jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 30 November 2013

ਬਾਦਲ ਦੀ ਹਾਜ਼ਰੀ 'ਚ ਰਾਮਗੜ੍ਹੀਆ ਆਗੂ ਸਰਨਾ ਦਲ ਛੱਡ ਅਕਾਲੀ ਦਲ 'ਚ ਸ਼ਾਮਿਲ

www.sabblok.blogspot.com


 ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਦਿੱਲੀ ਵਿਚ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਸਾਬਕਾ ਮੈਂਬਰਾਂ ਸਣੇ ਵਿਸ਼ਨੂੰ ਗਾਰਡਨ ਕਾਲੋਨੀ ਦੇ ਰਾਮਗੜ੍ਹੀਆ ਭਾਈਚਾਰੇ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਰਾਮਗੜ੍ਹੀਆ ਬੈਂਕ ਦੇ ਡਾਇਰੈਕਟਰ ਰਜਿੰਦਰ ਸਿੰਘ ਟੈਕਨੋ, ਰਾਮਗੜ੍ਹੀਆ ਬੈਂਕ ਦੇ ਉੱਪ ਚੇਅਰਮੈਨ ਅਜੀਤ ਸਿੰਘ ਸੀਰਾ, ਰਾਮਗੜ੍ਹੀਆ ਬੈਂਕ ਦੇ ਡਾਇਰੈਕਟਰ ਗੁਰਸ਼ਰਨ ਸਿੰਘ ਸੰਧੂ, ਤਰਜੀਤ ਸਿੰਘ ਨਾਗੀ ਅਤੇ ਜਰਨੈਲ ਸਿੰਘ ਚੇਅਰਮੈਨ ਜੱਸਾ ਸਿੰਘ ਰਾਮਗੜ੍ਹੀਆ ਸਕੂਲ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਿਰੋਪਾਓ ਦੇ ਕੇ ਪਾਰਟੀ 'ਚ ਉਨ੍ਹਾਂ ਨੂੰ ਜੀ ਆਇਆਂ ਕਿਹਾ। ਜ਼ਿਕਰਯੋਗ ਹੈ ਕਿ ਸ: ਟੈਕਨੋ, ਸ: ਸੰਧੂ ਤੇ ਸ: ਨਾਗੀ ਸਰਨਾ ਧੜੇ ਨਾਲ ਸਬੰਧਿਤ ਰਹੇ ਹਨ ਤੇ ਉਨ੍ਹਾਂ ਦੇ ਚੋਣ ਨਿਸ਼ਾਨ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜ ਚੁੱਕੇ ਹਨ।
ਰਾਮਗੜ੍ਹੀਆ ਭਾਈਚਾਰੇ ਦੇ ਇਨ੍ਹਾਂ ਵੱਡੇ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਨਾਲ ਰਾਜੌਰੀ ਗਾਰਡਨ ਹਲਕੇ ਤੋਂ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਜਿੱਤ ਯਕੀਨੀ ਹੋ ਗਈ ਹੈ ਕਿਉਂਕਿ ਇਥੇ ਦੀ ਸਿੱਖ ਆਬਾਦੀ 'ਚ ਜ਼ਿਆਦਾਤਰ ਸਿੱਖ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਿਤ ਹਨ। ਇਸ ਮੌਕੇ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨੇ ਆਸ ਪ੍ਰਗਟਾਈ ਕਿ ਇਹ ਸਾਰੇ ਆਗੂ ਪਾਰਟੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਨਾਉਣਗੇ। ਇਸ ਮੌਕੇ ਅਕਾਲੀ ਦਲ ਦੇ ਕੌਮੀ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ, ਪਰਮਜੀਤ ਸਿੰਘ ਚੰਢੋਕ, ਜਸਵਿੰਦਰ ਸਿੰਘ ਜੌਲੀ, ਗੁਰਪ੍ਰੀਤ ਸਿੰਘ ਜੱਸਾ, ਮਨਜੀਤ ਸਿੰਘ ਔਲਖ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਅਮਰਜੀਤ ਸਿੰਘ, ਮਸਤੀਨ ਸਿੰਘ, ਅਸ਼ਮੀਤ ਸਿੰਘ ਸ਼ੀਰਾ ਤੇ ਵਿਸ਼ਨੂੰ ਗਾਰਡਨ ਦੀਆਂ ਸਮੂਹ ਸਿੰਘ ਸਭਾਵਾਂ ਦੇ ਅਹੁਦੇਦਾਰਾਂ ਨੇ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ।

Thursday 28 November 2013

ADD--WKC13

ਖੇਡਾਂ ਦੇ ਖੇਤਰ ‘ਚ ਪੰਜਾਬ ਨੂੰ ਮੁਲਕ ਦਾ ਮੋਹਰੀ ਸੂਬਾ ਬਣਾਉਣ ਪੰਜਾਬ ਸਰਕਾਰ ਦਾ ਟੀਚਾ- ਸਿੰਕਦਰ ਸਿੰਘ ਮਲੂਕਾ

www.sabblok.blogspot.com
ਬਠਿੰਡਾ/ 28 ਨਵੰਬਰ/ ਬੀ ਐਸ ਭੁੱਲਰ


ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁਲਕ ਦਾ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਦੀ ਅਕਾਲੀ-ਭਾਜਪਾ ਸੂਬਾ ਸਰਕਾਰ ਵੱਲੋਂ ਵੱਡੀ ਪੱਧਰ ਉਪਰ ਉਪਰਾਲੇ ਕੀਤੇ ਜਾ ਰਹੇ ਹਨ, ਇਹ ਵਿਚਾਰ ਸ੍ਰ: ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਨੇ ਸਥਾਨਕ ਰਜਿੰਦਰਾ ਕਾਲਜ ਦੇ ਗਰਾਉਂਡ ਵਿਖੇ 59ਵੀਆਂ ਨੈਸ਼ਨਲ ਸਕੂਲ ਖੇਡਾਂ ਦਾ ਉਦਘਾਟਨ  ਕਰਨ ਉਪਰੰਤ ਆਪਣੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਦੇ ਭਵਿੱਖ ਨੂੰ ਉਸਾਰੂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਸੰਜੀਦਾ ਯਤਨਾਂ ਦਾ ਨਤੀਜਾ ਹੀ ਹੈ ਕਿ ਪੰਜਾਬ ਮੁਲਕ ਦਾ ਪਹਿਲਾ ਸੂਬਾ ਹੈ ਜਿਥੇ ਖੇਡ ਨੀਤੀ ਬਣਾਈ ਗਈ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਪੱਧਰ ਤੋਂ ਹੀ ਖਿਡਾਰੀਆਂ ਲਈ ਉਸਾਰੂ ਢਾਂਚਾ ਉਸਾਰਨ ਖਾਤਰ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਖੇਡ ਵਿੰਗ ਲਈ 10 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਆਉਂਦੇ ਸਾਲਾਂ ਦੌਰਾਨ ਇਹ ਬਜਟ ਹੋਰ ਵਧਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਚੌਥੇ ਵਿਸ਼ਵ ਕਬੱਡੀ ਕੱਪ ਦਾ ਜ਼ਿਕਰ ਕਰਦਿਆਂ ਸ੍ਰੀ ਮਲੂਕਾ ਨੇ ਕਿਹਾ ਕਿ ਮੁਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਅੱਜ ਪੰਜਾਬ ਦੀ ਮਾਂ ਖੇਡ ਪੂਰੇ ਵਿਸ਼ਵ ਅੰਦਰ ਕਿਸੇ ਜਾਣ ਪਛਾਣ ਦੀ ਮੁਹਥਾਜ ਨਹੀਂ ਰਹੀ । ਉਨ੍ਹਾਂ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਵੱਧ ਤੋਂ ਵੱਧ ਮਿਹਨਤ ਕਰਕੇ ਪੂਰੇ ਵਿਸ਼ਵ ਅੰਦਰ ਮੁਲਕ ਦਾ ਨਾਂ ਚਮਕਾਉਣ। ਸਕੂਲ ਕੌਮੀ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਵੱਖ-ਵੱਖ ਰਾਜਾਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾ ਦੀਆਂ ਟੀਮਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਸਕੂਲੀ ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਿੱਖਿਆ ਮੰਤਰੀ ਸ੍ਰੀ ਮਲੂਕਾ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।

ਪੰਜਾਬੀਆਂ ਦੀਆਂ ਅੱਖਾਂ ਵਿੱਚ ਘੱਟਾ :: ਬਿਨਾ ਕੋਲੇ ਤੋਂ ਚਲਾ ਦਿੱਤਾ ਬਣਾਂਵਾਲੀ ਥਰਮਲ ਪਲਾਂਟ

www.sabblok.blogspot.com

ਬੀਤੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੀ ਛਤਰ ਛਾਇਆ ਹੇਠ  ਬਣਾਂਵਾਲੀ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਥਰਮਲ ਪਲਾਂਟ ਦੇ ਉਦਘਾਟਨ ਮੌਕੇ ਪੰਜਾਬ ਵਿੱਚ ਬਿਜਲੀ ਸਰਪਲਸ  ਹੋਣ ਦੇ ਕੀਤੇ ਗਏ ਦਾਅਵਿਆਂ ਦੀ ਹਵਾ ਦੋ ਦਿਨ ਵਿੱਚ ਹੀ ਨਿਕਲਣ ਲੱਗੀ ਹੈ। ਪ੍ਰਾਪਤ ਸੂਚਨਾਂ ਅਨੁਸਾਰ ਇਸ  ਥਰਮਲ ਪਲਾਂਟ ਵਿੱਚ ਅਜੇ ਕੋਈ ਵੀ ਬਿਜਲੀ ਉਤਪਾਦਨ ਸ਼ੁਰੂ ਨਹੀਂ ਹੋਇਆ ਅਤੇ ਨਾ ਹੀ ਅਜੇ ਕਈ ਮਹੀਨੇ ਇਹ

ਸ਼ੁਰੂ ਹੋਣ ਦੇ ਕੋਈ ਆਸਾਰ ਹਨ। ਥਰਮਲ ਪਲਾਂਟ ਨੂੰ ਜਾਣ ਵਾਲੀ ਰੇਲਵੇ ਲਾਈਨ ਅਜੇ ਅਧੂਰੀ ਪਈ ਹੈ ਅਤੇ  ਦੋ ਜਗ੍ਹਾ ਤੋਂ ਬੈਠ ਗਈ ਹੈ, ਇਸੇ ਲਾਈਨ ਨਾਲ ਹੀ ਥਰਮਲ ਪਲਾਂਟ ਵਿੱਚ ਕੋਲਾ ਪਹੁੰਚਾਇਆ ਜਾ ਸਕੇਗਾ ਜੋ ਕਿ ਕਿਸੇ ਵੀ ਹੋਰ ਤਰੀਕੇ ਨਾਲ ਨਹੀਂ ਪਹੁੰਚਾਇਆ ਜਾ ਸਕਦਾ ਅਤੇ ਨਾ ਹੀ ਇਥੇ ਅਜੇ ਪਾਣੀ ਦੀ ਕੋਈ ਸਪਲਾਈ ਸ਼ੁਰੂ ਹੋਈ ਹੈ ਜੋ ਕਿ ਦੂਸਰੀ ਅਹਿਮ ਚੀਜ਼ ਇਸ ਥਰਮਲ ਪਲਾਂਟ ਨੂੰ ਚਲਾਉਣ ਲਈ ਚਾਹੀਦੀ ਹੈ। ਇਹ  ਵੀ ਪਤਾ ਲੱਗਾ ਹੈ ਕਿ ਜਿਹੜਾ ਕੋਲਾ ਇਸ ਥਰਮਲ ਪਲਾਂਟ ਲਈ ਆਉਣਾ ਹੈ ਉਸਦੀ ਮਨਜ਼ੂਰੀ ਅਜੇ ਪਲਾਂਟ ਨੂੰ

ਨਹੀਂ ਮਿਲੀ ਅਤੇ ਜਿਹੜਾ ਪਾਣੀ ਇਸ ਵੇਲੇ ਵਰਤਿਆ ਜਾ ਰਿਹਾ ਹੈ ਉਹ ਸਿਰਫ ਟੈਸਟਿੰਗ ਲਈ ਹੀ ਮਿਲਿਆ ਹੈ।

ਦੂਰ ਤੋਂ ਵਿਖਾਇਆ ਥਰਮਲ ਪਲਾਂਟ
ਥਰਮਲ ਪਲਾਂਟ ਦੇ ਉਦਘਾਟਨ ਮੌਕੇ ਜਦੋਂ ਇਸ ਨੂੰ ਚਾਲੂ ਕਰਨ ਦਾ ਰਿਮੋਟ ਉਪ ਮੁੱਖ ਮੰਤਰੀ ਸ੍ਰ  ਸੁਖਬੀਰ ਸਿੰਘ ਬਾਦਲ ਵੱਲੋਂ ਦਬਾਇਆ ਗਿਆ ਤਾਂ ਉਹ ਥਰਮਲ ਪਲਾਂਟ ਤੋਂ ਕਾਫੀ ਦੂਰੀ ਤੋਂ ਦਬਾਇਆ  ਗਿਆ ਅਤੇ ਸਣੇ ਮੁੱਖ ਮਹਿਮਾਨਾਂ ਦੇ ਕਿਸੇ ਨੂੰ ਵੀ ਪਲਾਂਟ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ, ਭਰੋਸੇਯੋਗ ਸੂਤਰਾਂ ਅਨੁਸਾਰ ਪਲਾਂਟ ਅੰਦਰ ਚੱਲ ਰਹੇ ਕੰਮ ਨੂੰ ਇਕ ਚਾਈਨੀਜ਼ ਕੰਪਨੀ ਵੱਲੋਂ ਕੀਤਾ ਜਾ  ਰਿਹਾ ਹੈ ਅਤੇ ਕਿਸੇ ਨੂੰ ਵੀ ਅੰਦਰ ਵੇਖਣ ਦੀ ਇਜਾਜ਼ਤ ਨਹੀਂ ਹੈ।

ਟਰੱਕਾਂ ਦੇ ਟਾਇਰ ਸਾੜਕੇ ਕੱਢਿਆ ਧੂੰਆਂ 

 ਕਿਹਾ ਜਾ ਰਿਹਾ ਹੈ ਕਿ ਬਣਾਂਵਾਲੀ ਦੇ ਥਰਮਲ ਪਲਾਂਟ ਦਾ ਜਿਓਂ ਹੀ ਬਟਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਦਬਾਇਆ ਤਾਂ ਪਲਾਂਟ ਦੀਆਂ

ਚਿਮਨੀਆਂ ਵਿੱਚੋਂ ਚਿੱਟਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਹ ਐਲਾਨ ਕਰ ਦਿੱਤਾ ਗਿਆ ਕਿ

ਥਰਮਲ ਪਲਾਂਟ ਦਾ ਇਕ ਯੂਨਿਟ ਚਾਲੂ ਹੋ ਗਿਆ ਹੈ ਜਦੋਂ ਕਿ ਸੂਤਰਾਂ ਦੇ ਦੱਸਣ ਮੁਤਾਬਿਕ ਕੋਈ ਯੁਨਿਟ

ਚਾਲੂ ਨਹੀਂ ਹੋਇਆ ਬਲਕਿ ਟਰੱਕਾਂ ਦੇ ਪੁਰਾਣੇ ਟਾਇਰਾਂ ਨੂੰ ਚਿੱਟੇ ਡੀਜ਼ਲ ਨਾਲ ਜੋ ਕਿ ਵਿਸ਼ੇਸ਼ ਤੌਰ ਤੇ

ਮੰਗਵਾਇਆ ਗਿਆ ਸੀ ਨਾਲ ਇਹ ਧੂੰਆਂ ਕੱਢਿਆ ਗਿਆ ਹੈ। ਪਰ ਪੁਖਤਾ ਸੂਤਰ ਇਹ ਦੱਸਦੇ ਇਹ ਕਿ  ਕੋਲੇ ਦੀ ਥਾਂ  ਚਿੱਟਾ ਡੀਜ਼ਲ ਬਾਲ ਕੇ ਟੈਸਟਿੰਗ ਕੀਤੀ ਜਾ ਰਹੀ ਹੈ।

ਪੰਜਾਬੀ ਮਜ਼ਦੂਰਾਂ ਦੇ ਡਿੱਗੇਗੀ ਗਾਜ

ਇਸ ਥਰਮਲ ਪਲਾਂਟ ਅੰਦਰ ਕੰਮ ਕਰ ਰਹੇ ਕੁਲ ਮਜ਼ਦੂਰਾਂ ਵਿੱਚੋਂ ਤਕਰੀਬਨ 10% ਪੰਜਾਬੀ ਮਜ਼ਦੂਰ ਹਨ  ਜਿਨ੍ਹਾਂ ਦੀਆਂ ਨੌਕਰੀਆਂ ਜਲਦੀ ਹੀ ਖਤਮ ਕਰ ਦਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਦੀ ਜਗ੍ਹਾ ਉਪਰ ਦੂਜੇ ਸੂਬਿਆਂ ਦੇ ਲੋਕ ਕੰਮ ਕਰਨਗੇ। ਇਨ੍ਹਾਂ ਮਜ਼ਦੂਰਾਂ ਦਾ ਖਦਸ਼ਾ ਹੈ ਕਿ ਇਸ ਪਲਾਂਟ ਲਈ ਲਾਉਣ ਤੱਕ ਤਾਂ ਉਨ੍ਹਾਂ ਦੀਆਂ ਸੇਵਾਵਾਂ ਲੈ ਲਈਆਂ ਗਈਆਂ ਜਦੋਂ ਕਿ ਹੁਣ ਉਨ੍ਹਾਂ ਨੂੰ ਜਵਾਬ ਮਿਲਣ ਵਾਲਾ ਹੈ।

ਦਾਲ ਨਹੀਂ ਗਲੀ :: ਅਮਰੀਕੀ ਅਦਾਲਤ ਨੇ ਮੁੱਖ ਮੰਤਰੀ ਬਾਦਲ ਖਿ਼ਲਾਫ਼ ਦਾਇਰ ਕੇਸ ਰੱਦ

www.sabblok.blogspot.com

ਅਮਰੀਕੀ ਅਦਾਲਤ ਨੇ ‘ਸਿੱਖਸ ਫਾਰ ਜਸਟਿਸ’ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਪਾਇਆ ਕੇਸ ਖਾਰਜ ਕਰ ਦਿੱਤਾ ਹੈ। ਇਹ ਕੇਸ ਉਦੋਂ ਦਾਇਰ ਕੀਤਾ ਗਿਆ ਸੀ ਜਦੋਂ ਸ੍ਰੀ ਬਾਦਲ ਪਿਛਲੇ ਸਾਲ ਅਗਸਤ ਵਿਚ ਅਮਰੀਕਾ ਗਏ ਸਨ। ਹੁਣ ਜ਼ਿਲ੍ਹਾ ਜੱਜ ਲਿਨ ਐਡਲਮਨ ਨੇ 26 ਨਵੰਬਰ ਨੂੰ ਕੇਸ ਖਾਰਜ ਕਰ ਦਿੱਤਾ।
 

ਸ਼ਾਮਲਾਟਾਂ ਦਾ ਮਾਮਲਾ : ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਖਾਲੀ ਲਿਫਾਫੇ ਵਾਂਗੂੰ ਝਾੜਿਆ

www.sabblok.blogspot.com

 ਸਿਆਸਤਦਾਨਾਂ ਅਤੇ ਰਸੂਖਦਾਰ ਲੋਕਾਂ ਵੱਲੋਂ  ਸ਼ਾਮਲਾਟਾਂ ਉਪਰ ਕੀਤੇ ਕਬਜ਼ੇ  ਬਾਰੇ ਰਾਜ ਸਰਕਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਕੋਲ ਸ਼ਰਮਿੰਦਾ ਹੋਣਾ ਪਿਆ।  ਅਦਾਲਤ   ਨੇ ਸਰਕਾਰ ਨੂੰ ਸਵਾਲ ਕੀਤਾ ਕਿ  ਇੱਕ ਪਾਸੇ ਰਾਜ ਸਰਕਾਰ ਸ਼ਾਮਲਾਟ  ਜ਼ਮੀਨਾਂ ਖੁਰਦ-ਬੁਰਦ ਕਰਨ ਬਾਰੇ  ਜਸਟਿਸ  ਕੁਲਦੀਪ ਸਿੰਘ ਟ੍ਰਿਬਿਊਨਲ  ਖਿ਼ਲਾਫ਼  ਸੁਪਰੀਮ ਕੋਰਟ ਪੁੱਜੀ ਹੋਈ ਹੈ ਅਤੇ ਦੂਜੇ ਪਾਸੇ ਇਸ ਨਾਜ਼ੁਕ ਮਾਮਲੇ ਦੀ ਜਾਂਚ ਲਈ ਇੱਕ ਉੱਚ ਪੱਧਰੀ  ਕਮੇਟੀ ਬਿਠਾਉਣ ਦਾ ਫੈਸਲਾ ਕਰ ਰਹੀ ਹੈ।
ਬੈਂਚ ਨੇ ਰਾਜ ਸਰਕਾਰ ਨੂੰ ਪੁੱਛਿਆ ਕਿ ਕੀ ਉਸ ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਾਲੀ ਕਮੇਟੀ ਦੀਆਂ ਲੱਭਤਾਂ ’ਤੇ ਯਕੀਨ ਨਹੀਂ ਹੈ ਜਾਂ ਇਸ ਨੂੰ ਆਪਣੇ ਨੌਕਰਸ਼ਾਹਾਂ ਦੀ ਜਾਂਚ ’ਤੇ ਜ਼ਿਆਦਾ ਭਰੋਸਾ ਹੈ। ਰਾਜ ਸਰਕਾਰ ਦੀ ਝਾੜਝੰਬ ਕਰਦਿਆਂ ਹਾਈ ਕੋਰਟ ਨੇ ਇਸ ਨੂੰ ਦੋ ਹਫਤਿਆਂ ’ਚ ਇੱਕ ਹਲਫ਼ਨਾਮਾ ਦਾਖ਼ਲ ਕਰਕੇ ਇਹ ਦੱਸਣ ਲਈ ਆਖਿਆ ਕਿ ਕੀ ਸ਼ਾਮਲਾਟ ਜ਼ਮੀਨਾਂ ਦੱਬੇ ਜਾਣ ਦੇ ਮਾਮਲਿਆਂ ਲਈ ਕੋਈ ਕਮੇਟੀ ਬਣਾਈ ਗਈ ਹੈ ਤੇ ਉਸ ਦੀ ਇਸ ਕਾਰਵਾਈ ਦੀ ਤੁੱਕ ਕੀ ਹੈ। ਹਾਈ ਕੋਰਟ ਦੇ ਇਹ ਹੁਕਮ  ਰਾਜ ਸਰਕਾਰ ਵੱਲੋਂ  ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨਿਰਦੇਸ਼ਾਂ ਤੋਂ ਬਾਅਦ ਆਏ ਹਨ।

ਢੁੱਡੀਕੇ :: ਸਥਿਤੀ ਕਾਬੂ ਹੇਠ , ਤਣਾਅ ਬਰਕਰਾਰ

www.sabblok.blogspot.com
 ਡੇਰਾ ਸਿਰਸਾ ਦੇ ਪ੍ਰੇਮੀਆਂ ਅਤੇ ਸਿੱਖ ਭਾਈਚਾਰੇ ਵਿਚਾਲੇ ਸੁਲਗਦੀ ਅੱਗ ਦਾ ਸੇਕ  ਬੀਤੇ ਦਿਨਾਂ ਤੋਂ ਪਿੰਡ ਢੁੱਡੀਕੇ  ਕੇ ਵਾਸੀਆਂ ਨੂੰ   ਸਹਿਣਾ ਪੈ ਰਿਹਾ ਹੈ। ਥਾਣਾ ਅਜੀਤਵਾਲ  ਵਿਖੇ ਪੁਲੀਸ  ਅਤੇ ਡੇਰਾ ਪ੍ਰੇਮੀਆਂ ਉਪਰ ਹਮਲਾ ਕਰਨ ਦੇ ਦੋਸ਼ ਹੇਠ  ਏ ਐਸ ਆਈ ਦੇ ਬਿਆਨਾਂ  ‘ਤੇ ਸਿੱਖ ਸੰਗਤ ਖਿ਼ਲਾਫ਼  ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾ ਦਰਜ ਕੀਤੇ  ਕੇਸ ਵਿੱਚ   ਪਿੰਡ ਢੁੱਡੀਕੇ  ਦੇ ਸਰਪੰਚ ਅਤੇ ਹੋਰ ਵਿਅਕਤੀ  ਜਿਹੜੇ ਪਹਿਲਾਂ ਹੀ ਹਿਰਾਸਤ ਵਿੱਚ ਸਨ , ਉਹਨਾਂ ਨੂੰ ਰਿਹਾਅ ਕਰ  ਦਿੱਤਾ ।
  ਪਿੰਡ ਢੁੱਡੀਕੇ ਵਿਖੇ ਬੀਤੇ ਕੱਲ੍ਹ ਪੁਲੀਸ ਵੱਲੋਂ ਅੱਥਰੂ ਗੈਸ ਛੱਡਣ ਅਤੇ ਫਾਇਰਿੰਗ ਕਰਨ ਦਾ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਵਾਬ ਤਲਬ ਕੀਤਾ। ਘਟਨਾ ਸਬੰਧੀ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਥਾਣਾ ਅਜੀਤਵਾਲ ਦੇ ਐਸ।ਐਚ।ਓ। ਇੰਸਪੈਕਟਰ ਗੁਰਪਿਆਰ ਸਿੰਘ ਨੂੰ ਲਾਈਨਹਾਜ਼ਰ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਕਮਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਢੁੱਡੀਕੇ ਵਿਖੇ ਚਾਰ ਆਈ.ਆਰ.ਬੀ, ਇੱਕ ਪੀਏਪੀ ਦੀ ਕੰਪਨੀ ਤੋਂ ਇਲਾਵਾ ਜਹਾਨ ਖੇਲਾਂ ਤੋਂ 75 ਵਿਸ਼ੇਸ਼ ਸਿਖਲਾਈ ਪ੍ਰਾਪਤ ਲੜਕੀਆਂ ਅਤੇ 300 ਪੁਲੀਸ ਜਵਾਨ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਬਣਾ ਕੇ ਗਸ਼ਤ ਕਰ ਰਹੀ ਹੈ ਅਤੇ ਕਿਸੇ ਵੀ ਕਸੂਰਵਾਰ ਨੂੰ ਬਖ਼ਸਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਵੀਡੀਓ ਰਾਹੀਂ ਮੁਲਜ਼ਮਾਂ ਦੀ ਸ਼ਨਾਖ਼ਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਇੱਥੇ ਦੇਰ ਸ਼ਾਮ ਨਾਮ ਚਰਚਾ ਘਰ ਵਿਖੇ ਡੇਰਾ ਪ੍ਰੇਮੀਆਂ ਨੇ ਮੀਟਿੰਗ ਕਰਕੇ ਸਾਰੀ ਸਥਿਤੀ ’ਤੇ ਚਰਚਾ ਕੀਤੀ ਅਤੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ।
ਦੂਜੇ ਪਾਸੇ ਏਕ ਨੂਰ ਖ਼ਾਲਸਾ ਫੌਜ ਦੇ ਆਗੂ ਗੁਰਭਾਗ ਸਿੰਘ ਮਰੂੜ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿੱਖ ਸੰਗਤ ਖ਼ਿਲਾਫ਼ ਦਰਜ ਕੀਤੇ ਗਏ ਝੂਠੇ ਕੇਸ 1 ਦਸੰਬਰ ਤੱਕ ਰੱਦ ਨਾ ਕੀਤੇ ਗਏ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।
ਪਿੰਡ ਢੁੱਡੀਕੇ ਵਿਖੇ 25 ਨਵੰਬਰ ਦੀ ਰਾਤ ਨੂੰ ਡੇਰਾ ਪ੍ਰੇਮੀ ਗੁਰਮੇਲ ਸਿੰਘ ਪਿੰਡ ਬੁੱਟਰ ਕਲਾਂ ’ਦੇ ਬਿਆਨਾਂ ’ਤੇ ਥਾਣਾ ਅਜੀਤਵਾਲ ਵਿਖੇ 60-70 ਅਣਪਛਾਤੀ ਸਿੱਖ ਸੰਗਤ ਖ਼ਿਲਾਫ਼ ਕੇਸ ਦਰਜ ਕਰਕੇ ਇਸ ਮਾਮਲੇ ’ਚ ਨਾਮਜ਼ਦ ਪਿੰਡ ਢੁੱਡੀਕੇ ਦੇ ਸਰਪੰਚ ਜਸਦੀਪ ਸਿੰਘ ਗੈਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਤਾਰ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਲੰਘੀ ਰਾਤ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।  ਥਾਣਾ ਅਜੀਤਵਾਲ ਵਿਖੇ ਏ।ਐਸ।ਆਈ। ਗੁਲਜ਼ਾਰ ਸਿੰਘ ਦੇ ਬਿਆਨਾਂ ’ਤੇ ਸਿੱਖ ਸੰਗਤ ਖ਼ਿਲਾਫ਼ ਦਰਜ ਦੂਜੇ ਕੇਸ ’ਚ ਪੁਲੀਸ ਨੇ ਦੋਸ਼ ਲਾਇਆ ਕਿ ਡੇਰਾ ਪ੍ਰੇਮੀ ਨਾਮ ਚਰਚਾ ਕਰ ਰਹੇ ਸਨ ਕਿ ਸਿੱਖ ਸੰਗਤ ਨੇ ਕਿਰਪਾਨਾਂ ਅਤੇ ਹਥਿਆਰਾਂ ਨਾਲ ਡੇਰਾ ਪ੍ਰੇਮੀਆਂ ’ਤੇ  ਹਮਲਾ ਕਰ ਦਿੱਤਾ। ਏਐਸਆਈ  ਨੇ ਇਹ ਵੀ ਕਿਹਾ ਕਿ ਹਜੂਮ ਨੇ ਸਿੱਧਾ ਫ਼ਾਇਰ ਕੀਤਾ ਅਤੇ ਸਿਪਾਹੀ ਸੁਖਜਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਅੱਗ ਲਾ ਕੇ ਸਾੜ ਦਿੱਤਾ।
 

‘ਆਪਨਾ ਘਰ’ ਤੋਂ ਭੱਜੀ ਕੁੜੀ ਡੇਢ ਸਾਲ ਬਾਅਦ ਮਿਲੀ ਕੁੜੀ ਨੇ ਦੱਸਿਆ ‘ ਨੇਤਾ ਅਤੇ ਵਰਦੀਵਾਲੇ ਆਸ਼ਰਮ ਵਿੱਚੋਂ ਲੈ ਜਾਂਦੇ ਸੀ ਲੜਕੀਆਂ

www.sabblok.blogspot.com


ਵਿਜੇਂਦਰ ਕੌਸਿ਼ਕ /  ਰੋਹਤਕ
 ਦੇ ਬਹੁਚਰਚਿਤ ‘ਆਪਨਾ ਘਰ’ ਦੀ ਸੰਚਾਲਿਕਾ ਜਸਵੰਤੀ ਪੁਲੀਸ ਵਾਲਿਆਂ ਅਤੇ ਨੇਤਾਵਾਂ  ਤੋਂ ਪੈਸੇ  ਲੈ  ਕੇ  ਇੱਥੇ ਰਹਿੰਦੀਆਂ ਲੜਕੀਆਂ ਤੋਂ ਵੇਸ਼ਵਾਗਿਰੀ ਕਰਵਾਉਂਦੀ ਸੀ । ਐਨਾ ਹੀ ਨਹੀਂ, ਉਹਨਾਂ ਨੂੰ ਜ਼ਬਰਦਸਤੀ  ਬਾਹਰ ਵੀ ਭੇਜਿਆ ਜਾਂਦਾ ਸੀ ।
ਇਹ ਸਨਸਨੀਖੇਜ  ਖੁਲਾਸਾ  ‘ ਆਪਨਾ ਘਰ ’  ਵਿੱਚੋਂ ਡੇਢ ਸਾਲ ਪਹਿਲਾਂ  ਫਰਾਰ 14 ਸਾਲਾ ਦੀ ਲੜਕੀ ਨੇ ਕੇਂਦਰ ਸਰਕਾਰ ਦੇ ਬਾਲ ਵਿਕਾਸ ਮੰਤਰਾਲੇ ਦੀ ‘ਚਾਈਲਡ ਹੈਲਪਲਾਈਨ ’  , ਸਹਾਰਨਪੁਰ ਦੇ ਸਾਹਮਣੇ ਕੀਤਾ ਹੈ।
ਇਸ ਲੜਕੀ ਨੂੰ ਯੂਪੀ ਦੇ ਸਹਾਰਨਪੁਰ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤਾ ਗਿਆ ਹੈ।  ‘ ਚਾਈਲਡ ਹੈਲਪਲਾਈਨ ’
 ਦੇ  ਅਧਿਕਾਰੀ ਮੰਸੂਰ ਹੁਸੈਨ, ਆਰਤੀ ਸ਼ਰਮਾ ਅਤੇ  ਨੀਰਜ ਇਸ ਬੱਚੀ ਨੂੰ ਲੈ ਕੇ ਬੁੱਧਵਾਰ ਨੂੰ ਰੋਹਤਕ ਪਹੁੰਚੇ ਅਤੇ ਡੀਅੀ ਅਤੇ  ਬਾਲ ਸੁਰੱਖਿਆ ਕਮੇਟੀ ਦੇ ਚੇਅਰਮੈਨ ਡਾ : ਅਮਿਤ ਅਗਰਵਾਲ ਦੇ ਸਾਹਮਣੇ ਪੇਸ਼ ਕੀਤਾ ।
ਪੀੜਤ ਲੜਕੀ ਦੇ ਬਿਆਨਾਂ ਦੀ ਕਾਪੀ ਡੀ ਸੀ ਨੇ  ਐਸ ਪੀ ਨੂੰ ਭੇਜ ਦਿੱਤੀ ਅਤੇ ਲੜਕੀ ਨੂੰ  ਚਾਈਲਡ ਕੇਅਰ ਸਕੂਲ ਛਛਰੌਲੀ , ਯਮੁਨਾਨਗਰ ਭੇਜ ਦਿੱਤਾ ਹੈ ।
ਲੜਕੀ ਨੇ ਆਪਣੇ ਬਿਆਨਾਂ ਵਿੱਚ ਦੋਸ਼ ਲਾਇਆ ਹੈ ਕਿ ਉਹ  ਬਚਪਨ  ਤੋਂ ਹੀ ‘ ਆਪਨਾ ਘਰ ’ ਵਿੱਚ ਰਹਿ ਰਹੀ ਹੈ। ਉਸਨੂੰ ਆਪਣੇ ਮਾਤਾ ਪਿਤਾ ਦਾ ਕੁਝ ਪਤਾ  ਨਹੀ । ਹੋਰ ਲੜਕੀਆਂ ਦੇ ਨਾਲ ਉਹ  ਅੱਠਵੀ ਕਲਾਸ ਤੱਕ ਇੱਕ ਸਕੂਲ ਵਿੱਚ ਪੜੀ ।
ਇਸ ਆਸ਼ਰਮ ਦੀ ਸੰਚਾਲਿਕਾ ਜਸਵੰਤੀ ਅਤੇ  ਉਸਦੀ ਬੇਟੀ ਸਿੰਮੀ  ਆਸ਼ਰਮ ਵਿੱਚ ਰਹਿਣ ਵਾਲੀਆਂ ਲੜਕੀਆਂ ਉਪਰ ਕੰਟਰੌਲ ਕਰਦੀਆਂ ਸਨ । ਇੱਥੇ ਲਗਭਗ  50 ਲੜਕੀਆਂ ਰਹਿੰਦੀਆਂ ਸਨ , ਲਗਭਗ ਸਾਰੀਆਂ ਦਾ ਯੋਨ ਸ਼ੋਸ਼ਨ ਕੀਤਾ ਜਾਂਦਾ ਸੀ ।
 ਉਸਨੇ ਦੋਸ਼ ਲਾਇਆ ਕਿ  ਹਰ ਦੂਜੇ ਦਿਨ ਬਾਹਰ ਦੇ  ਲੋਕ ਆਉਂਦੇ ਤਾਂ ਪ੍ਰਬੰਧਕ ਜਸਵੰਤੀ  ਨੂੰ ਪੈਸੇ ਦੇ ਕੇ ਲੜਕੀਆਂ ਲੈ ਜਾਂਦੇ । ਇਹਨਾਂ ਵਿੱਚ ਨੇਤਾ ਅਤੇ ਪੁਲੀਸ ਵਾਲੇ ਵੀ ਸਨ  , ਜੋ ਜਸਵੰਤੀ  ਦੇ ਨਾਲ ਮਿਲੇ ਹੋਏ ਸਨ।
ਵਿਰੋਧ ਕਰਨ ਤੇ ਜਸਵੰਤੀ ਲੜਕੀਆਂ ਦੀ ਮਾਰਕੁੱਟ ਕਰਦੀ ਸੀ  ਅਤੇ ਡਰਾ ਕੇ ਲੜਕੀਆਂ ਤੋਂ  ਅਨੈਤਿਕ ਕਾਰੇ ਕਰਵਾਉਂਦੀ ਸੀ ਅਤੇ ਉਹਨੇ ਦੀ ਜਿਸਮ ਫਰੋਸੀ ਦੇ ਪੈਸੇ ਆਪ ਰੱਖ ਲੈਂਦੀ ਸੀ ।
 ਮਈ 2012 ਵਿੱਚ ਪੁਲੀਸ ਨੇ ਇੱਥੇ ਛਾਪਾ ਮਾਰ ਕੇ  ਜਸਵੰਤੀ , ਉਸਦੀ ਬੇਟੀ ਅਤੇ ਜਵਾਈ ਸਮੇਤ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ  ਆਸ਼ਰਮ ਨੂੰ ਤਾਲਾ ਲਾ ਦਿੱਤਾ ।
 

ਨਰਿੰਦਰ ਮੋਦੀ ਨੂੰ ਪੰਜਾਬ ’ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ- ਪੰਜਾਬ ਕਾਂਗਰਸ

www.sabblok.blogspot.com

ਅਹੁਦਿਆਂ ਦੇ ਲਾਲਚ ’ਚ ਪੁਲਿਸ ਅਫ਼ਸਰ ਜਮੀਰ ਵੇਚਣ ਤੱਕ ਚਲੇ ਜਾਂਦੇ ਹਨ-ਕਾਂਗੜ

ਬਠਿੰਡਾ/28 ਨਵੰਬਰ/ ਬੀ ਐਸ ਭੁੱਲਰ


        ਪੰਜਾਬੀ ਕਿਸਾਨਾਂ ਦੇ ਗੁਜਰਾਤ ਵਿੱਚੋਂ ਉਜਾੜੇ ਦੇ ਵਿਰੋਧ ਵਜੋਂ ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ, ਰਾਜ ਦੇ ਨਸ਼ਾ ਸਕੈਂਡਲ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਰੈਲੀ ਦਾ ਰੂਪ ਅਖਤਿਆਰ ਕਰ ਚੁੱਕੇ ਇੱਕ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਸੁਬਾਈ ਕਾਂਗਰਸ ਦੇ ਪ੍ਰਧਾਨ ਸ੍ਰ: ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇੱਥੇ ਕੀਤਾ।

        ਪਟਿਆਲਾ ਪੁਲਿਸ ਵੱਲੋਂ ਕੀਤੀ ਬਰਖਾਸਤ ਡੀ ਐਸ ਪੀ ਜਗਦੀਸ ਭੋਲਾ ਦੀ ਗਿਰਫਤਾਰੀ ਨਾਲ ਬੇਨਕਾਬ ਹੋਏ ਸਿੰਥੈਟਿਕ ਨਸ਼ਿਆਂ ਦੇ ਕੌਮਾਂਤਰੀ ਸਕੈਂਡਲ ਦੀ ਸੀ ਬੀ ਆਈ ਜਾਂ ਨਾਰਕੋ ਕਰਾਇਮ ਬਿਓਰੋ ਰਾਹੀਂ ਉ¤ਚ ਪੱਧਰੀ ਜਾਂਚ ਕਰਵਾਉਣ ਲਈ ਸੁਰੂ ਕੀਤੇ ਰਾਜ ਵਿਆਪੀ ਧਰਨਿਆਂ ਦੀ ਕੜੀ ਵਜੋਂ ਇੱਥੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ: ਬਾਜਵਾ ਨੇ ਕਿਹਾ ਕਿ 1965 ਦੀ ਜੰਗ ਤੋਂ ਬਾਅਦ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਨੇ ਜਿਹਨਾਂ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਦੇ ਸਰਹੱਦੀ ਜਿਲ੍ਹਿਆਂ ਵਿੱਚ ਜਮੀਨਾਂ ਅਲਾਟ ਕੀਤੀਆਂ ਸਨ, ਨਰਿੰਦਰ ਮੋਦੀ ਦੀ ਸਰਕਾਰ ਉਹਨਾਂ ਨੂੰ ਉਜਾੜਣ ਦੇ ਸਿਰਤੋੜ ਯਤਨ ਕਰ ਰਹੀ ਹੈ।

        ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਤੇ ਤਿੱਖੇ ਹਮਲੇ ਕਰਦਿਆਂ ਸ੍ਰ: ਬਾਜਵਾ ਨੇ ਕਿਹਾ ਕਿ ਉਹ ਉਸੇ ਮੋਦੀ ਨੂੰ 25 ਸੌ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਸਰਦਾਰ ਦੇ ਖਿਤਾਬ ਨਾਲ ਸਨਮਾਨਣ ਤੱਕ ਚਲਾ ਗਿਆ, ਘੱਟ ਗਿਣਤੀਆਂ ਦੇ ਕੱਟੜ ਦੁਸਮਣ ਤੋਂ ਇਲਾਵਾ ਜੋ ਉਹਨਾਂ ਦੇ ਹਮਵਤਨਾਂ ਨੂੰ ਉਹਨਾਂ ਜਮੀਨਾਂ ਚੋਂ ਬੇਦਖਲ ਕਰਨ ਲਈ ਤਰਲੋਮੱਛੀ ਹੋ ਰਿਹੈ, ਤਿੰਨ ਤਿੰਨ ਪੀੜ੍ਹੀਆਂ ਨੇ ਜਿਹਨਾਂ ਨੂੰ ਜਰਖੇਜ਼ ਬਣਾਇਆ ਸੀ। ਨਰਿੰਦਰ ਮੋਦੀ ਦੀ 21 ਦਸੰਬਰ ਦੀ ਮੋਗਾ ਰੈਲੀ ਨੂੰ ਪੰਜਾਬੀ ਕਿਸਾਨਾਂ ਨਾਲ ਬਾਦਲ ਸਰਕਾਰ ਵੱਲੋਂ ਧਰੋਹ ਕਰਾਰ ਦਿੰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸੂਰਬੀਰਾਂ ਦੀ ਇਸ ਧਰਤੀ ਤੇ ਫਾਸ਼ੀਵਾਦ ਦੇ ਪ੍ਰਤੀਕ ਦਾ ਦਾਖਲਾ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰੇਗੀ, ਜਿਸਨੂੰ ਅਸਫਲ ਬਣਾਉਣ ਵਾਸਤੇ ਪਾਰਟੀ ਵੱਲੋਂ ਹਰ ਕਿਸਮ ਦੇ ਤੌਰ ਤਰੀਕੇ ਅਪਣਾਏ ਜਾਣਗੇ।

        ਸਿੰਥੈਟਿਕ ਨਸ਼ਿਆਂ ਦੇ ਕਾਰੋਬਾਰ ’ਚ ਕੌਮਾਂਤਰੀ ਸਮਗਲਰ ਜਗਦੀਸ ਭੋਲਾ ਨਾਲ ਸਾਮਲ ਬਿੱਟੂ ਔਲਖ ਦੀਆਂ ਤਸਵੀਰਾਂ ਪ੍ਰਮੁੱਖਤਾ ਨਾਲ ਕਈ ਅਕਾਲੀ ਵਜੀਰਾਂ ਨਾਲ ਅਖ਼ਬਾਰਾਂ ਵਿੱਚ ਪ੍ਰਕਾਸਿਤ ਹੋਣ ਦਾ ਹਵਾਲਾ ਦਿੰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਚਲਦੀ ਪੜਤਾਲ ਦੌਰਾਨ ਹੀ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਜੋ ਗ੍ਰਹਿ ਵਿਭਾਗ ਦੇ ਇੰਚਾਰਜ ਵੀ ਹਨ, ਉਹਨਾਂ ਨੂੰ ਕਲੀਨ ਚਿੱਟ ਦੇਣ ਤੋਂ ਇਹ ਸਪਸਟ ਹੋ ਗਿਐ, ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਇਸ ਗੋਰਖਧੰਦੇ ਵਿੱਚ ਸਿਰਫ ਕੁਝ ਕੁ ਵਜੀਰ ਹੀ ਨਹੀਂ ਸਗੋਂ ਸੀਨੀਅਰ ਅਕਾਲੀ ਲੀਡਰਸਿਪ ਵੀ ਪੂਰੀ ਤਰ੍ਹਾਂ ਸਾਮਲ ਹੈ।

        ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਦੀ ¦ਬੀ ਉਮਰ ਦੀ ਕਾਮਨਾ ਕਰਦਿਆਂ ਬੜੇ ਭਾਵੁਕ ਲਹਿਜੇ ਵਿੱਚ ਸ੍ਰ: ਬਾਜਵਾ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਇਸ ਦੁਨੀਆਂ ਚੋਂ ਰੁਖ਼ਸਤ ਹੋਣ ਤੋਂ ਪਹਿਲਾਂ ਨਸ਼ਿਆਂ ਦੇ ਇਸ ਕੌਮਾਂਤਰੀ ਸਕੈਂਡਲ ਦੀ ਨਾਰਕੋ ਕਰਾਈਮ ਬ੍ਰਾਂਚ ਜਾਂ ਸੀ ਬੀ ਆਈ ਪੜਤਾਲ ਦੀ ਹਦਾਇਤ ਕਰਕੇ ਰਾਜ ਦੇ ਲੋਕਾਂ ਤੇ ਇੱਕੇ ਵੱਡੇ ਅਹਿਸਾਨ ਤੋਂ ਬਿਨ੍ਹਾਂ ਅਜਿਹਾ ਇਤਿਹਾਸ ਵੀ ਸਿਰਜ ਦੇਣ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਪ੍ਰਤਾਪ ਸਿੰਘ ਕੈਰੋਂ ਵਰਗੇ ਵਿਕਾਸ ਪੁਰਸ਼ ਵਾਂਗ ਯਾਦ ਕਰਨ।

        ਇਸਤੋਂ ਪਹਿਲਾਂ ਪ੍ਰਦੇਸ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕੁਝ ਅਕਾਲੀ ਆਗੂਆਂ ਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਗਲਤਾਨ ਹੋਣ ਦਾ ਦੋਸ਼ ਲਾਉਂਦਿਆਂ ਇੰਕਸਾਫ ਕੀਤਾ ਕਿ ਇਸ ਗੋਰਖਧੰਦੇ ਵਿੱਚ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਵੀ ਸਰਗਰਮ ਸਮੂਲੀਅਤ ਹੈ। ਧੀ ਦੀ ਇੱਜਤ ਬਚਾਉਣ ਦੇ ਯਤਨ ਵਜੋਂ ਅਮ੍ਰਿਤਸਰ ਵਿਖੇ ਅਕਾਲੀ ਦਲ ਦੇ ਕੁਝ ਲੱਠਮਾਰਾਂ ਹੱਥੋਂ ਮਾਰੇ ਗਏ ਇੱਕ ਥਾਨੇਦਾਰ ਤੇ ਲੁਧਿਆਣਾ ਵਿਖੇ ਲੱਤ ਤੁੜਵਾਉਣ ਵਾਲੇ ਇੱਕ ਪੁਲਿਸ ਅਫ਼ਸਰ ਵੱਲੋਂ ਆਪਣੇ ਬਿਆਨ ਤੋਂ ਮੁਕਰਨ ਦਾ ਹਵਾਲਾ ਦਿੰਦਿਆਂ ਸ੍ਰੀ ਕਾਂਗੜ ਨੇ ਕਿਹਾ ਕਿ ਕੁਝ ਅਫ਼ਸਰ ਅਹੁਦਿਆਂ ਦੇ ਲਾਲਚ ਵਿੱਚ ਉਹ ਆਪਣੀਆਂ ਜਮੀਰਾਂ ਵੇਚਣ ਤੱਕ ਚਲੇ ਜਾਂਦੇ ਹਨ।

        ਇਸ ਧਰਨੇ ਨੂੰ ਸਰਵ ਸ੍ਰੀ ਅਜੀਤ ਇੰਦਰ ਸਿੰਘ ਮੋਫਰ, ਅਜੈਬ ਸਿੰਘ ਭੱਟੀ, ਜੋਗਿੰਦਰ ਸਿੰਘ ਪੰਜਗਰਾਂਈ ਸਾਰੇ ਵਿਧਾਇਕ, ਮੱਖਣ ਸਿਘ, ਹਰਮੰਦਰ ਸਿੰਘ ਜੱਸੀ ਸਾਬਕਾ ਵਿਧਾਇਕ, ਸ਼ਹਿਰੀ ਅਤੇ ਦਿਹਾਤੀ ਜਿਲ੍ਹਿਆਂ ਦੇ ਪ੍ਰਧਾਨਾਂ ਅਸੋਕ ਕੁਮਾਰ ਤੇ ਨਰਿੰਦਰ ਭਲੇਰੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਚਰੰਜੀ ਲਾਲ ਗਰਗ, ਸਾਬਕਾ ਵਿਧਾਇਕ ਜਸਵੀਰ ਸਿੰਘ ਡਿੰਪਾ ਤੇ ਸ੍ਰੀ ਗੁਰਾ ਸਿੰਘ ਤੁੰਗਵਾਲੀ, ਪੀ ਸੀ ਸੀ ਡੈਲੀਗੇਟ ਸ੍ਰੀ ਦਰਸਨ ਸਿੰਘ ਜੀਦਾ, ਸੀਨੀਅਰ ਆਗੂ ਗੁਰਮੀਤ ਸਿੰਘ ਖੁੱਡੀਆਂ, ਕੇ ਕੇ ਅਗਰਵਾਲ, ਰਾਜ ਕੁਮਾਰ ਨੰਬਰਦਾਰ, ਜਸਵੀਰ ਸਿੰਘ ਮਹਿਰਾਜ, ਕੌਸਲਰ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਪ੍ਰੈਸ ਸਕੱਤਰ ਰੁਪਿੰਦਰ ਬਿੰਦਰਾ ਵੀ ਮੌਜੂਦ ਸਨ।

        ਬਾਅਦ ਵਿੱਚ ਸ਼ਹਿਰ ਵਿਚਦੀ ਰੋਹ ਭਰਪੂਰ ਮਾਰਚ ਕਰਦਿਆਂ ਸ੍ਰੀ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ਗਵਰਨਰ ਪੰਜਾਬ ਦੇ ਨਾਂ ਏ ਡੀ ਸੀ ਬਠਿੰਡਾ ਨੂੰ ਮੈਮੋਰੰਡਮ ਸੌਪਿਆ।

ਸਰਬਜੀਤ ਦਾ ਸਾਮਾਨ ਪਰਿਵਾਰ ਕੋਲ ਪਹੁੰਚਿਆ

www.sabblok.blogspot.com

ਭਿੱਖੀਵਿੰਡ 28 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪਾਕਿਸਤਾਨ ਦੀ ਕੋਟ ਲੱਖਪਤ ਜੇਲ ਅੰਦਰ ਜਾਲਮ ਦਰਿੰਦਿਆਂ ਹੱਥੋਂ ਕਤਲ ਹੋਏ ਭਾਰਤੀ ਕੈਦੀ ਸਰਬਜੀਤ ਸਿੰਘ ਭਿੱਖੀਵਿੰਡ ਦੇ ਜੇਲ੍ਹ ਅੰਦਰ ਬੰਦ ਸਮੇ ਦੌਰਾਨ ਵਰਤੋਂ ਕੀਤੇ ਗਏ ਕੱਪੜੇ,ਭਾਂਡੇ ਤੇ ਹੋਰ ਸਮਾਨ ਪਾਕਿਸਤਾਨ ਸਰਕਾਰ ਵੱਲੋਂ ਅਟਾਰੀ ਬਾਰਡਰ ਰਾਹੀ ਭਾਰਤ ਦੇ ਅਧਿਕਾਰੀਆਂ ਨੂੰ ਸੌਪ ਦਿੱਤੇ ਜਾਣ ਸਮੇ ਬਾਰਡਰ ਤੇ ਪਹੁੰਚੀ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ,ਪਤਨੀ ਸੁਖਪ੍ਰੀਤ ਕੌਰ,ਧੀਆਂ ਸੁਪਨਦੀਪ ਕੌਰ ਤੇ ਪੂਨਮ,ਜਵਾਈ ਸ੍ਰੀ ਸੰਜੇ ਕੁਮਾਰ ਆਦਿ ਪਰਿਵਾਰ ਵੱਲੋ ਸਮਾਨ ਨੁੰ ਪ੍ਰਾਪਤ ਕਰਕੇ ਵਾਪਸ ਭਿੱਖੀਵਿੰਡ ਵਿਖੇ ਲਿਆਦਾ ਗਿਆ।ਇਸ ਸਮੇ ਭਿੱਖੀਵਿੰਡ ਪਹੁੰਚੇ ਜਿਲ੍ਹਾ ਤਰਨ ਤਾਰਨ ਦੇ ਡੀ.ਸੀ ਸ੍ਰ:ਬਲਵਿੰਦਰ ਸਿੰਘ ਧਾਰੀਵਾਲ,ਡੀ.ਪੀ.ਆਰ.ੳ ਸਤਨਾਮ ਸਿੰਘ ਛੀਨਾ,ਐਸ.ਐਸ.ਪੀ ਤਰਨ ਤਾਰਨ ਸ੍ਰ:ਰਾਜਜੀਤ ਸਿੰਘ ਹੁੰਦਲ,ਐਸ.ਡੀ.ਐਮ ਪੱਟੀ ਸ੍ਰੀ ਰਾਜੀਵ ਵਰਮਾ,ਡੀ.ਐਸ.ਪੀ(ਡੀ) ਜਸਵੰਤ ਸਿੰਘ,ਐਸ.ਐਚ.ੳ ਭਿੱਖੀਵਿੰਡ ਸ੍ਰ:ਸ਼ਿਵਦਰਸ਼ਣ ਸਿੰਘ ਦੀ ਮੌਜੂਦਗੀ ਵਿੱਚ ਸਰਬਜੀਤ ਸਿੰਘ ਦੇ ਸਮਾਨ ਵਾਲੇ ਡੱਬਿਆਂ ਨੂੰ ਖੋਲ੍ਹੇ ਜਾਣ ਸਮੇ ਮਾਹੌਲ ਉਸ ਸਮੇ ਗਮਗੀਨ ਹੋ ਗਿਆ ਜਦੋਂ ਸਰਬਜੀਤ ਦੀ ਪਤਨੀ ਸੁਖਪ੍ਰੀਤ ਕੌਰ ਸਮਾਨ ਉਤੇ ਸਿਰ ਰੱਖ ਕੇ ਫੁੱਟ-ਫੁੱਟ ਰੋਈ ਤਾਂ ਉਸ ਸਮੇ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਤੇ ਧੀਆਂ ਸੁਪਨਦੀਪ,ਪੂਨਮ ਵੀ ਸਰਬਜੀਤ ਸਿੰਘ ਦਾ ਯਾਦਗਰੀ ਸਮਾਨ ਵੇਖ ਉੱਚੀ-ਉੱਚੀ ਧਾਂਹਾਂ ਮਾਰ ਕੇ ਰੋਈਆਂ ਤਾਂ ਉਸ ਸਮੇ ਘਰ ਵਿੱਚ ਮੌਜੂਦ ਕੁਝ ਔਰਤਾਂ ਵੀ ਸਿਸਕੀਆਂ ਭਰਦੀਆਂ ਵੀ ਨਜਰ ਆਈਆਂ।ਇਸ ਸਮੇ ਖੋਲੇ ਗਏ ਡੱਬਿਆਂ ਵਿਚੋਂ ਧਾਰਮਿਕ ਗ੍ਰੰਥ ਕੁਰਾਨ, ਕੱਪੜੇ,ਜੁਰਾਬਾਂ,ਪਲਾਸਟਿਕ ਦਾ ਸਮਾਨ, ਮਿੱਟੀ ਦਾ ਘੜਾ, ਤੋਲੀਆ, ਐਨਕ, ਡਾਇਰੀ, ਜਰਸੀ, ਪੇਸਟ ਆਦਿ 36 ਕਿਸਮ ਦਾ ਸਮਾਨ ਜਿਸ ਦੀ ਗਿਣਤੀ 62 ਦੱਸੀ ਜਾਂਦੀ ਹੈ ਪ੍ਰਾਪਤ ਕੀਤਾ ਗਿਆ।ਇਸ ਸਮੇ ਗਮਗੀਨ ਮਾਹੌਲ ਸਮੇ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਨੇ ਪਾਕਿਸਤਾਨ ਸਰਕਾਰ ਨੂੰ ਸਰਬਜੀਤ ਸਿੰਘ ਦੀ ਮੌਤ ਦਾ ਜਿੰਮੇਵਾਰ ਦੱਸਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਸੀ ਕਿ ਸਰਬਜੀਤ ਸਿੰਘ ਦੀ ਲਾਸ਼ ਨਾਲ ਹੀ ਕੱਪੜੇ ਆਦਿ ਸਮਾਨ ਵਾਪਸ ਕਰ ਦਿੰਦਾ ਤਾਂ ਚੰਗੀ ਗੱਲ ਸੀ ਤੇ ਪਰ ਪਾਕਿਸਤਾਨ ਸਰਕਾਰ ਨੇ ਅੱਜ ਜੋ ਸਮਾਨ ਭੇਜਿਆ ਹੈ,ਉਹ ਪੂਰਾ ਨਹੀ ਹੈ,ਕਿਉਕਿ ਮੈ 2011 ਦੇ ਦੌਰਾਨ ਪਾਣੀ ਵਾਲਾ ਵਾਟਰ ਕੂਲਰ,ਨਿੱਜੀ ਡਾਇਰੀ ਜਿਸ ਵਿੱਚ ਹਰ ਰੋਜ ਦਾ ਖਾਣ-ਪੀਣ ਤੋਂ ਸਮੇ-ਸਮੇ ਦਾ ਹਿਸਾਬ ਲਿਖਿਆ ਪਿਆ ਸੀ ਵੀ ਨਹੀ ਮਿਲਿਆ।ਉਹਨਾ ਨੇ ਕਿਹਾ ਕਿ ਉਸ ਮਸਲੇ ਸੰਬੰਧੀ ਕੇਂਦਰ ਗ੍ਰਹਿ ਮੰਤਰੀ ਸ੍ਰੀ ਸ਼ੁਸ਼ੀਲ ਸ਼ਿੰਦੇ ਨੂੰ ਮਿਲ ਕੇ ਦੱਸਣਗੇ।ਇਸ ਸਮੇ ਐਸ.ਆਈ ਕੁਲਜੀਤ ਸਿੰਘ,ਸੀ.ਆਈ.ਡੀ ਕਰਮਚਾਰੀ ਸਵਰਨ ਸਿੰਘ,ਅਜੈਬ ਸਿੰਘ,ਹਰਚੰਦ ਸਿੰਘ ਪੰਚ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

Wednesday 27 November 2013

ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਡੋਪ ਟੈਸਟ ਕਰਵਾਏ ਜਾਣ: ਸ਼ਸ਼ੀ ਕਾਂਤ

www.sabblok.blogspot.com

ਨਸ਼ਾ ਵਿਰੋਧੀ ਮੰਚ ਦੇ ਵਫਦ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਮਿਲਕੇ ਦਿੱਤੇ ਸੁਝਾਅ 

