jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 21 November 2013

ਯੌਨ ਸੌਸ਼ਣ ਦਾ ਮਾਮਲਾ : ਤਹਿਲਕਾ ਨੂੰ ਹੋਰ ਸਮਾਂ ਚਾਹੀਦਾ , ਜਾਂਚ ਸੁਰੂ

www.sabblok.blogspot.com

ਤਹਿਲਕਾ ਰਸਾਲੇ ਵਿੱਚ ਇੱਕ  ਮਹਿਲਾ ਪੱਤਰਕਾਰ ਦੇ ਸੰਸਥਾਪਕ ਸੰਪਾਦਕ ਤਰੁਣ ਤੇਜਪਾਲ ਦੇ ਖਿਲਾਫ਼ ਲਾਏ  ਯੋਨ ਦੁਰਵਿਵਹਾਰ ਦੇ ਮਾਮਲੇ ਵਿੱਚ ਰਸਾਲੇ ਦੀ ਪ੍ਰਬੰਧ ਸੰਪਾਦਕ  ਸ਼ੋਮਾਂ ਚੌਧਰੀ ਨੇ ਕਿਹਾ ਕਿ ‘ਇਸ ਮਾਮਲੇ ਵਿੱਚ ਸਹੀ  ਢੰਗ  ਨਾਲ ਕਦਮ ਉਠਾਉਣ  ਦੇ ਲਈ ਕੁਝ ਸਮਾਂ ਚਾਹੀਦਾ ।’
 ਉਸਦਾ ਕਹਿਣਾ ਹੈ ਕਿ  ਪੀੜਤ ਪੱਤਰਕਾਰ ਬੀਬੀ  ਵੀ ਉਸਦੇ ਸੰਪਰਕ ਵਿੱਚ ਹੈ।
ਬੀਬੀਸੀ ਹਿੰਦੀ ਨਾਲ ਗੱਲਬਾਤ ਦੌਰਾਨ ਰਾਸ਼ਟਰੀ ਮਹਿਲਾ ਕਮਿਸ਼ਨ  ਦੀ ਮੈਂਬਰ ਨਿਰਮਲਾ ਸਾਵੰਤ ਨੇ ਕਿਹਾ ਕਿ  ਕਮਿਸ਼ਨ ਨੇ ਇਸ ਮਾਮਲੇ ਵਿੱਚ ਖੁਦ ਹੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਤਰੁਣ ਤੇਜਪਾਲ ਨੇ ਕਥਿਤ ਯੋਨ-ਦੁਰਵਿਵਹਾਰ  ਤੇ ਦੋਸ਼ ਤੋਂ ਬਾਅਦ  6 ਮਹੀਨਿਆਂ ਦੇ ਲਈ ਆਪਣੇ ਅਹੁਦੇ ਤੋਂ ਹੱਟਣ  ਦਾ ਫੈਸਲਾ ਲਿਆ ਹੈ। ਉਸਨੇ ਇਸ  ਲਈ ਆਪਣੀ ਸਹਿਕਰਮੀ ਤੋਂਮਾਫੀ ਮੰਗਣ ਦੀ ਗੱਲ ਵੀ ਕਹੀ ਹੈ।
ਪਰ ਪੀੜਤ ਲੜਕੀ ਦੇ  ਇੱਕ ਕਰੀਬੀ ਵਿਅਕਤੀ ਨੇ ਕਿਹਾ ਹੈ ਕਿ ਲੜਕੀ ਦੇ ਨਾਲ ਗੰਭੀਰ ਦੁਰਵਿਵਹਾਰ ਹੋਇਆ ਹੈ।
ਉਸਦੇ ਅਨੁਸਾਰ,  ‘  ਲੜਕੀ ਦੇ ਇਹ ਕਹਿਣ ਬਾਵਜੂਦ ਕਿ ਉਹ ਉਸਦੀ ਬੇਟੀ ਦੀ ਉਮਰ ਦੀ ਹੈ ਇਹ ਲਗਾਤਾਰ ਹੋਇਆ-- ਉਹ ਕਹਿੰਦੀ ਰਹੀ ਕਿ ‘ ਪਲੀਜ ਐਸਾ ਨਾ ਕਰੋ ...... ਉਸਦੀ ‘ਨ’ ਨੂੰ ਨਹੀਂ ਆ ਮੰਨਿਆ ਗਿਆ----ਇਹ ਇੱਕ ਵਾਰ ਹੋਇਆ ਅਤੇ ਫਿਰ ਅਗਲੇ ਦਿਨ ਹੋਇਆ ।’
 ਜਦਕਿ ਤੇਜਪਾਲ ਵੱਲੋਂ  ਕਿਹਾ ਗਿਆ ਕਿ ਜੋ ਵੀ ਹੋਇਆ ਅਤੇ ਜੋ ਵੀ ਸਿ਼ਕਾਇਤ ਕੀਤੀ ਗਈ ਉਸ ਨਾਲ ‘ਸਨਮਾਨਜਨਕ ਤਰੀਕੇ ਨਾਲ ਨਿਬਟਾ ਗਿਆ।’
ਪ੍ਰਬੰਧ ਸੰਪਾਦਕ ਸੋ਼ਮਾ ਚੌਧਰੀ ਜਦੋਂ ਵੀਰਵਾਰ ਦੁਪਹਿਰ  ਤਹਿਲਕਾ ਦੇ  ਦਫ਼ਤਰ ਜਾ ਰਹੀ ਸੀ ਤਾਂ ਬਾਹਰ  ਹੀ ਉਸਨੇ ਪੱਤਰਕਾਰਾਂ ਨੂੰ ਕਿਹਾ, ‘  ਜੋ ਮੁੱਦੇ ਉਠਾਏ ਗਏ ਹਨ ਮੈਂ ਉਹਨਾਂ ਤੇ ਸਹੀ  ਢੰਗ ਨਾਲ ਆਪਣੀ ਪ੍ਰਤੀਕਿਰਿਆ ਦੇਣੀ ਚਾਹੁੰਦੀ ਹਾਂ। ਮੈਂ ਪਾਰਦਰਸਿ਼ਤਾ  ਦੀ ਜਰੂਰਤ ਸਮਝਦੀ ਹ ਪਰ ਮੈਨੂੰ ਸਹੀ ਢੰਗ ਨਾਲ ਕਦਮ  ਉਠਾਉਣ  ਦੇ ਲਈ  ਸਮਾਂ ਚਾਹੀਦਾ ।’
