www.sabblok.blogspot.com
ਦੇਹਰਾਦੂਨ: ਭੂਮੀ ਕਾਨੂੰਨਾਂ ਦੀ ਉਲੰਘਣਾ ਤੇ ਅਸ਼ਟਾਮ ਕਰ ਅਦਾ ਕਰਨ ਵਿਚ ਟਾਲ-ਮਟੋਲ ਦੇ ਮਾਮਲਿਆਂ ਵਿਚ ਰਾਮਦੇਵ ਦੇ ਪਤੰਜਲੀ ਯੋਗ ਟਰੱਸਟ ਵਿਰੁੱਧ 81 ਮਾਮਲੇ ਦਰਜ ਹੋਏ ਹਨ ਤੇ ਕਾਰਵਾਈ ਮੁੱਢਲੇ ਦੌਰ ਵਿਚ ਹੈ ਤੇ ਕਈ ਹੋਰ ਮਾਮਲਿਆਂ ਵਿਚ ਅਗਲੇ ਇਕ ਹਫ਼ਤੇ ਦੌਰਾਨ ਟਰੱਸਟ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧ ਵਿਚ ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜ ਸਰਕਾਰ ਨੂੰ ਹਰਿਦੁਆਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਹੈ ਕਿ ਟਰੱਸਟ ਵਿਰੁੱਧ 27 ਮਾਮਲੇ ਭੂਮੀ ਸੁਧਾਰ ਕਾਨੂੰਨ ਅਧੀਨ ਤੇ 52 ਮਾਮਲੇ ਭਾਰਤੀ ਅਸ਼ਟਾਮ ਐਕਟ ਦੀ ਧਾਰਾ 47 ਅਧੀਨ ਦਰਜ ਹੋਏ ਹਨ | ਉਨ੍ਹਾਂ ਦੱਸਿਆ ਕਿ ਦੋ ਮਾਮਲੇ ਧਾਰਾ 122 ਅਧੀਨ ਦਰਜ ਹੋਏ ਹਨ | ਮੁੱਖ ਮੰਤਰੀ ਅਨੁਸਾਰ ਇਨ੍ਹਾਂ ਮਾਮਲਿਆਂ ਵਿਚ ਕਿਸੇ ਵੀ ਅਧਿਕਾਰੀ ਦੇ ਸ਼ਾਮਿਲ ਹੋਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |
No comments:
Post a Comment