www.sabblok.blogspot.com
ਕੈਲੀਫੋਰਨੀਆ, (ਹੁਸਨ ਲੜੋਆ ਬੰਗਾ)-ਸਿਖ ਧਰਮ ਦੇ ਬਾਨੀ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਸਿਖ ਜਗਤ ਨੂੰ ਵਧਾਈ ਦਿੱਤੀ ਹੈ ਜਿਸ ਦਾ ਸਿਖ ਭਾਈਚਾਰੇ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਵਲੋਂ ਜਾਰੀ ਬਿਆਨ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਪਵਿੱਤਰ ਦਿਹਾੜਾ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਪ੍ਰਚਾਰਨ ਦਾ ਹੈ, ਉਨ੍ਹਾਂ ਦੇ ਸਿਧਾਂਤ ਸਮੁੱਚੀ ਮਾਨਵਤਾ ਲਈ ਬਰਾਬਰ ਦਾ ਸੰਦੇਸ਼ ਦਿੰਦੇ ਹਨ। ਅੱਜ ਅਸੀ ਆਪਣੇ ਦੇਸ਼ ਵਿਚ ਰਹਿੰਦੇ ਅਮਰੀਕੀ ਸਿਖਾਂ ਦਾ ਬੇਹੱਦ ਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਲਈ ਸਾਰੀ ਜ਼ਿੰਦਗੀ ਭਾਰੀ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਸਾਨੂੰ ਇਹ ਹਮੇਸ਼ਾ ਯਾਦ ਕਰਵਾਇਆ ਕਿ ਸਾਡੇ ਗੁਰੂਆਂ ਦੇ ਸਿਧਾਂਤ ਕੇਵਲ ਸਿਖ ਭਾਈਚਾਰੇ ਲਈ ਹੀ ਨਹੀਂ ਸਗੋਂ ਸਮੁੱਚੇ ਅਮਰੀਕੀ ਵਾਸੀਆਂ ਲਈ ਹੈ। ਰਾਸ਼ਟਰਪਤੀ ਉਬਾਮਾ ਨੇ ਚੁਣੌਤੀ ਭਰੇ ਸਮੇਂ ਵਿਚ ਹੀ ਸਿਖ ਭਾਈਚਾਰੇ ਦਾ ਸਾਥ ਦਿੱਤਾ ਹੈ ਜਿਵੇਂ ਕਿ ਪਿਛਲੇ ਸਾਲ ਓਕ ਕ੍ਰੀਕ ਵਿਸਕਾਨਸਿਨ ਗੁਰਦੁਆਰੇ ਵਿਚ ਵਾਪਰੇ ਦੁਖਾਂਤ ਵੇਲੇ ਵੀ ਉਬਾਮਾ ਸਿਖ ਭਾਈਚਾਰੇ ਨਾਲ ਖੜੇ ਸਨ ਤੇ ਉਨ੍ਹਾਂ ਨੇ ਸਿਖ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਉਣ ਲਈ ਹਰ ਕੋਸ਼ਿਸ਼ ਕੀਤੀ ਹੈ। ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਇਕ ਸ਼ਾਨਦਾਰ ਸਮਾਜ ਦੇ ਨਿਰਮਾਣ ਵਿਚ ਰਾਸ਼ਟਰਪਤੀ ਉਬਾਮਾ ਦੇ ਨਾਲ ਭਾਈਵਾਸ ਹੋਣ ਦਾ ਸਾਨੂੰ ਮਾਣ ਹੈ ਤੇ ਅਸੀ ਇਸ ਪ੍ਰਤੀ ਵਚਨਬੱਧ ਹਾਂ। ਅਸੀ ਵੀ ਰਾਸ਼ਟਰਪਤੀ ਉਬਾਮਾ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਉਹ ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਵਿਚ ਆਪਣੇ ਏਜੰਡੇ ਵਿਚ ਕਾਮਯਾਬ ਹੋਣਗੇ। ਵਾਈਟ ਵਿਚ ਵੀ ਬੁਧਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ।
No comments:
Post a Comment