jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 18 November 2013

ਟੀ ਈ ਟੀ ਪ੍ਰੀਖਿਆ 28 ਦਸੰਬਰ ਨੂੰ

www.sabblok.blogspot.com

ਉਮੀਦਵਾਰ ਪ੍ਰਸ਼ਨ ਪੱਤਰ ਅਤੇ ਉੱਤਰ ਪੱਤਰੀ ਦੀ ਕਾਰਬਨ ਕਾਪੀ ਲੇ ਜਾ 

ਸਕਣਗੇ ਨਾਲ 


ਚੰਡੀਗੜ੍ਹ, 18 ਨਵੰਬਰ (ਗਗਨਦੀਪ ਸੋਹਲ) : ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ ਐਸ ਟੀ ਈ ਟੀ) ਵਿਭਾਗ ਵੱਲੋ ਸਾਲ 2013 ਲਈ, 28 ਦਸੰਬਰ 2013 (ਸਨਿਚਰਵਾਰ) ਨੂੰ ਲੈਣ ਦਾ ਫੈਸਲਾ ਕੀਤਾ ਹੈ। ਇਸ ਪ੍ਰੀਖਿਆ ਲਈ ਉਮੀਦਵਾਰ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਇਸ ਗੱਲ ਦੀ ਜਾਣਕਾਰੀ ਦਿੰਦਿਆ ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਇਸ ਵਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਵਿਚ ਹੋਰ ਜਿਆਦਾ ਪਾਰਦਰਸ਼ਿਤਾ ਲਿਆਣ ਲਈ ਉਮੀਦਵਾਰਾ ਨੂੰ ਪ੍ਰਸ਼ਨ ਪੱਤਰੀ ਅਤੇ ਉੱਤਰ ਪੱਤਰੀ ਦੀ ਕਾਰਬਨ ਕਾਪੀ ਪੇਪਰ ਉਪਰੰਤ ਨਾਲ ਲਿਜਾਉਣ ਲਈ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਟੈਸਟ ਦੀ ਜਨਰਲ /ਬੀਸੀ ਕੈਟਾਗਿਰੀ ਦੇ ਉਮੀਦਵਾਰਾ ਲਈ ਫੀਸ 500 ਰੁਪਏ ਪ੍ਰਤੀ ਪੇਪਰ ਅਤੇ ਐਸ ਸੀ ਅਤੇ ਡਿਸਏਬਲਡ ਪਰਸਨ ਲਈ 300 ਰੁਪਏ ਪ੍ਰਤੀ ਪੇਪਰ ਹੈ ।
ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੇ ਪੇਪਰ-2 ਦੇ ਵਿਚ ਵਿਦਿਆਰਥੀਆਂ ਦੀ ਗਿਣਤੀ ਪੇਪਰ-1 ਵਿਚ ਬੈਠਨ ਵਾਲੇ ਉਮੀਦਵਾਰਾਂ ਨਾਲੋ ਲੱਗਭਗ ਤਿੰਨ ਗੁਣਾ ਜਿਆਦਾ ਹੋਣ ਕਾਰਨ ਅਤੇ ਉਮੀਦਵਾਰਾਂ ਲਈ ਦਸੰਬਰ ਦੇ ਛੋਟੇ ਦਿਨਾਂ ਵਿਚ ਦੂਰ ਦਰਾਡੇ ਤੋ ਆੳਣ ਜਾਣ ਦੀ ਦਿਕੱਤ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਪੇਪਰ -2 ਸਵੇਰੇ ਅਤੇ ਪੇਪਰ -1 ਸਾਮ ਨੂੰ ਲਿਆ ਜਾਏਗਾ ।
ਸਿੱਖਿਆ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹ ਅਧਿਆਪਕ ਯੋਗਤਾ ਟੈਸਟ -2013 ਕਰਵਾਉਣ ਲਈ ਪੁੱਖਤਾ ਪ੍ਰਬੰਧ ਕਰਨ ਲਈ ਕਿਹਾ ਹੈ।

No comments: