jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 20 November 2013

ਉੱਪ ਮੁੱਖ ਮੰਤਰੀ ਨੇ 6.77 ਕਰੋੜ ਰੁਪਏ ਦੇ ਨੀਂਹ ਪੱਥਰ ਰੱਖੇ

www.sabblok.blogspot.com



ਭਾਮੀਆਂ ਕਲਾਂ. ਰਜਿੰਦਰ ਸਿੰਘ ਮਹਿਮੀ
18 ਨਵੰਬਰ P ਕੈਬਨਿਟ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਮੂੰਡੀਆਂ ਕਲਾਂ ਦੇ ਵਾਰਡ ਨੰਬਰ 12 ਤੇ ਮੂੰਡੀਆਂ ਖੁਰਦ ਦੇ ਵਿਕਾਸ ਕਾਰਜ ਕਰਵਾਉਣ ਲਈ 6.77 ਕਰੋੜ ਰੁਪਏ ਦੇ ਨੀਂਹ ਪੱਥਰ ਚੰਡੀਗੜ੍ਹ ਰੋਡ 'ਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਦਾਲ ਨੇ ਰੱਖੇ |
ਇਸ ਸਮੇਂ ਮੂੰਡੀਆਂ ਖੁਰਦ ਦੇ ਸਰਪੰਚ ਕੁਲਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਲਈ 6.77 ਕਰੋੜ ਦੀ ਇਸ ਗ੍ਰਾਂਟ ਨਾਲ ਪਿੰਡ ਦੀ ਨੁਹਾਰ ਬਦਲ ਜਾਵੇਗੀ | ਇਸ ਸਮੇਂ ਉਨ੍ਹਾਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ | ਉਨਾਂ ਸ: ਬਾਦਲ ਨੂੰ ਸਿਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ |
ਇਸ ਸਮੇਂ ਵਾਰਡ ਨੰਬਰ 12 ਦੇ ਕੌਾਸਲਰ ਸੁਰਜੀਤ ਰਾਏ ਨੇ ਦੱਸਿਆ ਕਿ ਵਾਰਡ ਦੀਆ ਕਾਫੀ ਕਲੋਨੀਆ 'ਚ ਸੀਵਰੇਜ ਤੋਂ ਇਲਾਵਾ ਹੋਰ ਵਿਕਾਸ ਦੇ ਕੰਮ ਕਰਵਾੲ ਗਏ ਹਨ | ਇਸ ਸਮੇਂ ਸ: ਬਾਦਲ ਦੇ ਨਾਲ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਨਗਰ ਨਿਗਮ ਲੁਧਿਆਣਾ ਦੇ ਮੇਅਰ ਹਰਚਰਨ ਸਿੰਘ ਗੋਹਲਬੜੀਆ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸਇੰਦਰ ਸਿੰਘ ਗਰੇਵਾਲ, ਚੇਅਰਮੈਨ ਮਿਲਕ ਪਲਾਂਟ ਲੁਧਿਆਣਾ ਅਜਮੇਰ ਸਿੰਘ ਭਾਗਪੁਰ, ਚੇਅਰਮੈਨ ਜਿਲਾ ਪ੍ਰੀਸ਼ਦ ਭਾਗ ਸਿੰਘ ਮਾਨਗੜ੍ਹ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਸਰਕਲ ਜਮਾਲਪੁਰ ਦੇ ਪ੍ਰਧਾਨ ਕਰਮਜੀਤ ਸਿੰਘ ਖਾਸੀ ਗਰੇਵਾਲ, ਪੁਪਿਦੰਰਪਾਲ ਸਿੰਘ ਜੋਗਾ ਗਰੇਵਾਲ, ਮੈਂਬਰ ਸ੍ਰੋਮਣੀ ਕਮੇਟੀ ਜੱਥੇਦਾਰ ਰਣਜੀਤ ਸਿੰਘ ਮੰਗਲੀ, ਸਰਕਲ ਮੇਹਰਬਾਨ ਦੇ ਪ੍ਰਧਾਨ ਗੁਰਚਰਨ ਸਿੰਘ ਮੇਹਰਬਾਨ, ਚੇਅਰਮੈਨ ਹਰਬੰਸ ਸਿੰਘ ਬਲੀਪੁਰ, ਰਛਪਾਲ ਸਿੰਘ ਪੀ ਏ, ਅਮਨਦੀਪ ਸਿੰਘ ਪੀ ਏ ਵਿਸ਼ੇਸ ਤੌਰ 'ਤੇ ਹਾਜ਼ਰ ਹੋਏ | ਇਸ ਸਮੇਂ ਅਵਤਾਰ ਸਿੰਘ ਪੰਚ, ਸ਼ਿਦੀ ਪੰਚ, ਸੰਤ ਸਿੰਘ ਪੰਚ, ਹਿੰਦੀ ਦਿਉਲ, ਸੁਮਨਾ ਚੌਹਾਨ, ਹਰਨੇਕ ਸਿੰਘ ਰਾਣਾ ਢੇਰੀ ਵਾਲੇ, ਪਦੀਪ ਸ਼ਰਮਾ, ਸੁਖਵਿੰਦਰ ਸਿੰਘ ਮੰਗਲੀ, ਜਸਵੰਤ ਸਿੰਘ ਲਿੱਟ, ਬਲਜੀਤ ਸਿੰਘ ਰਾਜਾ, ਮਨਜਿੰਦਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |

No comments: