jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 27 November 2013

30 ਨਵੰਬਰ ਤੋਂ ਕਬੱਡੀ ਦੇ ਮੈਦਾਨ ‘ਚ ਗਰਜਣਗੀਆਂ 20 ਦੇਸ਼ਾਂ ਦੀ ਟੀਮਾਂ

www.sabblok.blogspot.com
30 ਨਵੰਬਰ ਤੋਂ ਕਬੱਡੀ ਦੇ ਮੈਦਾਨ 'ਚ ਗਰਜਣਗੀਆਂ 20 ਦੇਸ਼ਾਂ ਦੀ ਟੀਮਾਂਚੰਡੀਗੜ੍ਹ- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਵਿਸ਼ਵ ਕਬੱਡੀ ਕੱਪ ਦੇ ਵਿਸਥਾਰ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਕਬੱਡੀ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਖੇਡਿਆ ਜਾਵੇਗਾ, ਜਿਸ ਦੌਰਾਨ 6 ਮਹਾਦੀਪਾਂ ਦੀਆਂ 20 ਟੀਮਾਂ 7 ਕਰੋੜ ਰੁਪਿਆ ਦੀ ਇਨਾਮੀ ਰਾਸ਼ੀ ਲਈ ਭਿੜਨਗੀਆਂ।
ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਬਠਿੰਡਾ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ਲਈ ਮੁੱਖ ਮਹਿਮਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਗੇ ਜਦੋਂਕਿ ਸਮਾਪਤੀ ਸਮਾਗਮ ਦੌਰਾਨ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਮੌਜੂਦ ਰਹਿਣਗੇ ਅਤੇ ਉਹ ਇਨਾਮ ਵੰਡਣ ਦੀ ਰਸਮ ਵੀ ਅਦਾ ਕਰਨਗੇ।
ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਂ ਖੇਡ-ਕਬੱਡੀ ਨੂੰ ਦੁਨੀਆ ਦੇ ਨਕਸ਼ੇ ‘ਤੇ ਪਹੁੰਚਾਉਣ ਵਿਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਲਾਤੀਨੀ ਅਮਰੀਕਾ ਦੇ ਦੇਸ਼ਾਂ ਮੈਕਸੀਕੋ, ਅਰਜਨਟੀਨਾ ਤੋਂ ਇਲਾਵਾ ਅਫਰੀਕੀ ਮਹਾਂਦੀਪ ਦੇ ਦੇਸ਼ ਕੀਨੀਆ ਅਤੇ ਆਸਟ੍ਰੇਲੀਆ ਮਹਾਂਦੀਪ ਦੀ ਟੀਮ ਨਿਊਜ਼ੀਲੈਂਡ ਵੀ ਹਿੱਸਾ ਲੈ ਰਹੀ ਹੈ। ਮੈਕਸੀਕੋ ਅਤੇ ਪਾਕਿਸਤਾਨ ਦੀ ਔਰਤ ਵਰਗ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਵਿਚ ਹਿੱਸਾ ਲੈ ਰਹੀ ਹੈ, ਜਦੋਂਕਿ ਈਰਾਨੀ ਟੀਮ ਨੇ ਅਗਲੇ ਸਾਲ ਵਿਸ਼ਵ ਕੱਪ ਦੌਰਾਨ ਹਿੱਸਾ ਲੈਣਾ ਹੈ।
ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਦੌਰਾਨ ਪ੍ਰਸਿੱਧ ਅਦਾਕਾਰਾ ਪ੍ਰਿਅੰਕਾ ਚੋਪੜਾ ਜਦੋਕਿ ਸਮਾਪਤੀ ਸਮਾਰੋਹ ਦੌਰਾਨ ਅਦਾਕਾਰ ਰਣਵੀਰ ਸਿੰਘ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਮਰਦ ਵਰਗ ਵਿਚ ਜੇਤੂ ਟੀਮ ਨੂੰ 2 ਕਰੋੜ ਰੁਪੈ ਜਦਕਿ ਉਪ ਜੇਤੂ ਨੂੰ 1 ਕਰੋੜ ਰੁਪੈ ਦਾ ਇਨਾਮ ਦਿੱਤਾ ਜਾਵੇਗਾ। ਤੀਜੇ ਸਥਾਨ ਵਾਲੀ ਟੀਮ ਨੂੰ 51 ਲੱਖ ਰੁਪੈ ਮਿਲਣਗੇ। ਔਰਤ ਵਰਗ ਵਿਚ ਚੈਂਪੀਅਨ ਟੀਮ ਨੂੰ 1 ਕਰੋੜ, ਉਪ ਜੇਤੂ ਨੂੰ 51 ਲੱਖ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 25 ਲੱਖ ਰੁਪੈ ਮਿਲਣਗੇ। ਜ਼ਿਕਰਯੋਗ ਹੈ ਕਿ ਔਰਤ ਵਰਗ ਵਿਚ ਜੇਤੂ ਟੀਮ ਲਈ ਇਨਾਮੀ ਰਾਸ਼ੀ ਪਿਛਲੇ ਸਾਲ ਨਾਲੋਂ ਦੁੱਗਣੀ ਕਰ ਦਿੱਤੀ ਗਈ ਹੈ, ਜੋ ਕਿ ਅਗਲੇ ਸਾਲ ਮਰਦ ਵਰਗ ਦੇ ਬਰਾਬਰ ਕਰ ਦਿੱਤੀ ਜਾਵੇਗੀ। ਅਰਜਨਟੀਨਾ, ਕੈਨੇਡਾ, ਅਮਰੀਕਾ, ਮੈਕਸੀਕੋ, ਸਿਓਰਾ ਲਿਓਨ ਨੂੰ ਪ੍ਰਤੀ ਟੀਮ 15 ਲੱਖ ਰੁਪਏ ਗਾਰੰਟੀ ਮਨੀ ਵਜੋਂ ਦਿੱਤੇ ਜਾਣਗੇ ਜਦਕਿ ਬਾਕੀ ਟੀਮਾਂ ਨੂੰ 10 ਲੱਖ ਰਪਏ ਗਾਰੰਟੀ ਮਨੀ ਵਜੋਂ ਮਿਲਣਗੇ। ਵਿਸ਼ਵ ਕੱਪ ਦੌਰਾਨ ਮਰਦ ਵਰਗ ਵਿਚ ਸਭ ਤੋਂ ਵਧੀਆਂ ਜਾਫੀ ਅਤੇ ਧਾਵੀ ਨੂੰ ਪਹਿਲਾਂ ਵਾਂਗ ਟਰੈਕਟਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਡੋਪ ਟੈਸਟ ਦਾ ਨਤੀਜਾ ਆਉਣ ਤੋਂ ਬਾਅਦ ਹੀ ਟੀਮਾਂ ਦਾ ਐਲਾਨ ਕੀਤਾ ਜਾਵੇਗਾ ਤਾਂ ਕਿ ਇਸ ਟੂਰਨਾਮੈਂਟ ਨੂੰ ਡਰੱਗ ਮੁਕਤ ਕੀਤਾ ਜਾ ਸਕੇ। ਇਸ ਮੌਕੇ ਸਿੱਖਿਆ ਮੰਤਰੀ ਅਤੇ ਕਬੱਡੀ ਐਸ਼ੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਸਿੱਖਿਆ ਸਕੱਤਰ ਅਸ਼ੋਕ ਗੁਪਤਾ ਵੀ ਹਾਜ਼ਰ ਸਨ।

No comments: