www.sabblok.blogspot.com
-
ਰਾਏਕੋਟ.27ਨਵੰਬਰ. – ਨੇੜਲੇ ਪਿੰਡ ਐਤੀਆਣਾ ਦੀ ਵਸਨੀਕ 24 ਵਰ੍ਹਿਆਂ ਦੀ ਨਰਸ ਰਣਜੀਤ ਕੌਰ ਨੇ ਦਬਾਅ ਹੇਠ ਬਿਆਨ ਦੇਣ ਦਾ ਦੋਸ਼ ਲਾਇਆ, ਜੋ ਦੋਰਾਹਾ ਦੇ ਇਕ ਨਿੱਜੀ ਹਸਪਤਾਲ ਵਿਖੇ ਨੌਕਰੀ ਕਰਦਿਆਂ ਲਾਪਤਾ ਹੋ ਗਈ ਸੀ, ਆਪਣੇ ਘਰ ਪਰਤ ਆਈ ਹੈ। ਆਪਣੇ ਪਿੰਡ ਐਤੀਆਣਾ ਵਿਖੇ ਆਪਣੀ ਮਾਤਾ ਤੇ ਪੂਰੇ ਪਰਿਵਾਰ ਵਿਚਕਾਰ ਪੁਲੀਸ ਦੀ ਕਹਾਣੀ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਮੈਨੂੰ ਆਪਣੇ ਘਰਦਿਆਂ ਨਾਲੋਂ ਵੱਖ ਕਰਨ ਵਾਲਾ ਤੇ ਗਾਇਬ ਕਰਨ ਵਾਲਾ ਦੋਰਾਹੇ ਦੇ ਹਸਪਤਾਲ ਦਾ ਸੁਪਰਵਾਈਜ਼ਰ ਹਰਜਿੰਦਰ ਸਿੰਘ ਉਰਫ ਬੰਟੀ ਹੀ ਹੈ, ਜਿਸ ਨੇ ਇਕ ਕੇਸ ਦਾ ਡਰਾਵਾ ਦੇ ਕੇ ਉਸ ਨੂੰ ਘਰਦਿਆਂ ਤੋਂ ਵੱਖ ਕੀਤਾ ਤੇ ਡਰਾ-ਧਮਕਾ ਕੇ ਰੋਕੀ ਰੱਖਿਆ। ਉਸ ਨੇ ਕਿਹਾ ਕਿ ਪੁਲੀਸ ਨੇ ਉਸ ਨੂੰ ਰਾਤ ਭਰ ਆਪਣੇ ਕੋਲ ਰੱਖਿਆ ਤੇ ਉਸ ਨਾਲ ਭੈੜਾ ਵਰਤਾਓ ਕੀਤਾ। ਉਸ ਨੂੰ ਧਮਕਾਇਆ ਗਿਆ ਕਿ ਹਰਜਿੰਦਰ ਸਿੰਘ ਉਰਫ ਬੰਟੀ ਦੇ ਹੱਕ ਵਿੱਚ ਬਿਆਨ ਦੇਣਾ ਹੈ। ਇਸ ਤੋਂ ਬਾਅਦ ਪੁਲੀਸ ਨੇ ਉਸ ’ਤੇ ਦਬਾਅ ਪਾ ਕੇ ਆਪਣੀ ਮਰਜ਼ੀ ਦਾ ਬਿਆਨ ਜੱਜ ਦੇ ਸਾਹਮਣੇ ਦੇਣ ਲਈ ਮਜਬੂਰ ਕੀਤਾ। ਲੜਕੀ ਨੇ ਦੋ-ਤਿੰਨ ਪੁਲੀਸ ਵਾਲਿਆਂ ਦੇ ਨਾਂ ਲੈ ਕੇ ਕਿਹਾ ਕਿ ਇਨ੍ਹਾਂ ਨੇ ਉਸ ਨੂੰ ਬਹੁਤ ਜ਼ਲੀਲ ਕੀਤਾ। ਉਸ ਨੇ ਕਿਹਾ ਕਿ ਥਾਣਾ ਦੋਰਾਹਾ ਦੇ ਮੁਖੀ ਅਮਰਜੀਤ ਸਿੰਘ ਨੇ ਉਸ ਦੀ ਮਦਦ ਕੀਤੀ। ਰਣਜੀਤ ਕੌਰ ਨੇ ਕਿਹਾ ਕਿ ਪੁਲੀਸ ਕਹਿ ਰਹੀ ਹੈ ਕਿ ਉਸ ਦਾ ਆਪਣੀ ਮਾਤਾ ਕੁਲਦੀਪ ਕੌਰ ਨਾਲ ਝਗੜਾ ਸੀ, ਜਿਸ ਕਾਰਨ ਉਸ ਨੇ ਘਰ ਨਾਲੋਂ ਨਾਤਾ ਤੋੜਿਆ। ਰਣਜੀਤ ਕੌਰ ਨੇ ਕਿਹਾ ਕਿ ਉਸ ਦਾ ਕੋਈ ਝਗੜਾ ਨਹੀਂ ਹੈ। ਪੁਲੀਸ ਨੇ ਹਰਜਿੰਦਰ ਸਿੰਘ ਉਰਫ ਬੰਟੀ ਨੂੰ ਬਚਾਉਣ ਲਈ ਕਹਾਣੀ ਘੜੀ ਹੈ।
ਪੀੜਤ ਰਣਜੀਤ ਕੌਰ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਅੱਜ ਵੀ ਹਰਜਿੰਦਰ ਸਿੰਘ ਤੋਂ ਜਾਨ ਦਾ ਖਤਰਾ ਹੈ ਕਿਉਂਕਿ ਉਹ ਉੱਚੀ ਪੁਹੰਚ ਵਾਲਾ ਹੈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਹੋਈ ਜ਼ਿਆਦਤੀ ਦੀ ਜਾਂਚ ਕਰਵਾ ਕੇ ਇਨਸਾਫ ਦਿਵਾਇਆ ਜਾਵੇ ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ। ਲੜਕੀ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਕਾਫੀ ਸਹਿਮੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਲੜਕੀ ਦੀ ਮਾਂ ਕੁਲਦੀਪ ਕੌਰ ਨੇ ਆਪਣੀ ਲੜਕੀ ਨੂੰ ਗਾਇਬ ਕਰਨ ਸਬੰਧੀ ਹਸਪਤਾਲ ਦੇ ਸੁਪਰਵਾਈਜ਼ਰ ਹਰਜਿੰਦਰ ਸਿੰਘ ਵਿਰੁੱਧ ਦੋਸ਼ ਲਗਾਏ ਸਨ ਅਤੇ ਉਸ ਵਿਰੁੱਧ ਥਾਣਾ ਦੋਰਾਹਾ ਵਿਖੇ ਧਾਰਾ 365, 120ਬੀ ਤੇ 34 ਆਈ ਪੀ ਸੀ ਅਧੀਨ ਕੇਸ ਦਰਜ ਕਰਵਾਇਆ ਸੀ। ਬੀਤੇ ਦਿਨ ਐਸ.ਐਸ.ਪੀ ਖੰਨਾ ਸੁਸ਼ੀਲ ਕੁਮਾਰ ਨੇ ਆਪਣੀ ਪੈ੍ਰਸ ਕਾਨਫੰਰਸ ਦੌਰਾਨ ਕਿਹਾ ਸੀ ਕਿ ਲੜਕੀ ਦੀ ਮਾਂ ਕੁਲਦੀਪ ਕੌਰ ਉਸ ਨੂੰ ਤੰਗ ਕਰਦੀ ਸੀ, ਇਸ ਕਾਰਨ ਕੁਲਦੀਪ ਕੌਰ ਦੋਰਾਹਾ ਦੇ ਹਸਪਤਾਲ ਤੋਂ ਨੌਕਰੀ ਛੱਡ ਕੇ ਚੰਡੀਗੜ੍ਹ ਦੇ ਸੈਕਟਰ-21’ਚ ਹੋਪ ਕਲੀਨਕ ਵਿਖੇ ਨੌਕਰੀ ਕਰਨ ਲੱਗ ਪਈ ਤੇ ਉਸ ਨੇ ਆਪਣਾ ਫੋਨ ਬੰਦ ਕਰ ਲਿਆ ਤੇ ਆਪਣੇ ਘਰਦਿਆਂ ਨਾਲ ਨਾਤਾ ਤੋੜ ਲਿਆ। ਇਸ ਕੇਸ ਵਿੱਚ ਹਸਪਤਾਲ ਦੇ ਸੁਪਰਵਾਇਜ਼ਰ ਹਰਜਿੰਦਰ ਸਿੰਘ ਉਰਫ ਬੰਟੀ ਦਾ ਕੋਈ ਦੋਸ਼ ਨਹੀਂ ਹੈ।
ਪੁਲੀਸ ਦੀ ਇਸ ਕਹਾਣੀ ਨੂੰ ਪੀੜਤ ਰਣਜੀਤ ਕੌਰ ਦੇ ਪਰਿਵਾਰ ਵਾਲੇ ਝੂਠੀ ਦਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਨੂੰ ਪੁਲੀਸ ਨੇ ਇਸ ਹੱਦ ਤੱਕ ਡਰਾ ਦਿੱਤਾ ਹੈ ਕਿ ਉਹ ਅੱਜ ਵੀ ਚੰਗੀ ਤਰ੍ਹਾਂ ਬੋਲ ਨਹੀਂ ਰਹੀ ਤੇ ਉਹ ਹੁਣ ਤੱਕ ਸਹਿਮੀ ਹੋਈ ਹੈ।
ਇਸ ਸਬੰਧੀ ਖੰਨਾ ਦੇ ਐਸ ਐਸ ਪੀ ਸੁਸ਼ੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੇ ਬਿਆਨ ਮੈਜਿਸਟਰੇਟ ਦੇ ਸਾਹਮਣੇ ਹੋਏ ਹਨ ਨਾ ਕਿ ਪੁਲੀਸ ਅੱਗੇ। ਜਦੋਂ ਉਨ੍ਹਾਂ ਤੋਂ ਪੁਛਿੱਆ ਗਿਆ ਕਿ ਪੀੜਤ ਲੜਕੀ ਦਾ ਕਹਿਣਾ ਹੈ ਕਿ ਪੁਲੀਸ ਨੇ ਉਸ ਤੋਂ ਦਬਾਅ ਨਾਲ ਬਿਆਨ ਦੁਆਏ ਹਨ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੁਬਾਰਾ ਮੈਜਿਸਟਰੇਟ ਸਾਹਮਣੇ ਬਿਆਨ ਦੇ ਸਕਦੀ ਹੈ।

No comments:
Post a Comment