www.sabblok.blogspot.com
ਬਗਦਾਦ, 18 ਨਵੰਬਰ (ਏਜੰਸੀ) - ਇਰਾਕ 'ਚ ਅੱਜ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ 'ਚ ਘੱਟੋ-ਘੱਟ 22 ਵਿਅਕਤੀਆਂ ਦੀ ਮੌਤ ਹੋ ਗਈ ਤੇ 70 ਤੋਂ ਵੱਧ ਵਿਅਕਤੀ ਜ਼ਖ਼ਮੀਂ ਹੋ ਗਏ। ਰਾਜਧਾਨੀ ਬਗਦਾਦ 'ਚ ਬਜ਼ਾਰਾਂ, ਸਿਨੇਮਿਆਂ ਆਦਿ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕਿਆਂ 'ਚ 17 ਤੇ ਹੋਰ ਥਾਂਵਾਂ 'ਤੇ ਹੋਏ ਬੰਬ ਧਮਾਕਿਆਂ 'ਚ 5 ਵਿਅਕਤੀ ਮੌਤ ਦਾ ਸ਼ਿਕਾਰ ਬਣੇ। ਇਹ ਬੰਬ ਧਮਾਕੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਤੋਂ ਬਾਅਦ ਹੋਏ। ਸੁਰੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹੋਰ ਹਮਲਿਆਂ ਦੀ ਕੋਸ਼ਿਸ਼ ਕਰ ਰਹੇ 12 ਅੱਤਵਾਦੀਆਂ ਨੂੰ ਮਾਰ ਮੁਕਾਇਆ।
No comments:
Post a Comment