ਇਹ ਮਾਮਲਾ ਤਹਿਲਕਾ ਰਸਾਲੇ ਦੇ ਇਸੇ ਮਹੀਨੇ ਗੋਆ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਹੋਇਆ ਜਿੱਥੇ ਦੁਨੀਆ ਭਰ ਤੋਂ ਵੱਡੀਆਂ ਹਸਤੀਆਂ ਪਹੁੰਚੀਆਂ ਸਨ।ਮਹਿਲਾ ਕਮਿਸ਼ਨ ਦੀ ਮੈਂਬਰ ਨਿਰਮਲਾ ਸਾਵੰਤ ਨੇ ਕਿਹਾ ਹੈ , ‘  ਅਸੀਂ ਇਸ ਗੱਲ ਤੋਂ ਹੈਰਾਨ ਹਾਂ ਕਿ ਜਿਸ  ਵਿਅਕਤੀ ਨੇ ਆਪਣੇ ਸਹਿਕਰਮੀ ਦੇ  ਯੌਨ –ਵਿਵਹਾਰ ਦੀ ਘਟਨਾ ਨੂੰ ਸਵੀਕਾਰ ਕੀਤਾ ਹੈ ਉਹ ਖੁਦ ਨੂੰ ਸਜ਼ਾ ਦੇਣ ਦਾ ਵੀ  ਨਿਰਣਾ  ਲੈ ਰਿਹਾ ਹੈ। ਉਹ ਖੁਦ ਕਿਵੇਂ ਆਪਣੇ ਅਪਰਾਧਾਂ ਦਾ ਫੈਸਲਾ ਦੇ ਸਕਦਾ ?
ਪੀੜਿਤਾ ਨੇ ਈਮੇਲ ਵਿੱਚ ਕਿਹਾ , ‘ 7 ਨਵੰਬਰ ਨੂੰ ਗੋਆ ਦੇ ਹੋਟਲ ਦੀ ਲਿਫਟ ਵਿੱਚ ਤੇਜਪਾਲ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ ਅਤੇ ਕਿਸ ਕਰਨ ਲੱਗੇ। ਮੈਂ ਉਹਨਾਂ  ਮੇਰੇ ਪਿਤਾ ਦਾ ਦੋਸਤ ਹੋਣ ਅਤੇ ਪਰਿਵਾਰਕ ਰਿਸ਼ਤਿਆਂ  ਦਾ ਹਵਾਲਾ ਦੇ ਕੇ  ਰੋਕਣ ਦੀ ਕੋਸਿ਼ਸ਼ ਕੀਤੀ  ਪਰ ਮੈਨੂੰ ਲੱਗਿਆ ਜਿਵੇਂ ਕਿਸੇ ਬੋਲੇ ਬੰਦੇ ਮੂਹਰੇ ਗਿੜਗਿੜਾ ਰਹੀ ਹਾਂ।
ਇਸ ਮਗਰੋਂ ਤੇਜਪਾਲ ਨੇ ਹੇਠਾਂ ਬੈਠ ਕੇ  ਮੇਰੀ  ਅੰਡਰਵੀਅਰ ਖਿੱਚ ਲਿਆ ਅਤੇ ਔਰਲ ਸੈਕਸ ਕਰਨ ਦੀ ਕੋਸਿ਼ਸ਼ ਕਰਨ ਲੱਗੇ। ਮੈਂ ਬੇਹੱਦ ਡਰ ਗਈ ਸੀ, ਤੇਜਪਾਲ  ਨੂੰ ਜ਼ੋਰ ਦਾ ਧੱਕਾ ਦੇ ਕੇ ਲਿਫਟ ਰੋਕਣ ਦੀ ਕੋਸਿ਼ਸ਼ ਕੀਤੀ । ਮੈਂ ਲਿਫਟ ਰੋਕ ਕੇ ਉੱਥੋਂ  ਭੱਜੀ ਇਸ ਦੇ  ਬਾਅਦ ਵੀ ਉਹ ਮੇਰੇ ਮਗਰ ਤੇਜ ਤੇਜ ਕਦਮਾਂ ਨਾਲ ਆਉਂਦੇ ਰਹੇ । ਅਗਲੇ ਦਿਨ ਦਿਨ ਰਾਤ ਕਰੀਬ ਪੌਣੇ ਨੌ ਵਜੇ ਹੋਟਲ ਦੀ ਲਿਫਟ ਵਿੱਚ ਉਹਨਾਂ ਨੇ ਫਿਰ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸਿ਼ਸ਼ ਕੀਤੀ । ਮੈਂ ਉਸਨੂੰ ਕਿਹਾ ਕਿ ਮੈਂ  ਤੁਹਾਡੀ ਬੇਟੀ ਦੀ ਬੈਸਟ ਫਰੈਂਡ ਹਾਂ।  ਅਜਿਹਾ ਨਾ ਕਰੋ। ਮੈਂ ਦੋਵਾਂ ਰਾਤਾਂ ਦੀ ਘਟਨਾਵਾਂ ਬਾਰੇ ਸਹਿਕਰਮੀਆਂ ਨੂੰ ਵੀ ਦੱਸਿਆ ।

ਯੋਨ ਦੁਰਵਿਵਹਾਰ ਦੇ ਦੋਸ਼ਾਂ ਸਬੰਧੀ ਤਰੁਣ ਤੇਜਪਾਲ ਨੇ ਕਿਹਾ ਹੈ , ‘  ਇਹ ਬੁਰੇ ਫੈਸਲੇ, ਪਰਿਸਥਿਤੀ  ਤੋਂ ਠੀਕ  ਤਰੀਕੇ ਨਾਲ ਨਾ ਸਮਝ ਪਾਉਣ ਦੀ ਵਜਾਅ ਨਾਲ ਇਹ ਦੁਰਭਾਗੀ ਘਟਨਾ ਹੋਈ ਹੈ। ਜੋ ਸਾਡੇ ਸਿਧਾਤਾਂ ਦੇ ਖਿਲਾਫ਼ , ਮੈਂ ਪਹਿਲਾਂ  ਪਹਿਲਾਂ ਹੀ ਬਗੈਰ  ਕਿਸੇ ਸ਼ਰਤ ਦੇ ਸਬੰਧਿਤ ਪੱਤਰਕਾਰ ਤੋਂ ਆਪਣੇ ਦੁਰਵਿਵਹਾਰ ਦੇ ਲਈ ਮੁਆਫੀ ਮੰਗ ਚੁੱਕਾ ਹਾਂ ਪਰ ਹੋਰ ਪਛਤਾਵਾ ਕਰਨਾ ਚਾਹੀਦਾ ।  ਇਹ ਪਛਤਾਵਾ ਸਿਰਫ ਸ਼ਬਦਾਂ ਨਾਲ ਨਹੀਂ ਹੋ ਸਕਦਾ।  ਇਸ ਲਈ ਮੈਂ ਤਹਿਲਕਾ ਦੇ ਸੰਪਾਦਕ ਦੇ ਅਹੁਦੇ ਤੋਂ ਹੱਟਣ ਦਾ ਪੇਸ਼ਕਸ਼ ਕਰ ਰਿਹਾ, ਅਗਲੇ 6 ਮਹੀਨੇ ਦੇ ਲਈ ।
ਇਸ ਦੌਰਾਨ ਗੋਆ ਵਿੱਚ ਫਿਲਮ ਉਤਸਵ ਵਿੱਚ ਹਿੱਸਾ ਲੈਣ ਪਹੁੰਚੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ  ਨੇ ਕਿਹਾ ਹੈ ਕਿ , ‘ ਇਹ ਕਾਫੀ ਸੰਵੇਦਨਸ਼ੀਲ ਮਾਮਲਾ ਹੈ, ਇਸ ਦਾ ਪੂਰਾ ਬਿਊਰਾ ਦੇਖਣ ਤੋਂ  ਬਾਅਦ ਜੇਕਰ ਲੱਗਦਾ ਹੈ ਕਿ ਪ੍ਰਤੀਕਿਰਿਆ ਦੇਣ ਦੀ ਜਰੂਰਤ ਹੈ ਤਾਂ ਅਸੀਂ ਜਰੂਰ ਅਜਿਹਾ ਕਰਾਂਗੇ।’
ਬੀਜੇਪੀ ਨੇ ਤੇਜਪਾਲ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

No comments: