www.sabblok.blogspot.com
ਲਾਸ ਏਂਜਲਸ, 25ਨਵੰਬਰ
ਆਸਕਰ ਅਕਾਦਮੀ ਨੇ ਭਾਰਤੀ ਫਿਲਮਸਾਜ਼ ਸੁਭਾਸ਼ੀਸ਼ ਭੁਟਿਆਨੀ ਦੀ ਫ਼ਿਲਮ ‘ਕੁਸ਼’ ਨੂੰ 10 ਲਾਈਵ ਐਕਸ਼ਨ ਫ਼ਿਲਮਾਂ ਵਿਚ ਸ਼ੁਮਾਰ ਕੀਤਾਹੈ। ਇਨ੍ਹਾਂ ਵਿਚੋਂ ਤਿੰਨ ਤੋਂ ਪੰਜ ਫ਼ਿਲਮਾਂ ਨੂੰ ਅਗਾਂਹ ਆਸਕਰ ਐਵਾਰਡਸ ਲਈ ਨਾਮਜ਼ਦ ਕੀਤਾ ਜਾਵੇਗਾ। ਇਹ ਫ਼ਿਲਮ ਕੁੱਲ 25 ਮਿੰਟਾਂ ਦੀ ਹੈਅਤੇ ਦਿੱਲੀ ਵਿਚ 1984 ਵਿਚ ਹੋਏ ਸਿੱਖ ਕਤਲੇਆਮ ਨਾਲ ਸਬੰਧਤ ਹੈ। ਫ਼ਿਲਮ ਵਿਚ ਸੋਨਿਕਾ ਚੋਪੜਾ, ਸ਼ਿਆਨ ਸਮੀਰ ਅਤੇ ਅਨਿਲਸ਼ਰਮਾ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮਸਾਜ਼ ਦਾ ਦਾਅਵਾ ਹੈ ਕਿ ਇਹ ਫ਼ਿਲਮ ਉਸ ਨੇ ਆਪਣੇ ਅਧਿਆਪਕ ਤੋਂ ਸੁਣੀ ਸੱਚੀ ਕਹਾਣੀਤੋਂ ਪ੍ਰਭਾਵਿਤ ਹੋ ਕੇ ਬਣਾਈ ਹੈ। ਯਾਦ ਰਹੇ ਕਿ ਸੁਭਾਸ਼ੀਸ਼ ਨੇ ਨਿਊਯਾਰਕ ਦੇ ਸਕੂਲ ਆਫ ਵਿਜੂਅਲ ਆਰਟਸ ਤੋਂ ਆਪਣਾ ਗਰੈਜੂਏਸ਼ਨਪ੍ਰਾਜੈਕਟ ਮੁਕੰਮਲ ਕੀਤਾ ਹੈ।
-ਪੀ.ਟੀ.ਆਈ.
-ਪੀ.ਟੀ.ਆਈ.
No comments:
Post a Comment