ਚੰਡੀਗੜ੍ਹ/ ਪੰਜਾਬ (ਨਵੰਬਰ  2013): ਇਹ ਜਾਣਕਾਰੀ ਮਿਲੀ ਹੈ ਕਿ ਨਸ਼ਾ ਵਿਰੋਧੀ ਮੰਚ ਦੇ ਇਕ ਵਫਦ ਜਿਸ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਜੇਲ੍ਹਾਂ ਸ਼ਸ਼ੀਕਾਂਤ, ਸਾਬਕਾ ਆਈ. ਏ. ਐਸ. ਅਧਿਕਾਰੀ ਗੁਰਤੇਜ ਸਿੰਘ, ਅਕਾਲੀ ਦਲ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ (ਐਡਵੋਕੇਟ) ਅਤੇ ਹੋਰ ਸ਼ਾਮਿਲ ਸਨ, ਨੇ 18 ਨਵੰਬਰ, 2013 ਨੂੰ ਭਾਰਤ ਦੇ ਐਡੀਸ਼ਨਲ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਪੰਜਾਬ ਸਮੇਤ ਸਮੁੱਚੇ ਦੇਸ਼ ਚ ਚੋਣਾਂ ਲੜਨ ਵਾਲੇ ਸਿਆਸਤਦਾਨਾਂ ਦਾ ਡੋਪ ਟੈਸਟ ਕਰਨ ਦੀ ਮੰਗ ਸਮੇਤ ਚੋਣਾਂ ਦੌਰਾਨ ਨਸ਼ਿਆਂ ਦੀ ਹੁੰਦੀ ਵਰਤੋਂ ਨੂੰ ਰੋਕਣ ਲਈ ਕਈ ਸੁਝਾਅ ਪੇਸ਼ ਕੀਤੇ। ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨਾਂ ਨੇ ਸਿਆਸਤਦਾਨਾਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਆਪਣੇ ਆਸ਼ੇ ਦੀ ਪੂਰਤੀ ਲਈ ਸੁਪਰੀਮ ਕੋਰਟ ਤੱਕ ਜਾਣਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹੀ ਦਮ ਲੈਣਗੇ।
(L to R) S. Gurtej Singh (IAS), Mr. Shashi Kant, Advocate Harpal Singh Cheema and another addressing the press conference at Chandigarh.
ਸਾਬਕਾ ਆਈ. ਏ. ਐਸ. ਅਫਸਰ ਸ. ਗੁਰਤੇਜ ਸਿੰਘ, ਸਾਬਕਾ ਡੀ. ਜੀ. ਪੀ. (ਜੇਲ੍ਹਾਂ) ਸ੍ਰੀ ਸ਼ਸ਼ੀ ਕਾਂਤ, ਭਾਈ ਹਰਪਾਲ ਸਿੰਘ ਚੀਮਾ ਅਤੇ ਹੋਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ (ਖੱਬਿਓਂ-ਸੱਜੇ)
19 ਨਵੰਬਰ, 2013 ਨੁੰ ਚੰਡੀਗੜ੍ਹ ਵਿਖੇ ਨਸ਼ਾ ਵਿਰੋਧੀ ਮੰਚ ਦੇ ਸੰਸਥਾਪਕ ਸ਼ਸ਼ੀਕਾਂਤ, ਲੈਫਟੀਨੈਂਟ ਜਨਰਲ (ਰਿਟਾ) ਕੇ. ਐਸ. ਗਿੱਲ, ਐਡਵੋਕੇਟ ਹਰਪਾਲ ਸਿੰਘ ਚੀਮਾ, ਰਿਟਾ. ਆਈਏਐਸ ਅਫਸਰ ਗੁਰਤੇਜ ਸਿੰਘ ਤੇ ਅਮਰਬੀਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਭਾਰਤ ਦੇ ਐਡੀਸ਼ਨਲ ਚੋਣ ਕਮਿਸ਼ਨਰ ਅਲੋਕ ਸ਼ੁਕਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਮੰਗ ਕੀਤੀ ਹੈ ਕਿ ਚੋਣਾਂ ਤੋਂ ਸਾਰੇ ਸਿਆਸਤਦਾਨਾਂ ਦਾ ਡੋਪ ਟੈਸਟ ਕਰਨਾ ਲਾਜ਼ਮੀ ਬਣਾਇਆ ਜਾਵੇ। ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨਾਂ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਚੋਣਾਂ ਦੌਰਾਨ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਚ ਮੁਫਤ ਚ ਨਸ਼ੇ ਵੰਡ ਕੇ ਸਿਆਸੀ ਪਾਰਟੀਆਂ ਵਲੋਂ ਵੋਟਾਂ ਭੁਗਤਾਈਆਂ ਜਾਂਦੀਆਂ ਹਨ। ਇਹੀ ਨਹੀਂ ਚੋਣਾਂ ਨਸ਼ਿਆਂ ਰਾਹੀਂ ਕਮਾਏ ਧਨ ਦੇ ਦਮ ਤੇ ਲੜੀਆਂ ਵੀ ਜਾਂਦੀਆਂ ਹਨ ਤੇ ਜਿੱਤੀਆਂ ਵੀ ਜਾਂਦੀਆਂ ਹਨ। ਇਸ ਨਾਲ ਪੰਜਾਬ ਦੀ ਜੁਆਨੀ ਬਰਬਾਦ ਹੋ ਰਹੀ ਹੈ, ਜਿਸ ਨੂੰ ਹਰਗਿਜ਼ ਬਰਦਾਸ਼ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਸ਼ਸ਼ੀਕਾਂਤ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਅਸੀਂ ਕਈ ਸੁਝਾਅ ਦਿਤੇ ਹਨ ਤੇ ਉਨ੍ਹਾਂ ਵਲੋਂ ਸਾਨੂੰ ਆਸਵੰਦ ਹੁੰਘਾਰਾ ਵੀ ਮਿਲਿਆ ਹੈ। ਸਿਆਸਤਦਾਨਾਂ ਦੇ ਡੋਪ ਟੈਸਟ ਬਾਰੇ ਗੱਲ ਕਰਦਿਆਂ ਸ਼ਸ਼ੀਕਾਂਤ ਨੇ ਕਿਹਾ ਕਿ ਇਨ੍ਹਾਂ ਦੇ ਬਾਲਾਂ ਤੇ ਯੂਰੀਨ (ਪਿਸ਼ਾਬ) ਚੋਣਾਂ ਤੋਂ ਪਹਿਲਾਂ ਟੈਸਟ ਕੀਤੇ ਜਾਣੇ ਚਾਹੀਦੇ ਹਨ ਤੇ ਜੋ ਵੀ ਨਸ਼ਿਆਂ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ, ਉਸ ਦੇ ਚੋਣ ਲੜਨ ਤੇ ਪਬੰਦੀ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਆਸ਼ੇ ਲਈ ਉਹ ਚੋਣ ਕਮਿਸ਼ਨ ਤੋਂ ਹਾਂ ਪੱਖੀ ਹੁੰਘਾਰੇ ਲਈ ਆਸਵੰਦ ਹਨ ਪਰ ਜੇ ਅਜਿਹਾ ਨਾ ਹੋਇਆ ਤਾਂ ਫਿਰ ਹਾਈਕੋਰਟ ਜਾਂ ਸੁਪਰੀਮ ਕੋਰਟ ਵੀ ਜਾਣਗੇ। ਨਸ਼ਾ ਵਿਰੋਧੀ ਮੁਹਿੰਮ ਦੇ ਕੰਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 29 ਤਰੀਕ ਨੂੰ ਉਨ੍ਹਾਂ ਨੇ 50 ਦੇ ਕਰੀਬ ਕਾਰਕੁੰਨਾ ਦੀ ਮੀਟਿੰਗ ਬੁਲਾਈ ਹੈ, ਜਿਸ ਚ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ। ਇਸ ਤੋਂ ਇਲਾਵਾ ਪਿੰਡ, ਸ਼ਹਿਰ ਤੇ ਜ਼ਿਲਾ ਪੱਧਰ ਤੇ ਕਮੇਟੀਆ ਬਣਾਈਆਂ ਜਾਣਗੀਆਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਨਸ਼ੇ ਵੰਡਣ ਵਾਲੇ ਉਮੀਦਵਾਰ ਤੇ ਪਾਰਟੀ ਤੋਂ ਕਿਨਾਰਾ ਕਰਨ। ਉਨ੍ਹਾਂ ਚੋਣ ਕਮਿਸ਼ਨ ਨੂੰ ਇਹ ਵੀ ਸੁਝਾਅ ਦਿਤਾ ਕਿ ਪਾਰਟੀਆਂ ਤੇ ਇਨ੍ਹਾਂ ਦੇ ਲੀਡਰਾਂ ਨੂੰ ਚੋਣਾਂ ਨਾ ਵੰਡਣ ਦੀ ਸਹੁੰ ਚੁਕਾਈ ਜਾਵੇ। ਇਸ ਤਰ੍ਹਾਂ ਜੇਕਰ ਕੋਈ ਪਾਰਟੀ ਆਗੂ ਨਸ਼ੇ ਵੇਚਣ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਚਾਉਣਾ ਲੀਡਰਾਂ ਲਈ ਮੁਸ਼ਕਲ ਹੋ ਜਾਵੇਗਾ। ਇਸ ਕੰਮ ਲਈ ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਲੋਕਾਂ ਕੋਲ ਜਾ ਕੇ ਉਨ੍ਹਾਂ ਨੂੰ ਵੀ ਸਹੁੰ ਚੁਕਾਉਣਗੇ ਕਿ ਉਹ ਨਸ਼ੇ ਬਦਲੇ ਵੋਟ ਨਾ ਦੇਣ।
ਨਸ਼ਾ ਵਿਰੋਧੀ ਮੁਹਿੰਮ ਦੇ ਆਗੂਆਂ ਨੇ ਕਿਹਾ ਕਿ ਨਸ਼ਿਆਂ ਦੀ ਪ੍ਰਫੁੱਲਤਾ ਸਿਆਸਤਦਾਨਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦੀ। ਇਸ ਚ ਸਾਰੀਆਂ ਪ੍ਰਮੁੱਖ ਪਾਰਟੀਆ ਸ਼ਾਮਲ ਹਨ। ਪਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਾ ਵਿਰੋਧੀ ਮੰਚ ਹਰ ਹਾਲਤ ਚ ਆਪਣਾ ਸੰਘਰਸ਼ ਜਾਰੀ ਰੱਖੇਗਾ। ਸਿਆਸਤ ਚ ਸ਼ਾਮਲ ਹੋਣ ਦੇ ਇਰਾਦੇ ਬਾਰੇ ਪੁੱਛੇ ਸੁਆਲ ਦੇ ਜੁਆਬ ਚ ਸ਼ਸ਼ੀਕਾਂਤ ਨੇ ਕਿਹਾ ਕਿ ਉਨ੍ਹਾਂ ਦਾ ਜਾਂ ਉਨ੍ਹਾਂ ਦੀ ਮੁਹਿੰਮ ਨਾਲ ਜੁੜੇ ਕਿਸੇ ਆਗੂ ਦਾ ਸਿਆਸਤ ਨਾਲ ਵਾਸਤਾ ਨਹੀਂ ਹੈ ਤੇ ਸਾਡਾ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ।

ਏਡਿਡ ਪ੍ਰਾਈਮਰੀ ਸਕੂਲਾਂ ਦੇ ਕਰਮਚਾਰੀਆਂ ਨੂੰ ਪਿਛਲੇ 7 ਮਹੀਨਿਆ ਤੋ ਤਨਖਾਹ ਨਾ ਜਾਰੀ ਹੋਣ ਦੀ ਘੋਰ ਨਿਖੇਧੀ

www.sabblok.blogspot.com
ਪੰਜਾਬ ਏਡਿਡ ਸਕੂਲ ਯੁਨੀਅਨ ਲੁਧਿਆਣਾ ਦੀ ਇਕ ਮੀਟਿੰਗ ਮਿਤੀ ੨੭-੧੧-੧੩ ਨੂੰ ਨੋਹਰੀਆ ਮਲ ਜੈਨ ਮਾਡਲ ਹਾਈ ਸਕੂਲ ਲੁਧਿਆਣਾ ਵਿੱਚ ਹੋਈ । ਇਸ ਮੀਟਿੰਗ ਵਿੱਚ ਸਟੇਟ ਪ੍ਰਧਾਨ ਸ਼੍ਰੀ ਗੁਰਚਰਨ ਸਿੰਘ ਚਾਹਲ ਅਤੇ ਸਟੇਟ ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ. ਕੇ. ਕੇ ਜੋਸ਼ੀ ਜੀ ਉਚੇਚੇ ਤੋਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਏਡਿਡ ਪ੍ਰਾਈਮਰੀ ਸਕੂਲਾਂ ਦੇ ਕਰਮਚਾਰੀਆਂ ਨੂੰ ਪਿਛਲੇ ੭ ਮਹੀਨਿਆ ਤੋ ਤਨਖਾਹ ਨਾ ਜਾਰੀ ਹੋਣ ਦੀ ਘੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਕਿਉਕਿ ਸਰਕਾਰ ਨੇ ਹਾਈ ਅਤੇ ਸਕੈਡਰੀ ਸਕੂਲਾਂ ਦੇ ਕਰਮਚਾਰੀਆ ਦੀ ਤਨਖਾਹ ਤਾਂ ਜਾਰੀ ਕਰ ਦਿੱਤੀ ਜਿਸ ਨਾਲ ਕਰਮਚਾਰੀਆਂ ਨੂੰ ਸਤੰਬਰ ਮਹੀਨੇ ਤੱਕ ਦੀ ਤਨਖਾਹ ਮਿਲ ਗਈ । ਪਰੰਤੂ ਬਹੁਤ ਅਫਸੋਸ ਦੀ ਗੱਲ ਹੈ ਕਿ ਪ੍ਰਾਈਮਰੀ ਸਕੂਲਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਅਜੇ ਵੀ ਤਨਖਾਹ ਤੋਂ ਵਾਂਜ਼ੇ ਹਨ ਜਿਸ ਕਾਰਨ ਉਹਨਾਂ ਨੂੰ ਬਹੁਤ ਹੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । 

ਇਸ ਮੋਕੇ ਤੇ ਸ਼੍ਰੀਮਤੀ ਸਵਿੰਦਰ ਜੀਤ ਕੋਰ ਨੇ ਕਿਹਾ ਹੈ ਕਿ ਡਾਇਰੈਕਟਰ ਪ੍ਰਇਮਰੀ ਸਿਖਿਆ ਵਲੋਂ ਇਹਨਾ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਨਵਂੇ ਸਕੇਲਾਂ ਅਨੁਸਾਰ ਫਿਕਸ ਨਹੀ ਕੀਤੀਆਂ ਗਈਆਂ ਅਤੇ ਨਾਂ ਹੀ ਇਹਨਾਂ ਸਕੂਲਾਂ ਦੇ ਰਿਟਾਇਰ ਹੋਏ ਕਰਮਚਾਰੀਆਂ ਦੀ ਬੀ.ਟੀ. ਜਾਰੀ ਕੀਤੀ ਗਈ ਹੈ । ਤਨਖਾਹ ਦੇ ਕਲੇਮ ਵੀ ਸਲਾਨਾ ਤਿਆਰ ਨਹੀਂ ਕੀਤੇ ਗਏ ਹਨ। ਏਡਿਡ ਪ੍ਰਾਇਮਰੀ ਸਕੂਲਾਂ ਦੇ ਕਰਮਚਾਰੀਆਂ ਨੂੰ ਅਪਰੈਲ ਮਹੀਨੇ ਤੋਂ ਤਨਖਾਹ ਨਸੀਬ ਨਹੀਂ ਹੋਈ। ਜਿਸ ਕਾਰਨ ਕਰਮਚਾਰੀ ਬਹੁਤ ਨਿਰਾਸ਼ ਹਨ।

ਸ਼੍ਰੀ ਗੁਰਮੀਤ ਸਿੰਘ ਮਦਨੀਪੁਰ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਕਰ ਸਰਕਾਰ ਨੇ ਇਹਨਾਂ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ ਤਾਂ ਯੂਨੀਅਨ ਨੂੰ ਮਜ਼ਬੂਰ ਹੋ ਕੇ ਠੋਸ ਕਦਮ ਉਠਾਉਣਾ ਪਵੇਗਾ ਕਿਉਕਿ ਇਹ ਕਰਮਚਾਰੀ ਬਹੁਤ ਲੰਬੇ ਸਮੇਂ ਤਂੋ ਨਜ਼ਰ ਅੰਦਾਜ ਕੀਤੇ ਜਾ ਰਹੇ ਹਨ ਅਤੇ ਡਾਇਰੈਕਟਰ ਪ੍ਰਇਮਰੀ ਇਸ ਵਿਸ਼ੇ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਜਿਸ ਨਾਲ ਇਹ ਵਰਗ ਬਹੁਤ ਦੁੱਖੀ ਹੈ ਅਤੇ ਇਹਨਾਂ ਕਰਮਚਾਰੀਆਂ ਵਿੱਚ ਸਰਕਾਰ ਪ੍ਰਤੀ ਬਹੁਤ ਰੋਸ਼ ਹੈ। 

ਇਸ ਮੋਕੇ ਤੇ ਸਟੇਟ ਦੇ ਪ੍ਰਧਾਨ ਸ਼੍ਰੀ ਗੁਰਚਰਨ ਸਿੰਘ ਚਾਹਲ ਅਤੇ ਸ਼ੀ੍ਰ ਕੇ.ਕੇ ਜੋਸ਼ੀ ਸੀਨੀਅਰ ਵਾਈਸ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇ। ਅਗਰ ਇਹ ਮੰਗ ਨਾ ਮੰਨੀ ਗਈ ਤਾਂ ਕਰਮਚਾਰੀ ਮਜ਼ਬੂਰ ਹੋ ਕੇ ਅਪਣਾ ਸੰਘਰਸ਼ ਹੋਰ ਤੇਜ ਕਰ ਦੇਣਗੇ। ਜਿਸ ਦੀ ਸਾਰੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 

ਸ਼੍ਰੀ ਦਵਿੰਦਰ ਰਿਹਾਨ ਪ੍ਰੈਸ ਸਕੱਤਰ ਨੇ ਬਾਦਲ ਸਰਕਾਰ ਨੂੰ ਪੁਰ ਜ਼ੋਰ ਅਪੀਲ ਕੀਤੀ ਹੈ ਕਿ ਪੰਜਾਬ ਜੋ ਕਿ ਭਾਰਤ ਦਾ ਮੋਹਰੀ ਸੂਬਾ ਹੈ ਅਤੇ ਬਾਦਲ ਸਾਹਿਬ ਇਸ ਦੀ ਊਨੱਤੀ ਲਈ ਦਿਨ ਰਾਤ ਮਿੱਹਨਤ ਕਰ ਰਹੇ ਹਨ। ਪਰੂੰਤ ਏਡਿਡ ਸਕੂਲਾਂ ਦੇ ਮਸਲੇ ਵਿੱਚ ਹੁਡਾ ਸਰਕਾਰ ਬਾਦਲ ਸਰਕਾਰ ਤੋ ਅੱਗੇ ਲੰਘ ਗਈ ਹੈ ਕਿਉਕਿ ਕੁੱਝ ਦਿਨ ਪਹਿਲਾਂ ਹੀ ਮਾਨਯੋਗ ਹੁਡਾ ਸਾਹਿਬ ਨੇ ਗੁਹਾਨਾ ਰੈਲੀ ਵਿੱਚ ਹਰਿਆਣਾ ਸਰਕਾਰ ਵਲੋਂ ਏਡਿਡ ਸਕੂਲਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ੧-੧-੨੦੧੪ ਤੋਂ ਸਰਕਾਰੀ ਸਕੂਲਾਂ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਅਤੇ ਇਸ ਸੰਬੰਧੀ ੫-੧੨-੨੦੧੩ ਤੋ ਪਹਿਲਾਂ ਸਰਕਾਰੀ ਅਦਿਕਾਰਿਆਂ ਨੂੰ ਨੋਟੀਫਿਕੈਸ਼ਨ ਜਾਰੀ ਕਰਨ ਦਾ ਹੁਕਮ ਕੀਤਾ। ਅਸੀਂ ਵੀ ਬਾਦਲ ਸਾਹਿਬ ਤੋ ਇਹੀ ਉਮੀਦ ਕਰਦੇ ਹਾਂ ਕੀ ਮਾਨਯੋਗ ਬਾਦਲ ਸਾਹਿਬ ਵੀ ਅਪਣੇ ਗੁਆਂਢੀ
ਰਾਜ ਹਰਿਆਣਾ ਤੋ ਸੇਧ ਲੈਂਦੇ ਹੋਏ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਤਬਦੀਲ ਕਰਨ ਦਾ ਐਲਾਨ ਕਰਨ ਅਤੇ ਇਹਨਾਂ ਕਰਮਚਾਰੀਆਂ ਦੀ ਜਾਇਜ਼ ਮੰਗ ਨੂੰ ਸਵੀਕਾਰ ਕਰਨ ਅਤੇ ਆਪਣੇ ਰਾਜ ਵਿੱਚ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਵਾਧਾ ਕਰਨ ਤਾਂ ਕਿ ਅਸੀ ਵੀ ਫਖਰ ਨਾਲ ਕਹਿ ਸਕੀਏ ਕਿ ਅਸੀਂ ਵੀ ਹਰਿਆਣਾ ਤੋ ਘੱਟ ਨਹੀਂ ਹਾਂ। ਸਗਂੋ ਉਸ ਤਂੋ ਇਕ ਕੱਦਮ ਹੋਰ ਅੱਗੇ ਵਧਾਂਗੇ ਸਾਨੂੰ ਆਸ ਹੈ ਕਿ ਮਾਨਯੋਗ ਮੁੱਖ ਮੰਤਰੀ ਜੀ ੨੧-੧੨-੨੦੧੩ ਨੂੰ ਮੋਗਾ ਵਿੱਚ ਹੋਣ ਵਾਲੀ ਮੋਦੀ ਸਾਹਿਬ ਦੀ 
ਮਹਾਂ ਰੈਲੀ ਵਿੱਚ ਮੁੱਖ ਮੰਤਰੀ ਹੁਡਾ ਸਾਹਿਬ ਦੀ ਤਰਜ ਤੇ ਏਡਿਡ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਸ਼ਾਮਿਲ ਕਰਨ ਦਾ ਐਲਾਨ ਕਰਨ ਦੀ ਕਿਰਪਾਲਤਾ ਕਰਨਗੇ 

ਰਣਜੀਤ ਕੌਰ ਨੇ ਪੁਲੀਸ ਦੀ ਕਹਾਣੀ ਨੂੰ ਝੂਠ ਦੱਸਿਆ

www.sabblok.blogspot.com


ਰਾਏਕੋਟ.27ਨਵੰਬਰ. – ਨੇੜਲੇ ਪਿੰਡ ਐਤੀਆਣਾ ਦੀ ਵਸਨੀਕ 24 ਵਰ੍ਹਿਆਂ ਦੀ ਨਰਸ ਰਣਜੀਤ ਕੌਰ ਨੇ ਦਬਾਅ ਹੇਠ ਬਿਆਨ ਦੇਣ ਦਾ ਦੋਸ਼ ਲਾਇਆ,  ਜੋ ਦੋਰਾਹਾ ਦੇ ਇਕ ਨਿੱਜੀ ਹਸਪਤਾਲ ਵਿਖੇ ਨੌਕਰੀ ਕਰਦਿਆਂ ਲਾਪਤਾ ਹੋ ਗਈ ਸੀ, ਆਪਣੇ ਘਰ ਪਰਤ ਆਈ ਹੈ। ਆਪਣੇ ਪਿੰਡ ਐਤੀਆਣਾ ਵਿਖੇ ਆਪਣੀ ਮਾਤਾ ਤੇ ਪੂਰੇ ਪਰਿਵਾਰ ਵਿਚਕਾਰ ਪੁਲੀਸ ਦੀ ਕਹਾਣੀ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਮੈਨੂੰ ਆਪਣੇ ਘਰਦਿਆਂ ਨਾਲੋਂ ਵੱਖ ਕਰਨ ਵਾਲਾ ਤੇ ਗਾਇਬ ਕਰਨ ਵਾਲਾ ਦੋਰਾਹੇ ਦੇ ਹਸਪਤਾਲ ਦਾ ਸੁਪਰਵਾਈਜ਼ਰ ਹਰਜਿੰਦਰ ਸਿੰਘ ਉਰਫ ਬੰਟੀ ਹੀ ਹੈ, ਜਿਸ ਨੇ ਇਕ ਕੇਸ ਦਾ ਡਰਾਵਾ ਦੇ ਕੇ ਉਸ ਨੂੰ ਘਰਦਿਆਂ ਤੋਂ ਵੱਖ ਕੀਤਾ ਤੇ ਡਰਾ-ਧਮਕਾ ਕੇ ਰੋਕੀ ਰੱਖਿਆ।  ਉਸ ਨੇ ਕਿਹਾ ਕਿ ਪੁਲੀਸ ਨੇ ਉਸ ਨੂੰ ਰਾਤ ਭਰ ਆਪਣੇ ਕੋਲ ਰੱਖਿਆ ਤੇ ਉਸ ਨਾਲ ਭੈੜਾ ਵਰਤਾਓ ਕੀਤਾ। ਉਸ ਨੂੰ ਧਮਕਾਇਆ ਗਿਆ ਕਿ ਹਰਜਿੰਦਰ ਸਿੰਘ ਉਰਫ ਬੰਟੀ ਦੇ ਹੱਕ ਵਿੱਚ ਬਿਆਨ ਦੇਣਾ ਹੈ। ਇਸ ਤੋਂ ਬਾਅਦ ਪੁਲੀਸ ਨੇ ਉਸ ’ਤੇ ਦਬਾਅ ਪਾ ਕੇ ਆਪਣੀ ਮਰਜ਼ੀ ਦਾ ਬਿਆਨ ਜੱਜ ਦੇ ਸਾਹਮਣੇ ਦੇਣ ਲਈ ਮਜਬੂਰ ਕੀਤਾ। ਲੜਕੀ ਨੇ ਦੋ-ਤਿੰਨ ਪੁਲੀਸ ਵਾਲਿਆਂ ਦੇ ਨਾਂ ਲੈ ਕੇ ਕਿਹਾ ਕਿ ਇਨ੍ਹਾਂ ਨੇ ਉਸ ਨੂੰ ਬਹੁਤ ਜ਼ਲੀਲ ਕੀਤਾ। ਉਸ ਨੇ ਕਿਹਾ ਕਿ ਥਾਣਾ ਦੋਰਾਹਾ ਦੇ ਮੁਖੀ ਅਮਰਜੀਤ ਸਿੰਘ ਨੇ ਉਸ ਦੀ ਮਦਦ ਕੀਤੀ। ਰਣਜੀਤ ਕੌਰ ਨੇ ਕਿਹਾ ਕਿ ਪੁਲੀਸ ਕਹਿ ਰਹੀ ਹੈ ਕਿ ਉਸ ਦਾ ਆਪਣੀ ਮਾਤਾ ਕੁਲਦੀਪ ਕੌਰ ਨਾਲ ਝਗੜਾ ਸੀ, ਜਿਸ ਕਾਰਨ ਉਸ ਨੇ ਘਰ ਨਾਲੋਂ ਨਾਤਾ ਤੋੜਿਆ। ਰਣਜੀਤ ਕੌਰ ਨੇ ਕਿਹਾ ਕਿ ਉਸ ਦਾ ਕੋਈ ਝਗੜਾ ਨਹੀਂ ਹੈ। ਪੁਲੀਸ ਨੇ ਹਰਜਿੰਦਰ ਸਿੰਘ ਉਰਫ ਬੰਟੀ ਨੂੰ ਬਚਾਉਣ ਲਈ ਕਹਾਣੀ ਘੜੀ ਹੈ।
fਪੀੜਤ ਰਣਜੀਤ ਕੌਰ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਅੱਜ ਵੀ ਹਰਜਿੰਦਰ ਸਿੰਘ  ਤੋਂ ਜਾਨ ਦਾ ਖਤਰਾ ਹੈ ਕਿਉਂਕਿ ਉਹ ਉੱਚੀ ਪੁਹੰਚ ਵਾਲਾ  ਹੈ। ਉਸ ਨੇ  ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਹੋਈ ਜ਼ਿਆਦਤੀ ਦੀ ਜਾਂਚ ਕਰਵਾ ਕੇ  ਇਨਸਾਫ ਦਿਵਾਇਆ ਜਾਵੇ ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ। ਲੜਕੀ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਕਾਫੀ ਸਹਿਮੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਲੜਕੀ ਦੀ ਮਾਂ ਕੁਲਦੀਪ ਕੌਰ ਨੇ ਆਪਣੀ ਲੜਕੀ ਨੂੰ ਗਾਇਬ ਕਰਨ ਸਬੰਧੀ ਹਸਪਤਾਲ ਦੇ ਸੁਪਰਵਾਈਜ਼ਰ ਹਰਜਿੰਦਰ ਸਿੰਘ ਵਿਰੁੱਧ ਦੋਸ਼ ਲਗਾਏ ਸਨ ਅਤੇ ਉਸ ਵਿਰੁੱਧ ਥਾਣਾ ਦੋਰਾਹਾ ਵਿਖੇ ਧਾਰਾ 365, 120ਬੀ ਤੇ 34 ਆਈ ਪੀ ਸੀ ਅਧੀਨ ਕੇਸ ਦਰਜ ਕਰਵਾਇਆ ਸੀ। ਬੀਤੇ ਦਿਨ ਐਸ.ਐਸ.ਪੀ ਖੰਨਾ ਸੁਸ਼ੀਲ ਕੁਮਾਰ ਨੇ ਆਪਣੀ ਪੈ੍ਰਸ ਕਾਨਫੰਰਸ ਦੌਰਾਨ ਕਿਹਾ ਸੀ ਕਿ ਲੜਕੀ ਦੀ ਮਾਂ ਕੁਲਦੀਪ ਕੌਰ ਉਸ ਨੂੰ ਤੰਗ  ਕਰਦੀ ਸੀ, ਇਸ ਕਾਰਨ ਕੁਲਦੀਪ ਕੌਰ ਦੋਰਾਹਾ ਦੇ ਹਸਪਤਾਲ ਤੋਂ ਨੌਕਰੀ ਛੱਡ ਕੇ ਚੰਡੀਗੜ੍ਹ ਦੇ ਸੈਕਟਰ-21’ਚ ਹੋਪ ਕਲੀਨਕ ਵਿਖੇ ਨੌਕਰੀ ਕਰਨ ਲੱਗ ਪਈ ਤੇ ਉਸ ਨੇ ਆਪਣਾ ਫੋਨ ਬੰਦ ਕਰ ਲਿਆ ਤੇ ਆਪਣੇ ਘਰਦਿਆਂ ਨਾਲ ਨਾਤਾ ਤੋੜ ਲਿਆ। ਇਸ ਕੇਸ ਵਿੱਚ ਹਸਪਤਾਲ ਦੇ ਸੁਪਰਵਾਇਜ਼ਰ ਹਰਜਿੰਦਰ ਸਿੰਘ ਉਰਫ ਬੰਟੀ ਦਾ ਕੋਈ ਦੋਸ਼ ਨਹੀਂ ਹੈ।
ਪੁਲੀਸ ਦੀ ਇਸ ਕਹਾਣੀ ਨੂੰ ਪੀੜਤ ਰਣਜੀਤ ਕੌਰ ਦੇ ਪਰਿਵਾਰ ਵਾਲੇ ਝੂਠੀ ਦਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਨੂੰ ਪੁਲੀਸ ਨੇ ਇਸ ਹੱਦ ਤੱਕ ਡਰਾ ਦਿੱਤਾ ਹੈ ਕਿ ਉਹ ਅੱਜ ਵੀ ਚੰਗੀ ਤਰ੍ਹਾਂ ਬੋਲ ਨਹੀਂ ਰਹੀ ਤੇ ਉਹ ਹੁਣ ਤੱਕ ਸਹਿਮੀ ਹੋਈ ਹੈ।
ਇਸ ਸਬੰਧੀ ਖੰਨਾ ਦੇ ਐਸ ਐਸ ਪੀ ਸੁਸ਼ੀਲ ਕੁਮਾਰ ਨਾਲ  ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੇ ਬਿਆਨ ਮੈਜਿਸਟਰੇਟ ਦੇ ਸਾਹਮਣੇ ਹੋਏ ਹਨ ਨਾ ਕਿ ਪੁਲੀਸ ਅੱਗੇ। ਜਦੋਂ ਉਨ੍ਹਾਂ ਤੋਂ ਪੁਛਿੱਆ ਗਿਆ ਕਿ ਪੀੜਤ ਲੜਕੀ ਦਾ ਕਹਿਣਾ ਹੈ ਕਿ ਪੁਲੀਸ ਨੇ ਉਸ ਤੋਂ ਦਬਾਅ ਨਾਲ ਬਿਆਨ ਦੁਆਏ ਹਨ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੁਬਾਰਾ ਮੈਜਿਸਟਰੇਟ ਸਾਹਮਣੇ ਬਿਆਨ ਦੇ ਸਕਦੀ ਹੈ।
-

ਬਾਦਲ ਸਾਹਿਬ ਸਿੱਧੂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਰਾਬਰ ਅਹਿਮੀਅਤ ਅਤੇ ਤਾਕਤਾਂ ਦੇ ਕੇ ਵੇਖ ਲੈਣ।

www.sabblok.blogspot.com
ਬਾਦਲਾਂ ਦਾ ਬਠਿੰਡਾ ਨਾਲ ਪਿਆਰ, ਪਰ ਅੰਮ੍ਰਿਤਸਰ ਦਾ ਤ੍ਰਿਸਕਾਰ : ਨਵਜੋਤ ਕੌਰ ਸਿੱਧੂ  
ਚੰਡੀਗੜ੍ਹ,(ਸ਼ਰਮਾ)-ਸਾਬਕਾ ਕ੍ਰਿਕਟਰ ਅਤੇ ਅੰਮ੍ਰਿਤਸਰ ਤੋਂ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਉਨ੍ਹਾਂ ਨੂੰ ਮਤਰੇਆ ਪੁੱਤ ਸਮਝੇ ਜਾਣ ਦੇ ਲਾਏ ਦੋਸ਼ਾਂ ਨਾਲ ਸਿੱਧੂ ਦੀ ਧਰਮਪਤਨੀ ਅਤੇ ਮੁੱਖ ਸੰਸਦੀ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ) ਡਾ. ਨਵਜੋਤ ਕੌਰ ਸਿੱਧੂ ਨੇ ਵੀ ਸਹਿਮਤੀ ਜਤਾਈ ਹੈ। ਡਾ. ਸਿੱਧੂ ਨੇ ਦੋਸ਼ ਲਾਇਆ ਹੈ ਕਿ ਬਾਦਲਾਂ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਦੀ ਅਣਦੇਖੀ ਕੀਤੀ ਗਈ। ਜਿਸ ਕਾਰਨ ਸੰਸਦ ਮੈਂਬਰ ਸਿੱਧੂ ਨੂੰ ਸਖ਼ਤ ਤੇਵਰ ਅਪਨਾਉਣ ‘ਤੇ ਮਜਬੂਰ ਹੋਣਾ ਪਿਆ। ਡਾ. ਸਿੱਧੂ ਨੇ ਜਗ ਬਾਣੀ ਨਾਲ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਰਾਜ ਦੀਆਂ ਸਿਹਤ ਸੇਵਾਵਾਂ, ਨਸ਼ਾ ਖੋਰੀ, ਕੰਨਿਆ ਭਰੂਣ ਹੱਤਿਆ ਅਤੇ ਭਾਜਪਾ ਦੀ ਕੌਮੀ ਅਤੇ ਰਾਜ ਪੱਧਰ ‘ਤੇ ਕਾਰਗੁਜ਼ਾਰੀ ‘ਤੇ ਖੁੱਲ੍ਹ ਕੇ ਵਿਚਾਰ ਰੱਖੇ। ਪੇਸ਼ ਹਨ ਇਸ ਵਿਸ਼ੇਸ਼ ਗੱਲਬਾਤ ਦੇ ਕੁਝ ਮੁੱਖ ਅੰਸ਼ :
ਪ੍ਰਸ਼ਨ : ਤੁਹਾਡੇ ਪਤੀ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਉਨ੍ਹਾਂ ਨੂੰ ਮਤਰੇਆ ਪੁੱਤ ਮੰਨਣ ਦਾ ਦੋਸ਼ ਲਾਇਆ ਹੈ, ਤੁਹਾਡਾ ਕੀ ਕਹਿਣਾ ਹੈ?
ਉੱਤਰ : ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਸਾਹਿਬ ਸਿੱਧੂ ਨਾਲ ਮਤਰੇਏ ਪੁੱਤ ਵਰਗਾ ਵਤੀਰਾ ਕਰ ਰਹੇ ਹਨ। ਬਾਦਲਾਂ ਦੇ ਕੰਮ ਕਰਨ ਦਾ ਢੰਗ ਅੰਮ੍ਰਿਤਸਰ ਦਾ ਤ੍ਰਿਸਕਾਰ ਅਤੇ ਬਠਿੰਡਾ ਨਾਲ ਪਿਆਰ ਦੇ ਰੂਪ ‘ਚ ਉੱਭਰਿਆ ਹੈ। ਇਹੀ ਕਾਰਨ ਹੈ ਕਿ ਸੰਸਦ ਮੈਂਬਰ ਸਿੱਧੂ ਨੂੰ ਗੁਰੂ ਨਗਰੀ ਦੇ ਵਿਕਾਸ ਲਈ ਸਖ਼ਤ ਤੇਵਰਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਜੇਕਰ ਦੋਸ਼ ਗ਼ਲਤ ਹੈ ਤਾਂ ਬਾਦਲ ਸਾਹਿਬ ਸਿੱਧੂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਰਾਬਰ ਅਹਿਮੀਅਤ ਅਤੇ ਤਾਕਤਾਂ ਦੇ ਕੇ ਵੇਖ ਲੈਣ।
ਪ੍ਰਸ਼ਨ : ਰਾਜ ਅੰਦਰ ਨਸ਼ਾਖੋਰੀ ਪੈਦਾ ਹੋ ਰਹੀ ਹੈ, ਕਰੋੜਾਂ ਦੇ ਨਾਜਾਇਜ਼ ਨਸ਼ਾ ਕਾਰੋਬਾਰ ਦੇ ਤਾਰ ਸਿਆਸਤਦਾਨਾਂ, ਵਿਸ਼ੇਸ਼ ਕਰਕੇ ਅਕਾਲੀ ਆਗੂਆਂ ਨਾਲ ਜੁੜ ਰਹੇ ਹਨ, ਤੁਹਾਡਾ ਕੀ ਕਹਿਣਾ ਹੈ?
ਉੱਤਰ : ਰਾਜ ਅੰਦਰ ਨਸ਼ਾ ਖੋਰੀ ਅਤੇ ਨਸ਼ੇ ਦਾ ਨਾਜਾਇਜ਼ ਕਾਰੋਬਾਰ ਜਿਸ ਤਰ੍ਹਾਂ ਪੈਦਾ ਹੋ ਰਿਹਾ ਹੈ ਉਹ ਨਾ ਸਿਰਫ ਚਿੰਤਾ ਦਾ ਵਿਸ਼ਾ ਹੈ ਬਲਕਿ ਭਵਿੱਖ ਦੀ ਪੀੜ੍ਹੀ ਲਈ ਵੀ ਖ਼ਤਰੇ ਦੀ ਘੰਟੀ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨਾਜਾਇਜ਼ ਧੰਦੇ ‘ਚ ਸ਼ਾਮਲ ਲੋਕਾਂ ਨੂੰ ਹਰ ਸਿਆਸੀ ਪਾਰਟੀ ਦਾ ਆਸ਼ੀਰਵਾਦ ਪ੍ਰਾਪਤ ਹੈ। ਪਰ ਇਸਤੋਂ ਵੀ ਵਧ ਕੇ ਇਸ ‘ਚ ਪੁਲਸ ਦੀ ਨਾਲਾਇਕੀ ਦੀ ਅਹਿਮ ਭੂਮਿਕਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਪੁਲਸ ਦੀ ਜਾਣਕਾਰੀ ਤੋਂ ਬਗ਼ੈਰ ਕਰੋੜਾਂ ਦਾ ਨਾਜਾਇਜ਼ ਕਾਰੋਬਾਰ ਬਿਨਾ ਰੋਕ-ਟੋਕ ਆਪਣੇ ਪੈਰ ਪਸਾਰਦਾ ਜਾਵੇ। ਜੇਕਰ ਸਿਆਸਤਦਾਨਾਂ ਦੀ ਇਸ ਨਾਜਾਇਜ਼ ਧੰਦੇ ‘ਚ ਸ਼ਮੂਲੀਅਤ ਨਹੀਂ ਹੈ ਤਾਂ ਫ਼ਿਰ ਡੀ. ਜੀ. ਪੀ. ਸ਼ਸ਼ੀਕਾਂਤ ਵਲੋਂ ਕੀਤੇ ਖ਼ੁਲਾਸੇ ‘ਤੇ ਕਾਰਵਾਈ ਕਿਉਂ ਨਹੀਂ ਹੋਈ? ਸੱਚ ਇਹ ਹੈ ਕਿ ਚੋਰ ਹੀ ਚੋਰਾਂ ਨੂੰ ਬਚਾ ਰਹੇ ਹਨ ਅਤੇ ਪੁਲਸ ਸੌਂ ਰਹੀ ਹੈ।
ਪ੍ਰਸ਼ਨ : ਭਾਜਪਾ ਮੰਤਰੀਆਂ ਦੇ ਵਿਭਾਗਾਂ ‘ਚ ਫ਼ੇਰਬਦਲ ਤੋਂ ਬਾਅਦ ਤੁਸੀਂ ਅਚਾਨਕ ਆਪਣੇ ਵਿਭਾਗ ‘ਚ ਸਰਗਰਮ ਹੋ ਗਏ ਹੋ। ਸਾਬਕਾ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਅਤੇ ਮੌਜੂਦਾ ਸਿਹਤ ਮੰਤਰੀ ਸੁਰਜੀਤ ਸਿੰਘ ਜਿਆਣੀ ਦੀ ਕਾਰਜਸ਼ੈਲੀ ‘ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਉੱਤਰ : ਸਾਬਕਾ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਦਾ ਕੰਮ ਕਰਨ ਦਾ ਆਪਣਾ ਵੱਖਰਾ ਤਰੀਕਾ ਸੀ। ਸ਼ਾਇਦ ਉਹ ਮੇਰੀ ਸ਼ਮੂਲੀਅਤ ਦੀ ਜ਼ਰੂਰਤ ਨਹੀਂ ਸਮਝਦੇ ਸਨ। ਇਹੀ ਕਾਰਨ ਹੈ ਕਿ ਮੈਂ ਉਸ ਦੌਰਾਨ ਆਪਣੇ ਆਪ ਨੂੰ ਕਿਸੇ ਹੱਦ ਤਕ ਸੀਮਤ ਕਰ ਲਿਆ ਸੀ। ਪਰ ਮੌਜੂਦਾ ਸਿਹਤ ਮੰਤਰੀ ਸੁਰਜੀਤ ਜਿਆਣੀ ਨਾਲ ਮੈਨੂੰ ਨਾ ਸਿਰਫ਼ ਵੱਡੇ ਭਰਾ ਵਾਂਗ ਸਨੇਹ ਮਿਲ ਰਿਹਾ ਹੈ, ਬਲਕਿ ਆਜ਼ਾਦ ਤਰੀਕੇ ਨਾਲ ਫ਼ਰਜ਼ ਨਿਭਾਉਣ ਦੀ ਛੋਟ ਵੀ ਮਿਲੀ ਹੈ। ਜਿਸ ਕਾਰਨ ਤੁਸੀਂ ਮੈਨੂੰ ਆਪਣੇ ਕੰਮ ‘ਚ ਸਰਗਰਮ ਕਰਾਰ ਦੇ ਰਹੇ ਹੋ।
ਪ੍ਰਸ਼ਨ : ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ‘ਚ ਖ਼ੁਦ ਦਾ ਬਹੁਮਤ ਯਕੀਨੀ ਕਰ ਲੈਣ ਤੋਂ ਬਾਅਦ ਭਾਜਪਾ ਗੱਠਜੋੜ ‘ਚ ਕਮਜ਼ੋਰ ਪੈ ਗਈ ਹੈ, ਜਿਸ ਕਾਰਨ ਪਾਰਟੀ ਵੱਖੋ-ਵੱਖ ਮਾਮਲਿਆਂ ‘ਤੇ ਅੜ ਸਕਣ ਯੋਗ ਨਹੀਂ ਹੈ, ਕੌਮੀ ਅਤੇ ਰਾਜ ਪੱਧਰ ‘ਤੇ ਤੁਸੀਂ ਪਾਰਟੀ ਦਾ ਭਵਿੱਖ ਕਿਸ ਤਰ੍ਹਾਂ ਵੇਖਦੇ ਹੋ?
ਉੱਤਰ : ਕੌਮੀ ਪੱਧਰ ‘ਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਦੇ ਰੂਪ ‘ਚ ਨਰਿੰਦਰ ਮੋਦੀ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਕਾਰਕੁਨਾਂ, ਵਿਸ਼ੇਸ਼ ਕਰਕੇ ਨੌਜਵਾਨਾਂ ‘ਚ ਜੋਸ਼ ਪੈਦਾ ਹੋਇਆ ਹੈ। ਬਿਨਾ ਸ਼ੱਕ ਕੇਂਦਰ ‘ਚ ਅਗਲੀ ਸਰਕਾਰ ਭਾਜਪਾ ਗੱਠਜੋੜ, ਯਾਨਿਕੀ ਐੱਨ. ਡੀ. ਏ. ਦੀ ਹੋਵੇਗੀ। ਪਰ ਰਾਜ ਪੱਧਰ ‘ਤੇ ਪਾਰਟੀ ਦੀ ਸਥਿਤੀ ਨਿਰਾਸ਼ਾਜਨਕ ਹੈ ਕਾਰਨਾਂ ਬਾਰੇ ਮੈਂ ਮੀਡੀਆ ਰਾਹੀਂ ਨਹੀਂ ਦੱਸ ਸਕਦੀ। ਪਰ ਮਾਮਲੇ ਨੂੰ ਸਮੇਂ-ਸਮੇਂ ‘ਤੇ ਪਾਰਟੀ ਫ਼ੋਰਮ ‘ਤੇ ਚੁੱਕਿਆ ਜਾ ਰਿਹਾ ਹੈ।
ਪ੍ਰਸ਼ਨ : ਅੰਮ੍ਰਿਤਸਰ ਤੋਂ ਸਿੱਧੂ ਦੀ ਦਾਅਵੇਦਾਰੀ ‘ਤੇ ਸਵਾਲ ਕੀਤੇ ਜਾ ਰਹੇ ਹਨ, ਸੂਬਾ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਨੇ ਵੀ ਇਸ ਬਾਬਤ ਚੁੱਪ ਵੱਟੀ ਹੋਈ ਹੈ, ਤੁਹਾਡਾ ਕੀ ਮੰਨਣਾ ਹੈ?
ਉੱਤਰ : ਸੂਬਾ ਇਕਾਈ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦੀ, ਪਰ ਕੇਂਦਰੀ ਆਗੂਆਂ ਨਾਲ ਜਿੱਥੋਂ ਤਕ ਇਸ ਬਾਬਤ ਚਰਚਾ ਹੋਈ ਹੈ, ਉਸ ਨਾਲ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਹੀ ਅੰਮ੍ਰਿਤਸਰ ਤੋਂ ਭਾਜਪਾ ਵਲੋਂ ਲੋਕ ਸਭਾ ਚੋਣ ਲਈ ਉਮੀਦਵਾਰ ਹੋਣਗੇ।
ਪ੍ਰਸ਼ਨ : ਰਾਜ ਅੰਦਰ ਸਿਹਤ ਸੇਵਾਵਾਂ ‘ਚ ਸੁਧਾਰ ਲਈ ਕੀ ਕਦਮ ਚੁੱਕੇ ਜਾ ਰਹੇ ਹਨ?
ਉੱਤਰ : ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਰਾਜ ‘ਚ ਸਿਹਤ ਸਹੂਲਤਾਂ ਜਨਤਾ ਦੀਆਂ ਇੱਛਾਵਾਂ ‘ਤੇ ਅਜੇ ਤਕ ਖਰੀਆਂ ਉਤਰਨ ‘ਚ ਨਾਕਾਮਯਾਬ ਰਹੀਆਂ ਹਨ। ਵੱਖੋ-ਵੱਖ ਸਿਹਤ ਕੇਂਦਰਾਂ ‘ਚ ਸਹੂਲਤਾਂ ਅਤੇ ਡਾਕਟਰਾਂ ਦੀ ਕਮੀ ਇਸਦਾ ਮੁੱਖ ਕਾਰਨ ਹੈ। ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਅਸਰਦਾਰ ਕਦਮ ਚੁੱਕੇ ਜਾ ਰਹੇ ਹਨ। ਰਾਜ ਅੰਦਰ 100 ਇਲਾਜ ਸੰਸਥਾਨਾਂ ‘ਚ ਉੱਚ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਰੂਰੀ ਕਦਮ ਪਹਿਲਾਂ ਹੀ ਚੁੱਕ ਲਏ ਗਏ ਹਨ। 300 ਦੇ ਲਗਭਗ ਐੱਮ. ਬੀ. ਬੀ. ਐੱਸ. ਡਾਕਟਰਾਂ ਦੀ ਭਰਤੀ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਲਿਖਿਆ ਜਾ ਚੁੱਕਾ ਹੈ।
ਪ੍ਰਸ਼ਨ : ਕੈਂਸਰ ਤੋਂ ਇਲਾਵਾ ਮਨੋਰੋਗਾਂ ਨੇ ਵੀ ਰਾਜ ਅੰਦਰ ਆਪਣੇ ਪੈਰ ਪਸਾਰ ਲਏ ਹਨ, ਰਾਜ ਅੰਦਰ ਮੈਂਟਲ ਹੈਲਥ ਅਥਾਰਟੀ ਦੇ ਵਜੂਦ ‘ਤੇ ਪ੍ਰਸ਼ਨ ਪੈਦਾ ਹੋ ਰਹੇ ਹਨ, ਕੀ ਇਸ ਵੱਲ ਵੀ ਸਰਕਾਰ ਦਾ ਕਦੀ ਧਿਆਨ ਗਿਆ ਹੈ?
ਉੱਤਰ : ਹਾਂ, ਇਹ ਸੱਚ ਹੈ ਕਿ ਅਜੇ ਤਕ ਰਾਜ ਅੰਦਰ ਕੈਂਸਰ ਤੋਂ ਬਚਾਅ ‘ਤੇ ਹੀ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਇਹ ਵੀ ਸੱਚ ਹੈ ਕਿ ਮਨੋਰੋਗ ਰਾਜ ਦੀ ਜਨਤਾ ਲਈ ਗੰਭੀਰ ਚੁਣੌਤੀ ਬਣ ਕੇ ਖੜ੍ਹਾ ਹੋਇਆ ਹੈ। ਅੱਜ ਸਹਿਣਸ਼ੀਲਤਾ ਦੀ ਕਮੀ, ਕਾਰਜਸ਼ੈਲੀ ਦੇ ਦਬਾਅ ਕਾਰਨ ਹਰ ਪਰਿਵਾਰ ਇਸ ਤੋਂ ਪ੍ਰਭਾਵਤ ਹੈ। ਪਰ ਦੁੱਖ ਦਾ ਵਿਸ਼ਾ ਹੈ ਕਿ ਅੱਜ ਅਸੀਂ ਹਰ ਜ਼ਿਲੇ ‘ਚ ਇਕ ਮਨੋਰੋਗ ਡਾਕਟਰ ਦੀਆਂ ਸੇਵਾਵਾਂ ਵੀ ਮੁਹੱਈਆ ਨਹੀਂ ਕਰਵਾ ਰਹੇ ਹਾਂ। ਮੇਰੀ ਜਾਣਕਾਰੀ ਅਨੁਸਾਰ ਰਾਜ ਅੰਦਰ ਮੈਂਟਲ ਹੈਲਥ ਅਥਾਰਟੀ ਵਰਗੀ ਸੰਸਥਾ ਵੀ ਕੰਮ ਨਹੀਂ ਕਰ ਰਹੀ ਹੈ। ਮੈਂ ਮਾਮਲੇ ਨੂੰ ਕੇਂਦਰੀ ਸਿਹਤ ਮੰਤਰੀ ਗ਼ੁਲਾਮ ਨਬੀ ਆਜ਼ਾਦ ਕੋਲ ਵੀ ਚੁੱਕਿਆ ਹੈ। ਕੋਸ਼ਿਸ਼ ਹੈ ਕਿ ਹਰ ਜ਼ਿਲੇ ‘ਚ ਘੱਟ ਤੋਂ ਘੱਟ ਇਕ ਮਨੋਰੋਗ ਡਾਕਟਰ ਦੀਆਂ ਸੇਵਾਵਾਂ ਅਤੇ ਕੌਂਸਲਿੰਗ ਸੈਂਟਰਾਂ ਦੀ ਸਥਾਪਨਾ ਹੋਵੇ।
ਪ੍ਰਸ਼ਨ : ਸਰਕਾਰੀ ਡਾਕਟਰਾਂ ਦੀ ਨਿਜੀ ਪ੍ਰੈਕਟਿਸ ਦਾ ਵਿਰੋਧ ਹੋਣ ਦੇ ਬਾਵਜੂਦ ਹੁਣ ਤੁਸੀਂ ਇਸ ਬਾਬਤ ਛੋਟ ਦੇਣ ਲਈ ਇਕ ਮਤਾ ਤੱਕ ਤਿਆਰ ਕਰ ਲਿਆ ਹੈ, ਇਸਦਾ ਕੀ ਕਾਰਨ ਹੈ?
ਉੱਤਰ : ਬਿਨਾ ਸ਼ੱਕ ਮੈਂ ਸਰਕਾਰੀ ਨੌਕਰੀ ਕਰ ਰਹੇ ਡਾਕਟਰਾਂ ਵਲੋਂ ਨਿਜੀ ਪ੍ਰੈਕਟਿਸ ਵਿਰੁੱਧ ਹਾਂ। ਪਰ ਸੱਚ ਇਹ ਹੈ ਕਿ ਅੱਜ 60 ਤੋਂ 70 ਫ਼ੀਸਦੀ ਤੱਕ ਡਾਕਟਰ ਨਿਜੀ ਪ੍ਰੈਕਟਿਸ ਦੇ ਕਾਰੋਬਾਰ ‘ਚ ਲੱਗੇ ਹੋਏ ਹਨ। ਵਿਭਾਗ ਡਾਕਟਰਾਂ ਦੀ ਕਮੀ ਨਾਲ ਪਹਿਲਾਂ ਹੀ ਜੂਝ ਰਿਹਾ ਹੈ। ਅਜਿਹੇ ‘ਚ ਐਨੀ ਵੱਡੀ ਗਿਣਤੀ ‘ਚ ਡਾਕਟਰਾਂ ਨੂੰ ਸੇਵਾ ਤੋਂ ਬਰਖ਼ਾਸਤ ਕਰਨ ‘ਤੇ ਸਥਿਤੀ ਹੋਰ ਗੰਭੀਰ ਹੋ ਜਾਵੇਗੀ। ਇਸ ਲਈ ਇਕ ਰਾਸਤਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਡਾਕਟਰਾਂ ਦੀਆਂ ਵੱਖੋ-ਵੱਖ ਐਸੋਸੀਏਸ਼ਨਾਂ ਅਤੇ ਅਧਿਕਾਰੀਆਂ ਨਾਲ ਇਕ ਮਤੇ ‘ਤੇ ਵਿਚਾਰ ਕੀਤਾ ਗਿਆ ਹੈ। ਹੁਣ ਵੱਖੋ-ਵੱਖ ਧਿਰਾਂ ਦੇ ਸੁਝਾਅ ਤੋਂ ਬਾਅਦ ਇਸ ਬਾਬਤ ਇਕ ਨੀਤੀ ਤਿਆਰ ਕੀਤੀ ਜਾ ਰਹੀ ਹੈ। ਨੀਤੀ ਹੇਠ ਵਿਸ਼ੇਸ਼ ਸਥਿਤੀਆਂ ਅਤੇ ਸ਼ਰਤਾਂ ‘ਤੇ ਡਾਕਟਰਾਂ ਨੂੰ ਨਿਜੀ ਪ੍ਰੈਕਟਿਸ ਦੀ ਛੋਟ ਸਰਕਾਰੀ ਸਿਹਤ ਸੰਸਥਾਨਾਂ ‘ਚ ਹੀ ਦਿੱਤੀ ਜਾਵੇਗੀ। ਇਸ ਨੀਤੀ ਦੇ ਜਾਰੀ ਹੋਣ ਤੋਂ ਬਾਅਦ ਨਿਯਮਾਂ ਵਿਰੁੱਧ ਨਿਜੀ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਬਾਦਲਾਂ ਦਾ ਬਠਿੰਡਾ ਨਾਲ ਪਿਆਰ ਪਰ ਅੰਮ੍ਰਿਤਸਰ ਦਾ ਤ੍ਰਿਸਕਾਰ : ਨਵਜੋਤ ਕੌਰ ਸਿੱਧੂ

‘ਸਿੱਧੂ ਨੂੰ ਮਤਰੇਆ ਪੁੱਤ ਨਹੀਂ ਸਮਝਦੇ ਤਾਂ ਸੁਖਬੀਰ ਦੇ ਬਰਾਬਰ ਅਹਿਮੀਅਤ ਅਤੇ ਤਾਕਤਾਂ ਦੇ ਕੇ ਵੇਖਣ ਬਾਦਲ’ ਚੰਡੀਗੜ੍ਹ 
– ਬਾਦਲਾਂ ਦਾ ਬਠਿੰਡਾ ਨਾਲ ਪਿਆਰ, ਪਰ ਅੰਮ੍ਰਿਤਸਰ ਦਾ ਤ੍ਰਿਸਕਾਰ : ਨਵਜੋਤ ਕੌਰ ਸਿੱਧੂ  ਮੁੱਖ  ਸੰਸਦੀ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ) ਡਾ. ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਹੈ ਕਿ ਬਾਦਲਾਂ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਦੀ ਅਣਦੇਖੀ ਕੀਤੀ ਗਈ ਹੈ, ਜਿਸ ਕਾਰਨ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਸਖ਼ਤ ਤੇਵਰ ਅਪਨਾਉਣ ‘ਤੇ ਮਜਬੂਰ ਹੋਣਾ ਪਿਆ। ਡਾ. ਸਿੱਧੂ ਨਾਲ ‘ਜਗ ਬਾਣੀ’ ਦੇ ਪ੍ਰਤੀਨਿਧੀ ਐੱਚ. ਸੀ. ਸ਼ਰਮਾ ਨੇ ਕਈ ਅਹਿਮ ਮੁੱਦਿਆਂ ‘ਤੇ ਇਕ ਵਿਸ਼ੇਸ਼ ਇੰਟਰਵਿਊ ਕੀਤੀ। ਪੇਸ਼ ਹਨ ਇੰਟਰਵਿਊ ਦੇ ਕੁਝ ਮੁੱਖ ਅੰਸ਼ : ਪ੍ਰਸ਼ਨ : ਤੁਹਾਡੇ ਪਤੀ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਉਨ੍ਹਾਂ ਨੂੰ ਮਤਰੇਆ ਪੁੱਤ ਮੰਨਣ ਦਾ ਦੋਸ਼ ਲਾਇਆ ਹੈ, ਤੁਹਾਡਾ ਕੀ ਕਹਿਣਾ ਹੈ? ਉੱਤਰ : ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਸਾਹਿਬ ਸਿੱਧੂ ਨਾਲ ਮਤਰੇਏ ਪੁੱਤ ਵਰਗਾ ਵਤੀਰਾ ਕਰ ਰਹੇ ਹਨ। ਬਾਦਲਾਂ ਦੇ ਕੰਮ ਕਰਨ ਦਾ ਢੰਗ ਅੰਮ੍ਰਿਤਸਰ ਦਾ ਤ੍ਰਿਸਕਾਰ ਅਤੇ ਬਠਿੰਡਾ ਨਾਲ ਪਿਆਰ ਦੇ ਰੂਪ ‘ਚ ਉੱਭਰਿਆ ਹੈ। ਇਹੀ ਕਾਰਨ ਹੈ ਕਿ ਸੰਸਦ ਮੈਂਬਰ ਸਿੱਧੂ ਨੂੰ ਗੁਰੂ ਨਗਰੀ ਦੇ ਵਿਕਾਸ ਲਈ ਸਖ਼ਤ ਤੇਵਰਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਜੇਕਰ ਦੋਸ਼ ਗ਼ਲਤ ਹੈ ਤਾਂ ਬਾਦਲ ਸਾਹਿਬ ਸਿੱਧੂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਰਾਬਰ ਅਹਿਮੀਅਤ ਅਤੇ ਤਾਕਤਾਂ ਦੇ ਕੇ ਵੇਖ ਲੈਣ। ਪ੍ਰਸ਼ਨ : ਰਾਜ ਅੰਦਰ ਨਸ਼ਾਖੋਰੀ ਪੈਦਾ ਹੋ ਰਹੀ ਹੈ, ਕਰੋੜਾਂ ਦੇ ਨਾਜਾਇਜ਼ ਨਸ਼ਾ ਕਾਰੋਬਾਰ ਦੇ ਤਾਰ ਸਿਆਸਤਦਾਨਾਂ, ਵਿਸ਼ੇਸ਼ ਕਰਕੇ ਅਕਾਲੀ ਆਗੂਆਂ ਨਾਲ ਜੁੜ ਰਹੇ ਹਨ, ਤੁਹਾਡਾ ਕੀ ਕਹਿਣਾ ਹੈ? ਉੱਤਰ : ਰਾਜ ਅੰਦਰ ਨਸ਼ਾ-ਖੋਰੀ ਅਤੇ ਨਸ਼ੇ ਦਾ ਨਾਜਾਇਜ਼ ਕਾਰੋਬਾਰ ਜਿਸ ਤਰ੍ਹਾਂ ਪੈਦਾ ਹੋ ਰਿਹਾ ਹੈ ਉਹ ਨਾ-ਸਿਰਫ ਚਿੰਤਾ ਦਾ ਵਿਸ਼ਾ ਹੈ, ਬਲਕਿ ਭਵਿੱਖ ਦੀ ਪੀੜ੍ਹੀ ਲਈ ਵੀ ਖ਼ਤਰੇ ਦੀ ਘੰਟੀ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨਾਜਾਇਜ਼ ਧੰਦੇ ‘ਚ ਸ਼ਾਮਲ ਲੋਕਾਂ ਨੂੰ ਹਰ ਸਿਆਸੀ ਪਾਰਟੀ ਦਾ ਆਸ਼ੀਰਵਾਦ ਪ੍ਰਾਪਤ ਹੈ ਪਰ ਇਸ ਤੋਂ ਵੀ ਵਧ ਕੇ ਇਸ ‘ਚ ਪੁਲਸ ਦੀ ਨਾਲਾਇਕੀ ਦੀ ਅਹਿਮ ਭੂਮਿਕਾ ਹੈ। ਪ੍ਰਸ਼ਨ : ਭਾਜਪਾ ਮੰਤਰੀਆਂ ਦੇ ਵਿਭਾਗਾਂ ‘ਚ ਫ਼ੇਰਬਦਲ ਤੋਂ ਬਾਅਦ ਤੁਸੀਂ ਅਚਾਨਕ ਆਪਣੇ ਵਿਭਾਗ ‘ਚ ਸਰਗਰਮ ਹੋ ਗਏ ਹੋ। ਸਾਬਕਾ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਅਤੇ ਮੌਜੂਦਾ ਸਿਹਤ ਮੰਤਰੀ ਸੁਰਜੀਤ ਸਿੰਘ ਜਿਆਣੀ ਦੀ ਕਾਰਜਸ਼ੈਲੀ ‘ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉੱਤਰ : ਸਾਬਕਾ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਦਾ ਕੰਮ ਕਰਨ ਦਾ ਆਪਣਾ ਵੱਖਰਾ ਤਰੀਕਾ ਸੀ। ਸ਼ਾਇਦ ਉਹ ਮੇਰੀ ਸ਼ਮੂਲੀਅਤ ਦੀ ਜ਼ਰੂਰਤ ਨਹੀਂ ਸਮਝਦੇ ਸਨ। ਇਹੀ ਕਾਰਨ ਹੈ ਕਿ ਮੈਂ ਉਸ ਦੌਰਾਨ ਆਪਣੇ ਆਪ ਨੂੰ ਕਿਸੇ ਹੱਦ ਤਕ ਸੀਮਤ ਕਰ ਲਿਆ ਸੀ ਪਰ ਮੌਜੂਦਾ ਸਿਹਤ ਮੰਤਰੀ ਸੁਰਜੀਤ ਜਿਆਣੀ ਨਾਲ ਮੈਨੂੰ ਨਾ-ਸਿਰਫ਼ ਵੱਡੇ ਭਰਾ ਵਾਂਗ ਸਨੇਹ ਮਿਲ ਰਿਹਾ ਹੈ, ਬਲਕਿ ਆਜ਼ਾਦ ਤਰੀਕੇ ਨਾਲ ਫ਼ਰਜ਼ ਨਿਭਾਉਣ ਦੀ ਛੋਟ ਵੀ ਮਿਲੀ ਹੈ। ਜਿਸ ਕਾਰਨ ਤੁਸੀਂ ਮੈਨੂੰ ਆਪਣੇ ਕੰਮ ‘ਚ ਸਰਗਰਮ ਕਰਾਰ ਦੇ ਰਹੇ ਹੋ। ਪ੍ਰਸ਼ਨ : ਅੰਮ੍ਰਿਤਸਰ ਤੋਂ ਸਿੱਧੂ ਦੀ ਦਾਅਵੇਦਾਰੀ ‘ਤੇ ਸਵਾਲ ਕੀਤੇ ਜਾ ਰਹੇ ਹਨ, ਸੂਬਾ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਨੇ ਵੀ ਇਸ ਬਾਬਤ ਚੁੱਪ ਵੱਟੀ ਹੋਈ ਹੈ, ਤੁਹਾਡਾ ਕੀ ਮੰਨਣਾ ਹੈ? ਉੱਤਰ : ਸੂਬਾ ਇਕਾਈ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦੀ, ਪਰ ਕੇਂਦਰੀ ਆਗੂਆਂ ਨਾਲ ਜਿਥੋਂ ਤਕ ਇਸ ਬਾਬਤ ਚਰਚਾ ਹੋਈ ਹੈ, ਉਸ ਨਾਲ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਹੀ ਅੰਮ੍ਰਿਤਸਰ ਤੋਂ ਭਾਜਪਾ ਵਲੋਂ ਲੋਕ ਸਭਾ ਚੋਣ ਲਈ ਉਮੀਦਵਾਰ ਹੋਣਗੇ। ਪ੍ਰਸ਼ਨ : ਰਾਜ ਅੰਦਰ ਸਿਹਤ ਸੇਵਾਵਾਂ ‘ਚ ਸੁਧਾਰ ਲਈ ਕੀ ਕਦਮ ਚੁੱਕੇ ਜਾ ਰਹੇ ਹਨ? ਉੱਤਰ : ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਰਾਜ ‘ਚ ਸਿਹਤ ਸਹੂਲਤਾਂ ਜਨਤਾ ਦੀਆਂ ਇੱਛਾਵਾਂ ‘ਤੇ ਅਜੇ ਤਕ ਖਰੀਆਂ ਉਤਰਨ ‘ਚ ਨਾ-ਕਾਮਯਾਬ ਰਹੀਆਂ ਹਨ। ਵੱਖੋ-ਵੱਖ ਸਿਹਤ ਕੇਂਦਰਾਂ ‘ਚ ਸਹੂਲਤਾਂ ਅਤੇ ਡਾਕਟਰਾਂ ਦੀ ਕਮੀ ਇਸਦਾ ਮੁੱਖ ਕਾਰਨ ਹੈ। ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਅਸਰਦਾਰ ਕਦਮ ਚੁੱਕੇ ਜਾ ਰਹੇ ਹਨ। ਪ੍ਰਸ਼ਨ : ਸਰਕਾਰੀ ਡਾਕਟਰਾਂ ਦੀ ਨਿਜੀ ਪ੍ਰੈਕਟਿਸ ਦਾ ਵਿਰੋਧ ਹੋਣ ਦੇ ਬਾਵਜੂਦ ਹੁਣ ਤੁਸੀਂ ਇਸ ਬਾਬਤ ਛੋਟ ਦੇਣ ਲਈ ਇਕ ਮਤਾ ਤਕ ਤਿਆਰ ਕਰ ਲਿਆ ਹੈ, ਇਸਦਾ ਕੀ ਕਾਰਨ ਹੈ? ਉੱਤਰ : ਬਿਨਾ ਸ਼ੱਕ ਮੈਂ ਸਰਕਾਰੀ ਨੌਕਰੀ ਕਰ ਰਹੇ ਡਾਕਟਰਾਂ ਵਲੋਂ ਨਿਜੀ ਪ੍ਰੈਕਟਿਸ ਵਿਰੁੱਧ ਹਾਂ ਪਰ ਸੱਚ ਇਹ ਹੈ ਕਿ ਅੱਜ 60 ਤੋਂ 70 ਫ਼ੀਸਦੀ ਤਕ ਡਾਕਟਰ ਨਿਜੀ ਪ੍ਰੈਕਟਿਸ ਦੇ ਕਾਰੋਬਾਰ ‘ਚ ਲੱਗੇ ਹੋਏ ਹਨ। ਵਿਭਾਗ ਡਾਕਟਰਾਂ ਦੀ ਕਮੀ ਨਾਲ ਪਹਿਲਾਂ ਹੀ ਜੂਝ ਰਿਹਾ ਹੈ। ਅਜਿਹੇ ‘ਚ ਐਨੀ ਵੱਡੀ ਗਿਣਤੀ ‘ਚ ਡਾਕਟਰਾਂ ਨੂੰ ਸੇਵਾ ਤੋਂ ਬਰਖ਼ਾਸਤ ਕਰਨ ‘ਤੇ ਸਥਿਤੀ ਹੋਰ ਗੰਭੀਰ ਹੋ ਜਾਵੇਗੀ। ਇਸ ਲਈ ਇਕ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਡਾਕਟਰਾਂ ਦੀਆਂ ਵੱਖੋ-ਵੱਖ ਐਸੋਸੀਏਸ਼ਨਾਂ ਅਤੇ ਅਧਿਕਾਰੀਆਂ ਨਾਲ ਇਕ ਮਤੇ ‘ਤੇ ਵਿਚਾਰ ਕੀਤਾ ਗਿਆ ਹੈ। ਹੁਣ ਵੱਖੋ-ਵੱਖ ਧਿਰਾਂ ਦੇ ਸੁਝਾਅ ਤੋਂ ਬਾਅਦ ਇਸ ਬਾਬਤ ਇਕ ਨੀਤੀ ਤਿਆਰ ਕੀਤੀ ਜਾ ਰਹੀ ਹੈ।

ਡਬਲਯੂ. ਡਬਲਯੂ. ਆਈ. ਸੀ. ਐਸ. ਨੂੰ ਬ੍ਰਾਂਡ ਐਕਸੀਲੈਂਸ ਐਵਾਰਡ

www.sabblok.blogspot.com
ਜਲੰਧਰ, 26 ਨਵੰਬਰ (ਅ. ਬ.)-ਏ. ਬੀ. ਪੀ. ਨਿਊਜ਼ ਨੇ 'ਦ ਬ੍ਰਾਂਡ ਐਕਸੀਲੈਂਸ ਐਵਾਰਡਜ਼' ਦੇ ਨਾਂਅ ਨਾਲ ਮੁੰਬਈ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਜਿਸ ਵਿਚ ਜਿਊਰੀ ਅਤੇ ਏ. ਬੀ. ਪੀ. ਨਿਊਜ਼ ਦੀ ਐਵਾਰਡ ਕਮੇਟੀ ਨੇ ਸਰਬਸੰਮਤੀ ਨਾਲ ਇਮੀਗ੍ਰੇਸ਼ਨ ਸਰਵਿਸ ਸੈਕਟਰ ਵਿਚੋਂ ਡਬਲਯੂ. ਡਬਲਯੂ. ਆਈ. ਸੀ. ਐਸ. ਨੂੰ ਇਹ ਐਵਾਰਡ ਪ੍ਰਦਾਨ ਕਰਨ ਦਾ ਫੈਸਲਾ ਲਿਆ | ਇਸ ਮੌਕੇ 'ਤੇ ਡਬਲਯੂ. ਡਬਲਯੂ. ਆਈ. ਸੀ. ਐਸ. ਗਰੁੱਪ ਦੇ ਸੀ. ਐਮ. ਡੀ. ਲੈਫਟੀਨੈਂਟ ਕਰਨਲ ਬੀ. ਐਸ. ਸੰਧੂ (ਰਿਟਾਇਰਡ) ਨੇ ਖੁਦ ਹਾਜ਼ਰ ਹੋ ਕੇ ਇਹ ਪ੍ਰਤਿਭਾਸ਼ਾਲੀ ਐਵਾਰਡ ਪ੍ਰਾਪਤ ਕੀਤਾ | ਡਬਲਯੂ. ਡਬਲਯੂ. ਆਈ. ਸੀ. ਐਸ. ਪਿਛਲੇ 20 ਵਰਿ੍ਹਆਂ ਤੋਂ ਇਮੀਗ੍ਰੇਸ਼ਨ ਇੰਡਸਟਰੀ ਵਿਚ ਪ੍ਰਮੁੱਖ ਨਾਂਅ ਹੈ | ਇਹ ਕੰਪਨੀ ਕੈਨੇਡਾ, ਯੂ. ਐਸ. ਏ., ਆਸਟ੍ਰੇਲੀਆ, ਨਿਊਜ਼ੀਲੈਂਡ, ਯੂ. ਕੇ., ਯੂਰਪ, ਜੌਰਜੀਆ ਅਤੇ ਹੋਰ ਕਈ ਯੂਰਪੀਅਨ ਦੇਸ਼ਾਂ ਵਿਚ ਸਟੂਡੈਂਟਸ ਨੂੰ ਭੇਜਣ ਤੋਂ ਇਲਾਵਾ ਨਰਸਾਂ, ਬਿਜਨਸ, ਇਮੀਗ੍ਰੇਸ਼ਨ, ਵਰਕ ਵੀਜ਼ਾ ਅਤੇ ਇਨਵੈਸਟਰ ਵੀਜ਼ਾ ਆਦਿ ਦਾ ਕੰਮ ਕਰਦੀ ਹੈ |

ਛਤੀਸਗੜ੍ਹ 'ਚ ਘਾਤ ਲਾ ਕੇ ਕੀਤੇ ਹਮਲੇ 'ਚ ਸੀ.ਆਰ.ਪੀ.ਐਫ ਦੇ 4 ਜਵਾਨ ਸ਼ਹੀਦ

www.sabblok.blogspot.com
ਰਾਏਪੁਰ 27 ਨਵੰਬਰ (ਏਜੰਸੀ)-ਛਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ ਵਿਚ ਸੁਰੱਖਿਆ ਫੋਰਸਾਂ ਦੇ ਸੜਕ ਖੋਲ੍ਹਣ ਵਾਲੇ ਦਲ ਉੱਪਰ ਨਕਸਲੀਆਂ ਵੱਲੋਂ ਕੀਤੇ ਘਾਤ ਲਾ ਕੇ ਹਮਲੇ 'ਚ 4 ਜਵਾਨ ਸ਼ਹੀਦ ਹੋ ਗਏ। ਵਧੀਕ ਪੁਲਿਸ ਮੁਖੀ ਆਰ. ਕੇ ਵਿਜ ਨੇ ਦਸਿਆ ਕਿ ਇਹ ਘਟਨਾ ਸਵੇਰੇ ਮੂਰਕਿਨਾਰ ਤੇ ਚੇਰਾਮੂੰਗੀ ਪਿੰਡ ਦਰਮਿਆਨ ਜੰਗਲ ਵਿਚ ਵਾਪਰੀ। ਉਨ੍ਹਾਂ ਦਸਿਆ ਕਿ ਨੀਮ ਫੋਰਸਾਂ ਦੇ ਜਵਾਨ ਸੜਕ ਸਾਫ ਕਰ ਰਹੇ ਸਨ ਕਿਉਂਕਿ ਸੀ.ਆਰ.ਪੀ.ਐਫ ਦੇ ਅਧਿਕਾਰੀ ਕਿਸੇ ਸਮਾਜਕ ਪ੍ਰੋਗਰਾਮ ਵਿਚ ਹਿੱਸਾ ਲੈਣ ਜਾ ਰਹੇ ਸਨ। ਨਕਸਲੀਆਂ ਵੱਲੋਂ ਚਲਾਈਆਂ ਗਈਆਂ ਅੰਧਾਧੁੰਦ ਗੋਲੀਆਂ ਨਾਲ ਸੀ.ਆਰ.ਪੀ.ਐਫ 168 ਬਟਾਲੀਅਨ ਦੇ 4 ਜਵਾਨ ਮੌਕੇ 'ਤੇ ਹੀ ਦਮ ਤੋੜ ਗਏ, ਜਦ ਕਿ 4 ਹੋਰ ਜਵਾਨ ਜ਼ਖਮੀ ਹੋ ਗਏ। ਖੇਤਰ ਵਿਚ ਨਕਸਲੀਆਂ ਵਿਰੁੱਧ ਕਾਰਵਾਈ ਲਈ ਹੋਰ ਜਵਾਨ ਭੇਜੇ ਗਏ ਹਨ।

ਅਰੂਸ਼ੀ ਹੱਤਿਆ ਮਾਮਲੇ 'ਚ ਜੱਜ ਨੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਬਣਾਇਆ ਆਧਾਰ

ਗਾਜ਼ੀਆਬਾਦ 27 ਨਵੰਬਰ (ਏਜੰਸੀਆਂ)-ਅਰੂਸ਼ੀ ਤੇ ਨੌਕਰ ਹੇਮਰਾਜ ਦੀ ਹੱਤਿਆ ਦੇ ਮਾਮਲੇ ਵਿਚ ਤਲਵਾੜ ਜੋੜੀ ਰਾਜੇਸ਼ ਤਲਵਾੜ ਤੇ ਨੂਪੁਰ ਤਲਵਾੜ ਨੂੰ ਜਿਨ੍ਹਾਂ ਪ੍ਰਸਥਿਤੀਆਂ ਨੂੰ ਆਧਾਰ ਬਣਾ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਉਹ ਪ੍ਰਸਥਿਤੀਆਂ ਉਨ੍ਹਾਂ 17 ਮਾਮਲਿਆਂ ਵਰਗੀਆਂ ਹਨ ਜਿਨ੍ਹਾਂ ਉਪਰ ਨਿਰਭਰ ਕਰਕੇ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਵਧੀਕ ਸੈਸ਼ਨ ਜੱਜ ਸ਼ਾਮ ਲਾਲ ਮਨੋਨੀਤ ਅਦਾਲਤ ਦੇ ਫੈਸਲਿਆਂ ਨੂੰ ਸਾਹਮਣੇ ਰਖਕੇ ਇਸ ਸਿੱਟੇ 'ਤੇ ਪੁੱਜੇ ਹਨ ਕਿ ਹੋਰ ਕਿਸੇ ਸਬੂਤ ਦੀ ਅਣਹੋਂਦ 'ਚ ਮੌਕੇ ਦੇ ਹਾਲਾਤ ਤਲਵਾੜ ਜੋੜੀ ਨੂੰ ਦੋਸ਼ੀ ਕਰਾਰ ਦੇਣ ਲਈ ਕਾਫੀ ਹਨ। ਜੱਜ ਨੇ ਆਪਣੇ ਫੈਸਲੇ ਵਿਚ ਇਨ੍ਹਾਂ ਵਿਚੋਂ ਕਈ ਫੈਸਲਿਆਂ ਦਾ ਹਵਾਲਾ ਦਿੱਤਾ ਹੈ। ਓਧਰ ਡਾਸਨਾ ਜੇਲ੍ਹ ਵਿਚ ਬੰਦ ਡਾਕਟਰ ਜੋੜੀ ਬੇਹੱਦ ਪ੍ਰੇਸ਼ਾਨੀ ਵਿਚੋਂ ਲੰਘ ਰਹੀ ਹੈ। ਜੇਲ੍ਹ ਦੇ ਇਕ ਅਧਿਕਾਰ ਨੇ ਦੱਸਿਆ ਕਿ ਰਾਜੇਸ਼ ਤੇ ਨੂਪੁਰ ਤਲਵਾੜ ਨੂੰ ਉਨੀਂਦਰੇ ਦੇ ਰੋਗ ਨੇ ਘੇਰ ਲਿਆ ਹੈ। ਦੋਨੋਂ ਪਤੀ ਪਤਨੀ ਜੇਲ੍ਹ ਦੇ ਵੱਖ ਵੱਖ ਸੈੱਲਾਂ ਵਿਚ ਬੰਦ ਹਨ। ਜੇਲ੍ਹ ਸੁਪਰਡੈਂਟ ਵਿਰੇਸ਼ ਰਾਜ ਸ਼ਰਮਾ ਨੇ ਦਸਿਆ ਕਿ ਤਲਵਾੜ ਜੋੜੀ ਗੁਸੇ ਤੇ ਪ੍ਰੇਸ਼ਾਨੀ ਵਿਚ ਹੈ। ਉਹ ਆਪਣੇ ਵਕੀਲਾਂ ਨੂੰ ਮਿਲਣਾ ਚਹੁੰਦੇ ਹਨ। ਉਨ੍ਹਾਂ ਹੋਰ ਕਿਹਾ ਕਿ ਜੇਕਰ ਉਹ ਨਾ ਸੁੱਤੇ ਤਾਂ ਉਨ੍ਹਾਂ ਨੂੰ ਦਵਾਈ ਦੇਣ ਲਈ ਡਾਕਟਰ ਨੂੰ ਸੱਦਿਆ ਜਾਵੇਗਾ। ਬੀਤੇ ਦਿਨ ਜੇਲ੍ਹ ਵਿਚੋਂ ਅਦਾਲਤ ਲਈ ਰਵਾਨਾ ਹੋਣ ਵੇਲੇ ਨੂਪੁਰ ਦਾ ਬਲੱਡ ਪ੍ਰੈਸ਼ਰ ਜਿਆਦਾ ਸੀ ਤੇ ਡਾਕਟਰ ਨੇ ਉਸ ਨੂੰ ਅਰਾਮ ਕਰਨ ਲਈ ਕਿਹਾ ਸੀ। ਇਸੇ ਦੌਰਾਨ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜੇਸ਼ ਤਲਵਾੜ ਨੂੰ ਡਾਸਨਾ ਜੇਲ੍ਹ ਦੀ ਡਾਕਟਰੀ ਟੀਮ ਦੀ ਸਹਾਇਤਾ ਕਰਨ ਜਦ ਕਿ ਨੂਪੁਰ ਨੂੰ ਸਾਥੀ ਔਰਤ ਕੈਦੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਕਿਹਾ ਗਿਆ ਹੈ। ਜੋੜੀ ਨੂੰ ਇਸ ਬਦਲੇ ਰੋਜਾਨਾ 40 ਰੁਪਏ ਮਿਹਨਤਾਨਾ ਮਿਲੇਗਾ।

ਤਹਿਲਕਾ ਮਾਮਲਾ- ਪੀੜਤ ਲੜਕੀ ਨੇ ਗੋਆ ਪੁਲਿਸ ਨੂੰ ਆਪਣਾ ਬਿਆਨ ਰਿਕਾਰਡ ਕਰਾਇਆ

www.sabblok.blogspot.com
ਨਵੀਂ ਦਿੱਲੀ / ਗੋਆ, 27 ਨਵੰਬਰ (ਏਜੰਸੀ)- ਤਹਿਲਕਾ ਦੇ ਪ੍ਰਮੁੱਖ ਸੰਪਾਦਕ ਤਰੁਣ ਤੇਜਪਾਲ ਦੇ ਖਿਲਾਫ ਜਿਸਮਾਨੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਮਹਿਲਾ ਪੱਤਰਕਾਰ ਨੇ ਗੋਆ 'ਚ ਪੁਲਿਸ ਦੇ ਅੱਗੇ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਾਇਆ ਹੈ। ਪੁਲਿਸ ਸੂਤਰਾਂ ਅਨੁਸਾਰ ਮਹਿਲਾ ਪੱਤਰਕਾਰ ਬੇਹੱਦ ਖੁਫੀਆ ਤਰੀਕੇ ਨਾਲ ਗੋਆ ਪਹੁੰਚੀ ਅਤੇ ਉਸ ਨੂੰ ਪਣਜੀ ਸਥਿਤ ਅਦਾਲਤ 'ਚ ਲਿਜਾਇਆ ਗਿਆ। ਪੀੜਤ ਲੜਕੀ ਨੇ ਮੁੱਖ ਨਿਆਇਕ ਮੈਜਿਸਟਰੇਟ ਕੋਲ ਆਪਣਾ ਬਿਆਨ ਦਰਜ ਕਰਾਇਆ।

ਦਿੱਲੀ ਵਿਧਾਨ ਸਭਾ ਚੋਣ ਮੁਹਿੰਮ ਤੇਜ਼ੀ ਫੜਨ ਲੱਗੀ -ਬਾਦਲ, ਬਾਜਵਾ ਤੇ ਕਮਲ ਸ਼ਰਮਾ ਦਿੱਲੀ ਪੁੱਜੇ

www.sabblok.blogspot.com
ਨਵੀਂ ਦਿੱਲੀ 26 ਨਵੰਬਰ : ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਵੇਂ ਅਜੇ ਵੀ ਬਹੁਤੀ ਤੇਜ਼ੀ ਦੇਖਣ ਨੂੰ ਨਹੀਂ ਮਿਲ ਰਹੀ। ਪਰ ਦਿੱਲੀ ਦੇ ਪੰਜਾਬੀ ਅਤੇ ਸਿੱਖ ਆਬਾਦੀ ਵਾਲੇ ਵਿਧਾਨ ਸਭਾ ਹਲਕਿਆਂ ਵਿਚ ਚੋਣ ਮੁਹਿੰਮ ਤੇਜ਼ ਹੋਣੀ ਸ਼ੁਰੂ ਹੋ ਗਈ ਹੈ। ਅਗਲੇ 2 ਦਿਨਾਂ ਵਿਚ ਇਸਦੇ ਸਿਖਰ 'ਤੇ ਪਹੁੰਚ ਜਾਣ ਦੇ ਆਸਾਰ ਹਨ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਦਿੱਲੀ ਪਹੁੰਚ ਗਏ ਹਨ ਤੇ ਉਨ੍ਹਾਂ ਨੇ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਸ: ਪ੍ਰਕਾਸ਼ ਸਿੰਘ ਬਾਦਲ ਕੱਲ੍ਹ ਚੋਣਾਂ ਦੇ ਸਬੰਧ ਵਿੱਚ ਅਕਾਲੀ ਦਲ ਵੱਲੋਂ ਰੱਖੀਆਂ ਕਈ ਮੀਟਿੰਗਾਂ 'ਚ ਸ਼ਾਮਿਲ ਹੋਣਗੇ। ਅੱਜ ਸ੍ਰੀ ਕਮਲ ਸ਼ਰਮਾ ਨਾਲ ਪੰਜਾਬ ਦੇ ਮੰਤਰੀ ਭਗਤ ਚੁੰਨੀ ਲਾਲ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਵੀ ਚੋਣ ਮੁਹਿੰਮ ਵਿਚ ਕੁੱਦ ਪਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ 'ਚ ਲੱਗੇ ਮੰਤਰੀਆਂ ਨੂੰ ਛੱਡ ਕੇ ਪੰਜਾਬ ਦੇ ਲਗਭਗ ਸਾਰੇ ਮੌਜੂਦਾ ਤੇ ਸਾਬਕਾ ਮੰਤਰੀ ਇਥੇ ਪਹੁੰਚ ਚੁੱਕੇ ਹਨ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ, ਸ੍ਰੀ ਨਰੇਸ਼ ਗੁਜਰਾਲ, ਪ੍ਰੇਮ ਸਿੰਘ ਚੰਦਮਾਜਰਾ, ਸੇਵਾ ਸਿੰਘ ਸੇਖਵਾਂ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ, ਸ਼ੇਰ ਸਿੰਘ ਘੁਬਾਇਆ, ਰਤਨ ਸਿੰਘ ਅਜਨਾਲਾ, ਸਵਰਨ ਸਿੰਘ ਫਿਲੌਰ, ਗੁਲਜ਼ਾਰ ਸਿੰਘ ਰਣੀਕੇ, ਸੁੱਚਾ ਸਿੰਘ ਲੰਗਾਹ, ਅਜੀਤ ਸਿੰਘ ਕੁਹਾੜ, ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਬਚਨ ਸਿੰਘ ਬੱਬੇਹਾਲੀ, ਦੇਸ ਰਾਜ ਧੁੱਗਾ, ਬੀਬੀ ਕਿਰਨਜੋਤ ਕੌਰ, ਮਨਪ੍ਰੀਤ ਸਿੰਘ ਇਆਲੀ, ਰਣਜੀਤ ਸਿੰਘ ਤਲਵੰਡੀ, ਇਕਬਾਲ ਸਿੰਘ ਚੰਨੀ, ਇੰਦਰਇਕਬਾਲ ਸਿੰਘ ਅਟਵਾਲ, ਗੁਰਚਰਨ ਸਿੰਘ ਗਰੇਵਾਲ ਆਦਿ ਇਸ ਚੋਣ ਮੁਹਿੰਮ ਵਿਚ ਲੱਗੇ ਹੋਏ ਹਨ। ਅਕਾਲੀ ਦਲ ਭਾਵੇਂ ਸਿਰਫ਼ 4 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਰਿਹਾ ਹੈ ਪਰ ਉਸਦੇ ਚੋਣ ਦਫ਼ਤਰ ਵਿਚ ਇੱਕ ਦਰਜ਼ਨ ਤੋਂ ਵਧੇਰੇ ਆਗੂ ਕੰਮ ਕਰ ਰਹੇ ਹਨ। ਦਫ਼ਤਰ ਇੰਚਾਰਜ ਵਜੋਂ ਡਾ: ਦਲਜੀਤ ਸਿੰਘ ਚੀਮਾ, ਗੁਰਚਰਨ ਸਿੰਘ ਚੰਨੀ ਅਤੇ ਪਰਮਜੀਤ ਸਿੰਘ ਸਿੱਧਵਾਂ ਦੇ ਨਾਲ ਦਵਿੰਦਰ ਸਿੰਘ ਸਹੋਤਾ, ਗੁਰਜੀਤ ਸਿੰਘ ਧਨਦਰਨ ਤੇ ਹਰਿੰਦਰ ਸਿੰਘ ਵੀ ਸਹਾਇਕ ਵਜੋਂ ਕੰਮ ਕਰ ਰਹੇ ਹਨ। ਇੱਕ ਅੰਦਾਜ਼ੇ ਮੁਤਾਬਿਕ ਇਸ ਵੇਲੇ ਇੱਕ ਹਜ਼ਾਰ ਤੋਂ ਵਧੇਰੇ ਅਕਾਲੀ ਆਗੂ ਦਿੱਲੀ ਚੋਣਾਂ 'ਚ ਪਾਰਟੀ ਵਰਕਰਾਂ ਵਜੋਂ ਕੰਮ ਕਰ ਰਹੇ ਹਨ। ਅਕਾਲੀ ਦਲ ਦੇ ਕਈ ਸਾਬਕਾ ਵਿਧਾਇਕਾਂ ਦੇ ਜਿੰਮੇ ਸਿਰਫ਼ ਦੋ-ਦੋ ਬੂਥਾਂ ਦੀ ਜਿੰਮੇਵਾਰੀ ਹੀ ਸੌਂਪੀ ਗਈ ਹੈ। ਬਹੁਤੇ ਮੰਤਰੀਆਂ ਤੇ ਸਾਬਕਾ ਮੰਤਰੀਆਂ ਕੋਲ ਨਗਰ ਕੌਂਸਲ ਦੇ ਦੋ-ਦੋ ਵਾਰਡਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੀ ਹੈ।

ਡੇਰਾ ਪ੍ਰੇਮੀ ਤੇ ਸਿੱਖ ਜਥੇਬੰਦੀਆਂ ਹੋਈਆਂ ਆਹਮੋ-ਸਾਹਮਣੇ

www.sabblok.blogspot.com
Fight between sikh orgenisations and Dera premi 
ਮੋਗਾ : ਮੋਗਾ ਦੇ ਪਿੰਡ ਢੁੱਡੀਕੇ 'ਚ ਮੰਗਲਵਾਰ ਸਵੇਰੇ ਪੁਲਸ ਪ੍ਰਸ਼ਾਸਨ ਦੀ ਸੁਰੱਖਿਆ ਹੇਠ ਹੋ ਰਹੀ ਨਾਮ ਚਰਚਾ ਦਾ ਵਿਰੋਧ ਕਰਦੇ ਹੋਏ ਸਿੱਖ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ 'ਤੇ ਇੱਟਾਂ-ਪੱਥਰ ਸੁੱਟੇ। ਇਸ ਤੋਂ ਖ਼ਫ਼ਾ ਡੇਰਾ ਪ੍ਰੇਮੀਆਂ ਨੇ ਇਸ ਦਾ ਜਵਾਬ ਇੱਟਾਂ-ਪੱਥਰ ਨਾਲ ਹੀ ਦਿੱਤਾ। ਮਾਮਲਾ ਵਿਗੜਦਾ ਵੇਖ ਪੁਲਸ ਨੇ ਹਵਾਈ ਫਾਇਰਿੰਗ ਕਰਨ ਤੋਂ ਇਲਾਵਾ ਅੱਥਰੂ ਗੈਸ ਦੇ ਗੋਲੇ ਛੱਡੇ ਕੇ ਤੇ ਲਾਠੀਚਾਰਜ ਕਰਕੇ ਸਿੱਖ ਭਾਈਚਾਰੇ ਦੇ ਭੜਕੇ ਲੋਕਾਂ ਨੂੰ ਖਦੇੜਿਆ। ਸੋਮਵਾਰ ਨੂੰ ਪਿੰਡ ਢੁੱਡੀਕੇ ਸਥਿਤ ਦਾਣਾ ਮੰਡੀ 'ਚ ਦੁਪਹਿਰ ਤੋਂ ਹੀ ਮੰਗਲਵਾਰ ਨੂੰ ਹੋਣ ਵਾਲੀ ਨਾਮ ਚਰਚਾ ਲਈ ਡੇਰਾ ਪੈਰੋਕਾਰਾਂ ਵੱਲੋਂ ਪੰਡਾਲ ਲਗਾਇਆ ਜਾ ਰਿਹਾ ਸੀ। ਇਸੇ ਦਰਮਿਆਨ ਦੇਰ ਸ਼ਾਮ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਮੁਨਿਆਦੀ ਜ਼ਰੀਏ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਸ ਨਾਮ ਚਰਚਾ ਰੋਕਣ ਨੂੰ ਕਿਹਾ ਗਿਆ। ਗੁਰਦੁਆਰਾ ਸਾਹਿਬ ਤੋਂ ਹੋਈ ਮੁਨਿਆਦੀ ਪਿੱਛੋਂ ਸਿੱਖ ਭਾਈਚਾਰੇ ਨਾਲ ਜੁੜੇ ਲੋਕ ਦਾਣਾ ਮੰਡੀ ਪੁੱਜੇ ਅਤੇ ਮੰਗਲਵਾਰ ਨੂੰ ਹੋਣ ਵਾਲੀ ਨਾਮ ਚਰਚਾ ਦਾ ਵਿਰੋਧ ਕਰਨ ਲੱਗ ਪਏ ਜਿਸ ਕਾਰਨ ਝਗੜਾ ਵੱਧ ਗਿਆ। ਇਸ ਪਿੱਛੋਂ ਵੇਖਦੇ ਹੀ ਵੇਖਦੇ ਸਿੱਖਾਂ ਨੇ ਪੰਡਾਲ ਨੂੰ ਅੱਗ ਹਵਾਲੇ ਕਰ ਦਿੱਤਾ। ਇਸੇ ਦਰਮਿਆਨ ਡੇਰਾ ਪ੍ਰੇਮੀਆਂ ਦੇ ਮੋਟਰਸਾਈਕਲ, ਸਕੂਟਰ ਤੇ ਸਾਈਕਲਾਂ ਦੀ ਤੋੜ ਭੰਨ ਕਰਨ ਪਿੱਛੋਂ ਅੱਗ ਲਗਾ ਦਿੱਤੀ ਅਤੇ ਹਵਾ ਵਿਚ ਗੋਲੀਆਂ ਚਲਾਉਂਦੇ ਹੋਏ ਉਥੋਂ ਭੱਜ ਗਏ। ਜਿਸ 'ਤੇ ਅਜੀਤਵਾਲ ਪੁਲਸ ਨੇ ਡੇਰਾ ਪ੍ਰੇਮੀ ਗੁਰਮੇਲ ਸਿੰਘ ਨਿਵਾਸੀ ਪਿੰਡ ਬੁੱਟਰ ਕਲਾਂ ਦੇ ਬਿਆਨ 'ਤੇ ਭਜਨ ਸਿੰਘ, ਜਗਤਾਰ ਸਿੰਘ, ਗੋਰੀ, ਨਿੰਦਰ ਸਿੰਘ, ਗੁਰਪ੍ਰੀਤ ਸਿੰਘ ਨਿਵਾਸੀ ਢੁੱਡੀਕੇ, ਲਾਡੀ ਨਿਵਾਸੀ ਚੂੜਚੱਕ ਤੋਂ ਇਲਾਵਾ 70 ਅਣਪਛਾਤੇ ਲੋਕਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਅੱਗ ਲਾਉਣ, ਜਾਨੋਂ ਮਾਰਨ ਦੀ ਧਮਕੀ ਦੇਣ ਤੇ ਆਰਮ ਐਕਟ ਤਹਿਤ ਕੇਸ ਦਰਜ ਕਰਕੇ ਕੁਝ ਨੂੰ ਗਿ੍ਰਫ਼ਤਾਰ ਕਰ ਲਿਆ।
ਪੁਲਸ ਸੁਰੱਖਿਆ 'ਚ ਨਾਮ ਚਰਚਾ ਕਰਵਾਉਣ ਨਾਲ ਵਧਿਆ ਝਗੜਾ
ਸਿੱਖ ਭਾਈਚਾਰੇ ਦੇ ਲੋਕਾਂ ਨੇ ਪੁਲਸ ਵੱਲੋਂ ਸੋਮਵਾਰ ਰਾਤ ਦੀ ਅਗਜ਼ਨੀ ਦੀ ਘਟਨਾ ਦੇ ਦੋਸ਼ 'ਚ ਹਿਰਾਸਤ 'ਚ ਲਏ ਗਏ ਲੋਕਾਂ ਨੂੰ ਛੁਡਾਉਣ ਲਈ ਮੰਗਲਵਾਰ ਸਵੇਰੇ ਅਜੀਤਵਾਲ ਨੇੜਿਓਂ ਲੰਘਦੇ ਨੈਸ਼ਨਲ ਹਾਈਵੇ 'ਤੇ ਜਾਮ ਲਗਾ ਦਿੱਤਾ ਸੀ। ਇਸੇ ਦਰਮਿਆਨ ਉਨ੍ਹਾਂ ਨੂੰ ਪੁਲਸ ਸੁਰੱਖਿਆ 'ਚ ਪਿੰਡ ਦੀ ਮੰਡੀ 'ਚ ਨਾਮ ਚਰਚਾ ਕਰਵਾਉਣ ਦੀ ਜਾਣਕਾਰੀ ਮਿਲੀ। ਜਿਸ 'ਤੇ ਕਾਹਲੀ 'ਚ ਉਥੇ ਇਕੱਠੇ ਹੋਏ ਲੋਕ ਢੁੱਡੀਕੇ ਦੀ ਦਾਣਾ ਮੰਡੀ 'ਚ ਪੁੱਜ ਗਏ ਅਤੇ ਹੋ ਰਹੀ ਨਾਮ ਚਰਚਾ ਦਾ ਵਿਰੋਧ ਕੀਤਾ। ਦੂਸਰੇ ਪਾਸੇ ਸੋਮਵਾਰ ਨੂੰ ਹੋਈ ਘਟਨਾ ਪਿੱਛੋਂ ਪਿੰਡ 'ਚ ਸਥਿਤੀ ਤਣਾਅਪੂਰਨ ਬਣੀ ਹੋਣ ਕਾਰਨ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਹੋ ਰਹੀ ਨਾਮ ਚਰਚਾ ਬੰਦ ਨਾ ਹੋਣ 'ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਇੱਟਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੇ ਵਿਰੋਧ 'ਚ ਡੇਰਾ ਪ੍ਰੇਮੀਆਂ ਨੇ ਵੀ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਜਿਸ 'ਤੇ ਐਸਐਸਪੀ ਕਮਲਜੀਤ ਸਿੰਘ ਿਢੱਲੋਂ ਨੇ ਪਿੰਡ ਨੂੰ ਪੁਲਸ ਛਾਊਣੀ 'ਚ ਬਦਲ ਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਵੱਲੋਂ ਲਗਾਤਾਰ ਡੇਰਾ ਪ੍ਰੇਮੀਆਂ ਵੱਲ ਵਧਣ ਦੀਆਂ ਕੋਸ਼ਿਸ਼ 'ਤੇ ਪੁਲਸ ਨੇ ਹਵਾਈ ਗੋਲੀਬਾਰੀ ਕਰਨ ਸਮੇਤ ਅੱਥਰੂ ਗੈਸ ਦੇ ਗੋਲੇ ਛੱਡ ਕੇ ਅਤੇ ਲਾਠੀਚਾਰਜ ਦੀ ਵਰਤੋਂ ਕਰਕੇ ਰਹੇ ਸਿੱਖ ਭਾਈਚਾਰੇ ਨੂੰ ਖਦੇੜ ਦਿੱਤਾ।
ਡੇਰਾ ਪ੍ਰੇਮੀਆਂ ਨੇ ਦਿੱਤੀ ਚਿਤਾਵਨੀ : ਇਸ ਮੌਕੇ ਐਸਐਸਪੀ ਮੋਗਾ ਕੰਵਲਜੀਤ ਸਿੰਘ ਿਢੱਲੋਂ, ਐਸਐਸਪੀ ਫ਼ਰੀਦਕੋਟ, ਐਸਪੀਐਸ ਭੁਪਿੰਦਰ ਸਿੰਘ, ਐਸਪੀ ਦਿਲਬਾਗ ਸਿੰਘ ਪੰਨੂ ਕੋਲ ਪੁੱਜ ਕੇ ਡੇਰਾ ਪ੍ਰੇਮੀਆਂ ਨੇ ਮੰਗ ਕੀਤੀ ਕਿ ਦੋ ਦਿਨਾਂ ਤਕ ਅਗਜ਼ਨੀ ਤੇ ਪਥਰਾਅ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰੇ। ਨਹੀਂ ਤਾਂ ਦੋ ਦਿਨਾਂ ਬਾਅਦ ਉਹ ਰੋਸ ਮੁਜ਼ਾਹਰਾ ਕਰਨਗੇ।
ਕੀ ਕਹਿੰਦੇ ਹਨ ਡੇਰੇ ਦੇ ਮੀਡੀਆ ਇੰਚਾਰਜ : ਇਸ ਸਬੰਧੀ ਡੇਰਾ ਸੱਚਾ ਸੌਦਾ ਦੇ ਮੀਡੀਆ ਇੰਚਾਰਜ ਪਵਨ ਕੁਮਾਰ ਇੰਸਾਂ ਦਾ ਕਹਿਣਾ ਹੈ ਕਿ ਡੇਰਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਸਾਰੇ ਧਰਮਾਂ ਵੱਲੋਂ ਕੀਤੇ ਜਾਂਦੇ ਧਰਮ ਕਰਮ ਦੀ ਸ਼ਲਾਘਾ ਹੀ ਨਹੀਂ ਕਰਦਾ ਸਗੋਂ ਆਪਣੇ ਵੱਲੋਂ ਬਣਦਾ ਯੋਗਦਾਨ ਵੀ ਪਾਉਂਦਾ ਹੈ। ਕਰਦਾ ਹੈ। ਡੇਰੇ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਕੁਝ ਸ਼ਰਾਰਤੀ ਤੱਤ ਵੱਖਰੇ ਢੰਗ ਨਾਲ ਪੇਸ਼ ਕਰ ਕੇ ਹਾਲਾਤ ਖ਼ਰਾਬ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਪੁਲਸ ਠੋਸ ਕਾਰਵਾਈ ਕਰਨ ਸਮੇਤ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰੇ। ਟਕਰਾਅ ਟਾਲਣ ਲਈ ਕੱਲ੍ਹ ਨੂੰ ਹੋਵੇਗੀ ਡੇਰਾ ਪ੍ਰੇਮੀਆਂ ਤੇ ਸਿੱਖ ਭਾਈਚਾਰੇ ਦੀ ਮੀਟਿੰਗ : ਪਿੰਡ ਢੁੱਡੀਕੇ 'ਚ ਡੇਰਾ ਪ੍ਰੇਮੀਆਂ ਅਤੇ ਸਿੱਖ ਭਾਈਚਾਰੇ 'ਚ ਹੋਏ ਟਕਰਾਅ ਪਿੱਛੋਂ ਪੈਦਾ ਹੋਏ ਹਾਲਾਤ ਬਾਰੇ ਦੁਪਹਿਰੇ ਦੋ ਵਜੇ ਪਿੰਡ ਢੁੱਡੀਕੇ 'ਚ ਪੁੱਜੇ ਆਈਜੀ ਬਿਠੰਡਾ ਪਰਮਰਾਜ ਸਿੰਘ ਉਮਰਾਨੰਗਲ ਨੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ, ਡੀਆਈਜੀ ਫਿਰੋਜ਼ਪੁਰ ਰੇਂਜ ਯੁਰਿੰਦਰ ਹੇਅਰ, ਐਸਐਸਪੀ ਮੋਗਾ ਕਮਲਜੀਤ ਸਿੰਘ ਿਢੱਲੋਂ, ਐਸਐਸਪੀ ਫ਼ਰੀਦਕੋਟ ਵਰਿੰਦਰਪਾਲ ਸਿੰਘ ਅਤੇ ਫਿਰੋਜ਼ਪੁਰ ਦੇ ਐਸਐਸਪੀ ਮਨਮਿੰਦਰ ਸਿੰਘ ਤੇ ਐਸਡੀਐਮ ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਪੁਲਸ ਅਧਿਕਾਰੀ ਮੌਜੂਦ ਸਨ। ਇਸ ਘਟਨਾ ਪਿੱਛੋਂ ਪੰਜਾਬ ਸਰਕਾਰ ਨੇ ਸਾਰੇ ਸੂਬੇ ਵਿਚ ਚੌਕਸੀ ਦੇ ਆਦੇਸ਼ ਦੇ ਦਿੱਤੇ ਹਨ। ਸੂਤਰਾਂ ਅਨੁਸਾਰ ਇਸ ਬੈਠਕ 'ਚ ਦੋਵਾਂ ਧਿਰਾਂ ਵਿਚ ਪੈਦਾ ਹੋਏ ਟਕਰਾਅ ਨੂੰ ਟਾਲਣ ਲਈ ਯੋਜਨਾਬੰਦੀ ਕੀਤੀ ਗਈ ਅਤੇ 28 ਨਵੰਬਰ ਨੂੰ ਦੋਵਾਂ ਧਿਰਾਂ ਨਾਲ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨਾਲ ਬੈਠਕ ਰੱਖੀ ਗਈ ਹੈ ਜਿਸ ਲਈ ਦੋਵਾਂ ਧਿਰਾਂ ਨੇ ਸਹਿਮਤੀ ਦੇ ਦਿੱਤੀ ਹੈ। ਇਕ ਡੇਰਾ ਪ੍ਰੇਮੀ ਨੇ ਦੱਸਿਆ ਕਿ ਨਾਮ ਚਰਚਾ ਤੋਂ ਪਹਿਲਾਂ ਪੁਲਸ ਨੂੰ ਲਿਖਤੀ ਸੂਚਨਾ ਦਿੱਤੀ ਗਈ ਸੀ ਪਰ ਲੰਘੀ ਰਾਤ ਦੀ ਘਟਨਾ ਵੇਲੇ ਸਿਰਫ ਇਕ ਏਐਸਆਈ ਅਤੇ ਇਕ ਹੌਲਦਾਰ ਸਮੇਤ ਤਿੰਨ ਪੁਲਸ ਮੁਲਾਜ਼ਮ ਹੀ ਪੁੱਜੇ ਸਨ। ਇਨ੍ਹਾਂ ਵਿਚੋਂ ਇਕ ਪੁਲਸ ਮੁਲਾਜ਼ਮ ਦਾ ਦਾਅਵਾ ਹੈ ਕਿ ਜੇ ਉਹ ਮੌਕੇ 'ਤੇ ਮੌਜੂਦ ਨਾ ਹੁੰਦਾ ਤਾਂ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣਾ ਸੀ।

ਆਰੁਸ਼ੀ ਦੇ ਮਾਂ-ਬਾਪ ਨੂੰ ਉਮਰ ਕੈਦ

www.sabblok.blogspot.com
Life time imprisonment to Arushi parents
ਗਾਜ਼ੀਆਬਾਦ : ਆਪਣੀ 14 ਸਾਲ ਦੀ ਧੀ ਆਰੁਸ਼ੀ ਅਤੇ ਨੌਕਰ ਹੇਮਰਾਜ ਦੇ ਕਾਤਲ ਠਹਿਰਾਏ ਗਏ ਡਾ. ਰਾਜੇਸ਼ ਤਲਵਾੜ ਅਤੇ ਡਾ. ਨੂਪੁਰ ਤਲਵਾੜ ਨੂੰ ਉਮਰ ਭਰ ਲਈ ਸਲਾਖਾਂ ਪਿੱਛੇ ਰਹਿਣ ਦੀ ਸਜ਼ਾ ਮਿਲੀ। ਸੇਵਾ ਮੁਕਤੀ ਤੋਂ ਸਿਰਫ ਚਾਰ ਦਿਨ ਪਹਿਲਾਂ ਸੀਬੀਆਈ ਦੇ ਵਿਸ਼ੇਸ਼ ਜੱਜ ਸ਼ਿਆਮ ਲਾਲ ਨੇ ਮੰਗਲਵਾਰ ਨੂੰ ਭਰੀ ਅਦਾਲਤ 'ਚ ਗੁੰਮਸੁੰਮ ਬੈਠੇ ਤਲਵਾੜ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸਜ਼ਾ ਸੁਣਾਉਣ ਪਿੱਛੋਂ ਦੋਵਾਂ ਦੇ ਚਿਹਰੇ ਨਿਰਾਸ਼ਾ 'ਚ ਡੁੱਬੇ ਨਜ਼ਰ ਆਏ। ਅਦਾਲਤ ਨੇ ਰਾਜੇਸ਼ 'ਤੇ 17 ਹਜ਼ਾਰ ਅਤੇ ਨੂਪੁਰ 'ਤੇ 15 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ। ਸਬੂਤ ਖ਼ਤਮ ਕਰਨ ਦੇ ਮਾਮਲੇ 'ਚ ਦੋਵਾਂ ਨੂੰ ਪੰਜ-ਪੰਜ ਸਾਲ ਦੀ ਵਾਧੂ ਸਜ਼ਾ ਦਿੱਤੀ ਗਈ। ਇਸ ਤੋਂ ਇਲਾਵਾ ਫਰਜ਼ੀ ਐਫਆਈਆਰ ਕਰਵਾਉਣ 'ਤੇ ਰਾਜੇਸ਼ ਤਲਵਾੜ ਨੂੰ ਇਕ ਸਾਲ ਦੀ ਹੋਰ ਸਜ਼ਾ ਮਿਲੀ। ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਸੀਬੀਆਈ ਨੇ ਅਦਾਲਤ ਨੂੰ ਇਸ ਮਾਮਲੇ ਨੂੰ ਅਤਿ ਦੁਰਲਭ ਵਰਗ 'ਚ ਰੱਖਣ ਦੀ ਮੰਗ ਕਰਦੇ ਹੋਏ ਡਾਕਟਰ ਜੋੜੇ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ ਜਦੋਂਕਿ ਬਚਾਅ ਪੱਖ ਦੇ ਵਕੀਲਾਂ ਨੇ ਇਹ ਦਲੀਲ ਦਿੱਤੀ ਸੀ ਕਿ ਤਲਵਾੜ ਜੋੜੇ ਖ਼ਿਲਾਫ਼ ਸਿੱਧੇ ਸਬੂਤ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ। ਉਮਰ ਕੈਦ ਦੀ ਸਜ਼ਾ ਸੁਣਾਉਣ ਪਿੱਛੋਂ ਤਲਵਾੜ ਜੋੜਾ ਮੁੜ ਡਾਸਨਾ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਦੇ ਵਕੀਲਾਂ ਨੇ ਛੇਤੀ ਤੋਂ ਛੇਤੀ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦੇਣ ਦੀ ਗੱਲ ਕਹੀ। ਤਲਵਾੜ ਜੋੜੇ ਨੂੰ ਦੁਪਹਿਰ ਇਕ ਵਜ ਕੇ 55 ਮਿੰਟ 'ਤੇ ਪੁਲਸ ਨੇ ਪੁਖ਼ਤਾ ਸੁਰੱਖਿਆ 'ਚ ਅਦਾਲਤ 'ਚ ਪੇਸ਼ ਕੀਤਾ। ਸੀਬੀਆਈ ਤੇ ਬਚਾਅ ਪੱਖ ਦਰਮਿਆਨ ਸਜ਼ਾ ਦੇ ਬਿੰਦੂਆਂ 'ਤੇ ਕਰੀਬ 10 ਮਿੰਟ ਬਹਿਸ ਹੋਈ। ਇਸ ਤੋਂ ਬਾਅਦ ਅਦਾਲਤ ਨੇ 4 ਵਜ ਕੇ 25 ਮਿੰਟ 'ਤੇ ਫ਼ੈਸਲਾ ਸੁਣਾਇਆ। ਬਹਿਸ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਦੋਵੇਂ ਦੋਸ਼ੀ ਪੇਸ਼ੇ ਵਜੋਂ ਡਾਕਟਰ ਹਨ। ਸਮਾਜ 'ਚ ਦੋਵਾਂ ਦਾ ਸਨਮਾਨ ਹੈ। ਕੋਈ ਪੁਰਾਣਾ ਅਪਰਾਧਿਕ ਰਿਕਾਰਡ ਵੀ ਨਹੀਂ ਹੈ। ਲਿਹਾਜ਼ਾ ਉਨ੍ਹਾਂ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ। ਉਧਰ ਸੀਬੀਆਈ ਦੇ ਵਕੀਲਾਂ ਨੇ ਕਿਹਾ ਕਿ ਧੀ ਅਤੇ ਨੌਕਰ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਇਸ ਲਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਦੇਸ਼ ਸਮੇਤ ਦੁਨੀਆਂ ਦੇ ਕਈ ਹਿੱਸਿਆਂ 'ਚ ਉਤਸੁਕਤਾ ਪੈਦਾ ਕਰਨ ਵਾਲੇ ਇਸ ਮਾਮਲੇ 'ਚ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ ਡਾ. ਰਾਜੇਸ਼ ਅਤੇ ਡਾ. ਨੂਪੁਰ ਤਲਵਾੜ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਲਈ ਮੰਗਲਵਾਰ ਦਾ ਦਿਨ ਮੁਕੱਰਰ ਕੀਤਾ ਸੀ। 15 ਮਈ, 2008 ਨੂੰ ਹੋਈ ਇਸ ਸਨਸਨੀਖੇਜ਼ ਘਟਨਾ ਦੀ ਜਾਂਚ ਕਰੀਬ 15 ਦਿਨਾਂ ਬਾਅਦ ਸੀਬੀਆਈ ਨੂੰ ਸੌਂਪੀ ਗਈ ਸੀ। ਜਾਂਚ ਏਜੰਸੀ ਨੇ ਕਾਫੀ ਛਾਣਬੀਣ ਕੀਤੀ ਪਰ ਠੋਸ ਸਬੂਤਾਂ ਦੀ ਘਾਟ 'ਚ ਉਸ ਨੇ 29 ਦਸੰਬਰ, 2010 ਨੂੰ ਕਲੋਜ਼ਰ ਰਿਪੋਰਟ ਲਗਾ ਦਿੱਤੀ। ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਲੋਜ਼ਰ ਰਿਪੋਰਟ ਮੰਨਣ ਤੋਂ ਇਨਕਾਰ ਕਰਕੇ ਮਾਮਲੇ ਦੀ ਮੁੜ ਜਾਂਚ ਕਰਨ ਦੇ ਹੁਕਮ ਦਿੱਤੇ। ਇਸ ਜਾਂਚ ਨੇ ਤਲਵਾੜ ਜੋੜੇ ਦੇ ਬਚਾਅ ਦਾ ਰਾਹ ਬੰਦ ਕਰ ਦਿੱਤਾ। ਹਾਲ ਦੀ ਘੜੀ ਇਸ ਸਭ ਤੋਂ ਵੱਡੀ ਮਰਡਰ ਮਿਸਟਰੀ ਦੇ ਦੋਸ਼ੀਆਂ ਦੀ ਸਜ਼ਾ ਦਾ ਬਿਓਰਾ ਜਾਣਨ ਲਈ ਸਵੇਰ ਤੋਂ ਹੀ ਸਾਰਿਆਂ ਦੀਆਂ ਨਜ਼ਰਾਂ ਅਦਾਲਤ 'ਤੇ ਟਿਕੀਆਂ ਰਹੀਆਂ। ਅਦਾਲਤ ਦੇ ਬਾਹਰ ਦੇਸ਼-ਵਿਦੇਸ਼ ਦੇ ਮੀਡੀਆ ਮੁਲਾਜ਼ਮਾਂ ਦੀ ਭੀੜ ਲੱਗੀ ਰਹੀ ਪਰ ਪੁਲਸ ਨੇ ਉਨ੍ਹਾਂ ਨੂੰ ਅਦਾਲਤ ਕੰਪਲੈਕਸ 'ਚ ਵੀ ਨਹੀਂ ਵੜਣ ਦਿੱਤਾ। - 

30 ਨਵੰਬਰ ਤੋਂ ਕਬੱਡੀ ਦੇ ਮੈਦਾਨ ‘ਚ ਗਰਜਣਗੀਆਂ 20 ਦੇਸ਼ਾਂ ਦੀ ਟੀਮਾਂ

www.sabblok.blogspot.com
30 ਨਵੰਬਰ ਤੋਂ ਕਬੱਡੀ ਦੇ ਮੈਦਾਨ 'ਚ ਗਰਜਣਗੀਆਂ 20 ਦੇਸ਼ਾਂ ਦੀ ਟੀਮਾਂਚੰਡੀਗੜ੍ਹ- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਵਿਸ਼ਵ ਕਬੱਡੀ ਕੱਪ ਦੇ ਵਿਸਥਾਰ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਕਬੱਡੀ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਖੇਡਿਆ ਜਾਵੇਗਾ, ਜਿਸ ਦੌਰਾਨ 6 ਮਹਾਦੀਪਾਂ ਦੀਆਂ 20 ਟੀਮਾਂ 7 ਕਰੋੜ ਰੁਪਿਆ ਦੀ ਇਨਾਮੀ ਰਾਸ਼ੀ ਲਈ ਭਿੜਨਗੀਆਂ।
ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਬਠਿੰਡਾ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ਲਈ ਮੁੱਖ ਮਹਿਮਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਗੇ ਜਦੋਂਕਿ ਸਮਾਪਤੀ ਸਮਾਗਮ ਦੌਰਾਨ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਮੌਜੂਦ ਰਹਿਣਗੇ ਅਤੇ ਉਹ ਇਨਾਮ ਵੰਡਣ ਦੀ ਰਸਮ ਵੀ ਅਦਾ ਕਰਨਗੇ।
ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਂ ਖੇਡ-ਕਬੱਡੀ ਨੂੰ ਦੁਨੀਆ ਦੇ ਨਕਸ਼ੇ ‘ਤੇ ਪਹੁੰਚਾਉਣ ਵਿਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਲਾਤੀਨੀ ਅਮਰੀਕਾ ਦੇ ਦੇਸ਼ਾਂ ਮੈਕਸੀਕੋ, ਅਰਜਨਟੀਨਾ ਤੋਂ ਇਲਾਵਾ ਅਫਰੀਕੀ ਮਹਾਂਦੀਪ ਦੇ ਦੇਸ਼ ਕੀਨੀਆ ਅਤੇ ਆਸਟ੍ਰੇਲੀਆ ਮਹਾਂਦੀਪ ਦੀ ਟੀਮ ਨਿਊਜ਼ੀਲੈਂਡ ਵੀ ਹਿੱਸਾ ਲੈ ਰਹੀ ਹੈ। ਮੈਕਸੀਕੋ ਅਤੇ ਪਾਕਿਸਤਾਨ ਦੀ ਔਰਤ ਵਰਗ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਵਿਚ ਹਿੱਸਾ ਲੈ ਰਹੀ ਹੈ, ਜਦੋਂਕਿ ਈਰਾਨੀ ਟੀਮ ਨੇ ਅਗਲੇ ਸਾਲ ਵਿਸ਼ਵ ਕੱਪ ਦੌਰਾਨ ਹਿੱਸਾ ਲੈਣਾ ਹੈ।
ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਦੌਰਾਨ ਪ੍ਰਸਿੱਧ ਅਦਾਕਾਰਾ ਪ੍ਰਿਅੰਕਾ ਚੋਪੜਾ ਜਦੋਕਿ ਸਮਾਪਤੀ ਸਮਾਰੋਹ ਦੌਰਾਨ ਅਦਾਕਾਰ ਰਣਵੀਰ ਸਿੰਘ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਮਰਦ ਵਰਗ ਵਿਚ ਜੇਤੂ ਟੀਮ ਨੂੰ 2 ਕਰੋੜ ਰੁਪੈ ਜਦਕਿ ਉਪ ਜੇਤੂ ਨੂੰ 1 ਕਰੋੜ ਰੁਪੈ ਦਾ ਇਨਾਮ ਦਿੱਤਾ ਜਾਵੇਗਾ। ਤੀਜੇ ਸਥਾਨ ਵਾਲੀ ਟੀਮ ਨੂੰ 51 ਲੱਖ ਰੁਪੈ ਮਿਲਣਗੇ। ਔਰਤ ਵਰਗ ਵਿਚ ਚੈਂਪੀਅਨ ਟੀਮ ਨੂੰ 1 ਕਰੋੜ, ਉਪ ਜੇਤੂ ਨੂੰ 51 ਲੱਖ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 25 ਲੱਖ ਰੁਪੈ ਮਿਲਣਗੇ। ਜ਼ਿਕਰਯੋਗ ਹੈ ਕਿ ਔਰਤ ਵਰਗ ਵਿਚ ਜੇਤੂ ਟੀਮ ਲਈ ਇਨਾਮੀ ਰਾਸ਼ੀ ਪਿਛਲੇ ਸਾਲ ਨਾਲੋਂ ਦੁੱਗਣੀ ਕਰ ਦਿੱਤੀ ਗਈ ਹੈ, ਜੋ ਕਿ ਅਗਲੇ ਸਾਲ ਮਰਦ ਵਰਗ ਦੇ ਬਰਾਬਰ ਕਰ ਦਿੱਤੀ ਜਾਵੇਗੀ। ਅਰਜਨਟੀਨਾ, ਕੈਨੇਡਾ, ਅਮਰੀਕਾ, ਮੈਕਸੀਕੋ, ਸਿਓਰਾ ਲਿਓਨ ਨੂੰ ਪ੍ਰਤੀ ਟੀਮ 15 ਲੱਖ ਰੁਪਏ ਗਾਰੰਟੀ ਮਨੀ ਵਜੋਂ ਦਿੱਤੇ ਜਾਣਗੇ ਜਦਕਿ ਬਾਕੀ ਟੀਮਾਂ ਨੂੰ 10 ਲੱਖ ਰਪਏ ਗਾਰੰਟੀ ਮਨੀ ਵਜੋਂ ਮਿਲਣਗੇ। ਵਿਸ਼ਵ ਕੱਪ ਦੌਰਾਨ ਮਰਦ ਵਰਗ ਵਿਚ ਸਭ ਤੋਂ ਵਧੀਆਂ ਜਾਫੀ ਅਤੇ ਧਾਵੀ ਨੂੰ ਪਹਿਲਾਂ ਵਾਂਗ ਟਰੈਕਟਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਡੋਪ ਟੈਸਟ ਦਾ ਨਤੀਜਾ ਆਉਣ ਤੋਂ ਬਾਅਦ ਹੀ ਟੀਮਾਂ ਦਾ ਐਲਾਨ ਕੀਤਾ ਜਾਵੇਗਾ ਤਾਂ ਕਿ ਇਸ ਟੂਰਨਾਮੈਂਟ ਨੂੰ ਡਰੱਗ ਮੁਕਤ ਕੀਤਾ ਜਾ ਸਕੇ। ਇਸ ਮੌਕੇ ਸਿੱਖਿਆ ਮੰਤਰੀ ਅਤੇ ਕਬੱਡੀ ਐਸ਼ੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਸਿੱਖਿਆ ਸਕੱਤਰ ਅਸ਼ੋਕ ਗੁਪਤਾ ਵੀ ਹਾਜ਼ਰ ਸਨ।

ਡੇਰਾ ਸਿੱਖ ਵਿਵਾਦ—ਢੁੱਡੀਕੇ ਪਿੰਡ ਬਣਿਆ ਪੁਲਸ ਛਾਉਣੀ, ਸਥਿਤੀ ਤਣਾਅਪੂਰਨ

www.sabblok.blogspot.com
pind
1000 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ
ਮੋਗਾ-25 ਨਵੰਬਰ ਦੀ ਰਾਤ ਨੂੰ ਡੇਰਾ ਪ੍ਰੇਮੀਆਂ ਵਲੋਂ ਪਿੰਡ ਢੁੱਡੀਕੇ ਵਿਖੇ ਕੀਤੀ ਜਾਣ ਵਾਲੀ ‘ਨਾਮ ਚਰਚਾ’ ਤੋਂ ਪਹਿਲਾਂ ਭੜਕੀਆਂ ਸਿੱਖ ਸੰਗਤਾਂ ਵਲੋਂ 2 ਮੋਟਰਸਾਈਕਲਾਂ ਦੀ ਸਾੜ-ਫੂਕ ਕਰਨ, ਟੈਂਟ ਦੀ ਭੰਨ-ਤੋੜ ਕਰਨ ਤੋਂ ਬਾਅਦ ਬੀਤੇ ਦਿਨ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਤਾਂ ‘ਚ ਝੜਪਾਂ ਹੋਈਆਂ ਅਤੇ ਬੁੱਧਵਾਰ ਨੂੰ ਪਿੰਡ ਢੁੱਡੀਕੇ ਨੂੰ ਪੁਲਸ ਵਲੋਂ ਚੁਫੇਰਿਓਂ ਸੀਲ ਕਰ ਦਿੱਤਾ ਗਿਆ ਹੈ। ਅੱਜ ਢੁੱਡੀਕੇ ਵਿਖੇ ਜ਼ਿਲਾ ਪੁਲਸ ਮੁਖੀ ਮੋਗਾ ਕਮਲਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ 8 ਐੱਸ. ਪੀ./ਡੀ ਐੱਸ. ਪੀ., 11 ਇੰਸਪੈਕਟਰ/ਮੁੱਖ ਅਫਸਰ, 91 ਐੱਨ. ਜੀ. ਓ ਅਤੇ 969 ਹੌਲਦਾਰ ਸਿਪਾਹੀ ਅਤੇ ਵਿਸ਼ੇਸ਼ ਕੰਪਨੀਆਂ ਜਿਨ੍ਹਾਂ ‘ਚ ਆਈ. ਆਰ. ਬੀ./ ਪੀ. ਏ. ਪੀ. ਕਮਾਂਡੋਜ਼ ਦੇ ਦਸਤਿਆਂ ਸਮੇਤ ਪੂਰੇ ਪਿੰਡ ‘ਚ ਪੁਲਸ ਵਲੋਂ ਡੇਰੇ ਲਗਾਏੇ ਗਏ ਹਨ। ਸੂਤਰਾਂ ਅਨੁਸਾਰ ਇੱਥੇ ਡੇਰਾ ਪ੍ਰੇਮੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਮੁਕੱਦਮੇ ‘ਚ ਦਰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸੰਬੰਧੀ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਮੈਮੋਰੈਂਡਮ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸੂਤਰਾਂ ਮੁਤਾਬਕ ਢੁੱਡੀਕੇ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਕੱਟੜ ਸਿੱਖ ਪੰਥੀ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਆਉਣ ਦੀਆਂ ਅਫਵਾਹਾਂ ਵੀ ਸਰਗਰਮ ਹੈ। ਫਿਲਹਾਲ ਜ਼ਿਲਾ ਪੁਲਸ ਮੁਖੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇੱਥੇ ਮਾਹੌਲ ਬਿਲਕੁਲ ਸ਼ਾਂਤੀ ਪੂਰਵਕ ਹੈ ਅਤੇ ਕਿਸੇ ਨੂੰ ਵੀ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਤਹਿਲਕਾ ਮਾਮਲਾ : ਗੋਆ ਪੁਲਸ ਨੇ ਤੇਜਪਾਲ ਨੂੰ ਤਲੱਬ ਕੀਤਾ

www.sabblok.blogspot.com
tejpal11
ਪਣਜੀ-ਗੋਆ ਪੁਲਸ ਨੇ ਬੁੱਧਵਾਰ ਨੂੰ ਤਹਿਲਕਾ ਦੇ ਸੰਪਾਦਕ ਤਰੁਣ ਤੇਜਪਾਲ ਨੂੰ ਸੰਮਨ ਜਾਰੀ ਕੀਤਾ, ਜਿੰਨਾ ‘ਤੇ ਆਪਣੇ ਸਹਿਯੋਗੀ ਮਹਿਲਾ ਪੱਤਰਕਾਰ ਨਾਲ ਸੈਕਸ ਸ਼ੋਸ਼ਣ ਦਾ ਦੋਸ਼ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਤੇਜਪਾਲ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਹਾਲਾਂਕਿ ਇਹ ਦੱਸਣ ਤੋਂ ਇਨਕਾਰ ਕੀਤਾ ਹੈ ਕਿ ਦੋਸ਼ੀ ਨੂੰ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਕੋਈ ਤਾਰੀਖ ਜਾਂ ਸਮਾਂ ਦਿੱਤਾ ਗਿਆ ਹੈ। ਗੋਆ ਪੁਲਸ ਦੀ ਅਪਰਾਧ ਸ਼ਾਖਾ ਮਹਿਲਾ ਪੱਤਰਕਾਰ ਦੀ ਸ਼ਿਕਾਇਤ ‘ਤੇ ਤੇਜਪਾਲ ਖਿਲਾਫ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਪੀੜਤਾ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਾਉਣ ਲਈ ਬੁਲਾਇਆ ਜਾਵੇਗਾ।
ਅਧਿਕਾਰੀ ਨੇ ਕਿਹਾ, ”ਮਹਿਲਾ ਪੱਤਰਕਾਰ ਪੁਲਸ ਨੂੰ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਮਾਮਲੇ ਲਈ ਉਸ ਦਾ ਬਿਆਨ ਕਾਫੀ ਮਹੱਤਵਪੂਰਨ ਹੈ।” ਜਾਂਚ ਅਧਿਕਾਰੀ ਸੁਨੀਤਾ ਸਾਵੰਤ ਪਹਿਲਾਂ ਹੀ ਪੀੜਤਾ ਨੂੰ ਮੁੰਬਈ ਵਿਚ ਮਿਲ ਚੁੱਕੀ ਹੈ ਅਤੇ ਉਨ੍ਹਾਂ ਨੇ ਉਸ ਦਾ ਬਿਆਨ ਦਰਜ ਕੀਤਾ। ਗੋਆ ਪੁਲਸ ਨੇ ਘਟਨਾ ਦੇ ਸਿਲਸਿਲੇ ‘ਚ 22 ਨਵੰਬਰ ਨੂੰ ਤੇਜਪਾਲ ਖਿਲਾਫ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ 376 ਬਲਾਤਕਾਰ, 376 (2) ਕਿਸੇ ਵਿਅਕਤੀ ਵਲੋਂ ਆਪਣੇ ਅਹੁਦੇ ਦਾ ਫਾਇਦਾ ਉਠਾ ਕੇ ਆਪਣੀ ਸਹਿਯੋਗੀ ਮਹਿਲਾ ਪੱਤਰਕਾਰ ਨਾਲ ਬਲਾਤਕਾਰ ਕੀਤਾ ਜਾਣਾ ਅਤੇ 534 ਸ਼ੀਲ ਭੰਗ ਕਰਨਾ ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਮੰਗਲਵਾਰ ਨੂੰ ਤੇਜਪਾਲ ਖਿਲਾਫ ਅਲਰਟ ਜਾਰੀ ਕੀਤਾ ਸੀ, ਤਾਂ ਕਿ ਉਹ ਦੇਸ਼ ਛੱਡ ਕੇ ਕਿੱਥੇ ਦੌੜ ਨਾ ਸਕਣ। ਤੇਜਪਾਲ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਦਿੱਲੀ ਹਾਈਕੋਰਟ ਦਾ ਫੈਸਲਾ 3.30 ਵਜੇ ਸੁਣਾਇਆ ਜਾਵੇਗਾ। ਜੇਕਰ ਤੇਜਪਾਲ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲਦੀ ਹੈ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਤੇਜਪਾਲ ਨੇ ਆਪਣੀ ਜ਼ਮਾਨਤ ਅਰਜ਼ੀ ਵਿਚ ਬਲਾਤਕਾਰ ਦੇ ਦੋਸ਼ ਨੂੰ ਨਕਾਰਦੇ ਹੋਏ ਘਟਨਾ ਨੂੰ ਇਕ ਮਜ਼ਾਕ ਕਰਾਰ ਦਿੱਤਾ ਹੈ। ਇਸ ਅਰਜ਼ੀ ਵਿਚ ਤੇਜਪਾਲ ਨੇ ਦੋਸ਼ ਲਾਇਆ ਹੈ ਕਿ ਗੋਆ ਸਰਕਾਰ ਉਨ੍ਹਾਂ ਖਿਲਾਫ ਸਿਆਸੀ ਸਾਜ਼ਿਸ਼ ਰਚ ਰਹੀ ਹੈ।

ਭਾਰਤ-ਪਾਕਿ ਸਰਹੱਦ ਤੋਂ ਹਥਿਆਰ ਬਰਾਮਦ

www.sabblok.blogspot.com
gun
ਜਲੰਧਰ- ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬਾਰਡਰ ਸਕਿਓਰਿਟੀ ਫੋਰਸ ਨੇ ਮੰਗਲਵਾਰ ਨੂੰ ਫਿਰੋਜ਼ਪੁਰ ਸੈਕਟਰ ਦੇ ਕਲਸੀਆਂ ਇਲਾਕੇ ਤੋਂ ਸਰਚ ਮੁਹਿੰਮ ਦੇ ਦੌਰਾਨ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਕੀਤਾ। ਬੀ. ਐਸ.ਐਫ. ਦੇ ਕਮਾਂਡੈਂਟ ਆਰ. ਕੇ. ਸ਼ਰਮਾ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਨਸ਼ੀਲੇ ਪਦਾਰਥਾਂ ਨੂੰ ਰੋਕਣ ਦੇ ਲਈ ਜਵਾਨਾਂ ਨੂੰ ਸਰਹੱਦ ਦੇ ਨਾਲ ਲੱਗਦੇ ਗੰਨੇ ਦੇ ਖੇਤਾਂ ਦੀ ਸਖਤ ਨਿਗਰਾਨੀ ਦੇ ਹੁਕਮ ਦਿੱਤੇ ਗਏ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਸਰਹੱਦ ਦੇ ਕਲਸੀਆਂ ਇਲਾਕੇ ਦੀ ਜਾਂਚ ਕੀਤੀ। ਇਸ ਦੌਰਾਨ ਇਕ ਪਲਾਸਟਿਕ ਦੇ ਬੈਗ ‘ਚ ਲਪੇਟੇ ਕੇ ਰੱਖੇ ਚਾਰ ਪਿਸਟਲ, ਇਕ ਰਿਵਾਲਵਰ, ਚਾਰ ਮੈਗਜ਼ੀਨ, 52 ਕਾਰਤੂਸਅਤੇ ਇਕ ਮੋਬਾਇਲ ਦੀ ਬੈਟਰੀ ਬਰਾਮਦ ਕੀਤੀ ਗਈ। ਇਹ ਹਥਿਆਰ ਸਰਹੱਦ ਤੋਂ ਸਿਰਫ 50 ਗਜ਼ ਦੀ ਦੂਰੀ ‘ਤੇ ਜ਼ਮੀਨ ‘ਚ ਦਬਾਏ ਹੋਏ ਸਨ।

Tuesday 26 November 2013

ਸੂਬੇ ਦੇ ਸਰਕਾਰੀ ਸਕੂਲਾਂ ਵਿਚ 914 ਹੋਰ ਐਜੂਸੈਟ ਲੈਬ ਸਥਾਪਿਤ ਕੀਤੀਆਂ ਜਾਣਗੀਆਂ

www.sabblok.blogspot.com
ਚੰਡੀਗੜ੍ਹ, 26 ਨਵੰਬਰ (ਗਗਨਦੀਪ ਸੋਹਲ) : ਰਾਜ ਦੇ ਦੂਰ ਦਰਾਡੇ ਖੇਤਰ ਵਿਚ ਰਹਿ ਰਹੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ 2077 ਐਜੂਸੇਟ ਲੈਬਾਰਟਰੀਆਂ, ਨਾਬਾਰਡ ਪ੍ਰਾਜੈਟਕ ਤਹਿਤ ਸਥਾਪਤ ਕੀਤੀਆਂ ਗਈਆਂ ਹਨ ਤਾਂ ਜੋ ਰਾਜ ਦੇ ਸਕੂਲਾਂ ਵਿਚ ਪੜਾਉਣ ਅਤੇ ਸਿੱਖਣ ਦੀ ਪ੍ਰਕ੍ਰਿਆ ਨੂੰ ਵਧਾਇਆ ਜਾ ਸਕੇ। ਇਸ ਦੇ ਨਾਲ ਹੀ 914 ਐਜੂਸੈਟ ਲੈਬ ਰਾਜ ਦੇ ਸੀਨੀਅਰ ਤੇ ਹਾਈ ਰਹਿੰਦੇ ਸਕੂਲਾਂ ਵਿਚ ਸਥਾਪਤ ਕੀਤੀਆਂ ਰਹੀਆਂ ਹਨ।
ਇਹ ਪ੍ਰਗਟਾਵਾ ਕਰਦੋ ਹੋਏ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਿਹੜੇ ਪੇਂਡੂ ਵਿਦਿਆਰਥੀ ਚੈਕਿੰਗ ਸੈਂਟਰਾਂ ਵਿਚ ਫੀਸ ਨਹੀ ਦੇ ਸਕਦੇ ਉਹ ਆਪਣੇ ਆਪ ਨੂੰ ਸੈਟੇਲਾਈਟ ਲਰਨਿੰਗ ਰਾਹੀ ਤਿਆਰ ਕਰ ਸਕਦੇ ਹਨ। ਇਸ ਈ-ਲਰਲਿੰਗ ਪ੍ਰੋਗਰਾਮ ਰਾਹੀਂ 2411 ਵਿਦਿਆਰਥੀ ਪੇਂਡੂ ਖੇਤਰਾਂ ਤੋਂ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿਚ ਚੁਣ ਗਏ ਹਨ।
ਬੁਲਾਰੇ ਨੇ ਦੱਸਿਆ ਕਿ 2791 ਐਜੂਸੈਟ ਕਲਾਸ ਰੂਮ, 516 ਸੈਟੇਲਾਈਟ ਇੰਟਰਐਕਟਿਵ ਟਰਮੀਨਲ ਨਾਲ ਸਥਾਪਤ ਕੀਤੇ ਗਏ ਹਨ ਅਤੇ 2291 ਰੀਸੀਵ ਔਨਲੀ ਟਰਮੀਨਲਜ਼ (ਆਰ ਓ ਸੀ) ਰਾਜ ਦੇ ਵੱਖ-ਵੱਖ ਸਰਕਾਰੀ ਸਕੈਂਡਰੀ ਸਕੂਲਾਂ ਵਿਚ ਲਗਾਏ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਐਜੂਸੈਟ ਸੁਸਾਇਟੀ ਵਲੋ ਰਾਜ ਦੇ 12ਵੀਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਅਤੇ ਨਾਲ ਮੈਡੀਕਲ ਲਈ ਮੁਫਤ ਟੈਲੀ-ਸਰਵਿਸ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ, ਜੋ ਫੀਸ ਦੇਣ ਤੋ ਅਸਮਰੱਥ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਪ੍ਰਤੀਯੋਗਤਾ ਕੋਚਿੰਗ ਕਲਾਸਾਂ ਤੋ ਇਲਾਵਾ ਸੁਸਾਇਟੀ ਵਲੋ ਮੈਡੀਕਲ, ਨਾਲ ਮੈਡੀਕਲ ਅਤੇ ਕਾਂਮਰਸ ਦੇ ਵਿਦਿਆਰਥੀਆਂ ਨੂੰ ਫਿਜ਼ਿਕਸ, ਕਮਿਸ਼ਟਰੀ, ਬਾਇਓ, ਮੈਥਸ ਅਤੇ ਇੰਗਲਿਸ਼ ਵਿਸ਼ਿਆਂ 'ਤੇ ਰੈਗੂਲਰ ਲੈਕਚਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸੁਸਾਇਟੀ ਵਲੋ ਵਿਦਿਆਰਥੀਆਂ ਨੂੰ ਪ੍ਰੇਰਨ ਲਈ ਉਤਮ ਦਰਜੇ ਦੀ ਸਿੱਖਿਆ ਮੁਹਈਆ ਕਰਵਾਈ ਜਾਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਐਜੂਸੈਟ ਦੇ ਰੈਗੂਲਰ ਪ੍ਰੋਗਰਾਮਾਂ ਦੇ ਨਾਲ-ਨਾਲ ਕੁਝ ਸਪੇਸ਼ਲ ਪ੍ਰੇਗਰਾਮ ਜਿਵੇਂ ਕਿ ਖੇਡਾਂ ਸਬੰਧੀ ਪ੍ਰੇਗਰਾਮ, ਪੇਪਰਾਂ ਦੀ ਤਿਆਰੀ, ਯੋਗਾ ਕਲਾਸਾਂ ਆਦਿ ਵੀ ਸ਼ੁਰੂ ਕੀਤੇ ਗਏ ਹਨ ਤਾਕਿ ਵਿਦਿਆਰਥੀਆਂ ਨੂੰ ਹਰ ਖੇਤਰ ਵਿਚ ਮੁਹਾਰਤ ਮਿਲ ਸਕੇ।

ਡੀਜੀਐਸਈ ਵੱਲੋਂ ਸਕੂਲਾਂ ਦੀ ਚੈਕਿੰਗ; ਕਈ ਅਧਿਆਪਕ ਗ਼ੈਰਹਾਜ਼ਰ

www.sabblok.blogspot.com
ਪੱਤਰ ਪ੍ਰੇਰਕ
ਮਾਨਸਾ, 25 ਨਵੰਬਰ
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਕੁਮਾਰ ਰਾਹੁਲ ਦੀ ਅਗਵਾਈ ਹੇਠ ਅੱਜ ਅੱਠ ਟੀਮਾਂ ਵੱਲੋਂ ਜ਼ਿਲ੍ਹਾ ਮਾਨਸਾ ਦੇ ਸਕੂਲਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਵੱਡੀ ਗਿਣਤੀ ਅਧਿਆਪਕਾਂ ਗੈਰ-ਹਾਜ਼ਰ ਪਾਏ ਗਏ। ਇਨ੍ਹਾਂ ਅਧਿਆਪਕਾਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਦੇਣ ਦਾ ਅਧਿਆਪਕ ਧਿਰਾਂ ਨੇ ਗੰਭੀਰ ਨੋਟਿਸ ਲਿਆ ਹੈ। ਅਧਿਆਪਕਾਂ ਮੁਤਬਾਕ ਇਹ ਚੈਕਿੰਗ ਅੱਜ ਉਸ ਵੇਲੇ ਕੀਤੀ ਗਈ, ਜਦੋਂ ਇਸ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿੱਚ ਥਰਮਲ ਪਲਾਂਟ ਦੇ ਉਦਘਾਟਨੀ ਸਮਾਗਮ ਲਈ ਪ੍ਰਾਈਵੇਟ ਬੱਸਾਂ ਫੜੀਆਂ ਹੋਈਆਂ ਸਨ।
ਵੱਖ ਵੱਖ ਜਥੇਬੰਦੀਆਂ ਦੀ ਇਥੇ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜੇਕਰ ਵਿਭਾਗ ਵੱਲੋਂ ਕਿਸੇ ਵੀ ਅਧਿਆਪਕ ਖ਼ਿਲਾਫ਼ ਕੋਈ ਵੀ ਕਾਰਵਾਈ ਕੀਤੀ ਗਈ ਤਾਂ ਉਹ ਅੰਦੋਲਨ ਵਿੱਢਣਗੇ। ਆਗੂਆਂ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਚੈਕਿੰਗ ਦੇ ਖ਼ਿਲਾਫ਼ ਨਹੀਂ ਪਰ ਜਦੋਂ ਬੱਸਾਂ ਹੀ ਬੰਦ ਹੋਣ ਉਦੋਂ ਛਾਪਾ ਮਾਰਨਾ ਗਲਤ ਹੈ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਜਟਾਣਾ, ਨਰਿੰਦਰ ਸਿੰਘ ਮਾਖਾ, ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਅਜੈਬ ਸਿੰਘ ਅਤੇ ਈ.ਟੀ.ਟੀ ਟੀਚਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਸੰਬੋਧਨ ਕੀਤਾ।
ਸਿੱਖਿਆ ਵਿਭਾਗ ਦੀਆਂ ਟੀਮਾਂ ਵੱਲੋਂ ਸਕੂਲਾਂ ਵਿੱਚ ਪੜ੍ਹਾਈ ਦੇ ਪੱਧਰ, ਅਧਿਆਪਕਾਂ ਦੀ ਹਾਜ਼ਰੀ, ਸਕੂਲਾਂ ਦੀ ਸਫ਼ਾਈ, ਐਜੂਸੈਟ, ਕੰਪਿਊਟਰ ਲੈਬ, ਮੈਥ ਲੈਬ, ਲਾਇਬ੍ਰੇਰੀ, ਸਾਇੰਸ ਲੈਬ, ਮਿਡ-ਡੇਅ ਮੀਲ ਅਤੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਪ੍ਰਯੋਗਸ਼ਾਲਾਵਾਂ ਦਾ ਨਿਰੀਖਣ ਕੀਤਾ ਗਿਆ ਅਤੇ ਗੈਰ-ਹਾਜ਼ਰ ਅਧਿਆਪਕਾਂ ਨੂੰ ਸਖ਼ਤ ਤਾੜਨਾ ਕੀਤੀ ਗਈ। ਬਾਅਦ ਵਿੱਚ ਡੀ.ਜੀ.ਐਸ.ਈ. ਨੇ ਜ਼ਿਲ੍ਹਾ ਸਿੱਖਿਆ ਅਫਸਰ ਹਰਬੰਸ ਸਿੰਘ ਸੰਧੂ, ਜ਼ਿਲ੍ਹਾ ਸਿੱਖਿਆ ਅਫਸਰ ਰਜਿੰਦਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਹੰਸ ਸਿੰਘ ਬੰਬੀਹਾ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਕੰਵਲਜੀਤ ਸਿੰਘ ਅਤੇ ਸਕੂਲ ਮੁਖੀਆਂ ਨਾਲ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

Monday 25 November 2013

ਸ.ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ ) ਅਤੇ ਸ.ਸੁਖਬੀਰ ਸਿੰਘ ਬਾਦਲ ਵਲੋਂ ਉਦਘਾਟਨ ਕਰਕੇ ਅੱਜ 11000 ਕਰੋੜ ਰੁਪਏ ਦਾ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਪੰਜਾਬ ਦੇ ਲੋਕਾਂ ਨੂੰ ਸਮਰਪਤਿ ਕੀਤਾ

www.sabblok.blogspot.com

ਤਲਵੰਡੀ ਸਾਬੋ --(25 ਨਵੰਬਰ )--ਸ.ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ ) ਅਤੇ  ਸ.ਸੁਖਬੀਰ ਸਿੰਘ ਬਾਦਲ ( ਉਪ ਮੁੱਖ ਮੰਤਰੀ ਪੰਜਾਬ) ਵਲੋਂ ਅੱਜ ਉਦਘਾਟਨ ਕਰਕੇ 11000  ਕਰੋੜ ਰੁਪਏ ਦਾ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਪੰਜਾਬ ਦੇ ਲੋਕਾਂ ਨੂੰ ਸਮਰਪਤਿ ਕੀਤਾ ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਪੰਜਾਬ ਦੀ ਮਾਲਵਾ ਬੈਲਟ ਵੱਿਚ ਬਹੁਤ ਸਾਰੇ ਨਵੇਂ ਉਦਯੋਗ ਲੱਗਣਗੇ--ਸਬਲੋਕ ਆਨਲਾਈਨ ਨਿਊਜ

ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਪੁੱਜੇ ਤੇਜਪਾਲ

www.sabblok.blogspot.com
ਨਵੀਂ ਦਿੱਲੀ, 25 ਨਵੰਬਰ (ਏਜੰਸੀਆਂ)-ਆਪਣੀ ਸਹਿਕਰਮੀ ਔਰਤ ਪੱਤਰਕਾਰ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੇ ਮੁਲਜ਼ਮ ਤਹਿਲਕਾ ਦੇ ਸੰਪਾਦਕ ਤੇਜਪਾਲ ਨੇ ਦਿੱਲੀ ਹਾਈ ਕੋਰਟ 'ਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਜਸਟਿਸ ਜੀ. ਐੱਸ. ਸਿਸਤਾਨੀ ਜਿਨ੍ਹਾਂ ਦੀ ਅਦਾਲਤ 'ਚ ਸੀਨੀਅਰ ਵਕੀਲਾਂ ਕੇ. ਟੀ. ਐੱਸ. ਤੁਲਸੀ ਤੇ ਗੀਤਾ ਲੂਥਰਾ ਨੇ ਇਹ ਅਰਜ਼ੀ ਦਾਇਰ ਕੀਤੀ ਹੈ, ਨੇ ਦੱਸਿਆ ਕਿ ਸੁਣਵਾਈ ਕੱਲ੍ਹ ਕੀਤੀ ਜਾਵੇਗੀ। ਗੋਆ ਪੁਲਿਸ ਉਸ ਵਿਰੁੱਧ ਮੁੱਢਲੀ ਸੂਚਨਾ ਦਰਜ ਕਰਨ ਤੋਂ ਬਾਅਦ ਪਹਿਲੇ ਪੜਾਅ ਦੀ ਪੁੱਛਗਿੱਛ ਕਰ ਚੁੱਕੀ ਹੈ। ਇਹ ਘਟਨਾ 7-8 ਨਵੰਬਰ ਦੀ ਰਾਤ ਗੋਆ ਦੇ ਇਕ ਪੰਜ ਤਾਰਾ ਹੋਟਲ ਦੀ ਲਿਫਟ 'ਚ ਵਾਪਰੀ ਸੀ। ਗੋਆ ਪੁਲਿਸ ਨੇ ਤੇਜਪਾਲ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 376 ਤੇ 354 ਅਧੀਨ ਪਰਚਾ ਦਰਜ ਕੀਤਾ ਸੀ ਤੇ ਦੋਸ਼ ਸਾਬਿਤ ਹੋਣ 'ਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।

ਸਿੱਖ ਕਤਲੇਆਮ ਬਾਰੇ ਫ਼ਿਲਮ ਦੀ ਆਸਕਰ ਲਈ ਨਾਮਜ਼ਦਗੀ

www.sabblok.blogspot.com
ਲਾਸ ਏਂਜਲਸ, 25ਨਵੰਬਰ
ਆਸਕਰ ਅਕਾਦਮੀ ਨੇ ਭਾਰਤੀ ਫਿਲਮਸਾਜ਼ ਸੁਭਾਸ਼ੀਸ਼ ਭੁਟਿਆਨੀ ਦੀ ਫ਼ਿਲਮ ‘ਕੁਸ਼’ ਨੂੰ 10 ਲਾਈਵ ਐਕਸ਼ਨ ਫ਼ਿਲਮਾਂ ਵਿਚ ਸ਼ੁਮਾਰ ਕੀਤਾਹੈ। ਇਨ੍ਹਾਂ ਵਿਚੋਂ ਤਿੰਨ ਤੋਂ ਪੰਜ ਫ਼ਿਲਮਾਂ ਨੂੰ ਅਗਾਂਹ ਆਸਕਰ ਐਵਾਰਡਸ ਲਈ ਨਾਮਜ਼ਦ ਕੀਤਾ ਜਾਵੇਗਾ। ਇਹ ਫ਼ਿਲਮ ਕੁੱਲ 25 ਮਿੰਟਾਂ ਦੀ ਹੈਅਤੇ ਦਿੱਲੀ ਵਿਚ 1984 ਵਿਚ ਹੋਏ ਸਿੱਖ ਕਤਲੇਆਮ ਨਾਲ ਸਬੰਧਤ ਹੈ। ਫ਼ਿਲਮ ਵਿਚ ਸੋਨਿਕਾ ਚੋਪੜਾਸ਼ਿਆਨ ਸਮੀਰ ਅਤੇ ਅਨਿਲਸ਼ਰਮਾ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮਸਾਜ਼ ਦਾ ਦਾਅਵਾ ਹੈ ਕਿ ਇਹ ਫ਼ਿਲਮ ਉਸ ਨੇ ਆਪਣੇ ਅਧਿਆਪਕ ਤੋਂ ਸੁਣੀ ਸੱਚੀ ਕਹਾਣੀਤੋਂ ਪ੍ਰਭਾਵਿਤ ਹੋ ਕੇ ਬਣਾਈ ਹੈ। ਯਾਦ ਰਹੇ ਕਿ ਸੁਭਾਸ਼ੀਸ਼ ਨੇ ਨਿਊਯਾਰਕ ਦੇ ਸਕੂਲ ਆਫ ਵਿਜੂਅਲ ਆਰਟਸ ਤੋਂ ਆਪਣਾ ਗਰੈਜੂਏਸ਼ਨਪ੍ਰਾਜੈਕਟ ਮੁਕੰਮਲ ਕੀਤਾ ਹੈ।
-ਪੀ.ਟੀ.ਆਈ.

ਇੱਕ ਗੁਰਦੁਆਰਾ , ਜਿੱਥੇ ਵਿਦੇਸ਼ ਜਾਣ ਦੀ ਕਾਮਨਾ ਵਿੱਚ ਹਵਾਈ ਜਹਾਜ਼ ਭੇਂਟ ਕੀਤੇ ਜਾਂਦੇ ਹਨ

www.sabblok.blogspot.com

ਜਲੰਧਰ ਦੇ ਨਜ਼ਦੀਕ  ਸੰਤ ਬਾਬਾ ਨਿਹਾਲ ਸਿੰਘ ਗੁਰਦੁਆਰਾ ਜਿਸਨੂੰ ਹਵਾਈ ਜਹਾਜ਼ ਗੁਰਦੁਆਰਾ ਵੀ ਕਹਿੰਦੇ ਹਨ।  ਇੱਥੇ ਇਸ ਉਮੀਦ ਦੇ  ਨਾਲ ਖਿਡੌਣੇ ਹਵਾਈ ਜਹਾਜ਼ ਚੜਾਏ ਜਾਂਦੇ ਹਨ  ਕਿ ਜੇ ਮੁਰਾਦ ਪੂਰੀ ਹੋਈ ਤਾਂ ਉਹ ਲੰਦਨ,  ਨਿਊਯਾਰਕ ਜਾਂ ਟੋਰਾਂਟੋ ਜਾ ਕੇ ਚੰਗਾ ਭਵਿੱਖ ਬਣਾ ਸਕਦੇ ਹਨ।
 ਇਸ ਗੁਰੂਘਰ ਦੇ  ਆਸਪਾਸ   ਪ੍ਰਸ਼ਾਦ ਦੀਆਂ ਦੁਕਾਨਾਂ ਘੱਟ ਹਨ  ਅਤੇ  ਹਵਾਈ ਜਹਾਜ਼ ਵੇਚਣ ਵਾਲੀਆਂ ਦੁਕਾਨਾਂ ਜਿ਼ਆਦਾ ਹਨ।  ਏਅਰਬੱਸ, ਬੋਇੰਗ 747 ਸਭ ਦੇ ਮਾਡਲ  ਮਿਲ ਜਾਂਦੇ ਹਨ।ਜਿੰਨ੍ਹੇ ਦੂਰ ਜਾਣ ਵਾਲੇ ਦੇਸ਼ ਦੀ ਉਮੀਦ ਹੁੰਦੀ ਉਹਨਾਂ ਹੀ ਵੱਡਾ ਜਹਾਜ਼ ਚੜਾਉਣ ਦੀ ਪਰੰਪਰਾ ਹੈ।
 ਦੈਨਿਕ ਭਾਸਕਰ ਨੂੰ  ਗੁਰਦੁਆਰੇ  ਦੇ ਪ੍ਰਬੰਧਕ  ਮਨਮੋਹਨ ਸਿੰਘ ਨੇ ਦੱਸਿਆ ਕਿ  ਇੱਥੇ ਆਉਣ ਵਾਲੇ ਇਹ ਮੰਨ ਕੇ ਆਉਂਦੇ ਹਨ ਜਿਵੇਂ ਉਹ ਕਿਸੇ ਵੀਜ਼ਾ ਆਫਿਸ ਵਿੱਚ ਆਉਂਦੇ ਹਨ।
 

ਨਿਊਜ਼ੀਲੈਂਡ `ਚ ਪੰਜਾਬੀ ਮੁੰਡੇ ਅਮਨਦੀਪ ਸਿੰਘ ਦੇ ਕਤਲ ਦਾ ਦੋਸ਼ ਆਖਿਰ ਦੋ ਔਰਤਾਂ ਨੇ ਕਬੂਲਿਆ -

www.sabblok.blogspot.com

 ਦਸੰਬਰ 2012 ਵਿਚ ਹੋਇਆ ਸੀ ਦਰਦਨਾਕ ਕਤਲ
-ਮਹੀਨੇ ਪਿੱਛੋਂ ਲੱਭੀ ਸੀ ਗਲੀ ਸੜੀ ਲਾਸ਼
ਔਕਲੈਂਡ 25 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਸਾਲ 29 ਦਸੰਬਰ ਨੂੰ ਨਿਊਜ਼ੀਲੈਂਡ ਦੇ ਗਿਸਬੌਰਨ ਸ਼ਹਿਰ ਵਿਖੇ ਇਕ 22 ਸਾਲਾ ਪੰਜਾਬੀ ਮੁੰਡੇ ਅਮਨਦੀਪ ਸਿੰਘ ਦਾ ਕਤਲ ਹੋ ਗਿਆ ਸੀ ਜਿਸ ਦੀ ਲਾਸ਼ ਲਗਪਗ ਤਿੰਨ ਹਫਤਿਆਂ ਬਾਅਦ ਸਮੁੰਦਰ ਘੰਟੇ ਝਾੜੀਆਂ ਵਿੱਚੋਂ ਗਲੀ ਸੜੀ ਮਿਲੀ ਸੀ। ਇਸ ਸਬੰਧ ਵਿਚ ਪੁਲਿਸ ਨੇ ਦੌ ਔਰਤਾਂ ਕ੍ਰਿਸਟਲ ਲਾਉਸ ਬਲੈਕ (25) ਅਤੇ ਕ੍ਰਿਸਟਲ ਥਰੇਸ ਪੋਕਾਇ (24) ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਉਤੇ ਕਤਲ ਅਤੇ ਚੋਰੀ ਦੇ ਦੋਸ਼ ਲਗਾਏ ਗਏ ਸਨ। ਇਹ ਔਰਤਾਂ ਪਹਿਲਾਂ ਤਾਂ ਆਪਣਾ ਦੋਸ਼ ਮੰਨਦੀਆਂ ਹੀ ਨਹੀਂ ਸਨ ਪਰ ਸੱਚ ਹੁਣ ਸਾਹਮਣੇ ਆ ਰਿਹਾ ਹੈ। ਬੀਤੇ ਸ਼ੁੱਕਰਵਾਰ ਗਿਸਬੌਰਨ ਦੀ ਹਾਈਕੋਰਟ ਦੇ ਵਿਚ ਇਨ੍ਹਾਂ ਦੌ ਔਰਤਾਂ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਇਨ੍ਹਾਂ ਨੇ ਮਾਨਵ ਕਤਲ ਦੇ ਦੋਸ਼ ਮੰਨੇ ਹਨ। ਇਸ ਤੋਂ ਇਲਾਵਾ ਕਾਰ ਦੀ ਬਦਲੀ, ਕ੍ਰੈਡਿਟ ਕਾਰਡ ਦੀ ਚੋਰੀ ਅਤੇ ਜਾਅਲੀ ਕਾਗਜ਼ਾਂ ਦੇ ਸਹਾਰੇ ਅਦਾਲਤ ਨੂੰ ਪੁੱਠੇ ਰਾਹ ਪਾਉਣ ਦੇ ਦੋਸ਼ ਵੀ ਲਗਾਏ ਗਏ ਹਨ। ਇਨ੍ਹਾਂ ਨੂੰ 16 ਦਸੰਬਰ ਨੂੰ ਸਜ਼ਾ ਸੁਣਾਈ ਜਾਏਗੀ। 
ਘਟਨਾ ਤੱਤਸਾਰ: ਇਹ ਦੋਵੇਂ ਔਰਤਾਂ ਇਕ ਸਾਲ ਤੋਂ ਇਕੱਠੀਆਂ ਸਮਲਿੰਗੀਆਂ ਵਾਂਗ ਰਹਿੰਦੀਆਂ ਸਨ। ਬਲੈਕ ਦੇ ਦੋ ਬੱਚੇ ਵੀ ਹਨ। 28 ਦਸੰਬਰ ਨੂੰ ਅਮਨਦੀਪ ਸਿੰਘ ਨੇ ਪੋਕਾਇ ਨੂੰ ਘਰ ਤੱਕ ਲਿਫਟ ਦਿੱਤੀ। ਅਗਲੇ ਦਿਨ ਪੋਕਾਇ ਅਤੇ ਅਮਨਦੀਪ ਨੇ 160 ਟੈਕਸਟ ਮੈਸੇਜ਼ ਤੇ ਤਿੰਨ ਵੁਆਇਸ ਮੈਸੇਜ਼ ਇਕ ਦੂਜੇ ਨੂੰ ਭੇਜੇ। ਸ਼ਾਮ ਨੂੰ ਇਹ ਔਰਤ ਅਮਨਦੀਪ ਨੂੰ ਉਸ ਦੇ ਘਰ ਮਿਲਣ ਗਈ। ਉਸਨੇ ਆਪਣੀ ਦੂਜੀ ਸਹੇਲੀ ਬਲੈਕ ਨੂੰ ਮੈਸੇਜ਼ ਭੇਜਿਆ ਕਿ ਉਹ ਉਸ ਨਾਲ ਜਿਨਸੀ ਸਬੰਧ ਬਣਾਉਣਾ ਚਾਹੁੰਦਾ ਹੈ। ਇਕ ਘੰਟੇ ਤੋਂ ਪਹਿਲਾਂ ਹੀ ਉਸਨੇ ਆਪਣੀ ਸਹੇਲੀ ਬਲੈਕ ਨੂੰ ਉਥੇ ਬੁਲਾਇਆ ਤਾਂ ਕਿ ਉਹ ਉਸ ਨਾਲ ਵਾਪਿਸ ਜਾ ਸਕੇ। ਇਹ ਵੇਖ ਕੇ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਇਸ ਮੀਟਿੰਗ ਤੋਂ ਖੁਸ਼ ਨਹੀਂ ਹੈ।
ਇਸ ਤੋਂ ਬਾਅਦ ਥੋੜੀ ਦੇਰ ਬਾਅਦ ਜਦੋਂ ਇਨ੍ਹਾਂ ਔਰਤਾਂ ਨੇ ਸ਼ਰਾਬ ਪੀ ਲਈ ਤਾਂ ਉਨ੍ਹਾਂ ਅਮਨਦੀਪ ਨੂੰ ਦੁਬਾਰਾ ਭਰਮਾਉਣਾ ਸ਼ੁਰੂ ਕੀਤਾ ਅਤੇ ਕਿਹਾ ਕਿ ਉਹ ਦੂਜੇ ਪਤੇ ਉਤੇ ਆਵੇ ਤਾਂ ਕਿ ਜਿਨਸੀ ਸਬੰਧ ਬਣਾਏ ਜਾ ਸਕਣ। ਅਮਨਦੀਪ 11.30 ਵਜੇ ਉਥੇ ਪਹੁੰਚਿਆ। ਇਸ ਤੋਂ ਬਾਅਦ ਅੱਧੀ ਰਾਤ ਨੂੰ ਇਹ ਔਰਤਾਂ ਅਮਨਦੀਪ ਸਿੰਘ ਨੂੰ ਕੈਟੀ ਬੀਚ 'ਤੇ ਲੈ ਗਈਆਂ ਅਤੇ ਉਥੇ ਮਾਰ ਮੁਕਾਇਆ। ਰਾਤ 2 ਵਜੇ ਇਹ ਔਰਤਾਂ ਉਸਦਾ ਬੈਂਕ ਕਾਰਡ ਲੈ ਕੇ ਸ਼ਾਪਿੰਗ ਮਾਲ ਗਈਆਂ ਤੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਹ ਬਲੈਕ ਦੀ ਆਂਟੀ ਦੇ ਘਰ ਗਈਆਂ ਅਤੇ ਕਾਰ ਨੂੰ ਸਾਫ ਕਰਨ ਲਈ ਸਹਾਇਤਾ ਲਈ ਤਾਂ ਕਿ ਸਾਰੇ ਖੂਨ ਆਦਿ ਦੇ ਨਿਸ਼ਾਨ ਮਿਟ ਸਕਣ। ਉਸਦੀ ਆਂਟੀ ਨੇ ਪੁੱਛਿਆ ਕਿ ਕੀ ਹੋਇਆ ਤਾਂ ਇਨ੍ਹਾਂ ਕਿਹਾ ਕਿ ਉਹ ਮੁੰਡਾ ਸਾਡੇ ਨਾਲ ਜਬਰਦਸਤੀ ਕਰਨਾ ਚਾਹੁੰਦਾ ਸੀ, ਅਸੀਂ ਉਸਨੂੰ ਕੁੱਟ ਦਿੱਤਾ ਅਤੇ ਉਥੇ ਸੁੱਟ ਦਿੱਤਾ ਹੈ ਪਰ ਉਹ ਜਿਉਦਾ ਹੈ ਅਤੇ ਅਸੀਂ ਉਸਦੀ ਕਾਰ ਚੁਰਾ ਲਈ ਹੈ।

ਮੱਧਪ੍ਰਦੇਸ਼ ਵਿੱਚ ਕਾਂਗਰਸ ਅਤੇ ਬੀਐਸਪੀ 'ਚ ਚੋਣਾਵੀ ਝੜਪ, 6 ਜ਼ਖ਼ਮੀਂ


ਮੁਰੈਨਾ, 25 ਨਵੰਬਰ (ਏਜੰਸੀ) - ਮੱਧਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਸੁਮਾਵਲੀ ਵਿਧਾਨਸਭਾ ਖੇਤਰ ਦੇ ਦੋ ਮਤਦਾਨ ਕੇਂਦਰਾਂ 'ਚ ਅੱਜ ਵੋਟਿੰਗ ਦੇ ਦੌਰਾਨ ਬਹੁਜਨ ਸਮਾਜ ਪਾਰਟੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜ ਗਏ। ਵਰਕਰਾਂ ਦੇ 'ਚ ਹੋਈ ਇਸ ਚੋਣਾਵੀ ਝੜਪ 'ਚ ਛੇ ਲੋਕ ਜ਼ਖ਼ਮੀਂ ਹੋ ਗਏ। ਸੂਤਰਾਂ ਦੇ ਅਨੁਸਾਰ ਜੌਰੀ ਮਤਦਾਨ ਕੇਂਦਰ ਦੇ ਬਾਹਰ ਗੋਲੀ ਚੱਲਣ ਤੇ ਪਥਰਾਅ ਦੀ ਘਟਨਾ 'ਚ ਇੱਕ ਵਿਅਕਤੀ ਜ਼ਖ਼ਮੀਂ ਹੋ ਗਿਆ। ਉਥੇ ਹੀ ਰੂਅਰਮੈਨਾ ਬਸਈ ਮਤਦਾਨ ਕੇਂਦਰ ਦੇ ਬਾਹਰ ਬੀਐਸਪੀ ਤੇ ਕਾਂਗਰਸ ਵਰਕਰਾਂ ਦੇ 'ਚ ਹੋਈ ਹਿੰਸਕ ਝੜਪ 'ਚ ਦੋਵਾਂ ਦਲਾਂ ਦੇ ਪੰਜ ਕਰਮਚਾਰੀ ਜ਼ਖ਼ਮੀਂ ਹੋ ਗਏ। ਸਾਰੇ ਜ਼ਖ਼ਮੀਂਆਂ ਨੂੰ ਮੁਰੈਨਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ

ਅਸਾਮ 'ਚ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਔਰਤ ਨੇ ਦਮ ਤੋੜਿਆ

www.sabblok.blogspot.com
ਲਖੀਮਪੁਰ, 25 ਨਵੰਬਰ (ਏਜੰਸੀ) - ਪੂਰਬੀ ਅਸਾਮ ਦੇ ਲਖੀਮਪੁਰ ਜ਼ਿਲ੍ਹੇ 'ਚ ਇਕ ਔਰਤ ਨਾਲ 4 ਵਿਅਕਤੀਆਂ ਨੇ ਕਥਿਤ ਤੌਰ 'ਤੇ ਟੈਂਪੂ 'ਚ ਸਮੂਹਿਕ ਜਬਰ ਜਨਾਹ ਕੀਤਾ ਤੇ ਉਸ ਨੂੰ ਗੰਭੀਰ ਹਾਲਤ 'ਚ ਟੈਂਪੂ 'ਚੋਂ ਬਾਹਰ ਸੁੱਟ ਗਏ। ਪੁਲਿਸ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਔਰਤ ਲਖੀਮਪੁਰ ਤੋਂ 14 ਕਿਲੋਮੀਟਰ ਦੂਰ ਬੋਗੀਨਦੀ ਇਲਾਕੇ ਦੇ ਇਕ ਸਕੂਲ ਤੋਂ ਆਪਣੀ 6 ਸਾਲਾ ਬੇਟੀ ਨੂੰ ਲੈਣ ਲਈ ਇਕ ਟੈਂਪੂ 'ਚ ਸਵਾਰ ਹੋਈ ਸੀ। ਟੈਂਪੂ 'ਚ ਸਵਾਰ 4 ਵਿਅਕਤੀਆਂ ਨੇ ਔਰਤ ਦੀਆਂ ਅੱਖਾਂ ਬੰਨ੍ਹ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਉਸ ਦੇ ਸਿਰ ਤੇ ਗਰਦਨ 'ਤੇ ਗੰਭੀਰ ਸੱਟਾਂ ਲੱਗੀਆਂ। ਦੋਸ਼ੀਆਂ ਨੇ ਔਰਤ ਨਾਲ ਚੱਲਦੇ ਟੈਂਪੂ 'ਚ ਜਬਰ ਜਨਾਹ ਕੀਤਾ ਤੇ ਗੰਭੀਰ ਜ਼ਖ਼ਮੀ ਹਾਲਤ 'ਚ ਬੋਗੀਨਦੀ ਪੁਲਿਸ ਥਾਣੇ ਤੋਂ 50 ਮੀਟਰ ਦੂਰ ਰਾਸ਼ਟਰੀ ਰਾਜ ਮਾਰਗ 'ਤੇ ਟੈਂਪੂ 'ਚੋਂ ਸੁੱਟ ਦਿੱਤਾ। ਪੁਲਿਸ ਨੇ ਕੁਝ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤਾ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਸਥਾਨਕ ਹਸਪਤਾਲ ਪਹੁੰਚਾਇਆ। ਬਾਅਦ 'ਚ ਪੀੜਤਾ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਕੱਲ੍ਹ ਪੀੜਤ ਔਰਤ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਈ। ਘਟਨਾ ਦੀ ਨਿੰਦਾ ਕਰਦਿਆਂ ਵੱਖ-ਵੱਖ ਔਰਤ ਸੰਗਠਨਾਂ ਤੇ ਸਥਾਨਕ ਲੋਕਾਂ ਨੇ ਔਰਤ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਤੇ ਨਿਆਂ ਦੀ ਮੰਗ ਕੀਤੀ।

ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ 1400 ਕਰੋੜ ਰੁਪਏ ਵੰਡੇ

www.sabblok.blogspot.com

ਸਟਿੰਗ ਅਪਰੇਸ਼ਨ ਕਾਰਨ ਵਿਵਾਦਾਂ ਵਿੱਚ ਘਿਰੀ ਆਮ ਆਦਮੀ ਪਾਰਟੀ ਦੇ  ਆਗੂਆਂ ਨੇ ਇਸ ਅਪਰੇਸ਼ਨ ਨੂੰ  ਫਰਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਇਸਨੂੰ ਐਡਿਟ ਕੀਤਾ ਗਿਆ ਹੈ। ਇਸ ਸਬੰਧੀ
ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦੇ ਅਕਸ ਨੂੰ ਖਰਾਬ ਤਰੀਕੇ ਨਾਲ ਪੇਸ਼ ਕਰਨ ਲਈ ਕੁਝ ਮੀਡੀਆ ਘਰਾਣਿਆਂ ਨੂੰ 14 ਕਰੋੜ ਰੁਪਏ ਵੰਡੇ ਗਏ ਹਨ । ਟਵਿੱਟਰ ਡਾਟ ਕਾਮ 'ਤੇ ਕੇਜਰੀਵਾਲ ਨੇ ਪਾਇਆ ਕਿ ਉਨ੍ਹਾਂ ਨੂੰ ਦੱਸਿਆ ਕਿ ਗਿਆ ਕਿ ਕੁਝ ਮੀਡੀਆ ਘਰਾਣਿਆਂ ਨੂੰ 1400 ਕਰੋੜ ਰੁਪਏ ਵੰਡੇ ਗਏ ਹਨ । ਇਹ ਮੀਡੀਆ ਘਰਾਣੇ ਕਿਹੜੇ ਹਨ ਉਨ੍ਹਾਂ ਬਾਰੇ ਅਨੁਮਾਨ ਲਾਇਆ ਜਾਵੇ ।
 

ਆਰੂਸ਼ੀ - ਹੇਮਰਾਜ ਹੱਤਿਆਕਾਂਡ: ਤਲਵਾਰ ਪਤੀ-ਪਤਨੀ ਦੋਸ਼ੀ ਕਰਾਰ, ਸਜ਼ਾ ਕੱਲ੍ਹ

www.sabblok.blogspot.com

ਗਾਜ਼ੀਆਬਾਦ, 25 ਨਵੰਬਰ (ਏਜੰਸੀ) - ਆਰੂਸ਼ੀ - ਹੇਮਰਾਜ ਦੋਹਰੇ ਹੱਤਿਆਕਾਂਡ 'ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਇੱਥੇ ਆਪਣਾ ਫੈਸਲਾ ਸੁਣਾਇਆ। ਕੋਰਟ ਨੇ ਆਰੂਸ਼ੀ ਦੀ ਹੱਤਿਆ ਲਈ ਉਸ ਦੇ ਮਾਤਾ - ਪਿਤਾ ਨੂੰ ਦੋਸ਼ੀ ਠਹਿਰਾਇਆ ਹੈ, ਹਾਲਾਂਕਿ ਉਨ੍ਹਾਂ ਨੂੰ ਸਜ਼ਾ ਕੱਲ੍ਹ ਸੁਣਾਈ ਜਾਵੇਗੀ। ਫੈਸਲਾ ਸੁਣਾਏ ਜਾਣ ਤੋਂ ਬਾਅਦ ਤਲਵਾਰ ਜੋੜੇ ਨੂੰ ਹਿਰਾਸਤ 'ਚ ਲੈ ਲਿਆ ਗਿਆ। ਵਿਸ਼ੇਸ਼ ਜੱਜ ਐਸ ਲਾਲ ਨੇ ਦੰਦਾਂ ਦੇ ਡਾਕਟਰ ਪਤੀ-ਪਤਨੀ ਰਾਜੇਸ਼ ਤੇ ਨੂਪੁਰ ਤਲਵਾਰ ਦੇ 15 ਮਹੀਨੇ ਤੱਕ ਚਲੇ ਮੁਕੱਦਮੇ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਉਨ੍ਹਾਂ 'ਤੇ ਆਪਣੀ ਧੀ ਆਰੂਸ਼ੀ ਤੇ ਨੌਕਰ ਹੇਮਰਾਜ ਦੀ ਹੱਤਿਆ ਤੇ ਸਬੂਤ ਮਿਟਾਉਣ ਦੇ ਦੋਸ਼ਾਂ 'ਚ ਮੁਕੱਦਮਾ ਚੱਲ ਰਿਹਾ ਸੀ। ਆਰੂਸ਼ੀ ਤੇ ਹੇਮਰਾਜ ਦੀ ਡਾਕਟਰ ਪਤੀ-ਪਤਨੀ ਦੇ ਨੋਏਡਾ 'ਚ ਜਲਵਾਯੂ ਵਿਹਾਰ ਸਥਿਤ ਘਰ 'ਚ 15 - 16 ਮਈ 2008 ਦੀ ਰਾਤ ਹੱਤਿਆ ਹੋ ਗਈ ਸੀ।

ਪੀੜ੍ਹਤ ਪੱਤਰਕਾਰ ਨੇ ਤਹਿਲਕਾ ਤੋਂ ਦਿੱਤਾ ਅਸਤੀਫਾ

www.sabblok.blogspot.com
ਨਵੀਂ ਦਿੱਲੀ, 25 ਨਵੰਬਰ (ਏਜੰਸੀ) - ਗੋਆ ਜਿਣਸੀ ਸ਼ੋਸ਼ਣ ਕਾਂਡ 'ਚ ਤਹਿਲਕਾ ਦੀ ਪੀੜ੍ਹਿਤ ਮਹਿਲਾ ਪੱਤਰਕਾਰ ਨੇ ਅੱਜ ਤਹਿਲਕਾ 'ਚ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਪੀੜ੍ਹਤ ਮਹਿਲਾ ਦਾ ਕਹਿਣਾ ਹੈ ਕਿ ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਤਹਿਲਕਾ ਦੇ ਨਾਲ ਕੰਮ ਕਰਨਾ ਸੰਭਵ ਨਹੀਂ ਹੈ। ਪੀੜ੍ਹਤ ਮਹਿਲਾ ਸੰਪਾਦਕ ਨੇ ਅਸਤੀਫੇ ਦਾ ਖ਼ਤ ਤਹਿਲਕਾ ਨੂੰ ਭੇਜ ਦਿੱਤਾ ਹੈ। ਧਿਆਨ ਯੋਗ ਹੈ ਕਿ ਪੀੜ੍ਹਤ ਮਹਿਲਾ ਪੱਤਰਕਾਰ ਨੇ ਤਹਿਲਕਾ ਦੇ ਸਾਬਕਾ ਐਡੀਟਰ ਇਨ ਚੀਫ ਤਰੁਣ ਤੇਜਪਾਲ 'ਤੇ ਜਿਣਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਕੇਸ ਦੀ ਜਾਂਚ ਗੋਆ ਪੁਲਿਸ ਕਰ ਰਹੀ ਹੈ।

ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਬਣਨਾ ਤੈਅ: ਕਮਲਨਾਥ

www.sabblok.blogspot.com
ਛਿੰਦਵਾੜਾ, 25 ਨਵੰਬਰ (ਏਜੰਸੀ) - ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਕਮਲਨਾਥ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਬਣਨ ਵਾਲੀ ਹੈ ਤੇ ਇੱਥੋਂ ਦੀ ਜਨਤਾ ਭ੍ਰਿਸ਼ਟ ਸਰਕਾਰ ਤੋਂ ਮੁਕਤੀ ਚਾਹੁੰਦੀ ਹੈ। ਰਾਜ 'ਚ ਵਿਧਾਨਸਭਾ ਚੋਣਾਂ ਲਈ ਸੋਮਵਾਰ ਨੂੰ ਮਤਦਾਨ ਚੱਲ ਰਿਹਾ ਹੈ। ਕੇਂਦਰੀ ਮੰਤਰੀ ਕਮਲਨਾਥ ਨੇ ਛਿੰਦਵਾੜਾ 'ਚ ਮਤਦਾਨ ਤੋਂ ਬਾਅਦ ਪੱਤਰਕਾਰਾਂ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਰਾਜ ਦਾ ਕਿਸਾਨ, ਨੌਜਵਾਨ, ਆਮ ਆਦਮੀ ਪ੍ਰੇਸ਼ਾਨ ਹੈ ਤੇ ਭ੍ਰਿਸ਼ਟਾਚਾਰ ਨੇ ਉਨ੍ਹਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਜਨਤਾ ਇਸ ਭ੍ਰਿਸ਼ਟ ਸਰਕਾਰ ਤੋਂ ਮੁਕਤੀ ਚਾਹੁੰਦੀ ਹੈ। ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਰਾਜ ਦੀਆਂ 230 ਵਿਧਾਨਸਭਾ ਸੀਟਾਂ 'ਚੋਂ 140 ਸੀਟਾਂ ਕਾਂਗਰਸ ਦੇ ਖਾਤੇ 'ਚ ਆਉਣ ਵਾਲੀਆਂ ਹਨ। ਭਾਜਪਾ ਦੇ ਸ਼ਾਸਨਕਾਲ 'ਚ ਬੀਤੇ 10 ਸਾਲਾਂ 'ਚ ਰਾਜ ਦਾ ਹਰ ਵਰਗ ਪ੍ਰੇਸ਼ਾਨ ਹੋਇਆ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਚੋਣਾਂ 'ਚ ਰਾਜ ਦੀ ਜਨਤਾ ਕਾਂਗਰਸ ਨੂੰ ਸਰਕਾਰ ਦੀ ਕਮਾਨ ਸੌਂਪਣ ਦਾ ਮਨ ਬਣਾ ਚੁੱਕੀ ਹੈ।

200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ,ਇੱਕ ਵਿਅਕਤੀ ਗ੍ਰਿਫਤਾਰ

www.sabblok.blogspot.com
ਭਿੱਖੀਵਿੰਡ 25 ਨਵੰਬਰ (ਭੁਪਿੰਦਰ ਸਿੰਘ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੀ ਪੁਲਿਸ ਚੌਕੀ ਕੱਚਾ-ਪੱਕਾ ਦੇ ਇੰਚਾਰਜ ਸੁਖਰਾਜ ਸਿੰਘ ਜੋ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਕੱਚਾ-ਪੱਕਾ ਤੋਂ ਘੁਰਕਵਿੰਡ,ਸੂਰਵਿੰਡ ਨੂੰ ਜਾ ਰਹੇ ਸਨ ਤਾਂ ਉਸ ਵੇਲੇ ਕੱਚਾ-ਪੱਕਾ ਪਟੜੀ ਤੋਂ ਇੱਕ ਆਦਮੀ ਆਉਦਾ ਦਿਖਾਈ ਦਿੱਤਾ ਤਾਂ ਪੁਲਿਸ ਪਾਰਟੀ ਨੂੰ ਵੇਖ ਉਕਤ ਵਿਅਕਤੀ ਭੱਜਣ ਲੱਗਾ ਤਾਂ ਉਸ ਨੂੰ ਘੇਰ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਤੇ ਪੁੱਛਗਿੱਛ ਕਰਨ ਤੇ ਉਕਤ ਵਿਅਕਤੀ ਨੇ ਆਪਣਾ ਨਾਮ ਰਣਜੀਤ ਸਿੰਘ ਰਾਣਾ ਪੁੱਤਰ ਪਿਆਰਾ ਸਿੰਘ ਕੌਮ ਮਜਬੀ ਵਾਸੀ ਜਮਾਲਪੁਰ (ਤਰਨ ਤਾਰਨ) ਦੱਸਿਆ।ਜਿਸ ਤੇ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਮੁਕੱਦਮਾ ਨੰ 165 ਮਿਤੀ 24-11-2013 ਅੰਡਰ ਸੈਕਸ਼ਨ 22/61/85 ਦੇ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਜਾਣਕਾਰੀ ਐਸ.ਐਚ.ਓ ਭਿੱਖੀਵਿੰਡ ਸ਼ਿਵਦਰਸ਼ਣ ਸਿੰਘ ਨੇ ਪੱਤਰਕਾਰਾਂ ਨੂੰ ਦਿੰਦਿਆਂ ਕਿਹਾ ਕਿ ਜੋ ਲੋਕ ਗੈਰ-ਕਾਨੂੰਨੀ ਧੰਦਾਂ ਕਰਕੇ ਨੌਜਵਾਨਾਂ ਦੀਆਂ ਜਿੰਦਗੀਆਂ ਬਰਬਾਦ ਕਰ ਰਹੇ ਹਨ,ਉਹਨਾ ਨੂੰ ਬਖਸ਼ਿਆ ਨਹੀ ਜਾਵੇਗਾ ਤੇ ਕਾਨੂੰਨੀ ਕਟਾਹਿਰੇ ਵਿੱਚ ਖੜਾ ਕੀਤਾ ਜਾਵੇਗਾ।ਐਸ.ਐਚ.a ਨੇ ਜਨਤਾ ਨੂੰ ਅਪੀਲ਼ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਸਹਿਯੋਗ ਦਿਉ।   

ਬੱਸ ਥੱਲੇ ਆਉਣ ਨਾਲ ਔਰਤ ਦੀ ਮੌਤ

www.sabblok.blogspot.com
 
ਮ੍ਰਿਤਕ ਰਾਜਵੰਤ ਕੌਰ ਦੀ ਲਾਸ਼।
ਭਿੱਖੀਵਿੰਡ 25 ਨਵੰਬਰ (ਭੁਪਿੰਦਰ ਸਿੰਘ)-ਅੱਜ ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਵਿਖੇ ਬਾਅਦ ਦੁਪਹਿਰ ਇੱਕ ਔਰਤ ਦੀ ਬੱਸ ਥੱਲੇ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਮ੍ਰਿਤਕ ਔਰਤ ਦੀ ਪਹਿਚਾਣ ਰਜਵੰਤ ਕੌਰ (48) ਪਤਨੀ ਰਾਮ ਸਿੰਘ ਵਾਸੀ ਕੋਟਰਾਜਾਦਾ (ਅੰਮ੍ਰਿਤਸਰ) ਵਜੋ ਹੋਈ।ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਰਾਮ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਨੇ ਅੰਮ੍ਰਿਤਸਰ ਤੋਂ ਪਿੰਡ ਚੇਲਾ ਵਿਖੇ ਜਾਣਾ ਸੀ ਤਾਂ ਅੰਮ੍ਰਿਤਸਰ ਤੋਂ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵਿੱਚ ਸਵਾਰ ਹੋ ਕੇ ਜਦੋ ਭਿੱਖੀਵਿੰਡ ਦੇ ਪੱਟੀ ਰੋਡ ਵਿਖੇ ਪਹੁੰਚੇ ਤਾਂ ਬੱਸ ਰੁਕਣ ਤੇ ਮੈਂ ਉਤਰ ਗਿਆ ਪਰ ਮੇਰੀ ਪਤਨੀ ਜੋ ਬੱਸ ਦੀ ਅਗਲੀ ਬਾਰੀ ਵਿੱਚ ਖੜੀ ਸੀ,ਜਿਸ ਨੇ ਬੱਸ ਤੋਂ ਉਤਰਨ ਦੀ ਕੌਸ਼ਿਸ਼ ਕੀਤੀ ਤਾਂ ਬੱਸ ਚੱਲ ਪਈ ਤੇ ਉਹ ਥੱਲੇ ਡਿੱਗ ਪਈ ਤੇ ਉਸ ਦੇ ਸਰੀਰ ਉਪਰ ਦੀ ਬੱਸ ਲੰਘ ਗਈ,ਜਿਸ ਨਾਲ ਉਹ ਗੰਭੀਰ ਜਖਮੀ ਹੋ ਗਈ ਤਾਂ ਉਸ ਨੂੰ ਖਾਲੜਾ ਰੋਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤਾਂ ਡਾਕਟਰ ਵੱਲੋ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।  
ਇਸ ਘਟਨਾ ਸੰਬੰਧੀ ਪ੍ਰਾਈਵੇਟ ਬੱਸ ਨਿਊ ਅੰਮ੍ਰਿਤਸਰ ਟਰਾਂਸਪੋਰਟ ਦੇ ਚਾਲਕ ਸਰਦੂਲ ਸਿੰਘ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਮ੍ਰਿਤਕ ਔਰਤ ਦੀ ਗਲਤੀ ਦੇ ਕਾਰਨ ਹੀ ਐਸਾ ਵਾਪਰਿਆ ਹੈ,ਜਿਸ ਦਾ ਮੈਨੂੰ ਵੀ ਬਹੁਤ ਅਫਸੋਸ ਹੈ,ਉਹਨਾ ਇਹ ਵੀ ਕਿਹਾ ਕਿ ਬੱਸ ਦੇ ਕੰਡਕਟਰ ਵੱਲੋ ਮ੍ਰਿਤਕ ਔਰਤ ਨੂੰ ਚਲਦੀ ਬੱਸ ਤੋਂ ਉਤਰਨ ਤੋਂ ਰੋਕਿਆਂ ਵੀ ਸੀ।ਮ੍ਰਿਤਕ ਦੇ ਪਤੀ ਰਾਮ ਸਿੰਘ ਨੇ ਕਿਹਾ ਕਿ ਉਹਨਾ ਨੇ ਲਿਖਤੀ ਰਿਪੋਰਟ ਥਾਣਾ ਭਿੱਖੀਵਿੰਡ ਵਿਖੇ ਦਰਜ ਕਰਵਾ ਦਿੱਤੀ ਹੈ।ਇਸ ਘਟਨਾ ਸੰਬੰਧੀ ਥਾਣਾ ਭਿੱਖੀਵਿੰਡ ਦੇ ਐਸ.ਐਚ.a ਸ਼ਿਵਦਰਸ਼ਣ ਸਿੰਘ ਨੂੰ ਪੁੱਛੇ ਜਾਣ ਤੇ ਉਹਨਾ ਨੇ ਕਿਹਾ ਕਿ ਡਰਾਈਵਰ ਸਰਦੂਲ ਸਿੰਘ ਦੇ ਖਿਲਾਫ ਧਾਰਾ 304 ਏ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਪ ਦਿੱਤੀ ਜਾਵੇਗੀ।