ ਮੂਰਖਾਂ ਦੇ 'ਸਿੰਗ' ਭਾਵੇਂ ਨਾ ਹੋਣ ਪਰ 'ਸਾਈਨ' ਜ਼ਰੂਰ ਹੁੰਦੇ ਆ

www.sabblok.blogspot.com


ਲਓ ਜੀ ਮੂਰਖਾਂ ਦੇ 'ਸਿੰਗ' ਭਾਵੇਂ ਨਾ ਹੋਣ ਪਰ 'ਸਾਈਨ' ਜ਼ਰੂਰ ਹੁੰਦੇ ਆ
-ਅਦਾਲਤ ਨੇ 58 ਸਾਲਾ ਬੁੱਢੇ ਦੇ ਗਲ ਪਾਈ 'ਮੂਰਖ' ਦੀ ਤਖਤੀ ਅਤੇ ਗਲਤੀਨਾਮਾ
ਔਕਲੈਂਡ 5 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਪੰਜਾਬੀ ਗੀਤਾਂ ਦੇ ਸੰਗੀਤਕਾਰ ਤੇ ਗਾਇਕ ਸੰਗਤਾਰ ਦੇ ਇਕ ਗੀਤ ਦੇ ਬੋਲ ਹਨ 'ਹੋਰ ਕਿਹੜਾ ਮੂਰਖਾਂ ਦੇ ਸਿੰਗ ਹੁੰਦੇ ਆ' ਇਸ ਗੀਤ ਦੇ ਬੋਲਾਂ ਨੂੰ ਲਗਦਾ ਉਨ੍ਹਾਂ ਦੇ ਦੇਸ਼ ਅਮਰੀਕਾ ਵਿਚ ਹੀ ਇਕ 58 ਸਾਲਾ ਮੂਰਖ ਕਿਸਮ ਦੇ ਗੋਰੇ ਬੁੱਢੇ ਨੇ ਹੋਰ ਨਿਖਾਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਇਸ ਵਿਅਕਤੀ ਦੇ ਸਿਰ ਉਤੇ ਸਿੰਗ ਤਾਂ ਨਹੀਂ ਸੀ ਹੋ ਸਕਦੇ ਪਰ ਇਸ ਨੇ ਆਪਣੀ ਮੂਰਖਤਾ ਦਾ ਇਹੋ ਜਿਹਾ ਜ਼ਨਾਜ਼ਾ ਕੱਢਿਆ ਕਿ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਦੀ ਇਕ ਅਦਾਲਤ ਨੇ ਇਸ ਨੂੰ ਆਪਣੇ ਗਲ ਵਿਚ 'ਮੂਰਖ' ਹੋਣ ਦੀ ਤਖਤੀ ਅਤੇ 'ਮੁਆਫੀਨਾਮਾ ਸ਼ਬਦ' ਜਰੂਰ ਪਵਾ ਦਿੱਤੇ। ਸੋ ਇਸ ਤਰ੍ਹਾਂ ਚਰਚਿਤ ਗੀਤ ਦੇ ਬੋਲ ਦੇ ਜਵਾਬ ਵਿਚ 'ਆਹੋ ਜੀ ਮੂਰਖਾਂ ਦੇ ਵੀ ਸਾਈਨ ਹੁੰਦੇ ਆ' ਕਿਹਾ ਜਾ ਸਕਦਾ ਹੈ।
ਇਹ ਮੂਰਖ ਮੱਤ ਦਾ ਵਿਅਕਤੀ ਜਾਨ ਬੁੱਝ ਕੇ ਸਥਾਨਿਕ ਪੁਲਿਸ ਨੂੰ ਫੋਨ ਕਰਕੇ ਤੰਗ ਕਰਿਆ ਕਰਦਾ ਸੀ ਅਤੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆ ਦੇ ਦਿਆ ਕਰਦਾ ਸੀ। ਜੱਜ ਸਾਹਿਬ ਨੇ ਸਾਰੀ ਕਹਾਣੀ ਸੁਣ ਕੇ ਇਸ ਨੂੰ ਦੋ ਦਿਨ ਰੋਜ਼ਾਨਾ ਤਿੰਨ ਘੰਟੇ ਗਲ ਵਿਚ 'ਮੂਰਖ' ਦੀ ਤਖਤੀ ਅਤੇ 'ਮੁਆਫੀ ਨਾਮਾ' ਪਾ ਕੇ ਪੁਲਿਸ ਕੰਟਰੋਲ ਰੂਮ ਦੇ ਬਾਹਰ ਤਿੰਨ ਘੱਟੇ ਤੱਕ ਲੋਕਾਂ ਦੇ ਸਾਹਮਣੇ ਖੜ੍ਹੇ ਰਹਿਣ ਦੀ ਸਜ਼ਾ ਦਿੱਤੀ ਹੈ। ਸੈਂਕੜੇ ਲੋਕਾਂ ਅਤੇ ਬੱਚਿਆਂ ਨੇ ਇਸ ਨੂੰ ਵੇਖਿਆ ਅਤੇ ਆਪਣੇ ਅੰਦਰ ਇਹੋ ਜਿਹੀ ਗਲਤੀ ਨਾ ਕਰਨ ਦਾ ਬੀਜ ਬੋਇਆ।

No comments: