jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 26 November 2013

ਡੀਜੀਐਸਈ ਵੱਲੋਂ ਸਕੂਲਾਂ ਦੀ ਚੈਕਿੰਗ; ਕਈ ਅਧਿਆਪਕ ਗ਼ੈਰਹਾਜ਼ਰ

www.sabblok.blogspot.com
ਪੱਤਰ ਪ੍ਰੇਰਕ
ਮਾਨਸਾ, 25 ਨਵੰਬਰ
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਕੁਮਾਰ ਰਾਹੁਲ ਦੀ ਅਗਵਾਈ ਹੇਠ ਅੱਜ ਅੱਠ ਟੀਮਾਂ ਵੱਲੋਂ ਜ਼ਿਲ੍ਹਾ ਮਾਨਸਾ ਦੇ ਸਕੂਲਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਵੱਡੀ ਗਿਣਤੀ ਅਧਿਆਪਕਾਂ ਗੈਰ-ਹਾਜ਼ਰ ਪਾਏ ਗਏ। ਇਨ੍ਹਾਂ ਅਧਿਆਪਕਾਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਦੇਣ ਦਾ ਅਧਿਆਪਕ ਧਿਰਾਂ ਨੇ ਗੰਭੀਰ ਨੋਟਿਸ ਲਿਆ ਹੈ। ਅਧਿਆਪਕਾਂ ਮੁਤਬਾਕ ਇਹ ਚੈਕਿੰਗ ਅੱਜ ਉਸ ਵੇਲੇ ਕੀਤੀ ਗਈ, ਜਦੋਂ ਇਸ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿੱਚ ਥਰਮਲ ਪਲਾਂਟ ਦੇ ਉਦਘਾਟਨੀ ਸਮਾਗਮ ਲਈ ਪ੍ਰਾਈਵੇਟ ਬੱਸਾਂ ਫੜੀਆਂ ਹੋਈਆਂ ਸਨ।
ਵੱਖ ਵੱਖ ਜਥੇਬੰਦੀਆਂ ਦੀ ਇਥੇ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜੇਕਰ ਵਿਭਾਗ ਵੱਲੋਂ ਕਿਸੇ ਵੀ ਅਧਿਆਪਕ ਖ਼ਿਲਾਫ਼ ਕੋਈ ਵੀ ਕਾਰਵਾਈ ਕੀਤੀ ਗਈ ਤਾਂ ਉਹ ਅੰਦੋਲਨ ਵਿੱਢਣਗੇ। ਆਗੂਆਂ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਚੈਕਿੰਗ ਦੇ ਖ਼ਿਲਾਫ਼ ਨਹੀਂ ਪਰ ਜਦੋਂ ਬੱਸਾਂ ਹੀ ਬੰਦ ਹੋਣ ਉਦੋਂ ਛਾਪਾ ਮਾਰਨਾ ਗਲਤ ਹੈ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਜਟਾਣਾ, ਨਰਿੰਦਰ ਸਿੰਘ ਮਾਖਾ, ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਅਜੈਬ ਸਿੰਘ ਅਤੇ ਈ.ਟੀ.ਟੀ ਟੀਚਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਸੰਬੋਧਨ ਕੀਤਾ।
ਸਿੱਖਿਆ ਵਿਭਾਗ ਦੀਆਂ ਟੀਮਾਂ ਵੱਲੋਂ ਸਕੂਲਾਂ ਵਿੱਚ ਪੜ੍ਹਾਈ ਦੇ ਪੱਧਰ, ਅਧਿਆਪਕਾਂ ਦੀ ਹਾਜ਼ਰੀ, ਸਕੂਲਾਂ ਦੀ ਸਫ਼ਾਈ, ਐਜੂਸੈਟ, ਕੰਪਿਊਟਰ ਲੈਬ, ਮੈਥ ਲੈਬ, ਲਾਇਬ੍ਰੇਰੀ, ਸਾਇੰਸ ਲੈਬ, ਮਿਡ-ਡੇਅ ਮੀਲ ਅਤੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਪ੍ਰਯੋਗਸ਼ਾਲਾਵਾਂ ਦਾ ਨਿਰੀਖਣ ਕੀਤਾ ਗਿਆ ਅਤੇ ਗੈਰ-ਹਾਜ਼ਰ ਅਧਿਆਪਕਾਂ ਨੂੰ ਸਖ਼ਤ ਤਾੜਨਾ ਕੀਤੀ ਗਈ। ਬਾਅਦ ਵਿੱਚ ਡੀ.ਜੀ.ਐਸ.ਈ. ਨੇ ਜ਼ਿਲ੍ਹਾ ਸਿੱਖਿਆ ਅਫਸਰ ਹਰਬੰਸ ਸਿੰਘ ਸੰਧੂ, ਜ਼ਿਲ੍ਹਾ ਸਿੱਖਿਆ ਅਫਸਰ ਰਜਿੰਦਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਹੰਸ ਸਿੰਘ ਬੰਬੀਹਾ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਕੰਵਲਜੀਤ ਸਿੰਘ ਅਤੇ ਸਕੂਲ ਮੁਖੀਆਂ ਨਾਲ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

No comments: