www.sabblok.blogspot.com
ਲਖੀਮਪੁਰ, 25 ਨਵੰਬਰ (ਏਜੰਸੀ) - ਪੂਰਬੀ ਅਸਾਮ ਦੇ ਲਖੀਮਪੁਰ ਜ਼ਿਲ੍ਹੇ 'ਚ ਇਕ ਔਰਤ ਨਾਲ 4 ਵਿਅਕਤੀਆਂ ਨੇ ਕਥਿਤ ਤੌਰ 'ਤੇ ਟੈਂਪੂ 'ਚ ਸਮੂਹਿਕ ਜਬਰ ਜਨਾਹ ਕੀਤਾ ਤੇ ਉਸ ਨੂੰ ਗੰਭੀਰ ਹਾਲਤ 'ਚ ਟੈਂਪੂ 'ਚੋਂ ਬਾਹਰ ਸੁੱਟ ਗਏ। ਪੁਲਿਸ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਔਰਤ ਲਖੀਮਪੁਰ ਤੋਂ 14 ਕਿਲੋਮੀਟਰ ਦੂਰ ਬੋਗੀਨਦੀ ਇਲਾਕੇ ਦੇ ਇਕ ਸਕੂਲ ਤੋਂ ਆਪਣੀ 6 ਸਾਲਾ ਬੇਟੀ ਨੂੰ ਲੈਣ ਲਈ ਇਕ ਟੈਂਪੂ 'ਚ ਸਵਾਰ ਹੋਈ ਸੀ। ਟੈਂਪੂ 'ਚ ਸਵਾਰ 4 ਵਿਅਕਤੀਆਂ ਨੇ ਔਰਤ ਦੀਆਂ ਅੱਖਾਂ ਬੰਨ੍ਹ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਉਸ ਦੇ ਸਿਰ ਤੇ ਗਰਦਨ 'ਤੇ ਗੰਭੀਰ ਸੱਟਾਂ ਲੱਗੀਆਂ। ਦੋਸ਼ੀਆਂ ਨੇ ਔਰਤ ਨਾਲ ਚੱਲਦੇ ਟੈਂਪੂ 'ਚ ਜਬਰ ਜਨਾਹ ਕੀਤਾ ਤੇ ਗੰਭੀਰ ਜ਼ਖ਼ਮੀ ਹਾਲਤ 'ਚ ਬੋਗੀਨਦੀ ਪੁਲਿਸ ਥਾਣੇ ਤੋਂ 50 ਮੀਟਰ ਦੂਰ ਰਾਸ਼ਟਰੀ ਰਾਜ ਮਾਰਗ 'ਤੇ ਟੈਂਪੂ 'ਚੋਂ ਸੁੱਟ ਦਿੱਤਾ। ਪੁਲਿਸ ਨੇ ਕੁਝ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤਾ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਸਥਾਨਕ ਹਸਪਤਾਲ ਪਹੁੰਚਾਇਆ। ਬਾਅਦ 'ਚ ਪੀੜਤਾ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਕੱਲ੍ਹ ਪੀੜਤ ਔਰਤ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਈ। ਘਟਨਾ ਦੀ ਨਿੰਦਾ ਕਰਦਿਆਂ ਵੱਖ-ਵੱਖ ਔਰਤ ਸੰਗਠਨਾਂ ਤੇ ਸਥਾਨਕ ਲੋਕਾਂ ਨੇ ਔਰਤ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਤੇ ਨਿਆਂ ਦੀ ਮੰਗ ਕੀਤੀ।
No comments:
Post a Comment